ਲੋਜਪਾ ਦੇ ਸੰਸਦੀ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਚਿਰਾਗ ਪਾਸਵਾਨ ਪੁੱਜੇ ਬਠਿੰਡਾ

ਬਠਿੰਡਾ-ਲੋਕ ਜਨਸ਼ਕਤੀ ਪਾਰਟੀ ਦੇ ਸੰਸਦੀ ਬੋਰਡ ਦੇ ਚੇਅਰਮੈਨ  ਅਤੇ ਮੈਂਬਰ ਪਾਰਲੀਮੈਂਟ  ਚਿਰਾਗ ਪਾਸਵਾਨ ਜੋ ਕਿ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ  ਦੇ ਹੋਣਹਾਰ ਪੁੱਤਰ ਲੋਕ ਜਨ ਸ਼ਕਤੀ ਪਾਰਟੀ ਨੂੰ ਜਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਪੰਜਾਬ ਦੌਰੇ ਦੋਰਾਨ ਬਠਿੰਡਾ ਵਿੱਚ ਵਿਸ਼ਾਲ ਕਾਨਫਰੰਸ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ  ਦੀ ਪ੍ਰਧਾਨਗੀ ਹੇਠ ਹੋਈ ਕਾਨਫੰਰਸ ਨੂੰ ਸੰਬੋਧਨ ਕਰਨ ਲਈ ਪੁੱਜੇ । ਚਿਰਾਗ ਪਾਸਵਾਨ ਨੇ ਬਠਿੰਡਾ ਪਹੁੰਚਦਿਆਂ  ਹੀ ਕਿਲਾ ਮੁਬਾਰਕ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ। ਕਾਨਫਰੰਸ ਨੂੰ ਸਬੰਧਨ ਕਰਦੇ ਹੋਏ ਚਿਰਾਗ ਪਾਸਵਾਨ ਨੇ ਵਰਕਰਾਂ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਾਮਬੰਦ ਕੀਤਾ ਉਨਾ ਨੇ ਕਿਹਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰੇਕ ਸਟੇਟ ਵਿੱਚ ਕਾਨਫਰੰਸਾਂ ਕੀਤੀਆਂ ਜਾ ਹੀਆਂ ਹਨ। ਉਨਾ ਲੜੀ ਤਹਿਤ ਅੱਜ ਬਠਿੰਡਾ ਵਿਖੇ ਕਿਰਨਜੀਤ ਸਿੰਘ ਗਹਿਰੀ  ਵੱਲੋਂ ਵਿਸ਼ਾਲ ਰੈਲੀ ਦੇ ਠਾਠਾ ਮਾਰਦੇ ਇੱਕਠ  ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਚਿਰਾਗ ਪਾਸਵਾਨ ਨੇ ਆਪਣੀ ਭਾਈਵਾਲ  ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਇਤਿਹਾਸਕ ਜਿੱਤ ਮਿਲਣ ਤੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ । ਪੱਤਰਕਾਰਾਂ ਵੱਲੋਂ ਕੀਤਾ ਸਵਾਲ  ਅਭਿਨੇਤਾ  ਅਤੇ ਰਾਜਨੀਤੀ ਵਿੱਚ  ਕੀ ਫਰਕ ਹੈ। ਉਨਾ ਕਿਹਾ ਕਿ  ਮੇਰਾ ਸਾਰਾ ਜੀਵਨ ਰਾਜਨੀਤੀ ਵਿੱਚ  ਪਲਿਆ ਹੈ। ਅਦਾਕਾਰੀ ਕਰਨਾ ਮੇਰਾ ਸ਼ੌਕ ਸੀ ਪਰ ਪਾਰਟੀ ਵੱਲੋਂ ਦਿੱਤੀਆਂ ਜੁੰਮੇਵਾਰੀਆਂ  ਨੂੰ ਅਤੇ ਲੋਕਾਂ ਵੱਲੋਂ ਆਪਣਾ ਨੁੰਮਾਇਦਾ ਚੁਣਨ  ਕਾਰਨ  ਰਾਜਨੀਤੀ ਨੂੰ ਹੀ ਪਹਿਲ ਦੇਵਾਂਗਾ। ਉਨਾ ਕਿਹਾ ਕਿ ਪੰਜਾਬ ਅੰਦਰ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ  ਵਿੱਚ ਪਾਰਟੀ ਵੱਧ ਫੁੱਲ ਰਹੀ ਹੈ ਅਤੇ ਬੁ¦ਦੀਆਂ ਛੋ ਰਹੀ ਹੈ। ਚਿਰਾਗ ਪਾਸਵਾਨ ਨੇ ਕਿਹਾ ਕਿ ਪੰਜਾਬ ਦੇ ਪਾਰਟੀ ਮਸਲੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਦੇਖ ਰੇਖ ਵਿੱਚ ਹੋਣਗੇ । ਪਾਸਵਾਨ ਨੂੰ ਪ੍ਰਧਾਨ ਸੁਖਵਿੰਦਰ ਸਿੰਘ ਸਰਾਵਾਂ ਨੇ ਐਫ ਸੀ ਆਈ ਦੇ ਮਸਲੇ ਬਾਰੇ ਜਾਣੂ ਕਰਵਾਇਆ। ਇਸ ਮੌਕੇ ਉਨਾ ਨਾਲ ਕਿਰਨਜੀਤ ਸਿੰਘ ਗਹਿਰੀ ਸੂਬਾ ਪ੍ਰਧਾਨ ਲੋਜਪਾ ਪੰਜਾਬ , ਵਿਨੋਦ ਕੁਮਾਰ ਪ੍ਰਧਾਨ  ਦਿੱਲੀ ਪ੍ਰਦੇਸ , ਸੁਰੇਸ ਸੈਨ ਪ੍ਰਧਾਨ ਹਰਿਆਣਾ ਸਟੇਟ , ਡਾ. ਅਸਿਮ ਖਾਨ ਪ੍ਰਧਾਨ ਘੱਟ ਗਿਣਤੀ ਸੈੱਲ ਲੋਜਪਾ, ਦਲੀਪ ਕੁਮਾਰ ਬਾਲਮੀਕੀ, ਸੰਜੇ ਸਿਵਾਲ, ਪ੍ਰਵੀਨ ਕੁਮਾਰ ਸਵਰਵਾਲ, ਜਗਦੀਪ ਸਿੰਘ ਗਹਿਰੀ ,ਜਸਵੀਰ ਸਿੰਘ ਸੀਰਾ,ਲਾਲ ਚੰਦ ਸਰਮਾ,ਬੋਹਡ ਸਿੰਘ ਘਾਰੂ,ਗੁਰਜੰਟ ਸਿੰਘ ਗਹਿਰੀ ਭਾਗੀ ,ਰਜਿੰਦਰ ਸਿੰਘ ਮੋਗਾ। ਸੁਖਵਿੰਦਰ ਸਿੰਘ ਯੁ ਕੇ,ਦੁਲਾ ਸਿੰਘ ਸਿੱਧੂ ,ਸੁਖਦੇਵ ਸਿੰਘ ਐਨ ਐਫ ਐਲ,ਸੁਖਵਿੰਦਰ ਸਿੰਘ ਸਰਾਵਾਂ,ਗੁਰਤੇਜ ਸਿੰਘ ਕੰਡਆਰਾ,ਗੁਰਚਰਨ ਸਿੰਘ ਅਟਵਾਲ ਦਲਿਤ ਸੈਨਾ, ਬਲਵਿੰਦਰ ਸਿੰਘ ਮੋਹਾਲੀ ,ਅਜਮੇਰ ਸਿੰਘ, ਸ਼ਾਮਲ ਸਨ। ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਦਿੱਲੀ ਤੋਂ ਆਏ ਸੰਸਦੀ ਬੋਰਡ ਦੇ ਚੇਅਰਮੈਨ  ਅਤੇ ਮੈਂਬਰ ਪਾਰਲੀਮੈਂਟ  ਚਿਰਾਗ ਪਾਸਵਾਨ ਅਤੇ ਸਮੁੰਹ ਨੇਤਾਵਾਂ ਦਾ  ਸਿਰੀ ਸਾਹਿਬ 9ਕਿਰਪਾਨ  ਅਤੇ ਫੁੱਲਾਂ ਦਾ ਹਾਰ ਪਾਕੇ ਸਾਰਿਆ ਦਾ ਸਨਮਾਨ ਕੀਤਾ ਗਿਆ। ਗਹਿਰੀ ਨੇ ਦਲਿਤਾਂ ਪਰਿਵਾਰਾਂ ਨੂੰ ਆ ਰਹੀ ਸੱਮਸਿਆ ਬਾਰੇ ਪਾਸਵਾਨ ਨੂੰ ਜਾਣੂ ਕਰਵਾਇਆ । ਗਹਿਰੀ ਨੇ  ਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਸਮੂੰਹ ਲੋਜਪਾ ਨੇਤਾਵਾਂ ਅਤੇ ਵਰਕਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>