ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਭਾਰਤ ਕਹਿੰਦਾ ਹੈ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆ ਜਿਵੇ ਕਿ ਕਸ਼ਮੀਰ ਦਾ ਮਸਲਾ ਹੈ ਆਦਿ ਵਿਚ ਬਾਹਰੀ ਦਖ਼ਲ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ । ਦੂਸਰੇ ਪਾਸੇ ਜਦੋ 1984 ਵਿਚ ਭਾਰਤ ਨੇ ਸਿੱਖ ਕੌਮ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਕਰਕੇ ਸਿੱਖ ਕੌਮ ਦਾ ਕਤਲੇਆਮ ਕੀਤਾ ਤਾਂ ਉਸ ਸਮੇਂ ਭਾਰਤ ਨੇ ਰੂਸ ਅਤੇ ਬਰਤਾਨੀਆ ਦੀ ਫ਼ੌਜ ਦੀ ਮਦਦ ਲੈਕੇ ਖੁਦ ਹੀ ਅੰਦਰੂਨੀ ਦਖਲ ਨਹੀਂ ਕਰਵਾਇਆ ? ਫਿਰ ਭਾਰਤ ਕਹਿੰਦਾ ਹੈ ਕਿ ਕਸ਼ਮੀਰ ਵਿਚ ਪਾਕਿਸਤਾਨ ਦਹਿਸਤਗਰਦ ਭੇਜਦਾ ਹੈ । ਇਹ ਵੀ ਭਾਰਤ ਦੇ ਅੰਦਰੂਨੀ ਮਾਮਲਿਆ ਵਿਚ ਦਖ਼ਲ ਹੈ । ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੋਇਆ ਹੈ ਅਤੇ ਉਸਦੇ ਕਰੀਮੀ ਹਲਕੇ ਉਤੇ ਕਬਜਾ ਕਰ ਲਿਆ ਹੈ, ਹੁਣ ਰੂਸ ਦੇ ਪ੍ਰੈਜੀਡੈਟ ਪੁਤਿਨ ਨੂੰ ਸਿਰ ਮੱਥੇ ਉਤੇ ਚੁੱਕ ਕੇ ਭਾਰਤ ਉਸਦਾ ਸਵਾਗਤ ਕਰਨ ਉਤੇ ਲੱਗਾ ਹੋਇਆ ਹੈ । ਅਸੀਂ ਭਾਰਤ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਕਸ਼ਮੀਰ ਮਸਲੇ ਦੇ ਹੱਲ ਲਈ ਕੋਈ ਦੂਸਰਾ ਮੁਲਕ ਜਾਂ ਯੂ.ਐਨ.ਓ. ਦਖਲ ਦੇਣ ਦੀ ਗੱਲ ਕਰਦੇ ਹਨ ਤਾਂ ਭਾਰਤ ਉਸ ਨੂੰ ਬਾਹਰੀ ਦਖਲ ਕਹਿਕੇ ਨਿੰਦਦਾ ਹੈ ਅਤੇ ਅਜਿਹੇ ਅਮਲ ਨੂੰ ਆਪਰਵਾਨ ਕਰਦਾ ਹੈ । ਹੁਣ ਜਦੋ ਯੂਕਰੇਨ ਵਿਚ ਰੂਸ ਕਤਲੇਆਮ ਕਰ ਰਿਹਾ ਹੈ, ਤੇ ਰੂਸ ਯੂਕਰੇਨ ਦੇ ਅੰਦਰੂਨੀ ਮਾਮਲਿਆ ਵਿਚ ਦਖਲ ਦੇ ਰਿਹਾ ਹੈ ਤਾਂ ਰੂਸ ਦੇ ਪ੍ਰੈਜੀਡੈਟ ਦਾ ਭਾਰਤ ਵੱਲੋ ਸਵਾਗਤ ਕਰਨ ਦਾ ਮਤਲਬ ਇਹ ਹੈ ਕਿ ਯੂਕਰੇਨ ਵਿਚ ਰੂਸ ਦੇ ਅੰਦਰੂਨੀ ਦਖਲ ਨੂੰ ਭਾਰਤ ਸਹੀ ਮੰਨਦਾ ਹੈ । ਫਿਰ ਇਹ ਇਕੋ ਤਰ੍ਹਾਂ ਦੇ ਕੌਮਾਂਤਰੀ ਮਸਲਿਆ ਉਤੇ ਭਾਰਤ ਦੀ ਵੱਖ-ਵੱਖ ਪਹੁੰਚ ਅਤੇ ਵੱਖ-ਵੱਖ ਅਮਲ ਕਿਉਂ ਹੋ ਰਹੇ ਹਨ ? ਫਿਰ ਰੂਸ ਅਤੇ ਬਰਤਾਨੀਆ ਤੋ ਫ਼ੌਜੀ ਮਦਦ ਲੈਣਾ ਕੀ ਅੰਦਰੂਨੀ ਦਖਲ ਨਹੀਂ ਸੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਉਤੇ ਭਾਰਤ ਵੱਲੋ ਅੰਦਰੂਨੀ ਦਖਲ ਦੇ ਮਾਮਲੇ ਉਤੇ ਵੱਖੋ-ਵੱਖਰੀ ਪਹੁੰਚ ਅਤੇ ਅਮਲ ਕਰਨ ਦੀ ਪੁਰਜੋਰ ਨਿੰਦਾ ਕਰਦੇ ਹੋਏ ਭਾਰਤ ਨੂੰ ਇਸ ਮਾਮਲੇ ਤੇ ਕੌਮਾਂਤਰੀ ਪੱਧਰ ਤੇ ਆਪਣੀ ਸਥਿਤੀ ਸਪੱਸਟ ਕਰਨ ਦੀ ਗੁਹਾਰ ਲਗਾਉਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅੰਦਰੂਨੀ ਦਖਲ ਕਿਸੇ ਵੀ ਮੁਲਕ ਦਾ ਕਿਸੇ ਵੀ ਮੁਲਕ ਵਿਚ ਹੋਵੇ, ਭਾਰਤ ਨੂੰ ਆਪਣੀ ਸੋਚ ਅਨੁਸਾਰ ਨਾ ਤਾਂ ਉਸ ਦਖਲ ਨੂੰ ਪ੍ਰਵਾਨ ਕਰਨ ਚਾਹੀਦਾ ਹੈ ਅਤੇ ਨਾ ਹੀ ਕਿਸੇ ਮੁਲਕ ਵੱਲੋ ਕਿਸੇ ਦੂਸਰੇ ਮੁਲਕ ਵਿਚ ਜਿਵੇ ਰੂਸ ਤੇ ਯੂਕਰੇਨ ਦੇ ਮਾਮਲੇ ਤੇ ਹੋ ਰਿਹਾ ਹੈ, ਉਸ ਨੂੰ ਸਹੀ ਕਰਾਰ ਦਿੰਦੇ ਹੋਏ ਰੂਸ ਦੇ ਪ੍ਰੈਜੀਡੈਟ ਦਾ ਸਵਾਗਤ ਕਰਨ ਦੇ ਅਮਲ ਬਿਲਕੁਲ ਨਹੀਂ ਸੀ ਹੋਣੇ ਚਾਹੀਦੇ । ਇਹ ਦੋਧਾਰੀ ਅਮਲ ਇਹ ਦਰਸਾਉਦੇ ਹਨ ਕਿ ਭਾਰਤ ਅੰਦਰੂਨੀ ਮਾਮਲੇ ਦੇ ਮੁੱਦੇ ਉਤੇ ਅਤੇ ਜੋ ਉਸਦੇ ਪੱਖ ਵਿਚ ਹੈ ਉਸ ਨੂੰ ਸਹੀ ਕਹਿ ਰਿਹਾ ਹੈ ਅਤੇ ਜੋ ਉਸਦੇ ਹਿੱਤਾ ਵਿਚ ਨਹੀਂ ਹੈ, ਉਸੇ ਅਮਲ ਦਾ ਵਿਰੋਧ ਕਰ ਰਿਹਾ ਹੈ ।