ਤਿਹਾੜ ਜੇਲ੍ਹ ਬਣੀ ਸਿੰਘਾਂ ਵਾਸਤੇ ਬਿਮਾਰੀਆਂ ਦਾ ਘਰ, ਹੁਣ ਖਾਨਪੁਰੀ ਦੀ ਹਾਲਤ ਵਿਗੜੀ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਇਥੋਂ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 18/13 ਧਾਰਾ 186,307,353,34,212 ਅਤੇ 411 ਅਧੀਨ ਮਾਨਨੀਯ ਜੱਜ ਸ਼੍ਰੀ ਰੀਤੇਸ਼ ਸਿੰਘ ਦੀ ਅਦਾਲਤ ਵਿਚ ਬੀਤੇ ਦਿਨ ਸਮੇਂ ਸਿਰ ਪੇਸ਼ ਕੀਤਾ ਗਿਆ। ਮਾਮਲੇ ਵੀ ਗਵਾਹੀਆਂ ਚਲ ਰਹੀਆਂ ਹੋਣ ਕਰਕੇ ਅਜ ਵਕੀਲ ਵਿਕਾਸ ਪਢੋਰਾ ਨੇ ਅਦਾਲਤ ਵਿਚ ਪੇਸ਼ ਹੋਏ ੬ ਗਵਾਹਾਂ ਨਾਲ ਜਿਰਹ ਕੀਤੀ । ਪੇਸ਼ੀ ਉਪਰੰਤ ਭਾਈ ਖਾਨਪੁਰੀ ਦੇ ਵਕੀਲ ਨੇ ਦਸਿਆ ਕਿ ਤਿਹਾੜ ਜੇਲ੍ਹ ਅੰਦਰ ਭਾਈ ਖਾਨਪੁਰੀ ਦੀ ਤਬੀਅਤ ਠੀਕ ਨਹੀ ਚਲ ਰਹੀ ਹੈ ਉਨ੍ਹਾਂ ਨੂੰ ਵੀ ਭਾਈ ਜਗਤਾਰ ਸਿੰਘ ਹਵਾਰਾ ਵਾਂਗ ਰੀਡ ਦੀ ਹੱਡੀ ਤੇ ਗਰਦਨ ਵਿਚ ਬਹੁਤ ਜਿਆਦਾ ਦਰਦ ਹੋ ਰਿਹਾ ਹੈ । ਦਰਦ ਹੋਣ ਕਰਕੇ ਉਨ੍ਹਾਂ ਨੂੰ ਉਠਣ ਤੇ ਬੈਠਣ ਵਿਚ ਬਹੁਤ ਪਰੇਸ਼ਾਨੀ ਹੋ ਰਹੀ ਹੈ । ਜੇਲ੍ਹ ਡਾਕਟਰ ਭਾਈ ਖਾਨਪੁਰੀ ਨੂੰ ਟਮਾਡੋਲ (ਜੋ ਕਿ ਨਸ਼ੇ ਦਾ ਕੈਪਸੁਲ ਹੈ) ਦੇ ਰਹੇ ਹਨ । ਅਲਸਰ ਦੀ ਬੀਮਾਰੀ ਨਾਲ ਪੇਟ ਵਿਚ ਜ਼ਖਮ ਹੋਣ ਕਰਕੇ ਜਦ ਵੀ ਭਾਈ ਖਾਨਪੁਰੀ ਰੋਟੀ ਖਾਦੇਂ ਹਨ ਉਪਰੰਤ ਖੁਨ ਦੀ ਉਲਟੀ ਆ ਜਾਦੀਂ ਹੈ । (ਜ਼ਿਕਰਯੋਗ ਹੈ ਕਿ ਤਿਹਾੜ ਜੇਲ੍ਹ ਵਿਚ ਬੰਦ ਚਾਰੋ ਖਾੜਕੂ ਸਿੰਘਾਂ ਨੂੰ ਕੋਈ ਨਾ ਕੋਈ ਬਿਮਾਰੀ ਲਗੀ ਹੋਈ ਹੈ, ਭਾਈ ਹਵਾਰਾ ਰੀਡ ਦੀ ਹੱਡੀ ਦੀ ਦਰਦ ਤੋਂ ਪਰੇਸ਼ਾਨ ਹਨ, ਭਾਈ ਲਾਹੋਰੀਆ ਨੂੰ ਪਿੱਤੇ ਦੀ ਪਥਰੀ ਹੋ ਗਈ ਹੈ, ਭਾਈ ਪਰਮਜੀਤ ਸਿੰਘ ਭਿਉਰਾ ਨੂੰ ਬੈਲਟ ਲਗੀ ਹੋਈ ਹੈ ਤੇ ਹੁਣ ਖਾਨਪੁਰੀ ਨੂੰ ਰੀਡ ਦੀ ਹੱਡੀ ਵਿਚ ਪਰੇਸ਼ਾਨੀ ਹੋ ਗਈ ਹੈ ਤੇ ਬੀਤੇ ਇਕ ਮਹੀਨੇ ਪਹਿਲਾਂ ਤਿਹਾੜ ਜੇਲ੍ਹ ਵਿਚੋਂ ਸਜਾ ਭੁਗਤ ਕੇ ਨਿਕਲੇ ਬਲਜੀਤ ਸਿੰਘ ਭਾਉ ਵੀ ਗੋਡੇਆਂ ਵਿਚ ਦਰਦ ਹੋਣ ਦੀ ਬਿਮਾਰੀ ਲੈ ਕੇ ਜੇਲ੍ਹ ਵਿਚੋਂ ਨਿਕਲੇ ਸਨ) । ਸਰਕਾਰੀ ਨੀਤੀਆਂ ਅਨੁਸਾਰ ਇਹ ਸਿੰਘਾਂ ਨੂੰ ਮਾਨਸਿਕ ਅਤੇ ਸ਼ਰੀਰਕ ਟਾਰਚਰ ਕੀਤਾ ਜਾ ਰਿਹਾ ਹੈ ਜਿਸ ਨਾਲ ਇਹ ਮੁੜ ਕੇ ਸਿੱਖ ਸੰਘਰਸ਼ ਦੀ ਗਲ ਨਾ ਕਰ ਸਕਣ । ਜੇਲ੍ਹ ਵਾਲੇ ਭਾਈ ਖਾਨਪੁਰੀ ਦਾ ਠੀਕ ਤਰੀਕੇ ਨਾਲ ਇਲਾਜ ਨਹੀ ਕਰਵਾ ਰਹੇ ਹਨ ਜਿਸ ਦੀ ਭਾਈ ਖਾਨਪੁਰੀ ਵਲੋਂ ਪੰਜਾਬ ਦੀ ਅਦਾਲਤ ਵਿਚ ਅਪੀਲ ਦਾਖਿਲ ਕੀਤੀ ਗਈ ਹੈ ।ਪੇਸ਼ੀ ੳਪਰੰਤ ਭਾਈ ਖਾਨਪੁਰੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਪੰਜਾਬੀ ਦੀ ਅਖਬਾਰ ਵਿਚ ਆਈ ਖਬਰਾਂ ਤੋਂ ਪਤਾ ਲਗਿਆ ਕਿ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਖਾਲਸਾ ਪੰਥ ਨੂੰ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 7 ਜਨਵਰੀ 2015 ਨੂੰ ਮਨਾਉਣ ਲਈ ਆਦੇਸ਼ ਜਾਰੀ ਕੀਤਾ ਹੈ । ਇਸ ਨਾਲ ਇਹ ਪਤਾ ਲਗਦਾ ਹੈ ਕਿ ਇਹ ਸਭ ਆਰ ਐਸ ਐਸ ਦੀ ਸੋਚੀ ਸਮਝੀ ਸਕੀਮ ਕਿ ਸਿੱਖ ਪੰਥ ਵਿਚ ਇਤਨਾ ਜਿਆਦਾ ਭੰਬਲਭੁਸਾ ਪਾ ਦੇਵੋ ਕਿ ਇਹ ਆਪਸ ਵਿਚ ਹੀ ਲੜਦੇ ਰਹਿਣ ਨੂੰ ਨੇਪਰੇ ਚਾੜਨ ਲਈ ਤੁਹਾਡੇ ਆਕਾਵਾਂ ਦੀ ਇਨ੍ਹਾਂ ਨਾਲ ਟੁੱਟ ਰਹੀ ਆਪਸੀ ਸਾਂਝ ਨੂੰ ਮੁੜ ਤੋਂ ਜੋੜਨ ਲਈ ਇਹ ਕਾਰਵਾਈ ਕੀਤੀ ਗਈ ਲਗਦੀ ਹੈ । ਜੱਥੇਦਾਰ ਸਾਹਿਬ ਜੇਕਰ ਆਪ ਜੀ ਪਿਛਲੇ ਨਾਨਕਸ਼ਾਹੀ ਕਲੰਡਰ ਮੁਤਾਬਿਕ ਪ੍ਰਕਾਸ਼ ਪੁਰਬ ਦਾ ਦਿਹਾੜਾ 5 ਜਨਵਰੀ 2015 ਦਾ ਰਖ ਦੇਦੇਂ ਤਦ ਜਿਆਦਾ ਚੰਗਾ ਹੋਣਾ ਸੀ ਪਰ ਤੁਸੀ ਇਹ ਮਿਤੀ ਇਸ ਕਰਕੇ ਨਹੀ ਰਖੀ ਕਿਉਕਿ ਇਹ ਤਰੀਕ ਸਿੱਖ ਪੰਥ ਦੇ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਹੈ ਜੋ ਕਿ ਸਿੱਖ ਕੌਮ ਦੀ ਵਖਰੀ ਹੋਂਦ ਨੂੰ ਚਿਤਰਿਤ ਕਰਦਾ ਹੈ । ਅੰਤ ਵਿਚ ਉਨ੍ਹਾ ਕਿਹਾ ਕਿ ਜਨਤਾ ਨੂੰ ਧਿਆਨ ਦੇਣ ਦੀ ਲੋੜ ਹੈ, ਸਿਆਸੀ ਅਤੇ ਅਖੌਤੀ ਧਾਰਮਿਕ ਨੇਤਾ ਜਨਤਾ ਨੂੰ ਆਪਸ ਵਿੱਚ ਲੜਾ ਝਗੜਾ ਕੇ ਬਾਦਰਾਂ ਦੀ ਰੋਟੀ ਵੰਡਣ ਵਾਲੀ ਬਿੱਲੀ ਬਣ ਜਾਂਦੇ ਹਨ । ਗੱਲ ਸਮਝ ਲਵੋ ਐਵੇਂ ਇਨ੍ਹਾਂ ਪਿੱਛੇ ਲੱਗ ਲੜਾਈਆਂ ਝਗੜੇ ਕਰਕੇ ਭਾਈਚਾਰੇ ਵਿੱਚ ਦੁਸ਼ਮਣੀ ਨਾ ਵਧਾਈ ਜਾਵੋ । ਡੇਰਿਆਂ ਵਿੱਚ ਜਾਕੇ ਮਾਇਆ ਦੇ ਮੱਥੇ ਟੇਕਣਾ ਬੰਦ ਕਰ ਦਿੱਤੇ ਜਾਣ । ਅਕਾਲ ਤਖ਼ਤ ਤੋਂ ਸਿਆਸੀ ਲੋਕਾਂ ਦੀ ਪੁਸਤ ਪਨਾਹੀ ਕਰਨ ਵਾਲੇ ਹੁਕਮਨਾਮੇ ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦਾ ਕੰਮ ਕਰਦੇ ਹਨ ।ਸਿਆਸੀ ਲੋਕ ਬਹੁਤ ਸਾਰੇ ਮਸਲੇ ਚਾਣਕੀਆ ਨੀਤੀ ਅਨੁਸਾਰ ਆਪਣੀ ਡਿੱਗ ਰਹੀ ਸਾਖ ਨੂੰ ਬਚਾਉਣ ਵਾਸਤੇ ਪੈਂਦਾ ਕਰ ਦਿੰਦੇ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>