ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ

*  -ਵਿਦਾਈ ਲੈ  ਰਿਹਾ ਸਾਲ 2014 ਸਿੱਖ ਧਰਮ ਸਬੰਧੀ ਅਨੇਕ ਮਹੱਤਵਪੂਰਨ ਸਰਗਰਮੀਆਂ ਨਾਲ ਭਰਪੂਰ ਰਿਹਾ, ਜਿਨ੍ਹਾ ਨੇ ਸਮੁੱਚੇ ਸਿੱਖ-ਪੰਥ ਨੂੰ ਪ੍ਰਭਾਵਿਤ ਕੀਤਾ। ਇਸ ਸਾਲ ਦੀ ਸੱਭ ਤੋਂ ਮਹੱਤਵਪੂਰਨ ਘਟਨਾ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨ ਪਾਸ ਕਰਨਾ ਹੈ,ਜਿਸ ਨੇ ਪੰਜਾਬ ਤੇ ਹਰਿਆਣਾ ਦੇ ਸਿੱਖਾਂ ਨੂੰ ਨਹੀਂ, ਸਗੋਂ ਸਮੁਚੀ ਸਿੱਖ ਕੌਮ ਨੂੰ ਦੋ ਕੈਂਪਾਂ ਵਿਚ ਵੰਡ ਦਿਤਾ।ਇਨ੍ਹਾਂ ਗੁਰਦਆਰਿਆ ਦੇ ਕਬਜ਼ੇ ਨੂੰ ਲੈ ਕੇ ਹਰਿਆਣਾ ਵਿਚ ਕਾਫੀ ਤਣਾਓ ਰਿਹਾ। ਮਸਲਾ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚਿਆ ਤੇ ਫਿਰ ਸੁਪਰੀਮ ਕੋਰਟ ਵਿਚ, ਜਿਥੇ ਇਹ ਪੈਂਡਿੰਗ ਪਿਆ ਹੈ।ਇਸ ਕਾਨੂੰਨੀ ਮਸਲੇ ਵਿਚ ਜੱਥੇਦਾਰ,ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੇਲੋੜਾ ਤੇ ਪੱਖਪਾਤੀ ਰੋਲ, ਹਰਿਆਣਾ ਗੁ. ਕਮੇਟੀ ਦੇ ਦੋ ਲੀਡਰਾਂ ਨੂੰ ਪੰਥ ਚੋਂ ਛੇਕਿਆ।

* ਸ੍ਰੀ ਗੁਰੂ ਹੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ 7 ਜਨਵਰੀ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਦੋ ਗਰੁਪਾਂ ਵਿਚ ਹਿੰਸਕ ਝੜੱਪ, ਕ੍ਰਿਪਾਨਾਂ ਚਲੀਆਂ, ਪੱਗਾਂ ਲਥੀਆਂ, ਮਾਮਲਾ ਕੋਰਟ ਵਿਚ ਗਿਆ।

* ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਇੱਕ ਵਾਰ ਫਿਰ ਗਰਮ ਰਿਹਾ।ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਿੱਖ ਯਾਤਰੀਆਂ ਦਾ ਜੱਥਾ ਮਈ ਦੇ ਆਖਰੀ ਹਫਤੇ ਭੇਜਣਾ ਚਾਹਿਆ,ਪਰ ਪਾਕਿਸਤਾਨ ਸਫਾਰਤਖਾਨੇ ਨੇ ਵੀਜ਼ੇ ਨਹੀਂ ਦਿੱਤੇ ਕਿਓਂ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਣਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਇਹ ਪੁਰਬ ਮਨਾਇਆ।ਮਾਮਲਾ ਨਵੰਬਰ ਮਹੀਨੇ ਹੋਰ ਗਰਮਾ ਗਿਆ।ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ ਦੋ ਵਾਰੀ ਆ ਗਿਆ, ਪਹਿਲਾਂ 7 ਜਨਵਰੀ ਨੂੰ ਤੇ ਦੂਜੀ ਵਾਰ 28 ਦਸੰਬਰ ਨੂੰ, ਜਿਸ ਦਿਨ ਦਿਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿਚ ਫਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਹੈ।ਇਸ ਹਕੀਕਤ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬਾਨ ਨੇ ਇਹ ਪ੍ਰਕਾਸ਼ ਗੁਰਪੁਰਬ 7 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ।ਸੰਗਤਾਂ ਦੀ ਮੰਗ ‘ਤੇ ਫਿਰ 28 ਦਸੰਬਰ ਨੂੰ ਹੀ ਮਨਾੳੇੁਣ ਦਾ ਫੈਸਲਾ।  ਮਈ ਮਹੀਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿਚ ਜੱਥਾ ਪਾਕਿ ਦੇ ਗੁਰਧਾਮਾਂ ਤੇ ਨਾਨਕਸ਼ਾਹੀ ਕੈਲੰਡਰ ਬਾਰੇ ਗੱਲਬਾਤ ਕਰਨ ਲਈ ਪਾਕਿਸਤਾਨ ਗਿਆ।

* ਜਨਵਰੀ ਮਹੀਨੇ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1984 ਵਿਚ ਸਾਕਾ ਨੀਲਾ ਤਾਰਾ ਲਈ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੈਚਰ ਪਾਸੋਂ ਮੱਦਦ ਮੰਗਣ ਦਾ ਮਾਮਲਾ, ਸਿੱਖਾਂ ਵਿਚ ਰੋਸ, ਸ੍ਰੋਮਣੀ ਕਮੇਟੀ ਵਲੋਂ ਜਾਂਚ ਦੀ ਮੰਗ,ਬਰਤਾਨੀਆ ਦੇ ਪ੍ਰਧਾਨ ਮੰਤਰੀ ਵਲੋਂ ਫੌਜੀ ਜਾਂਚ ਦੇ ਹੁਕਮ,ਤਿੰਨ ਹਫ਼ਤੇ ਬਾਅਦ ਉਥੋਂ ਦੇ ਵਿਦੇਸ਼ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਬਰਤਾਨੀਆ ਦਾ ਸਾਕਾ ਨੀਲਾ ਤਾਰਾ ਵਿਚ ਰੋਲ ਕੇਵਲ ਸਲਾਹ ਦੇਣ ਤਕ ਸੀਮਤ ਸੀ। ਪ੍ਰਧਾਨ ਮੰਤਰੀ ਡੇਵਡ ਕੈਮਰੂਨ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਬਰਤਾਨੀਆ ਦਾ  ਰੋਲ ਸੀਮਤ ਸੀ। ਸਾਕਾ ਨੀਲਾ ਤਾਰਾ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ‘ਤੇ ਸਤੰਬਰ 2012 ਵਿਚ ਹਮਲਾ ਕਰਨ ਵਾਲਿਆਂ ਨੂੰ ਸਜ਼ਾ ।

*  ਇੰਗਲੈਂਡ ਵਿਚ ਸਿੱਖਾਂ ਨੂੰ ਦਸਤਾਰ ਸਜਾ ਕੇ ਕੰਮ ‘ਤੇ ਜਾਣ ਦੀ ਆਗਿਆ।

* ਲੰਡਨ ਵਿਚ ਪਹਿਲੇ ਵਿਸ਼ਵ ਯੁੱਧ ਸਮੇਂ ਹਿੱਸਾ ਲੈਣ ਵਾਲੇ ਸਿੱਖਾਂ ਸਬੰਧੀ  ਪ੍ਰਦਰਸ਼ਨੀ।

* ਡੱਰਬੀ ਸਿੱਖ ਮਿਊਜ਼ੀਅਮ ਵਿਚ ਸੰਸਾਰ ਜੰਗ ਵਿਚ ਹਿੱਸਾ ਲੈਣ ਵਾਲੇ ਫੌਜੀਆਂ ਦੇ ਬੁੱਤ ਤੇ ਯਾਦਗਾਰ ਸਥਾਪਤ।

* ਬਰਤਾਨੀਆਂ ਦੇ ਗਰੇਵਸੈਂਡ ਵਿਖੇ ਦੂਜੇ ਵਿਸ਼ਵ ਯੁੱਧ ਸਮੇਨ ਰਾਇਲ ਏਅਰ ਫੋਰਸ ਦੇ ਮਰਹੂਮ ਸੁਕੈਡਰਨ ਲੀਡਰ ਮਹਿੰਦਰ ਸਿੰਘ ਪੱਜੀ ਦਾ ਬੁੱਤ ਸਥਾਪਤ ਕੀਤਾ ਗਿਆ॥

* ਲੰਡਨ ਦੀ ‘ਦਿ ਸਿੱਖ ਡਾਇਰੈਕਟਰੀ ਲਿ.’ ਵਲੋਂ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਐਮ.ਪੀ. ਤਰਲੋਚਨ ਸਿੰਘ ਨੂੰ ਸਾਲ 2014 ਲਈ ‘ਲਾਈਫ-ਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨ। ਸਿੱਖ ਡਾਇਰੈਕਟਰੀ ਵਲੋਂ ਇਸ ਸਾਲ ਲਈ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਿੱਖ ਸਖਸ਼ੀਅਤਾਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਪਹਿਲਾ ਸਥਾਨ, ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ ਨੂੰ ਦੂਜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂ ਤੀਜਾ, ਮੁਖ ਮੰਤਰੀ ਪ੍ਰਕਾਸ਼ ਸਿੰਘ ਨੂੰ ਚੌਥਾ ਤੇ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੂੰ ਪੰਜਵਾ ਸਥਾਨ ਦਿੱਤਾ ਗਿਆ।

* ਕੈਨੇਡਾ ਸਰਕਾਰ ਨੇ ਕਾਮਾਗਾਟਾਮਾਰੂ ਸਬੰਧੀ ਡਾਕ ਟਿਕਟ ਜਰੀ ਕੀਤੀ।

* ਕੈਨੇਡੀਅਨ ਜਲ ਸੈਨਾ ਵਿਚ ਪਹਿਲੀ ਦਸਤਾਰਧਾਰੀ ਸਿੱਖ ਬੀਬੀ ਸ਼ਾਮਿਲ।

* ਸਿੱਖ ਭਾਈਚਾਰੇ ਦੇ ਲੋਕ ਕ੍ਰਿਪਾਨ ਪਹਿਨ ਕੇ ਕੈਨੇਡੀਅਨ ਦੂਤਘਰ ਜਾ ਸਕਣ ਗੇ।

* ਬਿਹਾਰ ਸਰਕਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਰਕਾਰੀ ਤੌਰ ‘ਤੇ ਮਨਾਉਣ ਤੇ ਸਾਰੇ ਗੁਰਧਾਮਾਂ ਨੂੰ ਇਕ ਪਰਿਕਰਮਾ ਨਾਲ ਜੋੜਨ ਦਾ ਫੈਸਲਾ।

* ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਧੂਰੀ ਤੋਂ ਤਤਕਾਲੀ ਐਮ.ਪੀ. ਵਿਜੈ ਸਿੰਗਲਾ ਵਲੋਂ ਵਿਸੇਸ਼ ਗੱਡੀ ਰਵਾਨਾ।

* ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਨਵੀ ਪ੍ਰਬੰਧਕ ਕਮੇਟੀ ਦਾ ਗਠਨ, ਸ਼੍ਰੋਮਣੀ ਕਮੇਟੀ ਦੀ ਨੁਮਇੰਦਗੀ 4 ਮੈਂਬਰਾਂ ਤੋਂ ਘਟਾ ਕੇ ਇਕ ਕੀਤੀ, ਸ਼੍ਰੋਮਣੀ ਕਮੇਟੀ ਵਲੋਂ ਨਿੰਦਾ।

* ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਵਲੋਂ ਹਰਦੁਆਰ ਵਿਖੇ ਗੁ. ਗਿਆਨ ਗੋਦੜੀ ਲਈ ਜ਼ਮੀਨ ਦੇਣ ਦਾ ਐਲਾਨ, ਪੰਜਾਬੀ ਅਕਾਡਮੀ ਸਥਾਪਤ ਕਰਨ ਦਾ ਵੀ ਭਰੋਸਾ।

* ਝਾਰਖੰਡ ਨਿਵਾਸੀ  ਹਰਸ਼ਰਨ ਸਿੰਘ ਨੇ ਮਾਊਂਟ ਐਵਰੈਸਟ ਉਤੇ ਖਾਲਸਈ ਕੇਸਰੀ ਝੰਡਾ ਲਹਿਰਾਇਆ, ਸ਼੍ਰੋਮਣੀ ਕਮੇਟੀ ਵਲੋਂ ਸਨਮਾਨ।

* ਆਗਰਾ ਨਿਵਾਸੀ ਮਹਿੰਦਰ ਸਿੰਘ ਤੇ ਪ੍ਰਭਜੋਤ ਕੌਰ ਕਥੂਰੀਆ ਪਰਿਵਾਰ ਵਲੋਂ ਤਿੰਨ ਕਿਲੋ ਸੋਨਾ- ਇਕ ਕਰੋੜ ਦੀ ਲਾਗਤ ਨਾਲ ਬਣੀ ਪਾਲਕੀ ਸ੍ਰੀ ਦਰਬਾਰ ਸਾਹਿਬ ਲਈ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੀ।ਹੁਸ਼ਿਆਰਪੁਰ ਨਿਵਾਸੀ ਬੀਬੀ ਦੇਵਿੰਦਰ ਕੌਰ ਨੇ ਸਵਾ ਕਿਲੋ ਸੋਨੇ ਨਾਲ “ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ” ਵਾਲੇ ਅੱਖਰ ਭੇਟ ਕੀਤੇ।

* ਛੇ ਜੂਨ ਨੂੰ ਸਾਕਾ ਨੀਲਾ ਤਾਰਾ ਦੀ 30-ਵੀਂ ਬਰਸੀ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ ਵਿਚਕਾਰ ਝੜੱਪ ਕਈ ਜ਼ਖ਼ਮੀ, ਸਿੱਖ ਲੀਡਰਾ ਵਲੋਂ ਨਿੰਦਾ।

* ਸ੍ਰੀ ਦਰਬਾਰ ਸਾਹਿਬ ਸਾਹਮਣੇ ਗੋਲਡਨ ਟੈਂਪਲ ਪਲਾਜ਼ਾ ਦਾ ਮੁਖ ਮੰਤਰੀ ਵਲੋਂ ਉਦਘਾਟਨ।

* ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਚੀਨ ਵਿਚ ਛੱਪੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ‘ਤੇ ਪਾਬੰਦੀ, ਸ਼੍ਰੋਮਣੀ ਕਮੇਟੀ ਨੂੰ ਸਬੰਧਤ ਕੰਪਨੀ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼, ਸਿੱਖ ਵਸੋਂ ਵਾਲੇ ਦੇਸ਼ਾਂ ਦੇ ਸਫ਼ਾਰਤਖਾਨਿਆ ਨੂੰ ਲਿਖੀਆਂ ਚਿੱਠੀਆਂ।

* ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਸਰੂਪ ਛਾਪੇਗੀ।

*  ਗੁ. ਰਕਾਬਗੰਜ ਕੰਪਲੈਕਸ ਨਵੀਂ ਦਿੱਲੀ ਵਿਖੇ ਸਿੱਖ ਨਸਲਕੁਸ਼ੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਸ਼ੁਰੂ।

* ਗੁ. ਬੰਗਲਾ ਸਾਹਿਬ ਨਵੀਂ ਦਿੱਲੀ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ।

* ਪੱਟਕਾ ਬਨ੍ਹ ਕੇ ਖੇਡ ਸਕਣਗੇ ਸਿੱਖ ਖਿਡਾਰੀ, ਅੰਤਰ ਰਾਸ਼ਟਰੀ ਬਾਸਕਟ ਬਾਲ ਸੰਸਥਾ ਫੀਬਾ ਵਲੋਂ  ਇਜ਼ਾਜ਼ਤ ਦਿਤੀ ਗਈ।

* ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ 29 ਜਨਵਰੀ ਨੂੰ ਉਪ-ਰਾਜਪਾਲ ਨਜੀਬ ਜੰਗ ਨੁੰ ਮਿਲ ਕੇ 1984 ਦੇ ਸਿੱਖ ਨਸਲਕੁਸ਼ੀ ਦੇ ਕੇਸਾਂ ਦੀ ਜਾਂਚ ਲਈ ਐਸ.ਆਈ. ਟੀ. ਬਣਾਉਣ ਦੀ ਮੰਗ ਕੀਤੀ। ਸਿੱਖਾਂ ਵਲੋਂ ਸਵਾਗਤ।

* ਪਿਛਲੇ ਦੋ ਸਾਲਾਂ ਤੋਂ ਭੰਗ ਪਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦਸ ਨਵੇਂ ਮੈਂਬਰ ਨਾਮਜ਼ਦ ਕੀਤੇ, ਪ੍ਰਧਾਨ ਦੀ ਚੋਣ ਛੇਤੀ ਹੋਣ ਦੀ ਸੰਭਾਵਨਾ।ਨਾਮਜ਼ਦ ਮੈਂਬਰਾਂ ਵਿਚ ਅਸੈਂਬਲੀ ਮੈਂਬਰ ਰਾਕੇਸ਼ ਸਿੰਘ ਅਰੋੜਾ,ਸਾਬਕਾ ਪ੍ਰਧਾਨ ਬਾਬਾ ਸ਼ਾਮ ਸਿੰਘ ਤੇ ਬਿਸ਼ਨ ਸਿੰਘ ਵੀ ਸ਼ਾਮਿਲ।

* ਪਾਕਿ ਪੰਜਾਬ ਅਸੈਂਬਲੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ  ਦੇ ਪ੍ਰਕਾਸ਼ ਦਿਵਸ ਸਰਕਾਰੀ ਤੌਰ ‘ਤੇ ਮਨਾਉਣ ਅਤੇ ਲਹਿੰਦੇ ਪੰਜਾਬ ਵਿਚ ਉਸ ਦਿਨ ਸਰਕਾਰੀ ਛੁੱਟੀ ਕਰਨ ਦਾ ਮਤਾ ਪਰਵਾਨ।

* ਪਾਕਿਸਤਾਨ ਦੀ ਇਕ ਅਦਾਲਤ ਨੇ ਲਾਹੌਰ ਛਾਉਣੀ ਵਿਚ ਗੁਰਦੁਆਰਾ ਬੇਬੇ ਨਾਨਕੀ ਦੀ 18 ਏਕੜ ਜ਼ਮੀਨ ਡੀਫੈਂਸ ਸੋਸਾਇਟੀ ਨੂਂ ਵੇਚਣ ‘ਤੇ ਪਾਬੰਦੀ ਲਗਾਈ।

* ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਬੰਦੂਕਧਾਰੀਆਂ ਨੇ ਸਿੱਖਾਂ ਦੇ ਇਕ ਸਮੂਹ ਤੇ ਗੋਲੀਬਾਰੀ ਕੀਤੀ ਜਿਸ ਵਿਚ ਇਕ ਸਿੱਖ ਦੀ ਹੱਤਿਆ, ਦੋ ਜ਼ਖਮੀ, ਸਿੱਖਾਂ ਨ ਇਸ ਵਿਰੁਧ ਰੋਸ ਪ੍ਰਦਰਸ਼ਨ ਕੀਤਾ।

* ਪਾਕਿਸਤਾਨ ਦੇ ਸਿੱਖਾਂ ਵਲੋਂ ਪਾਰਲੀਮੈਂਟ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਿਰਾ, ਗੁਰਧਾਮਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਪਾਵਨ ਕੁਰਾਨ ਦੇ ਅਦਬ ਸਤਿਕਾਰ ਰੱਖਣ ਵਰਗਾ ਕਾਨੂੰਨ ਬਨਾਉਣ ਦੀ ਮੰਗ।

* ਡੇਰਾ ਇਸਮਾਈਲ ਖਾਂ ਵਿਚ ਦੋ ਪਾਕਿ ਸਿੱਖਾ ਦਾਂ ਅਗਵਾ।

* ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਇਕ ਹੋਰ 28-ਸਾਲਾ ਸਿੱਖ ਹਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਪਿਛਲੇ ਹੱਫਤੇ ਪਖਤੂਨਖਵਾ ਰਾਜ ਵਿਚ ਇਕ ਸਿੱਖ ਦੀ ਹੱਤਿਆ ਕਰ ਦਿਤੀ ਗਈ ਸੀ।

*  ਬਠਿੰਡਾ ਦੀ ਇਕ ਅਦਾਲਤ ਵਲੋਂ ਬਰਖਾਸਤ ਇੰਸਪੈਕਟਰ ਸਮੇਤ 8 ਪੁਲਿਸ ਕਰਮੀਆਂ ਨੂੰ ਉਮਰ ਕੈਦ, ਅਤਿਵਾਦ ਦੌਰਾਨ 1992 ਵਿਚ ਇਕ ਨੌਜਵਾਨ ਪਰਮਜੀਤ  ਸਿੰਘ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦਾ ਦੋਸ਼।

* ਬਠਿੰਡੇ ਦੀ ਇਕ ਅਦਾਲਤ ਨੇ ਡੇਰਾ ਸੱਚਾ ਸੌਦਾ ਸਿਰਸਾ ਵਿਰੁੱਧ ਮਈ 2007 ਨੂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਰੱਦ।

* ਪਟਿਆਲਾ ਦੀ ਸੀ. ਬੀ.ਆਈ. ਅਦਾਲਤ ਨੇ ਇਕ ਡੀ.ਐਸ.ਪੀ. ਸਮੇਤ ਚਾਰ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਤੇ 80-80 ਹਜ਼ਾਰ ਰੁਪਏ ਜੁਰਮਾਨਾ, ਲੁਧਿਆਣਾ ਜ਼ਿਲਾ ਦੇ ਇਲ ਨੌਜਵਾਨ ਹਰਜੀਤ ਸਿੰਘ ਨੂੰ 1993 ਵਿਚ ਅਗਵਾ ਕਰਕੇ ੲਿੱਕ ਝੂਠੇ ਮੁਕਾਬਲੇ ਵਿਚ ਮਾਰਨ ਦਾ ਦੋਸ਼।

* ਸੁਪਰੀਮ ਕੋਰਟ ਵਲੋਂ ਪ੍ਰੋ. ਦੇਵਿੰਦਰ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ।

* ਅੰਬਾਲਾ ਦੇ ਇਕ ਗੁਰਦੁਆਰੇ ਵਿਚ ਸਜ਼ਾ ਪੂਰੀ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਮੱਧ ਨਵੰਬਰ ਤੋਂ ਭੁੱਖ ਹੜਤਾਲ ਕਰ ਰਹੇ ਹਨ।ਉਨ੍ਹਾਂ ਦੇ ਸਮਰਥਕਾਂ ਵਲੋਂ ਜੱਥੇਦਾਰ ਅਕਾਲ ਤਖ਼ਤ ਨੂੰ ਮੰਗ ਪੱਤਰ ਪੇਸ਼ ਕਰਕੇ ਸਰਕਾਰ ਨਾਲ ਗੱਲਬਾਤ ਲਈ ਅਪੀਲ।

* ਭਾਰਤ ਸਰਕਾਰ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਦੀ ਸ਼ਤਾਬਦੀ ਦੇ ਸਾਲ ਭਰ ਚਲਣ ਵਾਲੇ ਸਮਾਗਮ ਸ਼ੁਰੂ।

* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੰਬਰ 1984 ਦੌਰਾਨ ਸਿੱਖ ਵਿਰੋਧੀ ਦੰਗੇ ਭਾਰਤ ਦੀ ਛਾਤੀ ਵਿਚ ਖੁਭਿਆ ਖੰਜਰ ਕਰਾਰ।

* ਮੋਦੀ ਸਰਕਾਰ ਵਲੋਂ 30 ਅਕਤੂਬਰ ਨੂੰ 1984 ਦੇ ਦੰਗਾ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਚਜ਼ਾ ਦੇਣ ਦਾ ਐਲਾਨ, ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਪੁਛੇ ਜਾਣ ‘ਤੇ ਸਰਕਾਰ ਕੁਝ ਦਿਨਾਂ ਪਿਛੋਂ ਮੁਕਰ ਗਈ ਕਿ ਅਜੇਹਾ ਕੋਈ ਫੈਸਲਾ ਨਹੀਂ ਕੀਤਾ।

* ਮੋਦੀ ਸਰਕਾਰ ਵਲੋਂ ਰੀਲੀਜ਼ ਹੋਣ ਤੋਂ ਇਕ ਦਿਨ ਪਹਿਲੋਂ ਫਿਲਮ ‘ਕੌਮ ਦੇ ਹੀਰੇ’  ਤੇ ਪਾਬੰਦੀ ਲਗਾਈ ਗਈ।

* ਪੰਜਾਬ ਸਰਕਾਰ ਵਲੋਂ ‘ਚਾਰ ਸਾਹਿਬਜ਼ਾਦੇ’ ਫਿਲਮ ਦਾ ਮਨੋਰੰਜਨ ਟੈਕਸ ਮੁਆਫ।ਸ਼੍ਰੋਮਣੀ ਕਮੇਟੀ ਵਲੋਂ ਇਸ ਫਿਲਮ ਦੇ ਡਾਇਰੈਕਟਰ ਹੈਰੀ ਬਵੇਜਾ ਦਾ ਸਨਮਾਨ,ਧਾਰਮਿਕ ਫਿਲਮਾਂ ਲਈ ਆਪਣਾ ਵੱਖਰਾ ਸੈਂਸਰ ਬੋਰਡ ਬਣਾਉਣ ਦਾ ਐਲਾਨ।

* ਕਸ਼ਮੀਰ ਵਿਚ ਸਤੰਬਰ ਮਹੀਨੇ ਬਾਰਿਸ਼ਾਂ ਕਾਰਨ ਬਹੁਤ ਵੱਡੇ ਪੱਧਰ ਤੇ ਹੜ੍ਹ ਆਇਆ,ਜਿਸ ਨਾਲ ਕਸ਼ਮੀਰ ਵਾਦੀ ਵਿਚ ਭਾਰੀ ਤਬਾਹੀ ਹੋਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਸੀਬਤ ਮਾਰੇ ਇਨ੍ਹਾਂ ਲੋਕਾਂ ਲਈ ਲੰਬੇ ਸਮੇਂ ਲਈ ਗੁਰੂ ਕਾ ਲੰਗਰ ਲਗਾਇਆ, ਦਵਾਈਆਂ, ਕੰਬਲ ਆਦਿ ਸਪਲਾਈ ਕੀਤੇ ਤੇ ਹੋਰ ਰਾਹਤ ਸਾਮਗਰੀ ਪਹੁੰਚਾ ਕੇ ਮਾਨਵਤਾ ਦੀ ਸੇਵਾ ਕੀਤੀ, ਜਿਸ ਨਾਲ ਦੋਨੋ ਪੰਥਕ ਜੱਥੇਬੰਦੀਆਂ ਦੀ ਹਰ ਪਾਸਿਓਂ ਭਰਪੂਰ ਸ਼ਲਾਘਾ ਹੋਈ।

* ਇਕ ਚੋਣ ਰੈਲੀ ਦੌਰਾਨ ਗੁਰਬਾਣੀ ਦੀਆਂ ਤੁਕਾਂ ਤੋੜ ਮਰੋੜ ਕੇ ਪੇਸ਼ ਕਰਨ ਉਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਤਨਖਾਹੀਆ ਘੌਸ਼ਿਤ,ਪਿਛੋਂ ਪੰਜ ਸਿੰਘ ਸਾਹਿਬਾਨ ਵਲੋਂ ਵੀ ਤਨਖਾਹ ਲਗਾਈ ਗਈ, ਸ੍ਰੀ ਮਜੀਠਿਆ ਨੇ ਇਕ ਨਿਮਾਣੇ ਸਿੱਖ ਵਾਂਗ ਤਨਖਾਹ ਪੂਰੀ ਕੀਤੀ।

* ਲੁਧਿਆਣਾ ਵਿਖੇ ਇਕ ਸਮਾਗਮ ਵਿਚ ਸਾਬਕਾ ਐਮ.ਪੀ. ਨਵਜੋਤ ਸਿੰਘ ਸਿੱਧੂ ਵਲੋਂ ਵੀ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਉਤੇ ਸਿੱਖਾਂ ਵਿਚ ਭਾਰੀ ਰੋਸ, ਇਸ ਦੀ ਸੀਡੀ ਸਮੇਤ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਪੁਹੰਚੀ,ਕਿਸੇ ਅਗਲੀ ਮੀਟਿੰਗ ਵਿਚ ਇਸ ਬਾਰੇ ਵਿਚਾਰ ਕੀਤਾ ਜਾਏਗਾ।ਚੰਡੀਗੜ ਦੀ ਇਕ ਅਦਾਲਤ ਵਿੱਚ ਇਸ ਸਬੰਧੀ ਕੇਸ ਦਾਇਰ,ਅਗਲੀ ਸੁਣਵਾਈ 23 ਦਸੰਬਰ ਨੂੰ ਹੋਏਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>