ਫ਼ਤਹਿਗੜ੍ਹ ਸਾਹਿਬ -“ਖ਼ਾਲਿਸਤਾਨ ਦੇ ਮਿਸਨ ਅਤੇ ਸਿੱਖ ਕੌਮ ਦੀ ਆਜ਼ਾਦ ਹਸਤੀ, ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਮਨਫੀ ਕਰਕੇ “ਫੈਡਰਲ ਢਾਂਚੇ” ਨੂੰ ਕਾਇਮ ਕਰਨ ਦੀ ਗੱਲ ਕਰਨਾ, ਉਸੇ ਤਰ੍ਹਾਂ ਹੈ, ਜਿਵੇ ਕਿਸੇ ਸਰੀਰ ਵਿਚੋ ਆਤਮਾ ਕੱਢ ਲਈ ਜਾਵੇ ਅਤੇ ਉਸ ਸਰੀਰ ਨੂੰ ਇਕ ਲਾਸ ਬਣਾ ਦਿੱਤਾ ਜਾਵੇ । ਖ਼ਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਦੀ ਵਰਤੋ ਕਰਕੇ ਸਿਆਸੀ ਤੌਰ ਤੇ ਆਪਣੇ ਮਕਸਦਾਂ ਦੀ ਪ੍ਰਾਪਤੀ ਕਰਨ ਲਈ ਸਾਬਕਾ ਖ਼ਾਲਿਸਤਾਨੀਆਂ ਵੱਲੋ ਬਣਾਈ ਜਾ ਰਹੀ ਨਵੀ ਪਾਰਟੀ ਵੀ ਆਤਮਾ ਤੋ ਬਗੈਰ ਇਕ ਲਾਸ ਦੀ ਤਰ੍ਹਾਂ ਹੀ ਹੋਵੇਗੀ । ਕਿਉਂਕਿ ਜਿਸ ਕੌਮੀ ਮਕਸਦ ਖ਼ਾਲਿਸਤਾਨ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਤੇ ਅਨੇਕਾ ਹੀ ਸਿੱਖ ਨੌਜਵਾਨਾ ਨੇ ਆਪਣੀਆ ਸਹਾਦਤਾਂ ਦਿੱਤੀਆਂ, ਅਸਹਿ ਅਤੇ ਅਕਹਿ ਜ਼ਬਰ-ਜੁਲਮਾਂ ਦਾ ਕੌਮ ਨੇ ਲੰਮਾਂ ਸਮਾਂ ਸਾਹਮਣਾ ਕੀਤਾ, ਧੀਆਂ-ਭੈਣਾਂ ਦੇ ਜ਼ਬਰ-ਜ਼ਨਾਹ ਹੋਏ, ਸਿੱਖ ਕੌਮ ਦਾ ਬੇਰਹਿੰਮੀ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ, ਸਮਾਜਿਕ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਗਿਆ, ਦੂਜੇ ਦਰਜੇ ਦੇ ਸਹਿਰੀਆਂ ਵਾਲਾ ਸਲੂਕ ਸਹਿਣਾ ਪੈ ਰਿਹਾ ਹੈ, ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਵੀ ਸਿੱਖ ਨੌਜ਼ਵਾਨਾ ਨੂੰ ਪੰਜਾਬ ਪੁਲਿਸ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹਿੰਦੂਤਵ ਏਜੰਸੀਆਂ ਰਾਅ ਤੇ ਆਈ.ਬੀ. ਨਿਸ਼ਾਨਾਂ ਬਣਾ ਰਹੇ ਹਨ, ਉਸ “ਖ਼ਾਲਿਸਤਾਨ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵੀ “ਨਾ ਅਸੀਂ ਹਿੰਦੂ ਨਾ ਮੁਸਲਮਾਨ” ਉਚਾਰਕੇ ਸਦੀਆਂ ਪਹਿਲਾ ਪ੍ਰਵਾਨ ਕੀਤਾ ਸੀ, ਦੇ ਨਿਸ਼ਾਨੇ” ਨੂੰ ਪੂਰਨ ਤੌਰ ਤੇ ਅਲਵਿਦਾ ਕਹਿਕੇ ਨਵੀ ਪਾਰਟੀ ਬਣਾਉਣ ਜਾ ਰਹੇ ਇਹ ਸਾਬਕਾ ਖ਼ਾਲਿਸਤਾਨੀ ਫਿਰ ਭਿੰਡਰਾਂਵਾਲਿਆਂ ਦੀ ਸੋਚ ਤੇ ਉਹਨਾਂ ਦੇ ਨਾਮ ਦੀ ਦੁਰਵਰਤੋ ਕੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਬਕਾ ਖ਼ਾਲਿਸਤਾਨੀਆਂ ਅਤੇ ਸੰਤ ਭਿੰਡਰਾਂਵਾਲਿਆਂ ਦੇ ਖੱਬੇ-ਸੱਜੇ ਰਹਿਣ ਵਾਲੇ ਉਹਨਾਂ ਲੋਕਾਂ ਜੋ ਬੀਤੇ ਸਮੇਂ ਵਿਚ ਵੀ ਅਤੇ ਅੱਜ ਵੀ ਆਪਣੇ ਸਿਆਸੀ ਅਤੇ ਮਾਲੀ ਨਿਸ਼ਾਨਿਆ ਲਈ ਕੌਮੀ ਸ਼ਕਤੀ ਨੂੰ ਵੰਡਕੇ ਕੰਮਜੋਰ ਕਰਨ ਅਤੇ ਕੌਮ ਨੂੰ ਮਿੱਥੇ ਨਿਸ਼ਾਨੇ ਖ਼ਾਲਿਸਤਾਨ ਤੋ ਥਿੜਕਾਉਣ ਦੇ ਕੀਤੇ ਜਾ ਰਹੇ ਅਸਫ਼ਲ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਇਹਨਾਂ ਸਾਬਕਾ ਖ਼ਾਲਿਸਤਾਨੀਆਂ ਦਾ ਨਿਸ਼ਾਨਾਂ ਫੈਡਰਲ ਸਿਸਟਮ ਲਾਗੂ ਕਰਕੇ ਰੱਖਿਆ, ਵਿਦੇਸ਼, ਕਰੰਸੀ, ਡਾਕ ਤੇ ਤਾਰ ਚਾਰ ਮਹਿਕਮੇ ਸੈਟਰ ਅਧੀਰ ਰੱਖਣ ਤੇ ਬਾਕੀ ਸੂਬਿਆਂ ਨੂੰ ਦਿਵਾਉਣ ਦਾ ਹੀ ਹੈ, ਤਾਂ ਫਿਰ ਉਹ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ, ਮਰਹੂਮ ਸ. ਜਗਦੇਵ ਸਿੰਘ ਤਲਵੰਡੀ ਦੀ ਵਿਰੋਧਤਾ ਕਰਨ ਦੀ ਬਜਾਇ ਉਹਨਾਂ ਨਾਲ ਰਲਕੇ 1973 ਵਿਚ ਪਾਸ ਕੀਤੇ ਗਏ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਕਰਨ ਲਈ ਸੰਘਰਸ਼ ਕਿਉਂ ਨਹੀਂ ਕਰਦੇ ? ਫਿਰ ਬਾਦਲਾਂ ਤੇ ਤਲਵੰਡੀਆਂ ਤੋ ਵੱਖਰੀ ਡੱਫਲੀ ਬਜਾਕੇ ਕੌਮ ਲਈ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ ? ਜਦੋਕਿ ਇਹ ਸਾਬਕਾ ਖ਼ਾਲਿਸਤਾਨੀ ਬਾਦਲ ਦੀ ਸੈਟਰ ਦੀ ਗੁਲਾਮੀ ਵਾਲੇ ਅਮਲਾਂ ਨੂੰ ਪ੍ਰਵਾਨ ਵੀ ਕਰ ਰਹੇ ਹਨ ਅਤੇ ਉਸੇ ਬਾਦਲ ਦੀ ਵਿਰੋਧਤਾ ਵੀ ਕਰ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮੋਹਕਮ ਸਿੰਘ ਅਤੇ ਸ. ਗੁਰਦੀਪ ਸਿੰਘ ਜੋ ਇਸ ਨਵੀ ਪਾਰਟੀ ਬਣਾਉਣ ਦੇ ਕਰਤਾ-ਧਰਤਾ ਹਨ, ਇਹਨਾਂ ਨੇ ਬੀਤੇ ਸਮੇਂ ਵਿਚ ਉਸ ਸਮੇਂ ਦੇ ਟਕਸਾਲ ਦੇ ਮੁੱਖੀ ਬਾਬਾ ਠਾਕਰ ਸਿੰਘ ਜੀ ਨੂੰ ਨਜ਼ਰ ਅੰਦਾਜ ਕਰਕੇ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਚੌਕ ਮਹਿਤੇ ਵਿਖੇ ਆਰ.ਐਸ.ਐਸ. ਦੇ ਮੁੱਖੀ ਬਾਬੂ ਸੁਦਰਸ਼ਨ ਅਤੇ ਜ਼ਾਲਮ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨਾਲ ਮੀਟਿੰਗਾਂ ਵੀ ਕੀਤੀਆਂ ਸਨ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਸੀ । ਜਦੋਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਤਾਂ ਹਿੰਦੂਤਵ ਹਕੂਮਤ ਅਤੇ ਬਾਦਲਾਂ ਦੀ ਗੁਲਾਮੀ ਨੂੰ ਪ੍ਰਵਾਨ ਹੀ ਨਹੀਂ ਕੀਤਾ ਸੀ । ਫਿਰ ਇਹ ਸਾਬਕਾ ਖ਼ਾਲਿਸਤਾਨੀ ਫੈਡਰਲ ਢਾਂਚੇ ਦੀ ਗੱਲ ਕਰਕੇ ਸਿੱਖ ਕੌਮ ਦੇ ਗਲ ਵਿਚ “ਮਿੱਠੀ ਜ਼ਹਿਰ” ਧਕੇਲਣ ਦੀ ਅਸਫ਼ਲ ਕੋਸਿ਼ਸ਼ ਕੀ ਨਹੀਂ ਕਰ ਰਹੇ ? ਉਹਨਾਂ ਕਿਹਾ ਜਿਨ੍ਹਾਂ ਮਾਵਾਂ ਅਤੇ ਸਿੱਖ ਕੌਮ ਨੇ ਆਪਣੇ ਪੁੱਤਰਾਂ ਨੂੰ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀ ਵਾਲੇ ਰਾਹ ਤੇ ਤੋਰਿਆ, ਅਣਮਨੁੱਖੀ ਜ਼ਬਰ-ਜੁਲਮ ਸਹਿਣ ਕੀਤਾ, ਅਪਮਾਨ ਤੇ ਜ਼ਲਾਲਤ ਦਾ ਟਾਕਰਾ ਕੀਤਾ, ਉਹ ਮਾਵਾਂ ਅਤੇ ਸਿੱਖ ਕੌਮ ਹੁਣ ਫੈਡਰਲ ਢਾਂਚੇ ਜਾਂ ਗਾਂਧੀ ਅਤੇ ਨਹਿਰੂ ਦੇ ਝੂਠੇ ਵਾਅਦਿਆ ਵਾਲੇ “ਸਿੱਖ ਕੌਮ ਦੇ ਆਨੰਦ ਮਾਨਣ ਵਾਲੇ ਆਜ਼ਾਦ ਖਿੱਤੇ” ਵਾਲੇ ਲੁਭਾਉਣੇ ਹਿੰਦੂਤਵ ਨਾਅਰਿਆ ਵਿਚ ਕਤਈ ਨਹੀਂ ਘਿਰੇਗੀ ਅਤੇ ਨਾ ਹੀ ਰਾਅ, ਆਈ.ਬੀ. ਆਰ.ਐਸ.ਐਸ. ਅਤੇ ਬੀਜੇਪੀ ਦੇ ਗੁਪਤ ਆਦੇਸ਼ਾਂ ਉਤੇ ਸਿੱਖ ਕੌਮ ਵਿਚ ਵੰਡੀਆਂ ਪਾ ਕੇ ਨਵੀਆਂ ਪਾਰਟੀਆਂ ਦੀਆਂ ਕਾਰਵਾਈਆਂ ਵਿਚ ਕੋਈ ਸਹਿਯੋਗ ਕਰੇਗੀ । ਕਿਉਂਕਿ ਸਿੱਖ ਕੌਮ ਹੁਣ ਤੁਰੰਤ ਆਪਣੇ ਕਾਤਲਾਂ ਤੇ ਦੋਸ਼ੀਆਂ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋ ਮਿੱਥੇ ਨਿਸ਼ਾਨੇ ਖ਼ਾਲਿਸਤਾਨ ਤੋ ਬਿਨ੍ਹਾਂ ਕਿਸੇ ਵੀ ਸਿਆਸੀ ਸੌਦੇ ਜਾਂ ਸਾਜਿ਼ਸਾਂ ਨੂੰ ਕਤਈ ਪ੍ਰਵਾਨ ਨਹੀਂ ਕਰੇਗੀ ।