ਗੁਰਦੁਆਰਾ ਸੀਸਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਨਵੀਨੀਕਰਣ ਦੇ ਕਾਰਜਾਂ ਉਪਰੰਤ ਹੋਈ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ : ਨਵੇਂ ਮਹੀਨੇ ਕਤੱਕ ਦੀ ਆਮਦ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਰਸ਼ਨੀ ਡਿਉਢੀ ਨੂੰ ਨਵੀਨੀਕਰਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗੀ ਬਾਬਾ ਸੁਰਿੰਦਰ ਸਿੰਘ ਦੀ ਦੇਖ-ਰੇਖ ‘ਚ ਦਰਸ਼ਨੀ ਡਿਉਢੀ ਦੀ ਮੁਰੱਮਤ ਅਤੇ ਨਵੀਂ ਦਿੱਖ ਦੇਣ ਲਈ ਲਗਾਏ ਗਏ ਵਧੀਆ ਮਾਰਬਲ ਆਦਿਕ ਤੋਂ ਬਾਅਦ ਗ੍ਰੰਥੀ ਭਾਈ ਮਾਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੰਗਤਾਂ ਲਈ ਦੀਵਾਨ ਹਾਲ ‘ਚ ਜਾਣ ਵਾਸਤੇ ਇਸ ਰਾਹ ਨੂੰ ਮੁੜ ਤੋਂ ਖੋਲ ਦਿੱਤਾ ਗਿਆ।

ਉਸ ਤੋਂ ਪਹਿਲੇ ਰਾਤ ਦੇ ਸਜੇ ਦੀਵਾਨਾਂ ਦੌਰਾਨ ਭਾਈ ਚਮਨਜੀਤ ਸਿੰਘ ਜੀ ਲਾਲ (ਪੇਸ਼ਾਵਰ ਵਾਲੇ) ਅਤੇ ਹੋਰ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਮਨਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਸਤਪਾਲ ਸਿੰਘ ਅਤੇ ਦਰਸ਼ਨ ਸਿੰਘ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>