ਪੀ ਏ ਯੂ ਵਿਦਿਆਰਥੀਆਂ ਵੱਲੋਂ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੇ ਸੁਸ਼ਕਤੀਕਰਨ ਦਾ ਉਪਰਾਲਾ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾ ਅਤੇ ਸੱਭਿਆਚਾਰ ਵਿਭਾਗ ਵਿਖੇ ਪਰਸਪਰ ਪ੍ਰਭਾਵੀ ਨਿਪੁੰਨਤਾਵਾਂ ਅਤੇ ਸਖਸ਼ੀਅਤ ਦੀ ਪ੍ਰਫੁੱਲਤਾ ਉਤੇ ਸਰਟੀਫਿਕੇਟ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਚੱਲ ਰਹੀ ਉਸਾਰੀ ਵਾਲੇ ਸਥਾਨਾਂ ਨੇੜੇ ਝੁੱਗੀ- ਝੌਂਪੜੀਆਂ ਵਿੱਚ ਰਹਿ ਰਹੇ ਮਜ਼ਦੂਰਾਂ ਦੇ ਬੱਚਿਆਂ ਦੇ ਸੁਸ਼ਕਤੀਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ । ਇਸ ਵਿੱਚ ਉਹਨਾਂ ਨੇ ਇਕ ਨਾਟਕ ਵੀ ਖੇਡਿਆ, ਜਿਸ ਰਾਹੀਂ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਇਸ ਵਰਗ ਨੂੰ ਉੱਚਾ ਚੁੱਕਣ ਲਈ ਵਿੱਦਿਆ ਦਾ ਦਾਨ ਦੇਣ ਦਾ ਸੁਨੇਹਾ ਦਿੱਤਾ । ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਰਵਿੰਦਰ ਕੌਰ ਧਾਲੀਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਸਾਡਾ ਦੇਸ਼ ਭਾਰਤ ਹੋਰ ਵੀ ਤਰੱਕੀ ਦੀਆਂ ਪੁਲਾਘਾਂ ਪੁੱਟ ਸਕਦਾ ਹੈ ਜੇਕਰ ਸਾਡੇ ਸਮਾਜ ਦੇ ਇਸ ਵਰਗ ਵਿੱਚ ਵੀ ਅਨਪੜ੍ਹਤਾ ਖਤਮ ਹੋ ਜਾਵੇ ਅਤੇ ਵਿੱਦਿਆ ਹਾਸਲ ਕਰਕੇ ਆਪਣੀ ਅਤੇ ਦੇਸ਼ ਵਾਸੀਆਂ ਦੀ ਭਲਾਈ ਵਿੱਚ ਸਮੁੱਚਾ ਯੋਗਦਾਨ ਪਾਵੇ । ਪੀ.ਏ.ਯੂ. ਵਿਦਿਆਰਥੀਆਂ ਦੇ ਅਜਿਹੇ ਉਦਮ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੋਜ਼ ਦੇ ਉੱਦਮ ਕਰਨ ਦੇ ਨਾਲ ਨਾਲ ਕੁਝ ਸਮਾਂ ਇਨ੍ਹਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨਾਲ ਵੀ ਬਿਤਾਉਣ, ਜਿੱਥੇ ਉਹ ਉਨ੍ਹਾਂ ਨੂੰ ਸਾਫ਼-ਸਫ਼ਾਈ ਅਤੇ ਵਿੱਦਿਆ ਦੀ ਮਹੱਤਤਾ ਬਾਰੇ ਚਾਨਣਾ ਪਾ ਕੇ ਦੇਸ਼ ਦੇ ਵਧੀਆ ਨਾਗਰਿਕ ਬਣਨ ਵਿੱਚ ਉਨ੍ਹਾਂ ਦੀ ਮਦਦ ਕਰਨ ।

ਇਸ ਮੌਕੇ ਕੋਰਸ ਦੀ ਟ੍ਰੇਨਰ ਸ੍ਰੀਮਤੀ ਗੁਰਨੀਤ ਚਾਹਲ ਨੇ ਵੀ ਕਿਹਾ ਕਿ ਪੜ੍ਹੇ ਲਿਖੇ ਅਤੇ ਸਮਰੱਥ ਨਾਗਰਿਕ ਹੋਣ ਦੇ ਨਾਤੇ ਅਸੀਂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਾਂ, ਜਿਸ ਨਾਲ ਸਾਡੇ ਦੇਸ਼ ਦਾ ਭਵਿੱਖ ਹੋਰ ਵੀ ਉਜਲ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਲ ਕੇ ਇਨਾਂ ਬੱਚਿਆਂ ਦੀ ਮਦਦ ਕਰੀਏ ਤਾਂ ਇਹ ਬੱਚੇ ਵੱਡੇ ਹੋ ਕੇ ਸਾਡੇ ਸਮਾਜ ਦਾ ਵਧੀਆ ਅੰਗ ਬਣ ਸਕਦੇ ਹਨ ।

ਇਸ ਮੌਕੇ ਇਨਾਂ ਬੱਚਿਆਂ ਵੱਲੋਂ ਬਣਾਈਆਂ ਛੋਟੀਆਂ ਛੋਟੀਆਂ ਕਲਾਕ੍ਰਿਤਾਂ ਅਤੇ ਗ੍ਰੀਟਿੰਗ ਕਾਰਡਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਤੋਂ 10,000/- ਰੁਪਏ ਹਾਸਲ ਹੋਏ । ਜਿਸਦੀ ਵਰਤੋਂ ਕਿ ਇਨ੍ਹਾਂ ਬੱਚਿਆਂ ਲਈ ਰਜ਼ਾਈਆਂ ਆਦਿ ਖਰੀਦਣ ਵਿੱਚ ਕੀਤੀ ਜਾਵੇਗੀ ਤਾਂ ਜੋ ਸਰਦੀ ਵਿੱਚ ਉਨ੍ਹਾਂ ਦਾ ਠੰਢ ਤੋਂ ਬਚਾਅ ਹੋ ਸਕੇ ।

ਇਸ ਮੌਕੇ ਯੂਨੀਵਰਸਿਟੀ ਦੇ ਐਨ ਐਸ ਐਸ ਵਾਲੰਟੀਅਰਾਂ ਵੱਲੋਂ ਇੱਕ ਚੇਨਤਾ ਰੈਲੀ ਵੀ ਕੱਢੀ ਗਈ । ਇਸ ਚੇਤਨਾ ਰੈਲੀ ਨੂੰ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>