ਬੀਬੀ ਗੁਰਮਿੰਦਰ ਕੌਰ ਢਿੱਲੋ ਨੂੰ ਸਹਿਰੀ ਪ੍ਰਧਾਨ ਅਤੇ ਮੈਡਮ ਡਾ. ਪਰਨੀਤ ਕੌਰ ਦਿਉਲ ਦੇ ਦਿਹਾਤੀ ਪ੍ਰਧਾਨ ਬਨਣ ਦੀ ਖੁਸ਼ੀ ‘ਚ ਵਰਕਰਾਂ ਨੇ ਵੰਡੇ ਲੱਡੂ

ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਜਿਲ੍ਰਾ ਬਠਿੰਡਾ ਦੀ ਕਮਾਨ ਮਿਹਨਤੀ ਅਤੇ ਵਫਾਦਾਰ ਵਰਕਰ ਬੀਬੀ ਗੁਰਮਿੰਦਰ ਕੌਰ ਢਿੱਲੋ ਸਾਬਕਾ ਡੀ. ਈ. ਓ. ਨੂੰ ਸ਼ਹਿਰੀ ਪ੍ਰਧਾਨ ਅਤੇ ਮੈਡਮ ਡਾ. ਪਰਨੀਤ ਕੌਰ ਦਿਉਲ ਨੂੰ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਜਿਲ੍ਹਾ ਬਠਿੰਡਾ ਦੀ ਅਕਾਲੀ ਬੀਬੀਆਂ ਵਿੱਚ ਖੁਸੀ ਦੀ ਲਹਿਰ ਬਣੀ । ਇਸ ਨਿਯੁਕਤੀ ਤੇ ਬੀਬੀ ਗੁਰਮਿੰਦਰ ਕੌਰ ਢਿੱਲੋ ਅਤੇ ਡਾ. ਪਰਨੀਤ ਕੌਰ ਦਿਉਲ ਨੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ,ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸ੍ਰ ਸਿਕੰਦਰ ਸਿੰਘ ਮਲੂਕਾ ਕੈਬਿਨਟ ਮੰਤਰੀ,ਬੀਬੀ ਜਗੀਰ ਕੌਰ ਕੌਮੀ ਪ੍ਰਧਾਨ,ਬੀਬੀ ਪਰਮਜੀਤ ਕੌਰ ਗੁਲਸਨ,ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ,ਦਰਸ਼ਨ ਸਿੰਘ ਕੋਟਫਤਾ ਵਿਧਾਇਕ ਦਿਹਾਤੀ ਬਠਿੰਡਾ,ਸਾਬਕਾ ਮੇਅਰ ਬਲਜੀਤ ਸਿੰਘ ਬੀੜਬਹਿਮਣ,ਚੇਅਰਮੈਨ ਜਿਲ੍ਰਾ ਪ੍ਰੀਸਦ ਗੁਰਪ੍ਰੀਤ ਸਿੰਘ ਮਲੂਕਾ ਅਤੇ ਬੀਬੀ ਜੋਗਿੰਦਰ ਕੌਰ ਮੈਂਬਰ ਐਸ. ਜੀ. ਪੀ. ਸੀ. ਦਾ ਧੰਨਵਾਦ ਕੀਤਾ । ਇਸ ਮੌਕੇ ਬਠਿੰਡਾ ਵਿੱਚ ਬੀਬੀ ਗੁਰਮਿੰਦਰ ਕੌਰ ਢਿੱਲੋ ਅਤੇ ਡਾ. ਪਰਨੀਤ ਕੌਰ ਦਿਉਲ  ਪ੍ਰਧਾਨ ਬਨਣ  ਦੀ ਖੁਸੀ ਵਿੱਚ ਲੱਡੂ ਵੰਡੇ ਗਏ । ਇਸ ਮੌਕੇ ਭਾਈ ਰਾਜਿੰਦਰ ਸਿੰਘ ਸਿੱਧੂ, ਰਾਜੂ ਮਾਨ ,ਰਾਜੂ ਸਰਾਂ,ਬੀਬੀ ਸੰਤੋਸ ਸਹੰਤ,ਬੀਬੀ ਮਹਿੰਦਰ ਕੌਰ,ਟੇਕ ਸਿੰਘ ਖਾਲਸਾ,ਤੇਜ ਕੌਰ, ਰਜਿੰਦਰ ਕੌਰ ਬਰਾੜ,ਮਾਸਟਰ ਹਰਮੰਦਰ ਸਿੰਘ,ਬੰਤ ਸਿੰਘ ਸਿੱਧੂ,ਮਨਦੀਪ ਕੌਰ ਸਾਰੇ ਸਾਬਕਾ ਕੌਸਲਰ, ਕੁਲਦੀਪ ਸਿੰਘ ਨੰਬਰਦਾਰ,ਰਣਜੀਤ ਕੌਰ,ਬਲਵਿੰਦਰ ਕੌਰ ਹਾਉਸਫੈਡ,ਸੱਤਪਾਲ ਵਾਰਡ ਪ੍ਰਧਾਨ ਅਜੀਤ ਰੋਡ,ਬੀਬੀ ਰਾਜ ਰਾਣੀ,ਪਰਮਜੀਤ ਕੌਰ ਧੀਮਾਨ,ਪਰਮਜੀਤ ਕੌਰ ਅਤੇ ਹੋਰ ਵਰਕਰ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>