ਪੈਰਿਸ ਦੀ ਗਲੀ ਵਿੱਚ ਅਗਿਆਤ ਵਿਆਕਤੀ ਨੇ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰਕੇ ਮੌਤ ਦੀ ਘਾਟ ਉਤਾਰ ਦਿੱਤਾ

ਫਰਾਂਸ, (ਸੁਖਵੀਰ ਸਿੰਘ ਸੰਧੂ) -ਇੱਥੇ ਦੀ ਮਸ਼ਹੂਰ ਟੂਰਿਸਟ ਪਲੇਸ ਬਸਤੀਲ ਕੋਲ ਕਿਸੇ ਅਗਿਆਤ ਵਿਅਕਤੀ ਨੇ ਇੱਕ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰ ਕੇ ਸਖਤ ਫੱਟੜ ਕਰ ਦਿੱਤਾ ਸੀ।ਜਿਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।ਇਹ ਘਟਨਾ ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਵਾਪਰੀ ਹੈ। ਜਦੋਂ ਉਹ ਲੜਕੀ ਰਾਤ ਦੇ ਚਾਰ ਵਜ਼ੇ ਦੇ ਕਰੀਬ ਆਪਣੇ ਦੋਸਤ ਨਾਲ ਪੱਬ ਵਿੱਚੋਂ ਬਾਹਰ ਆ ਰਹੀ ਸੀ।ਤਾਂ ਇੱਕ ਸੁੰਨ ਸਾਨ ਗਲੀ ਵਿੱਚ ਉਸ ਦਾ ਟਕਰਾਅ ਚਾਰ ਅਗਿਆਤ ਲੜਕਿਆਂ ਨਾਲ ਹੋ ਗਿਆ।ਹੱਥੋਪਾਈ ਦੌਰਾਨ ਇੱਕ ਲੜਕੇ ਨੇ ਉਸ ਦੀ ਖੋਪੜੀ ਵਿੱਚ ਪੰਜ ਸੈਂਟੀਮੀਟਰ ਡੂੰਘਾਂ ਪੇਚਕਸ ਖੋਭ ਦਿੱਤਾ।ਜਿਸ ਕਾਰਨ ਉਹ ਲੜਕੀ ਗੰਭੀਰ ਰੂਪ ਵਿੱਚ ਫੱਟੜ ਹੋ ਗਈ।ਜਿਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ, ਅਖੀਰ ਉਹ ਜਿੰਦਗੀ ਤੇ ਮੌਤ ਨਾਲ ਲੜਾਈ ਲੜਦੀ ਅੱਜ ਮੌਤ ਹੱਥੋਂ ਹਾਰ ਗਈ ਹੈ।ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਸਟਰੀਟ ਕੈਮਰਿਆਂ ਦੀ ਮੱਦਦ ਨਾਲ ਉਸ ਮੁਜ਼ਰਮ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਉਸ ਦੇ ਤਿੰਨ ਸਾਥੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਸ ਮੁਜ਼ਰਮ ਨੂੰ ਪੁਲਿਸ 37 ਵਾਰਦਾਤਾਂ ਵਿੱਚ ਪਹਿਲਾਂ ਵੀ ਗ੍ਰਿਫਤਾਰ ਕਰ ਚੁੱਕੀ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>