ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਪ੍ਰਸਾਸ਼ਨ ਸਖ਼ਤ ਕਾਰਵਾਈ ਕਰੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ।
ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ ਕ੍ਰਿਸ਼ਨ ਗੁਪਤਾ (ਉਤਰ ਪ੍ਰਦੇਸ਼) ਨਾਂ ਦੇ ਸ਼ਰਾਰਤੀ ਅਨਸਰ ਨੇ ਸਾਜਿਸ਼ ਤਹਿਤ ਗੁਰੂ ਸਾਹਿਬ ਦਾ ਅਪਮਾਨ ਕਰਦਿਆ ਗੁਰੂ ਸਾਹਿਬ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਅਤੇ ਗੁਰੂ ਸਾਹਿਬ ਦੀ ਫੋਟੋ ਨੂੰ ਪਾੜ੍ਹ ਕੇ ਇਹ ਵੀਡੀਓ ਤਿਆਰ ਕਰ ਕੇ ਸ਼ੋਸ਼ਲ ਸਾਈਟਾ ਦੀ ਵਰਤੋਂ ਨਾਲ ਇਸ ਵੀਡੀਓ ਨੂੰ ਫੈਲਾਇਆ ਹੈ।ਭਾਵੇਂ ਪ੍ਰਸਾਸ਼ਨ ਨੇ ਇਸ ਤੇ ਤਰੁੰਤ ਕਾਰਵਾਈ ਕਰਦਿਆ ਇਸ ਵਿਅਕਤੀ ਨੂੰ ਰਾਹੋਂ (ਨਵਾਂ ਸ਼ਹਿਰ) ਪੁਲਿਸ ਨੇ ਕਾਬੂ ਤਾਂ ਕਰ ਲਿਆ ਹੈ, ਪ੍ਰਸਾਸ਼ਨ ਨੇ ਇਸ ਖਿਲਾਫ਼ ਕਾਰਵਾਈ ਕਰਦਿਆਂ ਧਾਰਾ ੨੯੫ ਏ ਦਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਨ ਦਾ ਪਰਚਾ ਦਰਜ ਕਰ ਕੇ ਕਾਰਵਾਈ ਕੀਤੀ ਹੈ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੈ।ਪਰ ਇਹ ਵਿਅਕਤੀ ਇੱਕਲਾ ਨਹੀਂ ਹੈ ਇਸ ਵਿਅਕਤੀ ਨਾਲ ਜਿਹੜੇ ਹੋਰ ਵੀ ਸ਼ਾਮਲ ਹਨ ਉਨ੍ਹਾਂ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਕੇ ਉਨ੍ਹਾਂ ਤੇ ਵੀ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੋਸ਼ੀਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਦੀ ਘਟੀਆ ਕਰਤੂਤ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਹਰ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੀ ਯਾਤਰਾ ਕਰਕੇ ਮਨੁੱਖਤਾ ਨੂੰ ਆਪਸੀ ਏਕਤਾ ਇਤਫਾਕ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ, ਪ੍ਰੰਤੂ ਕ੍ਰਿਸ਼ਨ ਗੁਪਤਾ ਅਤੇ ਇਸ ਦੇ ਸਾਥੀਆਂ ਵੱਲੋਂ ਕੀਤੀ ਕਰਤੂਤ ਨਾਲ ਸ਼ਾਂਤੀ ਨੂੰ ਭਾਰੀ ਖਤਰਾ ਹੈ ਤੇ ਅਜਿਹੇ ਸ਼ਰਾਰਤੀ ਅਨਸਰ ਦੀ ਇਸ ਕਾਰਵਾਈ ਨਾਲ ਫਿਰਕਿਆਂ ‘ਚ ਆਪਸੀ ਝਗੜਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਅਜਿਹੇ ਵਿਅਕਤੀਆਂ ਖਿਲਾਫ ਪ੍ਰਸਾਸ਼ਨ ਸਖਤੀ ਨਾਲ ਕਾਨੂੰਨੀ ਕਾਰਵਾਈ ਕਰੇ ਅਤੇ ਇਸ ਦੇ ਸਾਥੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕਰੇ ਅਤੇ ਜਾਂਚ ਕਰੇ ਕਿ ਇਸ ਹਰਕਤ ਨੂੰ ਕਰਵਾਉਣ ਲਈ ਕੋਈ ਵੱਡੀ ਸਾਜਿਸ਼ ਤਾਂ ਨਹੀਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਜਿਸ਼ ਤਹਿਤ ਸਿੱਖਾਂ ਨੂੰ ਚਿੜਾਉਣ ਜਾਂ ਭੜਕਾਉਣ ਦੀ ਨੀਯਤ ਨਾਲ ਸ਼ਰਾਰਤੀ ਅਨਸਰ ਸਿੱਖ ਗੁਰੂ ਸਾਹਿਬਾਨ ਜਾਂ ਸਿੱਖਾਂ ਪ੍ਰਤੀ ਸ਼ੋਸ਼ਲ ਸਾਈਟਾ ਦੀ ਵਰਤਂੋ ਕਰ ਰਹੇ ਹਨ ਜੋ ਅਤਿਅੰਤ ਮਾੜਾ ਰੁਝਾਨ ਹੈ।ਉਨ੍ਹਾਂ ਕਿਹਾ ਕਿ ਸਾਈਬਰ ਕਰਾਈਮ ਸੈੱਲ ਅਜਿਹੇ ਮਾੜੇ ਅਨਸਰਾਂ ਪ੍ਰਤੀ ਸੁਚੇਤ ਹੋਵੇ ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਕਿਸੇ ਇਕ ਵਿਅਕਤੀ ਵੱਲੋਂ ਕੀਤੀ ਮਾੜੀ ਹਰਕਤ ਆਪਸੀ ਭਾਈਚਾਰੇ ਵਿਚ ਵੀ ਵਿਵਾਦ ਖੜ੍ਹਾ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰ ਯੋਗ ਹਨ। ਸਿੱਖ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ, ਪਰ ਸਿੱਖ ਧਰਮ ਤੇ ਹੁੰਦੇ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>