ਭਗਵਤ ਰੂਪੀ “ਮੰਗੌਲ” ਨੂੰ ਹਿੰਦੂਆਂ ਵਿਚ ਘੁਸਪੈਠ ਕਰਵਾਕੇ ਇਥੋਂ ਦੇ ਸਮਾਜਿਕ ਮਾਹੌਲ ਨੂੰ ਨਫ਼ਰਤ ਵਾਲਾ ਬਣਾਇਆ ਜਾ ਰਿਹਾ ਹੈ : ਮਾਨ

ਚੰਡੀਗੜ੍ਹ – “ਬੀਤੇ ਇਤਿਹਾਸ ਵਿਚ “ਮੰਗੌਲ” ਨਾਮ ਦੀ ਇਕ ਅਤਿ ਜ਼ਾਲਮ ਅਤੇ ਜ਼ਾਬਰ ਨਸ਼ਲ ਹੋਈ ਹੈ, ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਅਤੇ ਲੰਮੀਆਂ ਹੁੰਦੀਆਂ ਹਨ ਅਤੇ ਚਿਹਰੇ ਦੇ ਰੰਗ ਉਤੇ ਪੀਲੇ ਰੰਗ ਦਾ ਭਾ ਮਾਰਦਾ ਹੈ । ਇਸੇ ਤਰ੍ਹਾਂ ਆਰ.ਐਸ.ਐਸ. ਦਾ ਮੁੱਖੀ ਮੋਹਨ ਭਗਵਤ ਹੈ, ਜਿਸਦਾ ਮੁਹਾਦਰਾ ਅਤੇ ਚਿਹਰਾ ਮੰਗੌਲਾ ਵਰਗ ਹੈ, ਬਰੀਕ ਅਤੇ ਲੰਮੀਆਂ ਅੱਖਾਂ ਹਨ ਅਤੇ ਚਿਹਰੇ ਦਾ ਰੰਗ ਵੀ ਪੀਲਾ ਹੈ (ਇਸ ਦੀ ਅਸੀਂ ਫੋਟੋ ਵੀ ਉਤੇ ਪ੍ਰਿੰਟ ਕਰਦੇ ਹਾਂ) ਇਸ ਤਰ੍ਹਾਂ ਦੇ ਚਿਹਰੇ ਤੇ ਮੁੰਹਦਰੇ ਅਸਥਾਨ ਮੱਧ ਏਸੀਆ, ਚੀਨ, ਜਪਾਨ, ਇੰਡੋਨੇਸੀਆ, ਵੀਅਤਨਾਮ, ਮਲੇਸੀਆ, ਬਰਮਾ ਅਤੇ ਥਾਈਲੈਡ ਆਦਿ ਵਿਚ ਹਨ । ਇਸੇ ਤਰ੍ਹਾਂ ਜਰਮਨ ਵਿਚ ਜ਼ਾਬਰ ਹਿਟਲਰ ਹੋਇਆ ਹੈ ਜੋ ਉਥੋ ਦਾ ਜ਼ਾਬਰ ਤਾਨਾਸਾਹ ਹੁਕਮਰਾਨ ਸੀ, ਜਿਸ ਨੇ ਕਰੀਬ 60 ਲੱਖ ਜਹੂਦੀਆ ਨੂੰ ਜਰਮਨ ਨਸਲ ਤੋ ਵੱਖ ਹੋਣ ਕਰਕੇ ਗੈਸ ਚੈਬਰਾਂ ਵਿਚ ਪਾ ਕੇ ਮੌਤ ਦੀ ਘਾਟ ਉਤਾਰ ਦਿੱਤਾ ਸੀ ਜਿਵੇ ਮੋਹਨ ਭਗਵਤ ਮੰਗੌਲ ਨਸ਼ਲ ਦਾ ਆਰੀਅਨ ਹੈ, ਜਿਸ ਨੇ ਹੁਣ ਹਿੰਦੂ ਆਰੀਅਨ ਵਿਚ ਘੁਸਪੈਠ ਕਰ ਲਈ ਹੈ, ਇਸੇ ਤਰ੍ਹਾਂ ਹਿਟਲਰ ਵੀ ਜਰਮਨ ਦਾ ਰਹਿਣ ਵਾਲਾ ਨਹੀਂ ਸੀ, ਉਹ ਆਸਟ੍ਰੀਆ ਦਾ ਬਸਿੰਦਾ ਸੀ । ਜਿਸ ਨੇ ਆਪਣੇ ਆਪ ਨੂੰ ਜਰਮਨ ਨਸਲ ਦਾ ਅਪਣਾਉਣ ਦਾ ਦਾਅਵਾ ਕਰਕੇ 60 ਲੱਖ ਜਹੂਦੀਆ ਨੂੰ ਜੋ ਨਸਲੀ ਤੌਰ ਤੇ ਅਲੱਗ ਸਨ, ਉਹਨਾਂ ਦਾ ਕਤਲੇਆਮ ਕਰਵਾਇਆ । ਇਸੇ ਤਰ੍ਹਾਂ ਮੋਹਨ ਭਗਵਤ ਜੋ ਆਰੀਅਨ ਨਸਲ ਦਾ ਨਹੀ ਹੈ, ਪਰ ਆਪਣੇ ਆਪ ਨੂੰ ਆਰੀਅਨ ਨਸਲ ਹੋਣ ਦਾ ਦਾਅਵਾ ਕਰਕੇ ਭਾਰਤ ਵਿਚ ਨਸਲੀ ਨਫ਼ਰਤ ਤੇ ਵੈਰ ਪੈਦਾ ਕਰ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਹਨ ਭਗਵਤ ਰੂਪੀ ਮੰਗੌਲ ਨੂੰ ਹਿੰਦੂਆਂ ਵਿਚ ਘੁਸਪੈਠ ਕਰਵਾਕੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਹਿਟਲਰੀ ਜ਼ਾਲਮਨਾਂ ਤਰੀਕੇ ਨਿਸ਼ਾਨਾਂ ਬਣਾਉਣ ਦੇ ਹੋ ਰਹੇ ਅਮਲਾਂ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਗਵਤ ਦੀ ਘੁਸਪੈਠ ਵੀ ਵੱਡੇ ਪੱਧਰ ਤੇ ਹੋਈ ਹੈ, ਭਾਵੇ ਕਿ ਉਹ ਕਿਸੇ ਵੀ ਜਪਾਨ ਜਾਂ ਚੀਨ ਵਰਗੇ ਮੁਲਕ ਵੱਲੋ ਕਿਉਂ ਨਾ ਕਰਵਾਈ ਹੋਵੇ । ਜਦੋ ਪਾਰਲੀਮੈਂਟ ਵਿਚ ਧਰਮ ਪਰੀਵਰਤਨ ਤੇ ਉਥੋ ਦੀ ਕਾਰਵਾਈ ਨਹੀਂ ਚੱਲ ਰਹੀ ਅਤੇ ਜਿਸ ਉਤੇ ਭਾਰਤ ਦੇ ਵਜ਼ੀਰ-ਏ-ਆਜ਼ਮ ਮੋਦੀ ਨੂੰ ਬੋਲਣਾ ਚਾਹੀਦਾ ਹੈ, ਉਸ ਉਤੇ ਚੁੱਪ ਰਹਿਣਾ ਇਹ ਸਾਬਤ ਕਰਦਾ ਹੈ ਕਿ ਮੋਦੀ ਵੀ ਮੋਹਨ ਭਗਵਤ ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਨਹੀਂ ਰੋਕ ਸਕਦਾ । ਦੂਸਰੇ ਪਾਸੇ ਯੂ.ਪੀ. ਦੇ ਗਵਰਨਰ ਸ੍ਰੀ ਰਾਮ ਨਾਇਕ ਜੋ ਬਹੁਤ ਦਲੇਰੀ ਨਾਲ ਸ਼ਰੇਆਮ ਕਹਿ ਰਿਹਾ ਹੈ ਕਿ ਬਾਬਰੀ ਮਸਜਿ਼ਦ ਦੇ ਸਥਾਨ ਤੇ ਰਾਮ ਮੰਦਰ ਬਣਾਇਆ ਜਾਵੇਗਾ । ਵਿਸ਼ਵ ਹਿੰਦੂ ਪ੍ਰੀਸ਼ਦੇ ਦੇ ਆਗੂ ਅਸੋ਼ਕ ਸਿੰਘਲ ਕਹਿ ਰਿਹਾ ਹੈ ਕਿ ਇਥੇ ਕੋਈ ਵੀ ਮੁਸਲਮਾਨ ਨਹੀਂ ਰਹਿਣ ਦਿੱਤਾ ਜਾਵੇਗਾ, ਸਭ ਨੂੰ ਹਿੰਦੂ ਬਣਾਇਆ ਜਾਵੇਗਾ । ਅਜਿਹੇ ਗੰਭੀਰ ਮੁੱਦਿਆ ਉਤੇ ਵੀ ਜੇਕਰ ਅੱਜ ਮੋਦੀ ਦੀ ਸੈਟਰ ਹਕੂਮਤ ਬੇਵੱਸ ਹੋਈ ਪਈ ਹੈ, ਇਹ ਹਿਟਲਰੀ ਸੋਚ ਵਾਲੇ ਮੰਗੌਲ ਰੂਪੀ ਭਗਵਤ ਦੀ ਘੁਸਪੈਠ ਦਾ ਨਤੀਜਾ ਹੈ ।

ਸ. ਮਾਨ ਨੇ ਇਸ ਸਾਰੀ ਉਤਪੰਨ ਹੋਈ ਸਥਿਤੀ ਨੂੰ ਚਹੁ ਪਾਸਿਓ ਭਾਪਦਿਆ ਹੋਇਆ ਕਿਹਾ ਕਿ ਭਵਗਤ ਦਾ ਹਿੰਦੂਤਵ ਜਮਾਤਾਂ ਅਤੇ ਸੈਟਰ ਦੀ ਮੋਦੀ ਹਕੂਮਤ ਉਤੇ ਹਾਵੀ ਹੋ ਜਾਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਮੋਹਨ ਭਗਵਤ, ਅਸੋ਼ਕ ਸਿੰਘਲ, ਰਾਮ ਨਾਇਕ ਵਰਗੇ ਮੁਤੱਸਵੀਆਂ ਦਾ ਜਿਸ ਤਰ੍ਹਾਂ ਹਕੂਮਤ ਉਤੇ ਪੱਲੜਾ ਭਾਰੀ ਹੁੰਦਾ ਜਾ ਰਿਹਾ ਹੈ, ਤਾਂ ਇਸ ਗੱਲ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿਚ ਇਹ ਜ਼ਾਬਰ ਲੋਕ ਬਲਿਊ ਸਟਾਰ, ਬੰਬੇ ਅਤੇ ਪੇਸ਼ਾਵਰ ਵਰਗੀਆਂ ਦੁੱਖਦਾਇਕ ਘਟਨਾਵਾਂ ਦੀ ਤਰ੍ਹਾਂ ਅਤੇ 1947 ਦੀ ਤਰ੍ਹਾਂ ਵੱਡੇ ਕਤਲੇਆਮ ਕਰਨ ਦੇ ਅਮਲ ਨੂੰ ਇਹ ਸਾਜਿ਼ਸ ਰਾਹੀ ਕਰ ਸਕਦੇ ਹਨ । ਅਜਿਹਾ ਕਰਨ ਲਈ ਇਹ ਮੰਗੌਲ ਰੂਪੀ ਕੱਟੜ ਦੇ ਜ਼ਾਲਮ ਆਗੂ ਪਹਿਲੇ ਘੱਟ ਗਿਣਤੀ ਕੌਮਾਂ ਨੂੰ ਦੋਸ਼ੀ ਠਹਿਰਾਉਣ ਦੀ ਸਾਜਿ਼ਸ ਕਰਨਗੇ, ਫਿਰ ਉਹਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਨ ਦਾ ਹੱਕ ਪ੍ਰਾਪਤ ਕਰ ਲੈਣਗੇ, ਜਿਵੇ ਕਹਾਵਤ ਹੈ ਕਿ “ਪਹਿਲਾ ਕੁੱਤੇ ਨੂੰ ਪਾਗਲ ਕਰਾਰ ਦਿਓ, ਫਿਰ ਉਸ ਨੂੰ ਜਨਤਕ ਤੌਰ ਤੇ ਮਾਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਜਾਵੇ।” ਇਸ ਉਤਪੰਨ ਹੋਣ ਵਾਲੀ ਅਤਿ ਗੰਭੀਰ ਸਥਿਤੀ ਤੋ ਸ. ਮਾਨ ਨੇ ਭਾਰਤ ਵਿਚ ਵੱਸਣ ਵਾਲੀਆਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਮਾਂਤਰੀ ਸੰਗਠਨਾਂ ਨੂੰ ਭਾਰਤ ਵਿਚ ਅਜਿਹੀਆਂ ਹੋਣ ਵਾਲੀਆਂ ਸਾਜਿ਼ਸਾਂ ਤੋ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਜ਼ਾਬਰ ਲੋਕ ਮਨੁੱਖਤਾ ਦਾ ਫਿਰ ਤੋ ਕਤਲੇਆਮ ਨਾ ਕਰ ਸਕਣ, ਜਿਥੇ ਘੱਟ ਗਿਣਤੀਆਂ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਣਾ ਚਾਹੀਦਾ ਹੈ, ਉਥੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ ਅਤੇ ਸਖਸ਼ੀਅਤਾਂ ਨੂੰ ਆਪਣੀਆਂ ਇਨਸਾਨੀ ਜਿ਼ੰਮੇਵਾਰੀਆਂ ਨਿਭਾਉਣ ਲਈ ਅੱਗੇ ਵੀ ਆਉਣਾ ਚਾਹੀਦਾ ਹੈ ਅਤੇ ਇਹਨਾਂ ਮੰਗੌਲਾਂ ਦੀਆਂ ਸਾਜਿ਼ਸਾਂ ਤੋ ਸੁਚੇਤ ਕਰਨ ਦੀ ਫਰਜ ਵੀ ਨਿਭਾਉਣੇ ਚਾਹੀਦੇ ਹਨ ।

ਜਿਹੋ ਜਿਹਾ ਰਵੱਈਆ ਹਿਟਲਰ ਨੇ ਜਹੂਦੀਆ ਤੇ ਹੋਰ ਗੈਰ ਜਰਮਨ ਨਸਲਾਂ ਨਾਲ ਅਖਤਿਆਰ ਕੀਤਾ ਸੀ, ਇਸ ਨਾਲ ਜਰਮਨ ਮਿਲਟਰੀ ਤੌਰ ਤੇ ਕੰਮਜੋਰ ਹੋ ਗਿਆ ਸੀ, ਜਿਸ ਕਰਕੇ ਅੰਤ ਨੂੰ ਹਿਟਲਰ ਤੇ ਜਰਮਨ ਨੂੰ ਬਹੁਤ ਭਾਰੀ ਨੁਕਸਾਨ ਤੇ ਹਾਰ ਦਾ ਸਾਹਮਣਾ ਕਰਨਾ ਪਿਆ । ਹੁਣ ਇਸੇ ਤਰ੍ਹਾਂ ਜਿਵੇ ਮੰਗੋਲ ਨਸਲ ਦੇ ਮੋਹਨ ਭਗਵਤ ਦੀ ਹਿੰਦੂ ਆਰੀਅਨ ਵਿਚ ਘੁਸਪੈਠ ਕਰਵਾਈ ਗਈ ਹੈ, ਨਾ ਜਾਣੇ ਕਿਸੇ ਵਿਦੇਸ਼ੀ ਤਾਕਤ ਨੇ ਭਾਰਤ ਦੇ ਵਿਚ ਕੌਮੀ ਹਫੜਾ-ਦਫੜੀ ਮਚਾਕੇ ਇਸ ਨੂੰ ਮਿਲਟਰੀ ਤੌਰ ਤੇ ਕੰਮਜੋਰ ਕਰ ਦਿੱਤਾ ਹੈ ਅਤੇ ਜੋ ਮੋਹਨ ਭਗਵਤ ਆਰ.ਐਸ.ਐਸ ਅਤੇ ਬੀਜੇਪੀ ਦਾ ਧਾਰਮਿਕ ਏਜੰਡਾ ਹੈ, ਜੇ ਇਹ ਫੈਲ ਗਿਆ ਤਾਂ ਭਾਰਤ ਦੀ ਮਿਲਟਰੀ ਤਾਕਤ ਵੀ ਕੌਮੀ ਤੌਰ ਤੇ ਵੰਡੀ ਜਾਣੀ ਹੈ । ਫਿਰ ਇਸ ਹਫੜਾ-ਦਫੜੀ ਵਾਲੇ ਮਾਹੌਲ ਵਿਚ ਪੈਦਾ ਹੋਏ ਵਿਸਫੋਟਕ ਹਾਲਾਤਾਂ ਨੂੰ ਰੋਕਿਆ ਨਹੀ ਜਾ ਸਕੇਗਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>