ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ‘ਚ ਚਲਾਈ ਜਾ ਰਹੀ ਵਿਕਾਸ ਦੇ ਕਾਰਜਾਂ ਦੀ ਲਹਿਰ

ਨਵੀਂ ਦਿੱਲੀ:- ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ‘ਚ ਲਗਭਗ 50 ਲੱਖ ਦੀ ਲਾਗਤ ਨਾਲ  ਨਵੀਂ ਆਰ.ਐਮ.ਸੀ. ਸੜਕ ਬਨਾਉਣ ਦਾ ਉਦਘਾਟਨ ਕੀਤਾ ਗਿਆ। ਸਥਾਨਕ ਨਿਵਾਸੀਆਂ ਦੀ ਮੌਜੂਦਗੀ ‘ਚ ਚੱਡਾ ਵੱਲੋਂ ਪੀਪਲ ਵਾਲੀ ਗਲੀ, ਵਿਸ਼ਨੂੰ ਗਾਰਡਨ ਵਿਖੇ ਰਸਮੀ ਤੌਰ ਤੇ ਲਡੂ ਵੰਡ ਕੇ ਕੰਮ ਦੀ ਸ਼ੂਰੁਆਤ ਕੀਤੀ ਗਈ। ਇਸ ਸੱੜਕ ਦੇ ਪੱਕਾ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਬਰਸਾਤਾਂ ‘ਚ ਕੀਚੜ ਆਦਿਕ ਹੋਣ ਕਰਕੇ ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਵੀ ਨਿਜ਼ਾਤ ਮਿਲਣ ਦਾ ਚੱਡਾ ਨੇ ਦਾਅਵਾ ਕੀਤਾ। ਆਪਣੇ ਹਲਕੇ ‘ਚ ਵਿਕਾਸ ਦੀ ਲਹਿਰ ਚਲਾਉਣ ਦੀ ਗੱਲ ਕਰਦੇ ਹੋਏ ਆਪਣੇ ਹਲਕੇ ਦੇ ਲੋਕਾਂ ਤੋਂ ਸਭ ਤੋਂ ਵੱਧ ਪਿਆਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਕਰਕੇ ਮਿਲਣ ਦੀ ਵੀ ਉਨ੍ਹਾਂ ਗੱਲ ਕਹੀ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਅਮਰਦੀਪ ਕਪਿਲਾ, ਸਾਬਕਾ ਪ੍ਰਧਾਨ ਲਖਵਿੰਦਰ ਜੌਲੀ, ਅਭਿਸ਼ੇਕ ਯਾਦਵ, ਸੁਸ਼ਿਲ ਕੁਮਾਰ ਸਣੇ ਅਕਾਲੀ ਦਲ ਤੇ ਭਾਜਪਾ ਦੇ ਸੈਂਕੜੈ ਕਾਰਕੁੰਨ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>