ਰਿਤਿਕ ਅਤੇ ਸੁਜੈਨ ਵਿਆਹ ਦੇ ਬੰਧਨ ਤੋਂ ਹੋਏ ਆਜ਼ਾਦ

ਮੁੰਬਈ- ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਰਿਤਿਕ ਰੌਸ਼ਨ ਅਤੇ ਸੁਜੈਨ ਖਾਨ ਨੂੰ ਸ਼ਨਿਚਰਵਾਰ ਨੂੰ ਬਾਂਦਰਾ ਦੀ ਇੱਕ ਅਦਾਲਤ ਤੋਂ ਤਲਾਕ ਮਿਲ ਗਿਆ ਹੈ। ਰਿਤਿਕ ਨੇ ਪਿੱਛਲੇ ਸਾਲ ਹੀ ਇਹ ਮੰਨ ਲਿਆ ਸੀ ਕਿ ਉਸ ਦੀ ਸੁਜੈਨ ਨਾਲ ਸ਼ਾਦੀ ਸਮਾਪਤ ਹੋ ਰਹੀ ਹੈ। ਦੋਵਾਂ ਨੇ ਆਪਸੀ ਸਹਿਮਤੀ ਨਾਲ 6 ਮਹੀਨੇ ਪਹਿਲਾਂ ਤਲਾਕ ਦੀ ਦਰਖਾਸਤ ਦਿੱਤੀ ਸੀ, ਜਿਸ ਤੇ ਅਦਾਲਤ ਨੇ ਮੁਹਰ ਲਗਾ ਕੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਹੈ।
ਅਦਾਲਤ ਵਿੱਚ ਤਲਾਕ ਲੈਂਦੇ ਸਮੇਂ ਰਿਤਿਕ ਅਤੇ ਸੁਜੈਨ ਦਰਮਿਆਨ ਕਿਸੇ ਵੀ ਤਰ੍ਹਾਂ ਦੀ ਕੜਵਾਹਟ ਨਹੀਂ ਸੀ ਅਤੇ ਦੋਵੇਂ ਬਹੁਤ ਹੀ ਸ਼ਾਂਤ ਵਿਖਾਈ ਦੇ ਰਹੇ ਸਨ। ਉਨ੍ਹਾਂ ਵਿੱਚਕਾਰ ਹੋਏ ਸਮਝੌਤੇ ਸਬੰਧੀ ਕੋਰਟ ਵਿੱਚ ਵਿਸਥਾਰ ਨਾਲ ਨਹੀਂ ਦੱਸਿਆ ਗਿਆ। ਉਨ੍ਹਾਂ ਨੇ ਅਦਾਲਤ ਵਿੱਚ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਵਿੱਚਕਾਰ ਕੋਰਟ ਤੋਂ ਬਾਹਰ ਜੋ ਵੀ ਸਮਝੌਤਾ ਹੋਵੇਗਾ, ਉਹ ਉਸ ਦਾ ਪਾਲਣ ਕਰਨਗੇ। ਅਜੇ ਬੱਚਿਆਂ ਦੀ ਕਸਟਡੀ ਦੋਵਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਦੇ ਦੋ ਬੱਚੇ ਹਨ, ਰੇਹਾਨ 7 ਸਾਲ ਦਾ ਅਤੇ ਰਿਧਾਨ ਦੀ ਉਮਰ 5 ਸਾਲ ਹੈ। ਦੋਵੇਂ ਬੱਚੇ ਆਪਣੀ ਮਾਂ ਸੁਜੈਨ ਦੇ ਨਾਲ ਹੀ ਰਹਿ ਰਹੇ ਹਨ ਅਤੇ ਰਿਤਿਕ ਵੀ ਬੱਚਿਆਂ ਦਾ ਪੂਰਾ ਧਿਆਨ ਰੱਖਦਾ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>