ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਸਮਾਜਿਕ ਜਥੇਬੰਦੀਆਂ ਪਾ ਰਹੀਆਂ ਹਿੱਸਾ

ਨਵੀਂ ਦਿੱਲੀ :- ਜੰਮੂ ਕਸ਼ਮੀਰ ‘ਚ ਆਏ ਸੈਲਾਬ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਮਨੁੱਖਤਾ ਦੀ ਸੇਵਾ ਵੱਖ ਵੱਖ ਤਰੀਕਿਆਂ ਨਾਲ ਕਰਨ ਦਾ ਰੁਝਾਨ ਜਾਰੀ ਹੈ। ਇਸ ਕੜੀ ‘ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਪੁਰੀ ਦੇ ਪ੍ਰਧਾਨ ਸ. ਅਚਰ ਸਿੰਘ ਪਰਮਾਰ ਨੇ ਇਲਾਕੇ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਮਰਜੀਤ ਸਿੰਘ ਚੰਢੋਕ ਨੂੰ ਦਿੱਲੀ ਕਮੇਟੀ ਵੱਲੋਂ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਲਗਾਏ ਜਾ ਰਹੇ ਲੰਗਰਾ ਆਦਿਕ ਵਾਸਤੇ 2ਲੱਖ ਰੁਪਏ ਦਾ ਚੈਕ ਦਿੱਲੀ ਕਮੇਟੀ ਦੇ ਨਾਂ ਸੌਂਪਿਆਂ ਹੈ। ਸਾਬਕਾ ਨਿਗਮ ਪਾਰਸ਼ਦ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਦੀ ਅਗੁਵਾਈ ਹੇਠ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਲੋਕਸਭਾ ਮੈਂਬਰ ਮਨੋਜ ਤਿਵਾਰੀ ਨੂੰ ਵੈਸ਼ ਸਭਾ ਔਰਟਮ ਲਾਈਨ ਦੀ ਮੌਜੂਦਗੀ ‘ਚ 1 ਲੱਖ 11,000 ਦਾ ਚੈਕ ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚ ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਦਿੱਤਾ ਗਿਆ। ਇਸ ਮੌਕੇ ਵੈਸ਼ ਸਭਾ ਦੇ ਪ੍ਰਧਾਨ ਅਨੀਲ, ਸਰਪ੍ਰਸਤ ਸੁਰੇਸ਼ ਜੈਨ, ਮਨੀਸ਼ ਅਤੇ ਹੋਰ ਪਤਵੰਤੇ ਸਜੱਣ ਮੌਜੂਦ ਸਨ। ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਨੀ ਨੇ ਵੀ ਰੋਹਣੀ ਇਲਾਕੇ ਦੀ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਲਗਭਗ 3 ਟ੍ਰਕ ਰਾਹਤ ਸਾਮਗ੍ਰੀ ਗੁਰਦੁਆਰਾ ਕਮੇਟੀ ਦਫ਼ਤਰ ‘ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਕਸ਼ਮੀਰ ਭੇਜਣ ਲਈ ਸੌਂਪੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>