ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ. ਸੈਕੰ. ਸਕੂਲ ਸ਼ਿਮਲਾਪੁਰੀ ਦੀ ਸਹਿ-ਅਕਾਦਮਿਕ ਮੁਕਾਬਲਿਆਂ ਵਿੱਚ ਵੀ ਬੱਲੇ-ਬੱਲੇ

ਲਵਲੀ, ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰ ਪੱਧਰ ਤੇ ਸਹਿ-ਅਕਾਦਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀ.ਸੈਕੰ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੇ ਵਿਦਿਆਰਥੀਆਂ ਨੇ ਇਸ ਵਾਰ ਫਿਰ ਇੰਨ੍ਹਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।ਪਹਿਲੇ ਵਰਗ ਵਿੱਚ ਭਾਸ਼ਣ ਮੁਕਾਬਲੇ ਵਿੱਚ ਦੂਸਰਾ ਸਥਾਨ, ਦੂਜੇ ਵਰਗ ਵਿੱਚ ਸ਼ਬਦ ਗਾਇਨ ਅਤੇ ਸੁੰਦਰ ਲਿਖਾਈ ਵਿੱਚ ਪਹਿਲਾ, ਗਿੱਧੇ ਅਤੇ ਭੰਗੜੇ ਵਿੱਚ ਦੂਸਰਾ , ਚਿੱਤਰਕਲਾ ਅਤੇ ਆਮ ਗਿਆਨ ਵਿੱਚ ਤੀਸਰਾ ਸਥਾਨ ਅਤੇ ਤੀਸਰੇ ਵਰਗ ਵਿੱਚ ਸ਼ਬਦ ਗਾਇਨ ਵਿੱਚ ਪਹਿਲਾ, ਗਿੱਧੇ ਵਿੱਚ ਦੂਸਰਾ, ਚਿਤਰਕਲਾ ਅਤੇ ਭੰਗੜੇ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।

ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਵਿਦਿਆਰਥੀਆਂ ਦੇ ਲਗਾਤਾਰ ਰਿਆਜ਼ ਅਧਿਆਪਕਾਂ ਦੀ ਮਿਹਨਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ।ਇਸ ਮੌਕੇ ਤੇ ਪ੍ਰਿੰਸੀਪਲ ਸ. ਗੁਰਬਚਨ ਸਿੰਘ ਗਰੇਵਾਲ ਜੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>