ਬਜ਼ੁਰਗਾਂ ਦੀ ਸੇਵਾ ਹੀ ਮਨੁੱਖਤਾ ਦੀ ਸੇਵਾ :- ਸਿਰਸਾ

ਨਵੀਂ ਦਿੱਲੀ :-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਅਤੇ ਰਾਜੌਰੀ ਗਾਰਡਨ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਅੱਜ ਸ਼ਿਵਾਜੀ ਕਾਲਜ ਗਰਾਉਂਡ, ਰਾਜਾ ਗਾਰਡਨ ਵਿਖੇ ਸੀਨੀਅਰ ਸੀਟੀਜ਼ਨ ਦਿਹਾੜਾ ਮਨਾਇਆ ਗਿਆ। ਜਿਸ ਵਿਚ ਹਜ਼ਾਰਾਂ ਬਜ਼ੁਰਗਾਂ ਨੇ ਹਿੱਸਾ ਲੈਂਦੇ ਹੋਏ ਸੁੱਰਖਿਆ ਅਤੇ ਸਮਾਜਿਕ ਮਾਹੌਲ ਵਿਚ ਉਨ੍ਹਾਂ ਨੂੰ ਸਾਹਮਣੇ ਆ ਰਹੀਆਂ ਪਰੇਸ਼ਾਨੀਆਂ ਨੂੰ ਬਿਆਨ ਕੀਤਾ। ਸਰਕਾਰ ਤੱਕ ਬਜ਼ੁਰਗਾ ਦੀਆਂ ਪਰੇਸ਼ਾਨੀਆਂ ਨੂੰ ਪਹੁੰਚਾਉਣ ਵਾਸਤੇ ਇਕ ਮਾਧਿਅਮ ਦੀ ਤਲਾਸ਼ ‘ਚ ਸਿਰਸਾ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਮਨੋਰਥ ਬਜ਼ੁਰਗਾਂ ਦੇ ਸਮਾਜਿਕ ਕਲਿਆਣ ਵੱਲ ਧਿਆਨ ਦੇਣਾ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਪਰਿਵਾਰਿਕ ਪਰਿਵੇਸ਼ ਵਿਚ ਮਜਬੂਤ ਕਰਨਾ ਸੀ।

ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੇ  ਸਿਰਸਾ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦਿੱਲੀ ‘ਚ ਵਿਧਾਨਸਭਾ ਚੋਣਾਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਤੇ ਬਜ਼ੁਰਗਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਨ ਦਾ ਭਰੋਸਾ ਵੀ ਦਿੱਤਾ। ਪਰਿਵਾਰਾਂ ‘ਚ ਆਪਸੀ ਮਿਲਵਰਤਣ ਅਤੇ ਬੱਚਿਆਂ ਵੱਲੋਂ ਆਪਣੇ ਮਾਂਪਿਓ ਦੀ ਸੇਵਾ ਨੂੰ ਤਰਜੀਹ ਦਿੱਤੇ ਜਾਣ ਦੀ ਵੀ ਰਾਮੂਵਾਲੀਆਂ ਨੇ ਅਪੀਲ ਕੀਤੀ।

ਆਏ ਹੋਏ ਸਾਰੇ ਬਜ਼ੁਰਗਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਦੱਸਦੇ ਹੋਏ ਸਿਰਸਾ ਨੇ ਇਲਾਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਜੰਗੀ ਪੱਧਰ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਵੇਰਵਾ ਦਿੱਤਾ। ਸਿਰਸਾ ਨੇ ਇਲਾਕੇ ‘ਚ ਬਜ਼ੁਰਗਾਂ ਦੇ ਮਨੋਰੰਜਨ ਲਈ ਹੋਰ ਉਪਰਾਲੇ ਕਰਨ ਦਾ ਅਹਿਦ ਲੈਂਦੇ ਹੋਏ ਇਲਾਕੇ ‘ਚ ਬਜ਼ੁਰਗਾਂ ਲਈ ਕਮਿਊਨਿਟੀ ਸੈਂਟਰ ਖੋਲਣ ਦਾ ਵੀ ਵਾਇਦਾ ਕੀਤਾ। ਬਜ਼ੁਰਗਾਂ ਦੀ ਸੇਵਾ ਨੂੰ ਭਾਰਤੀ ਸੰਸਕ੍ਰਿਤੀ ‘ਚ ਉੱਤਮ ਸੇਵਾ ਦੱਸਦੇ ਹੋਏ ਸਿਰਸਾ ਨੇ ਇਸ ਨੂੰ ਮਨੁੱਖਤਾ ਦੀ ਸੇਵਾ ਵੀ ਐਲਾਨਿਆ। ਦਿੱਲੀ ਕਮੇਟੀ ਵੱਲੋਂ ਰਜਿੰਦਰ ਨਗਰ ਵਿਖੇ ਗੁਰੂ ਨਾਨਕ ਸੁੱਖਸ਼ਾਲਾ ‘ਚ ਰਹਿੰਦੇ ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਨਵੇਂ ਤਜਵੀਜ਼ 20 ਕਮਰੇ ਬ੍ਰਿਧ ਆਸ਼ਰਮ ‘ਚ  ਬਨਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਿਰਸਾ ਦੀ ਧਰਮ ਸੁਪਤਨੀ ਤੇ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਬੀਬਾ ਸਤਵਿੰਦਰ ਕੌਰ ਸਿਰਸਾ ਵੱਲੋਂ ਖੁਦ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਤਕਲੀਫਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਗਈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>