ਡਾ. ਗੁਲਜ਼ਾਰ ਸਿੰਘ ਪੰਧੇਰ ਦੁਆਰਾ ਤੁਰੀਆਂ ਪੈੜਾਂ ਨੂੰ ਕੀਤਾ ਯਾਦ

ਲੁਧਿਆਣਾ : ਬੀਤੇ ਦਿਨ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ 12 ਸਾਲ ਸੀਨੀਅਰ ਮੀਤ ਪ੍ਰਧਾਨ ਅਤੇ ਦੋ ਸਾਲ ਜਨਰਲ ਸਕੱਤਰ ਰਹੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀਆਂ ਹੁਣ ਤੱਕ ਦੇ ਜੀਵਨ ਪੰਧ ਵਿਚ ਤੁਰੀਆਂ ਪੈੜਾਂ ਨੂੰ ਯਾਦ ਕੀਤਾ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਬੀਜ ਵਿਭਾਗ ਵਿਚੋਂ ਸੇਵਾ ਮੁਕਤ ਹੋ ਰਹੇ ਡਾ. ਗੁਲਜਾਰ ਸਿੰਘ ਪੰਧੇਰ ਨੇ ਪੀ.ਏ.ਯੂ. ਵਿਖੇ ਇਕਨਾਮਿਕ ਵਿਭਾਗ ਅਤੇ ਪਲਾਂਟ ਬਰੀਡਿੰਗ ਵਿਭਾਗ ਵਿਚ ਵੀ ਸਰਵਿਸ ਕੀਤੀੇ। ਆਪਣੀ ਸਮੁੱਚੀ ਸਰਵਿਸ ਦੌਰਾਨ ਉਹ ਸ. Ðਰੂਪ ਸਿੰਘ ਰੂਪਾ ਅਤੇ ਡੀ. ਪੀ. ਮੌੜ ਤੋਂ ਅਗਲੀ ਪਾਲ ਦੇ ਆਗੂ ਰਹੇ। ਡਾ. ਗੁਲਜਾਰ ਸਿੰਘ ਪੰਧੇਰ ਦੀਆਂ ਸਾਹਿਤਕ ਸਰਗਰਮੀਆਂ ਵੀ ਜਾਣੀਆਂ ਪਛਾਣੀਆਂ ਰਹੀਆਂ ਹਨ। ਅੱਜ ਕੱਲ ਵਿਚ ਉਹ ਪੀ.ਏ.ਯੂ. ਸਾਹਿਤ ਸਭਾ ਦੇ ਜਨਰਲ ਸਕੱਤਰ ਅਤੇ ਵੱਡੀ ਪ੍ਰਤਿਸ਼ਠਾ ਵਾਲੀ ਸੰਸਥਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਦੂਸਰੀ ਵਾਰ ਜਿੱਤ ਕੇ ਬਣੇ ਸਕੱਤਰ ਹਨ। ਸਭ ਤੋਂ ਪਹਿਲਾਂ ਨਿਰਦੇਸ਼ਕ ਬੀਜ ਵਿਭਾਗ ਵਿਖੇ ਵਿਦਾਇਗੀ ਸਮਾਗਮ ਹੋਇਆ ਜਿਸ ਨੂੰ ਡਾ. ਜੋਗਿੰਦਰ ਸਿੰਘ ਬਰਾੜ, ਨਿਰਦੇਸ਼ਕ (ਬੀਜ) ਅਤੇ ਸੀਨੀਅਰ ਵਿਗਿਆਨੀ ਡਾ. ਹਰਵਰਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਧਾਨ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਡੇਂਸ਼ਨ ਲੁਧਿਆਣਾ ਨੇ ਡਾ. ਪੰਧੇਰ ਵਲੋਂ ਕੀਤੀਆਂ ਸਾਹਿਤਕ ਪੈੜਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ, ਡਾ. ਗੁਲਜ਼ਾਰ ਸਿੰਘ ਪੰਧੇਰ  ਜਿਸ ਨੇ ਅੱਜ 31 ਦਸੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਿੰਦਗੀ ਦਾ ਮਹੱਤਵਪੂਰਨ ਪੜਾ ਤਹਿ ਕਰ ਲਿਆ ਹੈ। ਸੰਨ 1981 ਵਿਚ ਉਹ ਪੀ.ਏ.ਯੂ. ਵਿਚ ਨੌਕਰੀ ਵਿਚ ਆਇਆ ਉਸ ਨੂੰ ਆਪਣੀ ਜ਼ਿੰਦਗੀ ਵਿਚ ਆਪਣੇ ਪਿੰਡ ਸਿਆੜ੍ਹ (ਲੁਧਿਆਣਾ) ਦੀ ਸਰਬ ਭਾਰਤ ਨੌਜਵਾਨ ਸਭਾ ਦੀ ਜਨਰਲ ਸਕੱਤਰੀ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਲੁਧਿਆਣਾ ਦੀ ਜਨਰਲ ਸਕੱਤਰੀ ਕਰਦਿਆਂ ਅਤੇ ਪੇਂਡੂ ਵਿਕਾਸ ਅਤੇ ਮੁਲਾਜਮ ਭਲਾਈ ਸੰਸਥਾ ਦੇ ਸੰਸਥਾਪਕ ਅਹੁਦੇਦਾਰਾਂ ਵਿਚ ਸ਼ਾਮਲ ਹੋ ਕੇ ਭਰਪੂਰ ਸਮਾਜਿਕ ਰੁਝੇਵਾਂ ਹੰਢਾਇਆ ਹੀ ਨਹੀਂ ਮਾਣਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਨੌਕਰੀ ਸਮੇਂ ਸ. ਰੂਪ ਸਿੰਘ ਰੂਪਾ ਅਤੇ ਧਰਮਪਾਲ ਮੌੜ ਦੇ ਸੰਗ ਸਾਥ ਵਿਚ ਲਗਾਤਾਰ 12 ਸਾਲ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦਾ ਸੀਨੀ. ਮੀਤ. ਪ੍ਰਧਾਨ ਅਤੇ ਦੋ ਸਾਲ ਜਨਰਲ ਸਕੱਤਰ ਦੇ ਅਹੁਦੇ ’ਤੇ ਚੁਣਿਆ ਜਾਂਦਾ ਰਿਹਾ ਹੈ। ਸਰਕਾਰੀ ਕਾਲਜ ਕਰਮਸਰ ਵਿਚ ਪੜ੍ਹਦਿਆਂ ਕਾਲਜ ਮੈਗਜ਼ੀਨ ‘ਸਿਲਵੀਆ’ ਦਾ ਵਿਦਿਆਰਥੀ ਸੰਪਾਦਕ, ਡਾ. ਗੁਲਜ਼ਾਰ ਸਿੰਘ ਪੰਧੇਰ, ਅੱਜ ਕੱਲ੍ਹ ਉਥੇ ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦਾ ਸੀਨੀ. ਮੀਤ ਪ੍ਰਧਾਨ ਹੈ। ਉਹਨਾਂ ਦਿਨਾਂ ਵਿਚ ਉਸ ਨੇ 40 ਦੇ ਕਰੀਬ ਅੰਤਰ ਕਾਲਜ ਕਵਿਤਾ ਉਚਾਰਨ ਮੁਕਾਬਲਿਆਂ ਵਿਚ ਇਨਾਮ ਜਿੱਤੇ। ਇਸ ਵੇਲੇ ਦੀ ਉਹ ਪੀ.ਏ.ਯੂ. ਸਾਹਿਤ ਸਭਾ ਪੀ.ਏ.ਯੂ. ਲੁਧਿਆਣਾ ਦਾ ਜਨਰਲ ਸਕੱਤਰ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੈ। ਅੱਜ ਕੱਲ੍ਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਦੂਸਰੀ ਵਾਰ ਬਣਿਆ ਸਕੱਤਰ ਹੈ। ਪੰਜਾਬੀ ਸੱਭਿਆਚਾਰ ਅਕਾਡਮੀ ਲੁਧਿਆਣਾ ਦਾ ਸੀਨੀ. ਮੀਤ ਪ੍ਰਧਾਨ ਹੈ। ਇਉਂ ਪੰਜਾਬੀ ਸੱਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਵਿਚ ਸ਼ਮੂਲੀਅਤ ਸ਼ਲਾਘਾਯੋਗ ਰਹੀ ਹੈ। ਇਸ ਦਾ ਆਪਣਾ ਪੀ.ਐਚ.ਡੀ. ਦਾ ਸ਼ੋਧ ਪ੍ਰਬੰਧ ‘ਕਿੱਸਾ ਹੀਰ ਦਮੋਦਰ ਦਾ ਲੋਕਯਾਨਿਕ ਅਧਿਐਨ’ ਵਿਸ਼ੇ ’ਤੇ ਹੈ। 1997 ਵਿਚ ਪੀ.ਐਚ.ਡੀ. ਕਰਨ ਸਮੇਂ ਤੋਂ ਅੱਜ ਤੱਕ ਕਥਾ ਸ਼ਾਸਤਰ (Narrtology) ਅਤੇ ਕਾਵਿ ਸ਼ਾਸਤਰ (Poetic) ਦੀ ਅਧਿਅਨ ਅਤੇ ਖੋਜ ਵਿਚ ਮਾਰਕਸਵਾਦੀ ਅੰਤਰ-ਅਨੁਸ਼ਾਸਨੀ ਵਿਧੀ ਰਾਹੀਂ ਵਿਸ਼ੇਸ਼ਤਾ ਹਾਸਲ ਕੀਤੀ ਹੈ। ਅੱਜ ਕੱਲ੍ਹ ਪੰਜਾਬੀ ਸਾਹਿਤ ਦੀ ਕੋਈ ਇਕ ਪੁਸਤਕ ਪੜ੍ਹ ਕੇ ਹਰ ਮਹੀਨੇ ਟਿੱਪਣੀ ਕਰਨਾ ਨੇਮ ਬੱਧ ਕਾਰਜ ਹੋ ਗਿਆ ਹੈ। ਆਮ ਵਿਸ਼ਿਆਂ ਤੋਂ ਇਲਾਵਾ ਕਵਿਤਾਵਾਂ ਅਤੇ ਅਲੋਚਨਾਤਮਕ ਲੇਖ ਅਕਸਰ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ ਅਤੇ ਨਜ਼ਰੀਆ ਵਰਗੇ ਸਾਹਿਤਕ ਮੈਗਜ਼ੀਨਾਂ ਵਿਚ ਛਪਦੇ ਰਹਿੰਦੇ ਹਨ। ਪਿਛਲੇ ਦਿਨੀਂ ਇੰਨੇ ਪਾਕਿਸਤਾਨੀ ਨਵਾਲਕਾਰ ਅਬਦਾਲ ਬੇਲਾ ਦੇ 1800 ਪੰਨਿਆਂ ਦੇ ਜਗਤ ਪ੍ਰਸਿੱਧ ਸ਼ਾਹਕਾਰ ਨਾਵਲ ‘ਦਰਵਾਜਾ ਖੁਲਤਾ ਹੈ’। ਦੇ ਪਹਿਲੇ ਭਾਗ ਦਾ ਅਨੁਵਾਦ ਕੀਤਾ ਹੈ ਜੋ ‘ਸਰਹੰਦ ਕੰਢੇ’ ਦੇ ਨਾਮ ਹੇਠ ਛਪਿਆ ਹੈ।
ਪਿਤਾ ਜੀ ਦਾ ਨਾਮ ਸ. ਚੰਦਾ ਸਿੰਘ ਨਾਮਧਾਰੀ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਕਰਤਾਰ ਕੌਰ ਹੈ। ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਬੱਚਿਆਂ ਸਮੇਤ ਰਹਿ ਰਿਹਾ ਹੈ। ਇਕ ਬੇਟਾ ਅੰਮ੍ਰਿਤਪਾਲ ਸਿੰਘ, ਬੇਟੀ ਪੂਨਮਪ੍ਰੀਤ ਕੌਰ ਵਿਆਹੇ ਹੋਏ ਅਤੇ ਸਰਕਾਰੀ ਅਧਿਆਪਕ ਹਨ ਅਤੇ ਜਵਾਈ ਜਸਪ੍ਰੀਤ ਸਿੰਘ ਮਰਚੈਂਟ ਨੇਵੀ ਵਿਚ ਹਨ। ਸੁਘੜ ਸਿਆਣੀ ਨੂੰਹ ਰਾਣੀ ਮਨਜੀਤ ਕੌਰ, ਪੋਤਰਾ ਸਤਕਰਨ, ਦੋਹਤਰਾ ਹਰਜਸ ਜ਼ਿੰਦਗੀ ਵਿਚ ਨਵੀਂ ਮਿਠਾਸ ਭਰਦੇ ਹਨ। ਆਪਣੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਪਣੀ ਸੁਘੜ ਸਿਆਣੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਅਤੇ ਵੱਡੇ ਭਰਾ ਸ. ਗੁਰਚਰਨ ਸਿੰਘ ਹਮੇਸ਼ਾ  ਉਸ ਦੀ ਵਡਮੁੱਲੀ ਊਰਜਾ ਤੇ ਸ਼ਕਤੀ ਹਨ।
ਸਾਡੇ ਪੰਜਾਬ ਨੇ ਜਦੋਂ ਕਾਲੇ ਦਿਨਾਂ ਦਾ ਦਰਦ ਹੰਢਾਇਆ ਤਾਂ ਦਰਦ ਬੜਾ ਗਹਿਰਾ ਹੋ ਕੇ ਗੁਲਜ਼ਾਰ ਸਿੰਘ ਪੰਧੇਰ ਦੇ ਹਿੱਸੇ ਵੀ ਆਇਆ। ਦੋ ਮਹਾਨ ਸ਼ਖ਼ਸੀਅਤਾਂ ਪੰਜਾਬੀ ਯੂਨੀਵਰਸਿਟੀ ਵਾਲੇ ਮਰਹੂਮ ਸ਼ਹੀਦ ਡਾ. ਰਵਿੰਦਰ ਰਵੀ, ਜਿਹੜੇ ਪੰਧੇਰ ਦੀ ਪੀ.ਐਚ.ਡੀ. ਸ਼ੁਰੂ ਕਰਨ ਸਮੇਂ ਗਾਈਡ ਸਨ, ਦਾ ਘਿਨੌਣਾ ਕਤਲ (ਜਿਸ ਕਰਕੇ ਪੀ.ਐਚ.ਡੀ. ਦੀ ਡਿਗਰੀ ਬੜੀ ਲੇਟ ਹੋ ਗਈ) ਇਸੇ ਤਰ੍ਹਾਂ ਸ਼ਹੀਦ ਕਾਮਰੇਡ ਗੁਰਮੇਲ ਸਿੰਘ ਹੂੰਝਣ, ਪਿੰਡ ਪੰਧੇਰ ਖੇੜੀ, ਜਿਗਰੀ ਦੋਸਤ ਸਨ। ਦੋਨੇ ਕਤਲ ਦਿਲ ’ਤੇ ਪੱਥਰ ਰੱਖ ਕੇ ਸਹਾਰਨੇ ਪਏ। ਉਹਨੀ ਦਿਨੀ ਹੀ ਅਖੌਤੀ  ਸਿਆਸੀ ਲੋਕਾਂ ਨੇ ਇਸ ਨੂੰ 326 ਦੇ ਝੂਠੇ ਕੇਸ ਵਿਚ ਉਲਝਾਇਆ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾ ਦੌਰਾਨ ਉਹ ਸਿਰਫ਼ ਮੇਰੀ ਹੀ ਨਹੀਂ ਸਗੋਂ ਇਥੋਂ ਦੀ ਸਾਹਿਤਕ ਤੇ ਸਭਿਆਚਾਰਕ ਲਹਿਰ ਦੀ ਸ਼ਕਤੀ ਰਿਹਾ ਹੈ।
ਇਹ ਪਿੰਡ ਸਿਆੜ ਦੇ ਮਿਹਨਤਕਸ਼ ਪਰਿਵਾਰ ਵਿਚ ਪੈਦਾ ਹੋਈ ਸੰਘਰਸ਼ੀਲ ਸ਼ਖ਼ਸੀਅਤ ਜਿੱਥੇ ਆਪਣੇ ਪਰਿਵਾਰ ਦੀ ਜ਼ਿੰਦਗੀ ਬੇਹਤਰ ਬਣਾਉਣ ਹਿਤ ਜੁਟੀ ਰਹੀ ਉਥੇ ਸਮਾਜਿਕ ਸਭਿਆਚਾਰਕ ਅਤੇ ਸਾਹਿਤਕ ਸੰਘਰਸ਼ਾਂ, ਸਰਗਰਮੀਆਂ ਵਿਚ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੀ ਰਹੀ ਹੈ। ਤੇ ਹੁਣ ਇਸ ਪੜ੍ਹਾਅ ’ਤੇ ਇਹ ਸ਼ਖ਼ਸੀਅਤ ਅਗਲੀ ਪਰਵਾਜ਼ ਲਈ ਆਪਣੇ ਪਰ ਤੋਲ ਰਹੀ ਹੈ।
ਗੁਲਜ਼ਾਰ ਨੂੰ ਹੁਣ ਹੋਰ ਵੱਡੇ ਕਾਰਜ ਉਡੀਕਦੇ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ’ਚ ਹੁਣ ਵੱਧ ਸਮਾਂ ਦੇ ਸਕੇਗਾ। ਅਦਬ ਨੂੰ ਨਿੱਠ ਕੇ ਵਾਚ ਸਕੇਗਾ। ਟੱਬਰ ਨੂੰ ਵਧੇਰੇ ਸਮਾਂ ਦੇ ਸਕੇਗਾ। ਸਮਾਜਕ ਤੌਰ ’ਤੇ ਵੱਧ ਸਾਰਥਕ ਸਾਬਤ ਹੋਵੇਗਾ ਇਸੇ ਤਰਾਂ ਪੀ.ਏ.ਯੂ. ਲੁਧਿਆਣਾ ਦੀ ਮੁਲਾਜ਼ਮ ਲਹਿਰ ਦੇ ਸਦਾਬਹਾਰ ਆਗੂ ਡੀ..ਪੀ. ਮੌੜ ਨੇ ਪੰਧੇਰ ਸੰਗ ਮੁਲਾਜ਼ਮ ਹਿੱਤਾਂ ਲਈ ਲੜੇ ਗਏ ਹੱਕ ਸੱਚ ਸੰਘਰਸ਼ ਦੀ ¦ਬੀ ਬਾਤ ਪਾਈ। ਮਹਿਕਮੇ ਵਲੋਂ ਸ. ਸਵਰਨ ਸਿੰਘ ਨੇ ਪੰਧੇਰ ਦੇ ਮੁਲਾਜ਼ਮ ਹਿਤਾਂ ਲਈ ਕੀਤੀ ਘਾਲਣਾ ਦੀ ਸ਼ਲਾਘਾ ਕੀਤੀ। ਇਸ ਉਪਰੰਤ ਇਕ ਸਮਾਗਮ ਪੰਧੇਰ ਦੀ ਰਿਹਾਇਸ਼ ’ਤੇ ਕੀਤਾ ਗਿਆ ਜਿਸ ਵਿਚ ਸਰਵਸ੍ਰੀ ਡਾ. ਸ.ਨ.ਸੇਵਕ, ਡਾ. ਅਮਰਜੀਤ ਸਿੰਘ ਹੇਅਰ, ਚਰਨ ਸਿੰਘ ਸਰਾਭਾ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਸਤਿਵੀਰ ਸਿੰਘ,ਗੁਲਜਾਰ ਗੋਰੀਆ,ਚਰਨ ਸਿੰਘ ਗੁਰਮ, ਤਰਲੋਚਨ ਸਿੰਘ ਸਫ਼ਰੀ, ਮਨਜੀਤ ਸਿੰਘ ਮਹਿਰਮ,ਪ੍ਹਿਤਪਾਲ ਕੌਰ ਚਾਹਲ ਨੇ ਸੰਬੋਧਨ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਹਰਦਿਆਲ ਪਰਵਾਨਾ, ਸਤਵੀਰ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਪਰਮੇਸ਼ਰ ਸਿੰਘ ਆਦਿ ਵਿਸ਼ੇਸ਼ ਸ਼ਖ਼ਸੀਅਤਾਂ ਸ਼ਾਮਲ ਹੋਈਆਂ।ਇਸ ਸਮੋ ਪੰਧੋਰ ਜੋੜੀ ਨੂੰਹਾਰਾਂ ਅਤੇ ਤੋਹ ਫ਼ਆਂ ਨਾਲ ਲੱਦ ਕੇ ਭਰਪੂਰ ਸਨਮਾਂਨ ਦਿੱਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>