ਭਾਈਵਾਲ ਅਕਾਲੀ ਅਤੇ ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਅਤੇ ਧਰਨਾ ਸਿਰਫ ਇੱਕ ਡਰਾਮਾ – ਛੋਟੇਪੁਰ

ਆਮ ਆਦਮੀ ਪਾਰਟੀ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ ਪਾਰਟੀ ਦੁਆਰਾ ਬੀ.ਐਸ.ਐਫ. ਦੀਆਂ ਤਿੰਨ ਸਰਹੱਦੀ ਪੋਸਟਾਂ ਵੱਲ ਮਾਰਚ ਕਰਨ ਦੀ ਧਮਕੀ ਅਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੁਆਰਾ ਨਸ਼ਿਆਂ ਦੇ ਖਿਲਾਫ਼ ਰੈਲੀ ਪੰਜਾਬ ਦੇ ਭੋਲੇ-ਭਾਲੇ ਅਤੇ ਮਹਿਨਤੀ ਲੋਕਾਂ ਨੂੰ ਮੂਰਖ ਬਣਾਉਣ ਲਈ ਸਿਰਫ ਇੱਕ ਡਰਾਮਾ ਹੈ। ਕੁੱਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ  ਮਿਲਣ ਕਰਕੇ ਅਕਾਲੀ ਦਲ ਅਤੇ ਬੀਜੇਪੀ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਹੈ। ਆਉਣ ਵਾਲੀਆਂ ਮਿਉਂਸੀਪਲ ਅਤੇ ਅਸੈਂਬਲੀ ਚੋਣਾ ਵਿੱਚ ਬੀਜੇਪੀ ਆਪਣੀ ਕਮਜ਼ੋਰ ਸਥਿਤੀ ਨੂੰ ਵੇਖਦਿਆਂ ਹੋਇਆਂ ਆਪਣੇ ਆਪ ਨੂੰ ਮਸੀਹਾ ਸਾਬਿਤ ਕਰਨ ਵਿੱਚ ਲੱਗੀ ਹੋਈ ਹੈ। ਜਦਕਿ ਪਿਛਲੇ ਅੱਠ ਸਾਲਾਂ ਤੋਂ ਅਕਾਲੀ ਸਰਕਾਰ (ਜਿਹਨਾਂ ਦੇ ਮੈਬਰਾਂ ਨੇ ਨਸ਼ਿਆਂ ਦੇ ਵਪਾਰ ਤੋਂ ਪੈਸਾ ਹਾਸਿਲ ਕੀਤਾ ਹੈ) ਨਾਲ ਗਠਜੋੜ ਕਰਕੇ ਅਤੇ ਸੱਤਾ ਵਿੱਚ ਸ਼ਾਲਿਮ ਹੋ ਕੇ ਪੂਰੀ ਤਰਾਂ ਚੁੱਪ ਰਹਿ ਕੇ ਬੀਜੇਪੀ ਨੇ ਮੁੱਖ ਖਲਨਾਇਕ ਦੀ ਭੂਮੀਕਾ ਅਦਾ ਕੀਤੀ ਹੈ। ਬੀਜੇਪੀ ਨੂੰ ਦਿੱਤਾ ਗਿਆ ਖਲਨਾਇਕ ਦਾ ਖ਼ਿਤਾਬ ਉਸ ਲਈ ਏਸ ਕਰਕੇ ਢੁੱਕਵਾਂ ਹੈ, ਕਿਉਂਕਿ ਬੀਜੇਪੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਏਨੇ ਸਾਲ ਚੁੱਪ ਰਹੀ। ਬੀਜੇਪੀ ਕਿਸੇ ਦੇ ਪਾਪਾਂ ਦੀ ਸ਼ਿਕਾਰ ਨਹੀਂ, ਬਲਕਿ ਇਹ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਦਾ ਸਮਰਥਨ ਕਰਕੇ ਅਤੇ ਆਪਣੇ ਹਲਕੇ ਵਿੱਚ ਤਸਕਰਾਂ ਨੂੰ ਪੁਲਿਸ ਸੁਰੱਖਿਆਂ ਮੁਹੱਈਆ ਕਰਵਾ ਕੇ ਪੂਰੀ ਤਰਾਂ ਪਾਪਾਂ ਦੀ ਭਾਗੀਦਾਰ ਰਹੀ ਹੈ।

ਅਕਾਲੀਆਂ ਦੁਆਰਾ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਇਹਨਾਂ ਦੀ ਮਨੋਵਿਗਿਆਨਕ ਹਾਲਤ ਦੀ ਇੱਕ ਸਾਫ ਤਸਵੀਰ ਪੇਸ਼ ਕਰਦੀ ਹੈ। ਦੂਸਰੀ ਵਾਰ ਦਿੱਤੀ ਗਈ ਪ੍ਰਤੀਕਿਰਿਆ ਵਿੱਚ ਬੀ.ਐਸ.ਐਫ. ਦੇ ਵਿਰੁੱਧ ਨਾ ਜਾਣ ਵਾਲੀ ਗੱਲ ਵਿੱਚੋਂ ਗਿੱਦੜ ਭਬਕੀਆਂ ਵੀ ਗੁੰਮ ਹਨ। ਜੇਕਰ ਇਤਿਹਾਸ ਵਿੱਚ ਝਾਤ ਮਾਰੀਏ ਤਾਂ ਇਹ ਗੱਲ ਬਿਲਕੁੱਲ ਸਪਸ਼ਟ ਹੈ ਕਿ ਸੱਤਾਧਾਰੀ ਗਠਜੋੜ ਅਤੇ ਕਾਂਗਰਸ ਪਾਰਟੀ (ਜਦੋਂ ਵੀ ਸਰਕਾਰ ਵਿੱਚ ਰਹੀ ਹੈ) ਵਿੱਚ ਇੱਕ ਦੂਸਰੇ ਤੇ ਇਲਜ਼ਾਮ ਮੜ੍ਹਨ ਵਾਲੀ ਪ੍ਰਵਿਰਤੀ ਦਾ ਪ੍ਰਚਲਨ ਰਿਹਾ ਹੈ। ਪਹਿਲੇ ਪੜਾਅ ਵਿੱਚ ਸਿਧਾਂਤ ਬਿਲਕੁਲ ਆਮ ਹੈ, ਜਿੱਸ ਵਿੱਚ ਪੁਲਿਸ ਸਮਗਲਰਾਂ ਨੂੰ ਸੁਰੱਖਿਆ ਦਿੰਦੀ ਹੈ। ਦੂਸਰੇ ਪੜਾਅ ਵਿੱਚ ਆਪਣੇ ਫਾਅਦੇ ਲਈ ਇੱਸ ਧੰਦੇ ਤੋਂ ਕਮਾਈ ਕਰਨ ਲਈ ਰਾਜਨੀਤਿਕ ਲੋਕ ਪੈਸਾ ਲਗਾਉਂਦੇ ਹਨ ਅਤੇ ਤੀਸਰੇ ਪੜਾਅ ਵਿੱਚ ਰਾਜਨੇਤਾ ਸਿੰਥੈਟਿਕ ਨਸ਼ਾ ਬਣਾਉਣ ਵਾਲੇ ਅਤੇ ਅੰਤਰ-ਰਾਸ਼ਟਰੀ ਤੱਸਕਰਾਂ ਲਈ ਪੈਸਾ ਲਗਾਉਣ ਵਾਲੇ, ਮੁਨਾਫਾਖੋਰ ਅਤੇ ਸੁੱਰਖਿਆ ਪ੍ਰਦਾਨ ਕਰਨ ਵਾਲੇ ਬਣ ਜਾਂਦੇ ਹਨ। ਈਡੀ ਦੁਆਰਾ ਮਜੀਠੀਆ ਨੂੰ ਤਲਬ ਕਰਨਾ ਇਸ ਗੱਲ ਦਾ ਸਬੂਤ ਹੈ। ਬੀਜੇਪੀ ਨੂੰ ਇਸ ਗੱਲ ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਹ ਪੰਜਾਬ ਦੇ ਲੋਕਾਂ ਨਾਲ ਖਿਲਵਾੜ ਕਰੇ। ਜੇਕਰ ਬੀਜੇਪੀ ਆਪਣੀ ਛਵੀ ਸੁਧਾਰਨਾ ਚਾਹੁੰਦੀ ਹੈ ਤਾਂ ਇੱਸ ਨੂੰ ਹਰਸਿਮਰਤ ਕੌਰ ਬਾਦਲ ਨੂੰ ਬਰਖਾਸਤ ਕਰਨਾ ਪਏਗਾ। ਇਹ ਨਸ਼ਿਆਂ ਦੇ ਵਿਰੁੱਧ ਰੈਲੀਆਂ ਦਾ ਦਖਾਵਾ ਕਰਕੇ ਢੰਡੋਰਾ ਨਹੀਂ ਪਿਟ ਸਕਦੀ, ਕਿਉਂਕਿ ਇਹ ਪਿਛਲੇ 8 ਸਾਲਾਂ ਤੋਂ ਸੱਤਾ ਦੀ ਭਾਗੀਦਾਰ ਹੁੰਦਿਆਂ ਹੋਇਆਂ  ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਦੇ ਦਰਿਆ ਵਿੱਚ ਧੱਕਾ ਦੇਣ ਦੀ ਪੂਰੀ ਜਿੰਮੇਵਾਰ ਹੈ।

ਜੇਕਰ ਅਕਾਲੀ ਸਰਕਾਰ ਕੋਈ ਡਰਾਮਾ ਨਹੀਂ ਕਰ ਰਹੀ ਹੈ ਅਤੇ ਇਹ ਨਸ਼ਿਆਂ ਦੀ ਤਸਕਰੀ ਦੇ ਮੁੱਦੇ ਸੰਬੰਧੀ ਗੰਭੀਰ ਹੈ ਤਾ ਇਹ ਮਜੀਠੀਆ ਨੂੰ ਬਰਖਾਸਤ ਕਰੇ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੈਬਨਟ ਵਿੱਚੋਂ ਵਾਪਿਸ ਬੁਲਾ ਲਵੇ ਅਤੇ ਬੀਜੇਪੀ ਨਾਲ ਆਪਣੇ ਸਾਰੇ ਸੰਬੰਧ ਤੋੜ ਲਵੇ, ਕਿਉਂਕਿ ਬੀਜੇਪੀ ਰਾਜਸਥਾਨ ਅਤੇ ਮੱਧਪ੍ਰਦੇਸ਼ ਵਿੱਚ ਅਫੀਮ ਦੇ ਵਪਾਰ ਨੂੰ ਬੰਦ ਕਰਨ ਦੇ ਹੁਕਮ ਨਹੀਂ ਦੇ ਰਹੀ ਹੈ ਅਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਹੋ ਰਹੀ ਨਸ਼ਿਆਂ (ਹਿਰੋਇਨ ਅਤੇ ਸੰਮੈਕ) ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਰਾਸ਼ਟਰੀ ਸਰਹੱਦ ਨੂੰ ਵੀ ਪ੍ਰਭਾਵੀ ਢੰਗ ਨਾਲ ਸੀਲ ਨਹੀਂ ਕਰ ਰਹੀ।

ਜੇਕਰ ਦੋਵੇਂ ਹੀ ਪਾਰਟੀਆਂ ਉਪਰੋਕਤ ਸੁਝਾਵਾਂ ਤੇ ਅਮਲ ਨਹੀਂ ਕਰਨਗੀਆਂ ਤਾਂ ਇਹ ਜਨਤਾ ਨੂੰ ਪੂਰੀ ਤਰਾਂ ਸਾਫ ਹੈ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਹਤਾਸ਼ ਮਾਪਦੰਡ ਅਪਣਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਜਨਤਾ ਨੂੰ ਇਹਨਾਂ ਲੋਕ-ਵਿਰੋਧੀ ਪਾਰਟੀਆਂ ਨੂੰ ਆਉਣ ਵਾਲੀਆਂ ਚੋਣਾ ਵਿੱਚ ਕਰਾਰੀ ਹਾਰ ਦੇਣ ਲਈ ਬੇਨਤੀ ਕਰਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>