ਕੋਈ ਤੇ ਹਾਅ ਦਾ ਨਾਰਾ ਮਾਰੋ

ਖੁਸ਼ਦੇਵ ਸਿੰਘ ਸੰਧੂ

ਕੋਈ ਤੇ ਹਾਅ ਦਾ ਨਾਰਾ ਮਾਰੋ ਉਏ ਮੇਰਾ ਅੰਨ-ਦਾਤਾ ! ਹਰ ਚੱਲਿਆ,

ਮਿੱਟੀ ਤੋਂ ਸੋਨਾ ਉਗਾਉਂਦਾ ਆਪ ਮਿੱਟੀ ਵਿਚ ਹੀ ਖਰ ਚੱਲਿਆ।

ਮਿੱਟੀ ਰੁਲੇ ਨੂੰ ਹੋਰ ਨਾਂ ਲਤਾੜੋ,ਕੋਈ ਤੇ ਕਰਮਾਂ ਪਈ ਮਿੱਟੀ ਝਾੜੋ ਉਏ,

ਨਹੀਂ ਤਾਂ ਕਰਜੇ ਹੇਠਾਂ ਦੱਬਿਆ ਫਾਹਾ ਲਾ ! ਮਰ ਚੱਲਿਆ।।

ਹਿੱਸੇ ਆਉਂਦੇ ਮਿੱਠੜੇ ਗੁੜ ਦਾ ਸੀਰਾ ਮਿੱਲਾਂ ਦੇ ਕੜ੍ਹਾਹਿਆਂ ਤਾਈਂ ! ਵੱੜ ਚੱਲਿਆ,

ਬਾਲਾਂ ਦੇ ਮੂੰਹੀਂ ਪੈਂਦਾ ਦੁੱਧ-ਮੱਖਣ ਡੇਰੀਆਂ ਦੇ ਡੋਲੂਆਂ ਤਾਈਂ ! ਹੱੜ ਚੱਲਿਆ।

ਧਰਤ ਹੇਠਲਾ ਪਾਣੀ ਝੋਨੇ ਨੂੰ ਬੂਰ ਪਾਉਂਦਾ-ਪਾਉਂਦਾ ! ਸੱੜ ਚੱਲਿਆ,

ਕੋਈ ਤੇ ਮਗਰ ਲੱਗੀ ਹੋਣੀਂ ਪਛਾਣੋਂ ਉਏ,ਨਹੀਂ ਤਾਂ ਅਜਾਈਂ ਮੌਤ ਦੀ ਗੱਡੀ ! ਚੱੜ੍ਹ ਚੱਲਿਆ।।

ਮਹਿੰਗਾ ਡੀਜ਼ਲ, ਮਹਿੰਗਾ ਬੀਅ, ਮਹਿੰਗੀਆਂ ਖਾਦਾਂ, ਸਸਤਾ ਝੋਨਾ ! ਵਿਕ ਚੱਲਿਆ,

ਪੀਲੀ ਸਵੇਰ,ਸੜਦਾ ਦੁਪਹਿਰਾ,ਡਰਾਉਣੀਆਂ ਸ਼ਾਮਾਂ,ਰਾਤ ਦਾ ਹਨੇਰਾ ! ਘਿਰ ਚੱਲਿਆ।

ਵਿਹਲਾ ਪੁੱਤ,ਮੁਟਿਆਰ ਧੀ, ਖਾਲੀ ਖੀਸਾ,ਦਿੱਲ ਦਾ ਹੌਂਸਲਾ ! ਹਿੱਲ ਚੱਲਿਆ,

ਕੋਈ ਤੇ ਰੁੜ੍ਹਦੇ ਨੂੰ ਸਹਾਰੋ ਉਏ,ਨਹੀਂ ਤੇ ਗੁਰਬਤ ਦੇ ਵਹਿਣੀਂ ! ਠਿੱਲ ਚੱਲਿਆ।।

ਚਿੱਟਾ ਚਾਦਰਾ,ਚਿੱਟੀ ਮੱਤ ਤੇ ਚਿੱਟੀ ਪੱਗ ਦਾ ਸਰਮਾਇਆ ਮੈਲੀ ਦੁਨੀਆਂ ਦੀਆਂ ਨਜ਼ਰੀਂ ! ਚੱੜ੍ਹ ਚੱਲਿਆ,

ਨੱਚਦੀ ਜਵਾਨੀ,ਹੱਸਦਾ ਮੁੱਖੜਾ,ਸੋਹਣਾਂ ਗੱਭਰੂ, ਭਰ ਜਵਾਨੀ ਹਨੇਰੇ ਰਾਹੀਂ ! ਤੁਰ ਚੱਲਿਆ।।

ਤੁਤਲਾਉਂਦਾ ਬਾਲ,ਖਿੜਦੀ ਬਾਲੜੀ,ਡਰਦਾ ਬਾਬਲ,ਸਹਿਮੀ ਅੰਮੀਂ,ਫਿਕਰਾਂ ਮਾਰਿਆ ਬਾਪੂ ! ਤੁਰ ਚੱਲਿਆ,

ਕੋਈ ਤੇ ਉਜੜਦੇ ਬਾਗੀਂ ਫੇਰਾ ਮਾਰੋ ਉਏ,ਨਹੀਂ ਤੇ ਆਸੀਂ ਪੈਂਦਾ ਬੂਰ ! ਭੁਰ ਚੱਲਿਆ।।

ਮੁਰੱਬਿਆਂ ਤੋਂ ਕਿੱਲੇ,ਕਿੱਲਿਆਂ ਤੋਂ ਕਨਾਲਾਂ,ਹੁਣ ਮਰਲਿਆਂ ਦੀ ਹੱਦੀਂ ! ਬੱਝ ਚੱਲਿਆ,

ਭੋਏਂ ਦਾ ਮਾਲਕ,ਭੋਏਂ ਤੋਂ ਆਤਰ,ਲੋਕਾਂ ਤਾਈਂ ਰਜਾਉਂਦਾ,ਭੁੱਖ ਦਾ ਪਾਤਰ ! ਬਣ ਚੱਲਿਆ।।

ਅਣਖੀਂ ਜੀਂਵਦਾ,ਅਣਖੀਂ ਮਰੀਂਦਾ, ਬੇਅਣਖਿਆਂ ਦੀਆਂ ਹੱਟਾਂ ਦਾਣਿਆਂ ਤੋਂ ਸਾਂਵਾਂ ! ਤੁੱਲ ਚੱਲਿਆ,

ਕੋਈ ਤੇ ਅਣਖੀ ਦੀ ਅਣਖ ਦਾ ਮੁੱਲ ਤਾਰੋ ਉਏ, ਨਹੀਂ ਤਾਂ ਅਣਮੁੱਲਾ ਅਮੁੱਲਾ ਹੀ ! ਤੁਰ ਚੱਲਿਆ ।।

“ਸੰਧੂ ਮਝੈਲ” ਗੀਤਾਂ ਦਿਆਂ ਬੋਲਾਂ ਰਾਹੀਂ ਅੱਖੀਂ ਵੇਖਿਆ ਧਰਤੀ ਦੇ ਵਾਰਸ ਦਾ ਦੁੱਖੜਾ ! ਲਿਖ ਚੱਲਿਆ।।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>