ਨਾਨਕਸਰ ਇਕੱਤਰਤਾ ਆਰ.ਐਸ.ਐਸ. ਅਤੇ ਫਿਰਕੂਆਂ ਦੀਆਂ ਪੰਥ ਵਿਰੋਧੀ ਸਾਜਿ਼ਸਾਂ ਨੂੰ ਪੂਰਨ ਕਰਨ ਹਿੱਤ ਕੀਤੀ ਗਈ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਸਮੁੱਚੇ ਪੰਥ ਵੱਲੋਂ ਆਪਣੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਕੇ ਅਮਲੀ ਰੂਪ ਵਿਚ ਲਾਗੂ ਕਰਨ ਲਈ ਅਤਿ ਸੰਜੀਦਗੀ ਨਾਲ ਯਤਨ ਹੋ ਰਹੇ ਹਨ, ਤਾਂ ਉਸ ਸਮੇਂ ਅਖੌਤੀ ਸੰਤ ਸਮਾਜ, ਗੁਰਮਤਿ ਸਿਧਾਂਤ ਪ੍ਰਚਾਰਕ ਦੇ ਭੁਲੇਖਾ ਪਾਉ ਨਾਮ ਉਤੇ ਬਣੀ ਉਹਨਾਂ ਦੀ ਸੰਤ ਯੂਨੀਅਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਮੰਨਦੇ ਹੀ ਨਹੀਂ ਤੇ ਜਿਨ੍ਹਾਂ ਨੇ ਆਪੋ-ਆਪਣੇ ਡੇਰਿਆਂ ਵਿਚ ਆਪੋ-ਆਪਣੀ ਮਰਿਯਾਦਾ ਚਲਾਈ ਹੋਈ ਹੈ, ਉਹਨਾਂ ਵੱਲੋ ਆਰ.ਐਸ.ਐਸ. ਤੇ ਹੋਰ ਫਿਰਕੂ ਸੰਗਠਨਾਂ ਦੀ ਸੋਚ ਨੂੰ ਅਮਲੀ ਰੂਪ ਦੇਣ ਹਿੱਤ ਨਾਨਕਸਰ ਵਿਖੇ ਇਕੱਤਰਤਾ ਕਰਕੇ ਮੂਲ ਨਾਨਕਸਾਹੀ ਕੈਲੰਡਰ ਨੂੰ ਰੱਦ ਕਰਕੇ ਬਿਕਰਮੀ ਕੈਲੰਡਰ ਦੀ ਵਕਾਲਤ ਕਰ ਰਹੇ ਹਨ । ਜਿਸ ਤੋਂ ਸਪੱਸਟ ਹੋ ਜਾਂਦਾ ਹੈ ਕਿ ਆਪਣੇ-ਆਪ ਨੂੰ ਸੰਤ-ਮਹਾਪੁਰਖ ਕਹਾਉਣ ਵਾਲਿਆਂ ਦੇ ਇਰਾਦੇ ਨੇਕ ਨਹੀਂ ਹਨ । ਉਹ ਆਪਣੇ ਪਹਿਨੇ ਹੋਏ ਬਾਹਰੀ ਧਾਰਮਿਕ ਮੁਖੌਟੇ ਦੀ ਦੁਰਵਰਤੋਂ ਕਰਕੇ ਅਸਲੀਅਤ ਵਿਚ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਬਾਦਲ ਦਲ ਤੋਂ ਦੁਨਿਆਵੀ ਸਹੂਲਤਾਂ ਪ੍ਰਾਪਤ ਕਰਨ ਦੀ ਸੋਚ ਅਧੀਨ ਆਪੋ-ਆਪਣੀਆ ਧਾਰਮਿਕ ਦੁਕਾਨਾਂ ਨੂੰ ਚੱਲਦਾ ਰੱਖਣਾ ਚਾਹੁੰਦੇ ਹਨ ਤੇ ਕੌਮ ਨੂੰ ਇਕਸੁਰ ਮਸਰੂਫ਼ ਹਨ । ਜਿਸ ਤੋ ਸਿੱਖ ਕੌਮ, ਸਿੱਖੀ ਸੰਸਥਾਵਾਂ, ਸੰਗਠਨਾਂ ਨੂੰ ਸੁਚੇਤ ਰਹਿਣਾ ਪਵੇਗਾ । ਇਸ ਦੇ ਨਾਲ ਹੀ ਨਾਨਕਸਾਹੀ ਕੈਲੰਡਰ ਨੂੰ ਹਰ ਸ਼ਹਿਰ, ਪਿੰਡ ਅਤੇ ਗਲੀ ਪੱਧਰ ਤੱਕ ਪਹੁੰਚਾਉਣ ਲਈ ਪਹਿਲੇ ਤੋ ਵੀ ਵਧੇਰੇ ਸੁਹਿਰਦਤਾ ਨਾਲ ਯਤਨ ਅਰੰਭਣੇ ਪੈਣਗੇ । ਤਾਂ ਕਿ ਆਰ.ਐਸ.ਐਸ. ਅਤੇ ਫਿਰਕੂ ਸੰਗਠਨ ਇਸ ਅਖੌਤੀ ਸੰਤ ਯੂਨੀਅਨ ਰਾਹੀ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਾਂ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ 5 ਜਨਵਰੀ ਨੂੰ ਜਗਰਾਉ ਦੇ ਨਾਨਕਸਰ ਸੰਪਰਦਾ ਵਿਖੇ ਇਕੱਠੇ ਹੋਏ ਅਖੌਤੀ ਸੰਤ ਸਮਾਜ ਵੱਲੋਂ ਹੋਰਨਾ ਸੰਜ਼ੀਦਾ ਸਿੱਖ ਮੁੱਦਿਆਂ ਦੇ ਮੱਤੇ ਪਾਸ ਕਰਨ ਦੀ ਆੜ ਵਿਚ ਸਿੱਖ ਕੌਮ ਦੀ ਵੱਖਰੀ ਕੌਮੀ ਪਹਿਚਾਣ ਤਹਿ ਕਰਨ ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਇਹਨਾਂ ਗਿਣਤੀ ਦੇ ਸਾਧਾਂ ਵੱਲੋਂ ਰੱਦ ਕਰਨ ਦੇ ਕੀਤੇ ਗਏ ਅਮਲ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਅੱਗੇ ਚੱਲਕੇ ਕਿਹਾ ਕਿ ਇਕ ਪਾਸੇ ਤਾਂ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਕਰਾਰ ਦਿੰਦੀ ਹੈ, ਉਸ ਲਈ ਮੋਦੀ ਅਤੇ ਬਾਦਲ ਹਕੂਮਤ ਨੂੰ ਸੋਧ ਕਰਨ ਲਈ ਆਖ ਰਹੇ ਹਨ ਅਤੇ ਦੂਸਰੇ ਪਾਸੇ ਜਿਸ ਨਾਨਕਸ਼ਾਹੀ ਕੈਲੰਡਰ ਨੂੰ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਅਤੇ ਸਿੱਖ ਕੌਮ ਨੇ ਆਪਸੀ ਸਹਿਮਤੀ ਨਾਲ ਲਾਗੂ ਕਰਨਾ ਹੈ, ਜਿਸ ਵਿੱਚ ਸੈਂਟਰ ਅਤੇ ਬਾਦਲ ਹਕੂਮਤ ਦੀ ਕੋਈ ਭੂਮਿਕਾ ਹੀ ਨਹੀਂ, ਉਸ ਵੱਖਰੀ ਪਹਿਚਾਣ ਨੂੰ ਕਾਇਮ ਕਰਨ ਵਾਲੇ ਕੈਲੰਡਰ ਨੂੰ ਇਹ ਅਖੌਤੀ ਸੰਤ ਸਮਾਜ ਸਾਜ਼ਸੀ ਢੰਗ ਰਾਹੀ ਰੱਦ ਕਰਨ ਦੇ ਮਤੇ ਪਾ ਰਹੇ ਹਨ । ਜੇਕਰ ਇਹ ਸਿੱਖ ਕੌਮ ਪ੍ਰਤੀ ਗੰਭੀਰ ਹਨ ਤਾਂ 25 ਧਾਰਾ ਵਿਚ ਤਬਦੀਲੀ ਤੋ ਪਹਿਲੇ ਨਾਨਕਸਾਹੀ ਕੈਲੰਡਰ ਨੂੰ ਪ੍ਰਵਾਨ ਕਰਨ ਵਿਚ ਇਹਨਾਂ ਨੂੰ ਕਿਸ ਗੱਲ ਦੀ ਤਕਲੀਫ ਹੈ ? ਫਿਰ 23 ਜੁਲਾਈ 2004 ਨੂੰ ਆਰ.ਐਸ.ਐਸ. ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਵਾਪਸ ਕਰਵਾਉਣ ਲਈ ਇਹ ਸੰਤ ਸਮਾਜ ਕਾਹਲਾ ਕਿਸ ਸਵਾਰਥ ਲਈ ਪਿਆ ਹੋਇਆ ਹੈ ? ਉਹਨਾਂ ਕਿਹਾ ਕਿ ਇਹ ਠੀਕ ਹੈ ਕਿ 25 ਧਾਰਾ ਖ਼ਤਮ ਕਰਨ, ਕਾਲੀਆ ਸੂਚੀਆਂ ਖ਼ਤਮ ਕਰਨ, ਬੰਦੀ ਸਿੰਘਾਂ ਦੀ ਰਿਹਾਈ ਗੰਭੀਰ ਅਮਲ ਦੀ ਮੰਗ ਕਰਦੇ ਹਨ । ਪਰ ਇਹਨਾਂ ਮੁੱਦਿਆ ਨੂੰ ਹੱਲ ਕਰਵਾਉਣ ਦੀ ਆੜ ਵਿਚ ਆਰ.ਐਸ.ਐਸ. ਵਿਰੁੱਧ 11 ਸਾਲ ਪਹਿਲੇ ਹੋਏ ਹੁਕਮਨਾਮੇ ਨੂੰ ਵਾਪਸ ਕਰਵਾਉਣਾ ਤਾਂ ਫਿਰਕੂ ਹੁਕਮਰਾਨਾਂ ਦੇ ਹੱਥਾਂ ਵਿਚ ਖੇਡਣ ਅਤੇ ਖ਼ਾਲਸਾ ਪੰਥ ਨਾਲ ਧੋਖਾ ਕਰਨ ਦੇ ਤੁੱਲ ਅਮਲ ਹੋਣਗੇ । ਜਦੋਂਕਿ ਸੱਭ ਨੂੰ ਪਤਾ ਹੈ ਕਿ ਆਰ.ਐਸ.ਐਸ. ਦੇ ਫਿਰਕੂ ਏਜੰਡੇ ਅਧੀਨ ਹੀ ਧਰਮ ਤਬਦੀਲੀ, ਘਰ ਵਾਪਸੀ, ਰਾਮ ਮੰਦਰ ਬਣਾਉਣ ਦੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਨ ਵਾਲੇ ਫਿਰਕੂ ਪ੍ਰੋਗਰਾਮ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਕੀਤੇ ਜਾ ਰਹੇ ਹਨ । ਫਿਰ ਸੰਤ ਸਮਾਜ ਕਿਸ ਖੁਸ਼ੀ ਵਿਚ ਮੋਦੀ ਹਕੂਮਤ ਜਾਂ ਇਹਨਾਂ ਮੁਤੱਸਵੀ ਸੰਗਠਨਾਂ ਨਾਲ ਮੀਟਿੰਗਾਂ ਕਰਨ ਵਿਚ ਉਲਝਿਆ ਹੋਇਆ ਹੈ ? ਬਾਦਲ ਦੇ ਲਿਫਾਫਿਆ ਵਿਚੋ ਹੋਣ ਵਾਲੀਆ ਧਾਰਮਿਕ ਨਿਯੁਕਤੀਆਂ ਅਤੇ ਅਖੌਤੀ ਹੁਕਮਨਾਮਿਆਂ ਵਿਰੁੱਧ ਇਹ ਸੰਤ ਸਮਾਜ ਨੇ ਲੰਮੇ ਸਮੇਂ ਤੋ ਚੁੱਪੀ ਕਿਉਂ ਧਾਰੀ ਹੋਈ ਹੈ ?

ਉਹਨਾਂ ਕਿਹਾ ਕਿ ਜਦੋਂ ਮੇਰਾ ਪੁੱਤਰ ਸ. ਇਮਾਨ ਸਿੰਘ ਅਮਲੋਹ ਵਿਧਾਨ ਸਭਾ ਹਲਕੇ ਤੋਂ ਖੜਿਆ ਸੀ, ਤਾਂ ਇਸ ਅਖੌਤੀ ਸੰਤ ਸਮਾਜ ਜਿਸਦੀ ਅਗਵਾਈ ਸ. ਹਰਨਾਮ ਸਿੰਘ ਧੁੰਮਾ ਅਤੇ ਸ. ਜਸਵੀਰ ਸਿੰਘ ਰੋਡੇ ਕਰ ਰਹੇ ਹਨ, ਉਹਨਾਂ ਨੇ ਬਾਬਰ-ਜ਼ਾਬਰ ਦੀ ਸੋਚ ਦੇ ਮਾਲਕ ਬਾਦਲ ਦਲ ਦੇ ਉਮੀਦਵਾਰ ਨੂੰ ਵੋਟਾਂ ਪੁਆਕੇ ਸਿੱਖ ਸੋਚ ਨੂੰ ਮਜ਼ਬੂਤ ਕਰਨ ਵਿਚ ਕੀ ਯੋਗਦਾਨ ਪਾਇਆ ? ਫਿਰ ਇਹਨਾਂ ਨੇ ਆਰ.ਐਸ.ਐਸ. ਦੇ ਸਾਬਕਾ ਮੁੱਖੀ ਸੁਖਦਰਸ਼ਨ ਬਾਬੂ ਨਾਲ ਮਹਿਤੇ ਵਿਖੇ ਮੀਟਿੰਗਾਂ ਕੀਤੀਆਂ । ਜਿਨ੍ਹਾਂ ਧਰਮੀ ਫ਼ੌਜੀਆਂ ਨੇ ਕੌਮੀ ਮਿਸ਼ਨ ਲਈ ਬੈਰਕਾਂ ਛੱਡੀਆਂ, ਉਹਨਾਂ ਲਈ ਨਾ ਬਾਦਲ ਹਕੂਮਤ ਨੇ ਅਤੇ ਨਾਂ ਹੀ ਇਸ ਅਖੌਤੀ ਸੰਤ ਸਮਾਜ ਨੇ ਕੁਝ ਕੀਤਾ । ਜਦੋਂ ਕਿ ਇਹਨਾਂ ਸਾਰੇ ਸੰਤ ਮਹਾਪੁਰਖ ਕਹਾਉਣ ਵਾਲੇ ਇੱਕ-ਇੱਕ ਕਰੋੜ ਦੀਆਂ ਗੱਡੀਆਂ ਵਿਚ ਚੱਲਦੇ ਹਨ । ਜਿਨ੍ਹਾਂ ਗੱਡੀਆਂ ਉਤੇ ਗਾਇਕਾ ਨੇ ਗੀਤ ਵੀ ਬਣਾਏ ਹੋਏ ਹਨ । ਫਿਰ ਇਹ ਅਖੌਤੀ ਸੰਤ ਸਮਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਰਹਿਤ-ਮਰਿਯਾਦਾ ਦੇ ਉਲਟ ਸੁੱਚ-ਝੂਠ ਦਾ ਪ੍ਰਚਾਰ ਕਰਦੇ ਹਨ । ਜਦੋਂ ਕਿ ਸਿੱਖ ਕੌਮ ਵਿਚ ਕੇਵਲ ਸਫ਼ਾਈ ਦੀ ਗੱਲ ਦਾ ਪ੍ਰਮੁੱਖ ਹੈ, ਪਰ ਸੁੱਚਮ-ਝੂਠ ਨਹੀਂ । ਸਿੱਖ ਧਰਮ ਇਨਸਾਨੀਅਤ ਅਤੇ ਸਿੱਖਾਂ ਨਾਲ ਪਿਆਰ ਕਰਨ ਦੀ ਗੱਲ ਕਰਦਾ ਹੈ । ਇਹਨਾਂ ਵਿਚੋਂ ਕਈ ਦਰਬਾਰ ਸਾਹਿਬ ਤੋਂ ਪ੍ਰਸਾਦ ਵੀ ਨਹੀਂ ਲੈਦੇ । ਕਈ ਹੱਥਾਂ ਉਤੇ ਪੋਣਾ ਪਾ ਲੈਦੇ ਹਨ । ਕਈ ਆਪਣੇ ਚਰਨਾਂ ਦੀ ਧੂੜ ਪਾਣੀ ਵਿਚ ਮਿਲਾਕੇ ਆਪਣੇ ਚੇਲਿਆ ਨੂੰ ਪਿਲਾਉਦੇ ਹਨ ਅਤੇ ਆਪਣੀ ਥਾਲੀ ਵਿਚ ਛੱਡੀ ਗਈ ਜੂਠ ਸ਼ਰਧਾਲੂਆਂ ਨੂੰ ਛਕਾਉਦੇ ਹਨ । ਫਿਰ ਇਹ ਸੰਤ ਸਮਾਜ ਉਸ ਸ. ਬਾਦਲ, ਸ. ਟੋਹੜਾ, ਸ. ਤਲਵੰਡੀ ਅਤੇ ਸ. ਬਰਨਾਲਾ ਦੀ ਪਿੱਠ ਪੂਰਦੇ ਹਨ । ਜਿਨ੍ਹਾਂ ਨੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਵਾਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕਰਵਾਏ ਅਤੇ ਜੋ ਬੀਤੇ ਸਮੇ ਵਿਚ ਮਰਹੂਮ ਇੰਦਰਾ ਗਾਂਧੀ ਅਤੇ ਐਲ.ਕੇ. ਅਡਵਾਨੀ ਵਰਗੇ ਸਿੱਖਾਂ ਦੇ ਕਾਤਲਾਂ ਦੀ ਮਦਦ ਕਰਦੇ ਰਹੇ ਹਨ । ਅੱਜ ਇਹਨਾਂ ਗਿਣਤੀ ਦੇ ਸਾਧਾਂ (ਸੰਤ ਯੂਨੀਅਨ) ਨੂੰ ਕੋਈ ਹੱਕ ਨਹੀਂ ਕਿ ਉਹ ਸਮੁੱਚੀ ਕੌਮ ਵੱਲੋਂ ਪ੍ਰਵਾਨ ਕੀਤੇ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਜਰਨਲ ਹਾਊਸ ਅਤੇ ਅੰਤ੍ਰਿਗ ਕਮੇਟੀ ਵੱਲੋ ਸਰਬਸੰਮਤੀ ਨਾਲ ਸਿੰਘ ਸਾਹਿਬਾਨਾਂ ਦੀ ਹਾਜ਼ਰੀ ਵਿਚ ਪਾਸ ਕੀਤੇ ਗਏ ਅਤੇ ਪ੍ਰਵਾਨਿਤ ਕੀਤੇ ਗਏ ਮੂਲ ਨਾਨਕਸਾਹੀ ਕੈਲੰਡਰ 2003 ਨੂੰ ਅਖੌਤੀ ਮੀਟਿੰਗਾਂ ਕਰਕੇ ਰੱਦ ਕਰਨ ਅਤੇ ਸਿੱਖ ਕੌਮ ਵਿਚ ਫਿਰ ਤੋਂ ਭੰਬਲਭੂਸਾ ਪਾਉਣ ਦੀ ਗੁਸਤਾਖੀ ਕਰਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>