ਜੀ.ਕੇ. ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਦੇ ਖਿਲਾਫ ਸੁਣਾਈ ਸਜ਼ਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ‘ਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ‘ਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ‘ਚ 10 ਮਾਰਚ 2013 ਨੂੰ ਇੰਡੀਆ ਗੇਟ ਦੇ ਸਾਹਮਣੇ ਰਾਜਪਥ ਤੇ ਬਿਨਾ ਦਿੱਲੀ ਪੁਲਿਸ ਤੋਂ ਮੰਜੂਰੀ ਲਏ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਖਿਲਾਫ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵੱਲੋਂ ਧਾਰਾ 144 ਦੀ ਉਲਘਣਾਂ ਦੇ ਦੋਸ਼ ‘ਚ 9 ਆਗੂਆਂ ਨੂੰ ਅੱਜ ਕੋਰਟ ਉਠਣ ਤੱਕ ਕੋਰਟ ਰੂਮ ‘ਚ ਖੜੇ ਰਹਿਣ ਦੀ ਸੱਜਾ ਸੁਣਾਈ।
ਮਾਣਯੋਗ ਜੱਜ ਸਾਹਿਬਾ ਸਨਿਘਧਾ ਸਰਵਾਰੀਆ ਦੇ ਸਾਹਮਣੇ ਪੇਸ਼ ਹੋਏ 9 ਆਰੋਪੀਆਂ ‘ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਤਨਵੰਤ ਸਿੰਘ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਸਮਰਦੀਪ ਸਿੰਘ ਸੰਨੀ, ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਵਿਸਤਾਰ ਨਾਲ ਪ੍ਰਦਰਸ਼ਨ ਦੇ ਕਾਰਣਾ ਅਤੇ ਮੰਨ ਦੀ ਭਾਵਨਾਵਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਦੇ ਹਤਿਆਰਿਆਂ ਨੂੰ ਬਾਰ-ਬਾਰ ਅਦਾਲਤਾਂ ਵੱਲੋਂ ਸਬੂਤਾਂ ਅਤੇ ਪੁਲਿਸ ਦੀ ਢਿਲਾਈ ਕਾਰਣ ਖੁੱਲੇ ਘੁਮੱਣ ਦੀ ਅਜ਼ਾਦੀ ਦਿੱਤੀ ਜਾਂਦੀ ਰਹੀ ਹੈ ਜਿਸ ਕਰਕੇ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾਂ ਕਰਨ ਲਈ ਕੀਤੇ ਗਏ ਉਕਤ  ਪ੍ਰਦਰਸ਼ਨ ਨੂੰ ਚੰਗੇ ਕਾਰਜ ਵੱਜੋਂ ਜਾਣਿਆ ਜਾਨਾ ਚਾਹਿਦਾ ਹੈ। ਅਗਰ ਕੋਰਟ ਦੀ ਨਜ਼ਰ ‘ਚ ਇਹ ਅਪਰਾਧ ਹੈ ਤੇ ਉਹ ਜੇਲ ਜਾਣ ਨੂੰ ਵੀ ਤਿਆਰ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਲੜੀਵਾਰ ਪ੍ਰਦਰਸ਼ਨਾਂ ਤੋਂ ਬਾਅਦ ਹੀ ਸੀ.ਬੀ.ਆਈ. ਵੱਲੋਂ ਸੱਜਣ ਕੁਮਾਰ ਦੇ ਖਿਲਾਫ ਸੁਪਰੀਮ ਕੋਰਟ ‘ਚ ਹਾਈ ਕੋਰਟ ਦੇ ਫੈਸਲੇ ਨੂੰ ਚੁਨੌਤੀ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਆਰੋਪੀਆਂ ਵੱਲੋਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਮਨਣ ਤੋਂ ਬਾਅਦ ਮਾਣਯੋਗ ਜੱਜ ਸਾਹਿਬਾ ਵੱਲੋਂ  9 ਆਰੋਪੀਆਂ ਨੂੰ ਅੱਜ ਦੀ ਕੋਰਟ ਦੀ ਕਾਰਵਾਈ ਖਤਮ ਹੋਣ ਤੱਕ ਧਾਰਾ 188 ਆਈ.ਪੀ.ਸੀ. ਤਹਿਤ ਕੀਤੇ ਗਏ ਪ੍ਰਦਰਸ਼ਨ ਲਈ ਮੁਕਦਮਾ ਨੰ. 45/2013 ਥਾਣਾ ਤਿਲਕ ਮਾਰਗ ‘ਚ ਸਜ਼ਾ ਦਾ ਐਲਾਨ ਕੀਤਾ। ਸਮਾਜਿਕ ਅਤੇ ਚੰਗੇ ਇਰਾਦੇ ਨਾਲ ਕੀਤੇ ਗਏ ਇਸ ਪ੍ਰਦਰਸ਼ਨ ਲਈ ਆਰੋਪੀਆਂ ਨੂੰ ਜੇਲ ਭੇਜਣ ਤੋਂ ਇਨਕਾਰ ਕਰਦੇ ਹੋਏ ਜੱਜ ਸਾਹਿਬਾ ਨੇ ਆਪਣੇ ਫੈਸਲੇ ‘ਚ ਆਰੋਪੀਆਂ ਵੱਲੋਂ ਆਪਣੇ ਤੇ ਲੱਗੇ ਆਰੋਪਾਂ ਨੂੰ ਖੁਦ ਮਨਣ ਦਾ ਵੀ ਹਵਾਲਾ ਦਿੱਤਾ।
ਕੋਰਟ ਵੱਲੋਂ ਦਿੱਤੇ ਗਏ ਫੈਸਲੇ ਨੂੰ ਸਵੀਕਾਰ ਕਰਦੇ ਹੋਏ ਜੀ.ਕੇ.  ਅਤੇ ਸਿਰਸਾ ਨੇ 1984 ਸਿੱਖ ਕਤਲੇਆਮ ਦੇ ਕਾਤਿਲਾ ਨੂੰ ਸਜਾਵਾਂ ਦਿਵਾਉਣ ਤੱਕ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਕੌਮ ਦੇ ਕਾਤਿਲ ਖੁੱਲੇ ਆਮ ਘੁਮ ਰਹੇ ਹਨ ਤੇ ਉਨ੍ਹਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਦੇ ਖਿਲਾਫ ਪਿਛਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਇਨ੍ਹਾਂ ਬੇਲੋੜੇ ਮੁਕਦਮਿਆਂ ਕਰਕੇ 21 ਮਹੀਨਿਆ ਬਾਅਦ ਅਦਾਲਤਾਂ ‘ਚ ਆਪਣੇ ਤੇ ਸਜਾਵਾਂ ਲੈਣ ਲਈ ਸਾਨੂੰ ਹਾਜ਼ਿਰ ਹੋਣਾ ਪੈ ਰਿਹਾ ਹੈ।ਸਿਰਸਾ ਨੇ ਕਿਹਾ ਕਿ ਅਜਿਹੇ ਫੈਸਲਿਆ ਤੋਂ ਅਕਾਲੀ ਆਗੂ ਬਿਲਕੂਲ ਨਾ ਘਬਰਾਉਂਦੇ ਹੋਏ ਇਨਸਾਫ ਲਈ ਆਪਣੀ ਲੜਾਈ ਜਾਰੀ ਰੱਖਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>