ਮੋਦੀ ਸਰਕਾਰ ਦੀ ਸਖਤੀ ਨੇ ਸੀਮਾਂ ਪਾਰ ਕਰਦੇ ਨਸਾਂ ਤਸਕਰਾਂ ਨੂੰ ਠੱਲ ਪਾਈ : ਗਰੇਵਾਲ

ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਸਨਮਾਨ ਕਰਦੇ ਹੋਏ ਅਸੋਕ ਨਗਰ ਦੇ ਭਾਜਪਾ ਆਹੁਦੇਦਾਰ ਅਤੇ ਵਰਕਰ

ਲੁਧਿਆਣਾ – ਭਾਜਪਾ ਨੇ ਜੋ ਵੀ ਵਾਅਦੇ ਲੋਕ ਸਭਾ ਦੀਆਂ ਚੋਣਾ ਦੌਰਾਨ ਦੇਸ਼ ਦੀ ਜਨਤਾ ਨਾਲ ਕੀਤੇ ਸਨ ਉਹਨਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੌਰਾਨ ਨਸ਼ਾ ਤਸਕਰਾਂ ਨੂੰ ਇਹ ਸਭ ਕੁਝ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ ਉਸਦਾ ਅਸਰ ਅੱਜ ਸਾਫ ਦੇਖਣ ਨੂੰ ਮਿਲ ਰਿਹਾ ਹੈ ਕਿਉ਼ਕਿ ਸੀਮਾ ਪਾਰ ਕਰਕੇ ਦੇਸ਼ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਸੁੱਟਣ ਵਾਲੇ  ਨਸ਼ਾ ਤਸਕਰਾਂ ਵਿਰੁੱਧ ਭਾਰਤ ਸਰਕਾਰ ਨੇ ਅਜਿਹੀ ਸਖਤੀ ਕੀਤੀ ਹੋਈ ਹੈ ਕਿ ਆਏ ਦਿਨ ਭਾਰਤੀ ਫੌਜ ਇੰਨ੍ਹਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ।ਇਹਨਾਂ ਸਬਦਾ ਦਾ ਪ੍ਰਗਟਾਵਾ ਸਕੱਤਰ ਆਲ ਇੰਡੀਆਂ ਕਿਸਾਨ ਮੋਰਚਾ ਭਾਜਪਾ ਅਤੇ ਹਿਮਾਚਲ ਪ੍ਰਦੇਸ ਦੇ ਇੰਚਾਰਜ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਅਸੋਕ ਨਗਰ ਵਿਖੇ ਸਨਮਾਨ ਸਮਾਰੋਹ ਦੋਰਾਨ ਭਾਜਪਾ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਭਾਜਪਾ ਨੇ ਹਮੇਸਾਂ ਹੀ ਦੇਸ ਦੇ ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਕਰਦਿਆਂ ਅਤੇ ਨਸ਼ਿਆਂ ਦੀ ਇਸ ਦਲਦਲ ਵਿੱਚੋ ਬਾਹਰ ਕੱਢਣ ਲਈ ਸੁਹਿਰਦ ਯਤਨ ਕੀਤੇ ਹਨ । ਭਾਵੇ ਕਿ ਕੇਂਦਰ ਵਿੱਚ ਜਿਆਦਾ ਸਮਾਂ ਕਾਂਗਰਸ ਨੇ ਰਾਜ ਕੀਤਾ ਹੈ ਪਰ ਨਸ਼ਿਆਂ ਦੇ ਇਨ੍ਹਾਂ ਤਸਕਰਾਂ ਨੂੰ ਰੋਕਣ ਲਈ ਕੋਈ ਵੀ ਅਜਿਹਾ ਯਤਨ ਆਪਣੇ ਕਾਰਜਕਾਲ ਵਿੱਚ ਨਹੀਂ ਕੀਤਾ ਜਿਸ ਨਾਲ ਇਨ੍ਹਾਂ ਤਸਕਰਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਬਣ ਸਕਦਾ ਪਰ ਭਾਜਪਾ ਨੇ ਸੱਤਾ ਵਿੱਚ ਆਉਦੇ ਸਾਰ ਹੀ ਸਭ ਤੋ ਪਹਿਲਾਂ ਆਪਣੀ ਵਿਦੇਸ਼ ਨੀਤੀ ਨੂੰ ਮਜਬੂਤ ਕਰਦਿਆਂ ਨਸ਼ਾ ਤਸਕਰਾਂ ਵਿਰੁੱਧ ਅਜਿਹੇ ਇਤਿਹਾਸਿਕ ਫੈਸਲੇ ਲਏ ਕਿ ਅੱਜ ਨਸ਼ੇ ਦੇ ਤਸਕਰ ਭਾਰਤ ਵਿੱਚ ਆਪਣਾ ਕਾਰੋਬਾਰ ਕਰਨ ਤੋਂ ਪਹਿਲਾਂ ਸੌ ਬਾਰ ਸੋਚਦਾ ਹੈ ਉਥੇ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ ਦੇ ਹਿੱਤਾਂ ਜੋ ਗੁਆਢੀ ਦੇਸਾਂ ਨਾਲ ਸਮਝੌਤੇ  ਕੀਤੇ ਹਨ ਉਸ ਨਾਲ ਦੇਸ਼ ਨੂੰ ਆਉਣ ਵਾਲੇ ਥੋੜ੍ਹੇ ਸਮੇਂ ਵਿਁਚ ਹੀ ਭਾਰਤ ਦੁਨੀਆਂ ਦੀ ਇੱਕ ਵੱਡੀ ਸ਼ਕਤੀ ਵਜੋਂ ਬਣ ਕੇ ਉਭਰੇਗਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਆਉਣ ਵਾਲੇ ਦਿਨਾਂ ਵਿੱਚ ਨਸਿਆਂ ਵਿਰੁੱਧ ਜਿਹਾਦ ਛੇੜ ਰਹੀ ਹੈ ਕਿਉਂਕਿ ਪੰਜਾਬ ਦੀਆਂ ਵੀ ਕਈ ਸੀਮਾਵਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀਆਂ ਹਨ ਜਿੱਥੋ ਨਸ਼ੇ ਦੇ ਤਸਕਰ ਦੇਸ਼ ਵਿੱਚ ਆ ਕੇ ਆਪਣੇ ਕਾਲੇ ਮਨਸੂਬਿਆਂ ਨਾਲ ਦੇਸ਼ ਦੀ ਜਵਾਨੀ ਕੁਰਾਹੇ ਪਾ ਰਹੇ ਹਨ ਜਿਸ ਸਭ ਨੂੰ ਰੋਕਣ ਲਈ ਵਿੱਤ ਮੰਤਰੀ ਅਰੁਣ ਜੇਟਲੀ ਵੀ ਗੰਭੀਰਤਾ ਨਾਲ ਲੈ ਰਹੇ ਹਨ।  ਇਸ ਸਮੇਂ ਡਾ. ਪਰਮਜੀਤ ਸਿੰਘ, ਨਰਿੰਦਰ ਕੱਕੜ੍ਹ, ਗੁਰਪ੍ਰੀਤ ਸਿੰਘ ਧਰਮਪੁਰਾ, ਰਾਜ ਕੁਮਾਰ ਖਹਿਰਾ, ਮਨੋਜ ਕੱਕੜ੍ਹ, ਰੁਪੇਸ ਤਨੇਜਾ, ਰਾਕੇਸ ਬਸੰਤ, ਸੰਟੂ ਗੁਪਤਾ, ਸਤੀਸ, ਲੱਕੀ ਅਤੇ ਪ੍ਰਦੀਪ ਪੈਚੀ ਆਪਿਦ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>