36ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਸੰਪਨ

ਲੁਧਿਆਣਾ : ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਵਲੋਂ ਕੁਲਵੰਤ ਸਿੰਘ ਲਹਿਰੀ ਨੂੰ ਸਮਰਪਿਤ 36ਵਾਂ ਪ੍ਰੋ. ਮੋਹਨ ਸਿੰਘ ਮੇਲਾ ਅੱਜ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਯਾਦਾਂ ਬਿਖੇਰਦਾ ਹੋਇਆ ਸੰਪਨ ਹੋ ਗਿਆ। ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ, ਉ¤ਘੇ ਸਮਾਜਸੇਵੀ ਸ਼ੀ ਐਸ. ਪੀ. ਸਿੰਘ ਓਬਰਾਏ, ਫ਼ਾਊਡੇਂਸ਼ਨ ਦੇ ਬਾਨੀ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ, ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ, ਸ੍ਰੀ ਕੇ. ਕੇ. ਬਾਵਾ, ਸ. ਸਾਧੂ ਸਿੰਘ ਗਰੇਵਾਲ, ਵਿਧਾਇਕ ਜਨਾਬ ਮੁਹੰਮਦ ਸਦੀਕ, ਅਮਰਿੰਦਰ ਸਿੰਘ ਜੱਸੋਵਾਲ, ਇਕਬਾਲ ਸਿੰਘ ਰੁੜਕਾ, ਜਗਦੀਪ ਸਿੰਘ ਗਿੱਲ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਫ਼ਾਊਡੇਂਸ਼ਨ ਵਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੀਆਂ ਸਖਸੀਅਤਾਂ ਡਾ: ਐਸ.ਐਨ ਸੇਵਕ ਨੂੰ ਪ੍ਰੋ: ਮੋਹਨ ਸਿੰਘ ਪੁਰਸਕਾਰ, ਪ੍ਰੋ: ਕਰਤਾਰ ਸਿੰਘ ਨੂੰ ਪੁਰਸਕਾਰ ਸੰਗੀਤ ਮਾਰਤੰਡ ਪੁਰਸਕਾਰ, ਲਖਵਿੰਦਰ ਵਡਾਲੀ ਨੂੰ ਸੁਰ-ਸ਼ਹਿਜਾਦਾ ਪੁਰਸਕਾਰ, ਡੀ.ਜੀ.ਪੀ ਪੰਜਾਬ ਪੁਲਿਸ ਰਜਿੰਦਰ ਸਿੰਘ ਨੂੰ ਲੋਕ ਸੇਵਾਵਾਂ ਪੁਰਸਕਾਰ, ਐਡਵੋਕੇਟ ਐਚ.ਸੀ ਅਰੋੜਾ ਨੂੰ ਜੈਲਦਾਰ ਕਰਤਾਰ ਸਿੰਘ ਜੱਸੋਵਾਲ ਯਾਦਗਾਰੀ ਸਮਾਜ ਸੇਵਾ ਪੁਰਸਕਾਰ, ਆਗਿਆਪਾਲ ਸਿੰਘ ਰੰਧਾਵਾ ਨੂੰ ਸ੍ਰ: ਅਲਬੇਲ ਸਿੰਘ ਯਾਦਗਾਰੀ ਮੀਡੀਆ ਪੁਰਸਕਾਰ, ਪ੍ਰੋ: ਸਰੂਪ ਵਿੱਚ ਸਰੂਪ ਨੂੰ ਸੁਰ-ਸਮਰਾਟ ਪੁਰਸਕਾਰ, ਦਵਿੰਦਰ ਸਿੰਘ ਮੁਸ਼ਕਾਬਾਦ ਨੂੰ ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਪੁਰਸਕਾਰ, ਨਵਜੀਤ ਕੌਰ ਢਿੱਲੋਂ ਨੂੰ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਪੁਰਸਕਾਰ, ਬਚਨ ਬੇਦਿਲ ਨੂੰ ਪਿੰਡ ਅਵਾਜਾ ਮਾਰਦਾ ਪੁਸਤਕ ਲਈ ਨੰਦ ਲਾਲ ਨੂਰਪੁਰੀ ਪੁਰਸਕਾਰ ਅਤੇ ਪ੍ਰੀਤ ਹਰਪਾਲ ਨੂੰ ਸੁਰ-ਤਾਲ ਪੁਰਸਕਾਰ ਭੇਟ ਕਰਕੇ ਸਨਮਾਨ ਕੀਤਾ ਗਿਆ। ਮੇਅਰ ਸ. ਹਰਚਰਨ ਸਿੰਘ ਗੋਹਲਵੜੀਆ ਨੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ. ਜਗਦੇਵ ਸਿੰਘ ਜੱਸੋਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਹਰ ਵਰ੍ਹੇ ਮੇਲਾ ਲਗਾ ਕੇ ਜੋ ਪੰਜਾਬੀ ਸਭਿਆਚਾਰ ਦੀ ਪ੍ਰਫੁੱਲਤਾ ਲਈ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਅੱਜ ਸਨਮਾਨਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਪੰਜਾਬੀ ਅਤੇ ਪੰਜਾਬੀਅਤ ਲਈ ਪਹਿਲਾਂ ਦੀ ਤਰ੍ਹਾਂ ਹੀ ਦੇਸ਼ ਵਿਦੇਸ਼ ਅੰਦਰ ਝੰਡਾ ਬੁ¦ਦ ਕਰੀ ਰੱਖਣ।
ਦੁਬਈ ਦੇ ਉ¤ਘੇ ਉਦਯੋਗਪਤੀ ਅਤੇ ਸਮਾਜਸੇਵੀ ਸ੍ਰੀ ਐਸ.ਪੀ. ਸਿੰਘ ਓਬਰਾਏ ਨੇ ਪ੍ਰੋ. ਮੋਹਨ ਸਿੰਘ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਤੋਂ ਬਚਾਉਣ ਦੀ। ਕਿਉਂਕਿ ਅੱਜ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨਸ਼ਿਆਂ ਵਿਚ ਗ੍ਰਸਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਹੀ ਦੇਸ਼ ਅਤੇ ਸਮਾਜ ਤਰੱਕੀ ਕਰਦੇ ਹਨ ਜਿਨ੍ਹਾਂ ਕੋਲ ਉ¤ਚ ਸਿੱਖਿਅਤ ਨੌਜਵਾਨ ਪੀੜ੍ਹੀ ਦੀ ਸ਼ਕਤੀ ਹੁੰਦੀ ਹੈ। ਫ਼ਾਊਡੇਂਸ਼ਨ ਵਲੋਂ ਮੇਅਰ ਗੋਹਲਵੜੀਆ ਅਤੇ ਓਬਰਾਏ ਨੇ ਪ੍ਰੋ. ਮੋਹਨ ਸਿੰਘ ਮੇਲੇ ਸਬੰਧੀ ਸੋਵੀਨਾਰ ਵੀ ਰੀਲੀਜ਼ ਕੀਤਾ।
ਕੌਮਾਂਤਰੀ ਪੱਧਰ ਦੇ ਗਾਇਕ ਸ੍ਰੀ ਜਸਵੀਰ ਜੱਸੀ ਗੁਰਦਾਸਪੁਰੀਆ, ਪ੍ਰੀਤ ਹਰਪਾਲ, ਰਵਿੰਦਰ ਗਰੇਵਾਲ ਨੇ ਆਪਣੀ ਖੂਬਸੂਰਤ ਗਾਇਕੀ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਗਾਇਕ ਰਣਜੀਤ ਮਣੀ, ਚਤਰ ਸਿੰਘ ਪਰਵਾਨਾ, ਦਲੇਰ ਪੰਜਾਬੀ ਅਤੇ ਕਾਮੇਡੀ ਕਲਾਕਾਰ ਗੁਰਦਾਸ ਕੈੜਾ, ਲਵਲੀ ਢਿੱਲੋਂ ਅਤੇ ਬਲਬੀਰ ਮਸਤਾਨਾ  ਨੇ ਆਪੋ ਆਪਣੀਆਂ ਪੇਸ਼ਕਾਰੀਆਂ ਰਾਹੀਂ ਚੰਗਾ ਰੰਗ ਬੰਨ੍ਹਿਆ।
ਪ੍ਰੋ. ਮੋਹਨ ਸਿੰਘ ਮੇਲੇ ਵਿਚ ਬੀਤੀ ਸ਼ਾਮ ਸੂਫ਼ੀ ਗਾਇਕੀ ਪ੍ਰੋਗ੍ਰਾਮ ਵਿਚ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਆਪਣੇ ਗਾਇਕ ਯਾਕੂਬ ਖ਼ਾਨ (ਅੰਮ੍ਰਿਤਸਰ) ਨੇ ਬਾਬਾ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਮੀਆਂ ਮੁਹੰਮਦ ਬਖਸ਼, ਅਮੀਰ ਖੁਸਰੋ, ਬਖਤਾਵਰ ਮੀਆਂ ਦਾ ਕਲਾਮ ਗਾ ਕੇ ਮੇਲੇ ’ਚ ਖੂਬਸੂਰਤ ਰੰਗ ਭਰਿਆ। ਡਾ. ਦੀਪਿਕਾ ਧੀਰ, ਰਜਨੀ ਜੈਨ ਆਰੀਆ ਤੇ ਸੁਰ ਸਿਰਤਾਜ ਅੰਕੁਸ਼ ਸ਼ਰਮਾ ਨੇ ਵੀ ਸੂਫ਼ੀ ਕਲਾਮ ਪੇਸ਼ ਕੀਤਾ। ਸਿਰਮੌਰ ਨਾਟਕਕਾਰ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਮੇਰਾ ਰੰਗ ਦੇ ਬਸੰਤੀ ਚੋਲਾ’ ਪੇਸ਼ ਕਰਕੇ ਇਤਿਹਾਸ ਦੇ ਰੱਤ ਭਿੱਜੇ ਵਰਕਿਆਂ ਨਾਲ ਜਾਣ ਪਛਾਣ ਕਰਵਾਈ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਅਦਾਕਾਰ ਤੇ ਮੈਂਬਰ ਪਾਰਲੀਮੈਂਟ ਸ੍ਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਲੋਕਾਂ ਨੂੰ ਆਪਣੇ ਤਾਣ ਦਾ ਅਹਿਸਾਸ ਕਰਨਾ ਚਾਹੀਦਾ ਹੈ ਅਤੇ ਹਰ ਮਸਲੇ ’ਚ ਨਿਤਾਣੇ ਬਣ ਕੇ ਜਾਬਰਾਂ ਨੂੰ ਹਲਾਸ਼ੇਰੀ ਨਹੀਂ ਦੇਣੀ ਚਾਹੀਦੀ। ਉਨ੍ਹਾਂ ਆਖਿਆ ਕਿ ਪੰਜਾਬੀ ਭਵਨ ਦੇ ਮੰਚ ’ਤੇ ਅਦਾਕਾਰੀ ਕਰਦਿਆਂ ਹੀ ਮੈਂ ਸਮਾਜਕ ਸੂਝ ਅਤੇ ਜਬਰ ਜ਼ੁਲਮ ਨਾਲ ਟੱਕਰ ਲੈਣ ਦਾ ਹੌਸਲਾ ਲਿਆ ਸੀ। ਉਨ੍ਹਾਂ ਆਖਿਆ ਕਿ ਪ੍ਰੋ. ਮੋਹਨ ਸਿੰਘ ਦੀ ਮੈਮੋਰੀਅਲ ਫ਼ਾਊਡੇਂਸ਼ਨ ਵਲੋਂ ਉਸਾਰੇ ਵਿਰਾਸਤ ਭਵਨ ’ਚ ਓਪਨ ਏਅਰ ਥੀਏਟਰ ਉਸਾਰਨ ਲਈ ਉਹ 10 ਲੱਖ ਰੁਪਏ ਦੀ ਗ੍ਰਾਂਟ ਆਪਣੇ ਮੈਂਬਰ ਪਾਰਲੀਮੈਂਟ ਵਾਲੇ ਇਲਾਕਾ ਵਿਕਾਸ ਫ਼ੰਡ ’ਚੋਂ ਰਿਲੀਜ਼ ਕਰਨਗੇ। ਸ. ਮਾਨ ਨੇ ਕਿਹਾ ਕਿ ਉਹ ਸੰਗਰੂਰ ਜਾਂ ਬਰਨਾਲਾ ’ਚ ਪੰਜਾਬੀ ਭਵਨ ਉਸਾਰਨ ਦੀਆਂ ਸੰਭਾਵਨਾਵਾਂ ਨੂੰ ਵੀ ਦੇਖਣਗੇ ਤਾਂ ਜੋ ਸਾਹਿਤਕ ਤੇ ਸਭਿਆਚਾਰਕ ਲਹਿਰ ਨੂੰ ਮਜਬੂਤ ਆਧਾਰ ਢਾਂਚਾ ਮਿਲ ਸਕੇ। ਸ. ਮਾਨ ਅਤੇ ਹੋਰ ਕਲਾਕਾਰਾਂ ਨੂੰ ਸ. ਜਗਦੇਵ ਸਿੰਘ ਜੱਸੋਵਾਲ, ਸ. ਪਰਗਟ ਸਿੰਘ ਗਰੇਵਾਲ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਸਾਧੂ ਸਿੰਘ ਗਰੇਵਾਲ, ਸ. ਇੰਦਰਜੀਤ ਸਿੰਘ ਗਰੇਵਾਲ, ਇਕਬਾਲ ਸਿੰਘ ਰੁੜਕਾ, ਭੁਪਿੰਦਰ ਸਿੰਘ ਸੰਧੂ, ਦਿਲਬਾਗ਼ ਸਿੰਘ ਖ਼ਤਰਾਏਕਲਾਂ ਅਤੇ ਸ. ਗੁਰਨਾਮ ਸਿੰਘ ਧਾਲੀਵਾਲ ਨੇ ਸਨਮਾਨਿਤ ਕੀਤਾ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਵੱਲੋਂ ਇਸ ਮੌਕੇ ਕੁਝ ਮਤੇ ਫ਼ਾਊਡੇਂਸ਼ਨ ਦੇ ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰ ਲੋਕਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਮੌਕੇ ਪੇਸ਼ ਕੀਤੇ ਗਏ ਮਤੇ 1. ਪੰਜਾਬ ਵਿਚ ਸਿੱਖਿਆ ਦੀ ਦੋਅਮਲੀ ਨੀਤੀ ਨੂੰ ਮੁੜ ਵਿਚਾਰਿਆ ਜਾਵੇ ਕਿਉਂਕਿ ਸੀ.ਬੀ.ਐ¤ਸ.ਸੀ ਅਤੇ ਆਈ.ਸੀ.ਐ¤ਸ.ਸੀ. ਨਾਲ ਸਬੰਧਤ ਸਕੂਲ ਸਾਧਨ ਸਹੂਲਤਾਂ ਪੰਜਾਬ ਦੀਆਂ ਵਰਤ ਕੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲੋਂ ਤੋੜ ਰਹੇ ਹਨ। ਇਨ੍ਹਾਂ ਸਕੂਲਾਂ ਨੂੰ ਵਿਸ਼ੇਸ਼ ਹਦਾਇਤਾ ਜਾਰੀ ਕੀਤੀਆਂ ਜਾਣ ਕਿ ਪੰਜਾਬ ਰਾਜ ਭਾਸ਼ਾ ਐਕਟ ਦੀ ਤੌਹੀਨ ਨਾ ਕੀਤੀ ਜਾਵੇ। ਪੰਜਾਬ ਦੇ ਅੰਦਰ ਕੰਮ ਕਰਦੇ ਇਨ੍ਹਾਂ ਪਬਲਿਕ ਤੇ ਕਾਨਵੈਂਟ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਬੋਲਣ ਬਦਲੇ ਦਿੱਤੀਆਂ ਜਾਂਦੀਆਂ ਸਜ਼ਾਵਾਂ ਅਤੇ ਜੁਰਮਾਨਿਆਂ ਨੂੰ ਵੀ ਤੁਰੰਤ ਰੋਕਿਆ ਜਾਵੇ ਅਤੇ ਇਨ੍ਹਾਂ ਸਕੂਲਾਂ ਦੇ ਨਿਰੀਖਣ ਲਈ ਸੂਬਾ-ਪੱਧਰੀ, ਜ਼ਿਲ੍ਹਾ ਪੱਧਰੀ ਨਿਰੀਖਣ ਟੀਮਾਂ ਦਾ ਗਠਨ ਕੀਤਾ ਜਾਵੇ। 2. ਪੰਜਾਬ ਵਿਚ ਕੰਮ ਕਰਦੇ ਭਾਸ਼ਾ ਵਿਭਾਗ, ਸਭਿਆਚਾਰਕ ਮਾਮਲੇ ਵਿਭਾਗ ਨੂੰ ਇਕ ਛਤਰੀ ਅਧੀਨ ਲਿਆਂਦਾ ਜਾਵੇ ਤਾਂ ਜੋ ਭਾਸ਼ਾ ਅਤੇ ਸਭਿਆਚਾਰ ਦੇ ਸਰਵਪੱਖੀ ਵਿਕਾਸ ਲਈ ਸਮਾਂ ਬੱਧ ਯੋਜਨਾਕਾਰੀ ਕੀਤੀ ਜਾ ਸਕੇ। ਸਾਂਝੇ ਫ਼ੰਡਾਂ ਦੀ ਵਰਤੋਂ ਨਾਲ ਪੰਜਾਬੀ ਲੋਕਾਂ ਨੂੰ ਵਿਰਸੇ ਤੋਂ ਜਾਣੂੰ ਅਤੇ ਵਰਤਮਾਨ ਦੇ ਵਿਕਾਸ ਲਈ ਤਿਆਰ ਕੀਤਾ ਜਾ ਸਕੇ। 3. ਪੰਜਾਬ ’ਚ ਵੱਸਦੇ ਬਜ਼ੁਰਗ ਲੇਖਕਾਂ, ਪੱਤਰਕਾਰਾਂ, ਬੁੱਤ ਤਰਾਸ਼ਾਂ, ਅਦਾਕਾਰਾਂ, ਕਲਾਕਾਰਾਂ ਅਤੇ ਗਾਇਕਾਂ ਨੂੰ ਆਦਰਯੋਗ ਪੈਨਸ਼ਨ ਦਾ ਵਿਧੀ-ਵਿਧਾਨ ਬਣਾਇਆ ਜਾਵੇ ਅਤੇ ਕਲਾਕਾਰਾਂ ਨੂੰ ਮੁੱਢਲੇ ਪੜਾਅ ਤੇ ਹੀ ਇਸ ’ਚ ਸ਼ਾਮਲ ਕਰਕੇ ਉਨ੍ਹਾਂ ਤੋਂ ਯੋਗ ਹਿੱਸਾ ਵੀ ਲੈ ਲਿਆ ਜਾਵੇ। 4. ਭਾਸ਼ਾ ਵਿਭਾਗ ਪੰਜਾਬ ਵਲੋਂ ਬਿਰਧ, ਬੀਮਾਰ ਅਤੇ ਲੋੜਵੰਦ ਲੇਖਕਾਂ ਦੀ ਪੈਨਸ਼ਨ ਘੱਟੋ ਘੱਟ 10 ਹਜ਼ਾਰ ਰੁਪਏ ਮਾਸਿਕ ਕੀਤੀ ਜਾਵੇ ਤਾਂ ਜੋ ਉਹ ਸਨਮਾਨ ਨਾਲ ਜੀਵਨ ਬਸਰ ਕਰ ਸਕਣ। 5. ਪੰਜਾਬ ਦੇ ਗਵਾਂਢੀ ਰਾਜਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਯੂਨੀਅਨ ਟੈਰੇਟਰੀ ਚੰਡੀਗੜ੍ਹ ਵਿਚ ਪੰਜਾਬੀ ਪੜ੍ਹਾਉਣ ਦੀ 1966 ਵਾਲੀ ਸਥਿਤੀ ਬਹਾਲ ਕੀਤੀ ਜਾਵੇ ਤਾਂ ਜੋ ਉਨ੍ਹਾਂ ਸੂਬਿਆਂ ਵਿਚ ਰਹਿੰਦੇ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਅਤੇ ਵਿਰਾਸਤ ਨਾਲ ਜੋੜਿਆ ਜਾ ਸਕੇ। 6. ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇਨਸਾਨੀਅਤ ਪੱਖੀ ਸਰਬਪੱਖੀ ਯੋਜਨਾਕਾਰੀ ਕੀਤੀ ਜਾਵੇ ਅਤੇ ਨਸ਼ੇ ਦੇ ਪੀੜਤਾਂ ਦੀ ਪੁਨਰਵਾਸ ਯੋਜਨਾ ਉਲੀਕ ਕੇ ਇਲਾਜ ਦੀਆਂ ਵੱਖ ਵੱਖ ਪੱਧਤੀਆਂ ਨੂੰ ਅਪਣਾਇਆ ਜਾਵੇ ਅਤੇ ਸੂਬੇ ਦੇ ਸਿਵਿਲ ਹਸਪਤਾਲਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਜੋਂ ਸਮਰੱਥ ਬਣਾਇਆ ਜਾਵੇ। ਇਸ ਸ਼ੁਭ ਕਾਰਜ ਲਈ ਪੰਜਾਬੀ ਲੇਖਕਾਂ, ਕਲਾਕਾਰਾਂ ਅਤੇ ਗੀਤਕਾਰਾਂ ਦੀ ਵੀ ਮਦਦ ਲਈ ਜਾਵੇ। 7. ਫ਼ਾਊਡੇਂਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਸਥਾਪਿਤ ਹੋ ਰਹੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ ਰਾਜ ਭਾਸ਼ਾ ਐਕਟ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸੰਬੰਧਿਤ ਵਿਭਾਗ ਸਥਾਪਿਤ ਕਰਨ ਲਈ ਆਖਿਆ ਜਾਵੇ। ਇਲੈਕਟ੍ਰੋਨਿਕ ਮੀਡੀਆ ਵਿਸ਼ੇਸ਼ ਕਰਕੇ ਪ੍ਰਾਈਵੇਟ ਚੈਨਲ ਅਤੇ ਰੇਡੀਓ ਵਲੋਂ ਸਾਡੀ ਧਰਤੀ ਦੀਆਂ ਸਿਹਤਮੰਦ ਰਿਵਾਇਤਾਂ ਖ਼ਿਲਾਫ਼ ਪਰੋਸੀ ਜਾ ਰਹੀ ਅਸ਼ਲੀਲਤਾ ਅਤੇ ਲੱਚਰਤਾ ਨੂੰ ਬੰਦ ਕਰਨ ਲਈ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਕ ਭਾਸ਼ਾ ਮਾਹਿਰਾਂ ਦੀ ਟ੍ਰਿਬਿਊਨਲ ਦੀ ਸਥਾਪਨਾ ਕਰੇ। ਪੰਜਾਬ ਸਰਕਾਰ ਰਾਜ ਭਾਸ਼ਾ ਐਕਟ ਵਿਚ ਸਜ਼ਾ ਦੀ ਧਾਰਾ ਜੋੜੇ ਤਾਂ ਕਿ ਸਹੀ ਅਰਥਾਂ ਵਿਚ ਮਾਤ ਭਾਸ਼ਾ ਪੰਜਾਬੀ ਲਾਗੂ ਹੋ ਸਕੇ।
ਫੋਟੋ ਫਾਈਲ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਦੇ ਬਾਨੀ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਦੇ ਹੋਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>