162 ਯਾਤਰੀਆਂ ਸਮੇਤ ਏਅਰ ਏਸ਼ੀਆ ਦਾ ਜਹਾਜ਼ ਹੋਇਆ ਲਾਪਤਾ

ਜਕਾਰਤਾ – ਏਅਰ ਏਸ਼ੀਆ ਦਾ ਇੰਡੋਨੇਸ਼ੀਆ ਤੋਂ ਸਿੰਘਾਪੁਰ ਦੇ ਲਈ ਉਡਾਣ ਭਰਨ ਵਾਲਾ ਜਹਾਜ਼ ਐਤਵਾਰ ਸਵੇਰ ਨੂੰ ਲਾਪਤਾ ਹੋ ਗਿਆ ਹੈ।ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ 162 ਲੋਕ ਸਵਾਰ ਹਨ। ਕੰਪਨੀ ਅਨੁਸਾਰ ਫਲਾਈਟ ਨੰਬਰ ਕੇਊਜ਼ੈਡ 8501 ਦਾ ਏਅਰ ਟਰੈਫਿਕ ਕੰਟਰੋਲ ਤੋਂ ਸੰਪਰਕ ਟੁੱਟ ਗਿਆ ਹੈ।

ਏਅਰ ਏਸ਼ੀਆ ਦੇ ਇਸ ਜਹਾਜ਼ ਨੇ ਇੰਡੋਨੇਸ਼ੀਆ ਦੇ ਸੁਰਬਿਆ ਸ਼ਹਿਰ ਤੋਂ ਉਡਾਣ ਭਰੀ ਸੀ, ਪਰ ਥੋੜੀ ਦੂਰ ਜਾਣ ਤੋਂ ਬਾਅਦ ਹੀ ਇਹ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ। ਇਸ ਜਹਾਜ਼ ਵਿੱਚ 155 ਯਾਤਰੀ ਅਤੇ 6 ਕਰੂ ਮੈਂਬਰ ਹਨ। ਜਿਨ੍ਹਾਂ ਵਿੱਚ 149 ਯਾਤਰੀ ਇੰਡੋਨੇਸ਼ੀਆ ਦੇ, 3 ਕੋਰੀਆ ਦੇ, ਇੱਕ ਸਿੰਘਾਪੁਰ ਦਾ,ਇੱਕ ਬ੍ਰਿਟੇਨ ਦਾ ਅਤੇ ਮਲੇਸ਼ੀਆ ਦਾ ਇੱਕ ਯਾਤਰੀ ਸਵਾਰ ਹਨ। ਇਸ ਜਹਾਜ਼ ਦੇ ਕਿਸੇ ਹਾਦਸੇ ਦਾ ਸਿ਼ਕਾਰ ਹੋ ਜਾਣ ਦਾ ਵੀ ਖਦਸ਼ਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>