ਪੰਜਾਬ ‘ਚ ਸਜ਼ਾ ਪੂਰੀ ਕਰ ਚੁੱਕਾ ਕੋਈ ਸਿੱਖ ਬੰਦੀ ਨਹੀਂ: ਸੈਣੀ

ਚੰਡੀਗੜ੍ਹ, (ਤਰਲੋਚਨ ਸਿੰਘ )- ਪੰਜਾਬ ਪੁਲੀਸ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਾਜ ਦੀਆਂ ਜੇਲ੍ਹਾਂ ਵਿੱਚ ਬੰਦ 26 ਹਜ਼ਾਰ ਕੈਦੀਆਂ ਵਿੱਚੋਂ ਅਜਿਹਾ ਕੋਈ ਵੀ ਕੈਦੀ ਨਹੀਂ ਹੈ ਜੋ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹ ਵਿੱਚ ਬੰਦ ਹੈ। ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਭੁੱਖ ਹੜਤਾਲ ‘ਤੇ ਬੈਠੇ ਗੁਰਬਖ਼ਸ਼ ਸਿੰਘਖ਼ਾਲਸਾ ਵੱਲੋਂ ਸੌਂਪੀ 7 ਸਿੱਖ ਬੰਦੀਆਂ ਦੀ ਸੂਚੀ ਵਿਚਲੇ ਸਾਰੇ ਕੈਦੀਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਕੈਦੀ ਚੰਡੀਗੜ੍ਹ, ਦਿੱਲੀ, ਕਰਨਾਟਕ, ਉਤਰ ਪ੍ਰਦੇਸ਼ ਤੇ ਗੁਜਰਾਤ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਰਿਹਾਈ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜੇਲ੍ਹ ਵਿੱਚ ਬੰਦਲਾਲ ਸਿੰਘ ਨੂੰ ਰਿਹਾਅ ਕਰਨ ਦਾ ਫ਼ੈਸਲਾ ਗੁਜਰਾਤ ਸਰਕਾਰ ਦੇ ਹੱਥ ‘ਚ ਹੈ।

ਜ਼ਿਕਰਯੋਗ ਹੈ ਕਿ ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਭਲਕੇ ਅੰਮ੍ਰਿਤਸਰ ਵੱਲ ਕੂਚ ਕਰਨ ਤੋਂ ਪਹਿਲਾਂ ਪੁਲੀਸ ਨੇ ਆਪਣੀ ਸਥਿਤੀ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਕਿਸੇ ਵੀ ਕੈਦੀ ਨੂੰ ਛੱਡਣ ਦਾ ਕੋਈ ਹੱਕ ਨਹੀਂ ਹੈ ਅਤੇ ਅਜਿਹਾ ਫ਼ੈਸਲਾ ਨਿਰਧਾਰਤ ਨਿਯਮਾਂਅਨੁਸਾਰ ਹੀ ਵਿਚਾਰਿਆ ਜਾ ਸਕਦਾ ਹੈ। ਉਨ੍ਹਾਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਦਾਲਤ ਨੇ ਰਾਜ ਸਰਕਾਰਾਂ ਉਪਰ ਉਮਰ ਕੈਦ ਵਾਲੇ ਵਿਅਕਤੀਆਂ ਨੂੰ ਰਿਹਾਅ ਕਰਨ ‘ਤੇ ਰੋਕ ਲਾਈ ਹੈ, ਜਿਸ ਕਾਰਨ ਉਨ੍ਹਾਂ ਨੂੰ ਛੱਡਣਾ ਮੁਸ਼ਕਲ ਹੈ। ਉਂਜ ਪੰਜਾਬ ਸਰਕਾਰ ਨੇ ਇਸ ਉਪਰ ਜਲਦੀ ਫ਼ੈਸਲਾਕਰਨ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਉਣ ਦਾ ਫ਼ੈਸਲਾ ਲਿਆ ਹੈ।

ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਨੇ ਅੱਜ ਏਡੀਜੀਪੀ (ਜੇਲ੍ਹਾਂ) ਰਾਜਪਾਲ ਮੀਨਾ ਅਤੇ ਏਡੀਜੀਪੀ (ਖ਼ੁਫ਼ੀਆ ਵਿੰਗ) ਹਰਦੀਪ ਸਿੰਘ ਢਿੱਲੋਂ ਆਦਿ ਅਧਿਕਾਰੀਆਂ ਸਮੇਤ ਪੱਤਰਕਾਰਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚਲੇ ਕੈਦੀਆਂ ਦਾ ਲੰਮਾ-ਚੌੜਾ ਵੇਰਵਾ ਦਿੱਤਾ।

ਸ੍ਰੀ ਸੈਣੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਜਸਪਾਲ ਸਿੰਘ ਮੰਝਪੁਰ ਵੱਲੋਂ ਬੰਦੀ ਸਿੰਘਾਂ ਦੀ ਜਾਰੀ ਕੀਤੀ 120 ਵਿਅਕਤੀਆਂ ਦੀ ਸੂਚੀ ਵਿੱਚੋਂ ਕੋਈ ਵੀ ਕੈਦੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਪੰਜਾਬ ਦੀ ਜੇਲ੍ਹ ਵਿੱਚ ਬੰਦ ਨਹੀਂ ਹੈ। ਇਨ੍ਹਾਂ ਵਿਚਲੇ ਸੱਤ ਵਿਅਕਤੀਆਂ ਦੀ ਪੂਰੀਸੂਚਨਾ ਮੁਹੱਈਆ ਨਾ ਹੋਣ ਕਾਰਨ ਉਨ੍ਹਾਂ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ। ਇਨ੍ਹਾਂ ਵਿੱਚੋਂ ਤਿੰਨ ਕੈਦੀ ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਕੀਤੇ ਗਏ ਹਨ। ਇਕ ਦਰਜਨ ਵਿਅਕਤੀ ਬਰੀ ਹੋ ਚੁੱਕੇ ਹਨ ਅਤੇ 34 ਜ਼ਮਾਨਤ ‘ਤੇ ਜੇਲ੍ਹਾਂ ਵਿੱਚੋਂ ਰਿਹਾਅ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 22 ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ।ਬਾਕੀ ਬਚਦੇ 42 ਵਿਅਕਤੀਆਂ ਵਿੱਚੋਂ 16 ਕੈਦੀਆਂ ਦੇ ਕੇਸਾਂ ਦੀ ਫਿਲਹਾਲ ਅਦਾਲਤੀ ਪ੍ਰਕਿਰਿਆ ਚੱਲ ਰਹੀ ਹੈ। ਸ੍ਰੀ ਸੈਣੀ ਅਨੁਸਾਰ ਇਸ ਸੂਚੀ ਵਿਚਲੇ 17 ਕੈਦੀ 7 ਤੋਂ 10 ਸਾਲ ਤੱਕ ਸਜ਼ਾਯਾਫ਼ਤਾ ਹਨ ਅਤੇ ਉਨ੍ਹਾਂ ਦੀ ਸਜ਼ਾ ਹਾਲੇ ਪੂਰੀ ਹੀ ਨਹੀਂ ਹੋਈ। ਇਨ੍ਹਾਂ ਵਿੱਚੋਂ 8 ਕੈਦੀਆਂ ਨੂੰ ਉਮਰ ਕੈਦ ਅਤੇ ਇਕ ਨੂੰ ਮੌਤ ਦੀਸਜ਼ਾ ਮਿਲੀ ਹੈ। 8 ਉਮਰ ਕੈਦੀਆਂ ਵਿੱਚੋਂ ਤਿੰਨ ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਵਿੱਚੋਂ ਪੰਜ ਕੈਦੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਕੇਵਲ 2 ਹੀ ਸਮੇਂ ਤੋਂ ਪਹਿਲਾਂ ਰਿਲੀਜ਼ ਕਰਨ ਦੀ ਸ਼ਰਤ ਮੁਤਾਬਕ ਨਿਰਧਾਰਤ ਘੱਟੋ-ਘੱਟ ਸਜ਼ਾ ਪੂਰੀ ਕਰ ਚੁੱਕੇ ਹਨ।

ਸ੍ਰੀ ਸੈਣੀ ਅਨਸਾਰ ਪੰਜਾਬ ਸਰਕਾਰ ਉਨ੍ਹਾਂ ਨੂੰ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਕਾਰਨ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਰਿਲੀਜ਼ ਕਰਨ ਉਪਰ ਫਿਲਹਾਲ ਕੁਝ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 3600 ਵਿਅਕਤੀ ਉਮਰ ਕੈਦ ਭੁਗਤ ਰਹੇ ਹਨ। ਇਨ੍ਹਾਂ ਵਿਚੋਂ 182 ਅਜਿਹੇ ਉਮਰਕੈਦੀ ਹਨ, ਜੋ ਸਮੇਂ ਤੋਂ ਪਹਿਲਾਂ ਰਿਲੀਜ਼ ਕਰਨ ਦੀ ਸ਼ਰਤ ਅਨੁਸਾਰ ਘੱਟੋ-ਘੱਟ ਕੈਦ ਪੂਰੀ ਕਰ ਚੁੱਕੇ ਹਨ। ਉਨ੍ਹਾਂ ਦੇ ਮਾਮਲੇ ਵੀ ਫਿਲਹਾਲ ਸੁਪਰੀਮ ਕੋਰਟ ਦੇ ਆਦੇਸ਼ਾਂ ਕਾਰਨ ਵਿਚਾਰਨੇ ਸੰਭਵ ਨਹੀਂ ਹਨ।

 
ਤਾਰਾ ਨੂੰ ਮਹੀਨੇ ਵਿੱਚ ਲਿਆਵਾਂਗੇ: ਸੈਣੀ

ਪੰਜਾਬ ਪੁਲੀਸ ਦੇ ਡੀਜੀਪੀ ਸੁਮੇਧ ਸੈਣੀ ਨੇ ਕਿਹਾ ਹੈ ਕਿ ਬੇਅੰਤ ਸਿੰਘ ਹੱਤਿਆ ਕਾਂਡ ਦੇ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਵਿੱਚੋਂ ਲਿਆਉਣ ਲਈ ਇਕ ਮਹੀਨਾ ਲਗੇਗਾ ਕਿਉਂਕਿ ਉਸ ਦੇਸ਼ ਵਿੱਚ ਅਜਿਹਾ ਕਾਨੂੰਨ ਹੈ। ਉਥੋਂ ਦੀ ਅਦਾਲਤ ਨੇ ਮੁਲਜ਼ਮ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਵਾਨਗੀ ਦੇਦਿੱਤੀ ਹੈ। ਉਨ੍ਹਾਂ ਦੱਸਿਆ ਕਿ ਤਾਰੇ ਨੂੰ ਭਾਰਤ ਲਿਆਉਣ ਲਈ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਉਹ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ। ਉਹ ਚੰਡੀਗੜ੍ਹ ਜੇਲ੍ਹ ਬਰੇਕ ਕੇਸ ਸਮੇਤ ਕੁੱਲ੍ਹ 5 ਕੇਸਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਪੁਲੀਸ ਨੂੰ ਲੋੜੀਂਦਾ ਹੈ।

 
120 ਸਿੱਖ ਬੰਦੀਆਂ ਬਾਰੇ ਸਫ਼ਾਈ

*     7 ਕੈਦੀਆਂ ਦੀ ਪਛਾਣ ਨਹੀਂ ਹੋਈ

*     3 ਕੈਦੀ ਹੋਰ ਰਾਜਾਂ ਵਿੱਚ ਸ਼ਿਫਟ

*     12 ਕੈਦੀ ਬਰੀ ਹੋਏ

*     34 ਕੈਦੀ ਜ਼ਮਾਨਤ ‘ਤੇ ਰਿਹਾਅ

*     22 ਕੈਦੀ ਹੋਰ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>