ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਰਵਾਇਤੀਆਂ ਵੱਲੋਂ ਉੱਚ ਅਹੁਦੇ ਤੋਂ ਲਾਹੁਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ – “ਤਖ਼ਤੂਪੁਰੇ ਦੇ ਮਹਾਨ ਇਤਿਹਾਸਿਕ ਅਸਥਾਨ ਉੱਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਇਤਿਹਾਸਿਕ ਕਾਨਫਰੰਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੀ ਅਤਿ ਪ੍ਰਭਾਵਸ਼ਾਲੀ ਤਕਰੀਰ ਰਾਹੀ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਗਿਆ ਕਿ ਮੁਕਤਸਰ ਸਾਹਿਬ ਅਤੇ ਤਖ਼ਤੂਪੁਰਾ ਸਾਹਿਬ ਦੇ ਇਤਿਹਾਸਿਕ ਕੌਮੀ ਸਥਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬਾਨ, ਸ੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਕੌਮ ਵਿਰੋਧੀ ਮੁਤੱਸਵੀ ਜਮਾਤਾਂ ਦੇ ਪ੍ਰਭਾਵ ਥੱਲ੍ਹੇ ਆ ਕੇ ਕੀਤੇ ਜਾ ਰਹੇ ਗੈਰ ਧਾਰਮਿਕ, ਗੈਰ ਸਮਾਜਿਕ ਅਤੇ ਗੈਰ ਕਾਨੂੰਨੀ ਅਮਲਾਂ ਦੀ ਬਦੌਲਤ ਜੋ ਸਿੱਖ ਕੌਮ ਵਿਚ ਸਾਜਿ਼ਸ ਅਧੀਨ ਭੰਬਲਭੂਸੇ ਪਾਏ ਗਏ ਹਨ ਅਤੇ ਸਿੱਖ ਕੌਮ ਦੀ ਲੀਡਰਸਿ਼ਪ ਆਪਣੇ ਕੌਮੀ ਮਿਸ਼ਨ ਤੋਂ ਭਟਕ ਚੁੱਕੀ ਹੈ, ਨੂੰ ਟੁੱਟੀ-ਗੰਢੀ ਤੇ ਅੱਜ ਦਾ ਤਖ਼ਤੂਪੁਰੇ ਸਾਹਿਬ ਦਾ ਇਤਿਹਾਸ ਪਿਛਲੀਆਂ ਹੋਈਆ ਗੁਸਤਾਖੀਆਂ ਅਤੇ ਗਲਤੀਆਂ ਤੋ ਸਬਕ ਲੈਕੇ ਕੌਮ ਵੱਲੋਂ ਮਿੱਥੇ ਨਿਸ਼ਾਨੇ “ਖ਼ਾਲਿਸਤਾਨ” ਦੇ ਮਿਸਨ ਉਤੇ ਇਕੱਤਰ ਹੋਣ ਅਤੇ ਆਪੋ-ਆਪਣੇ ਸਿਆਸੀ ਤੇ ਸਮਾਜਿਕ ਬੇਦਾਅਵਿਆ ਨੂੰ ਪਾੜਨ ਦੀ ਜੋਰਦਾਰ ਗੁਹਾਰ ਲਗਾ ਰਿਹਾ ਹੈ । ਕੌਮ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝਕੇ, ਸਿਆਸੀ ਗਿਣਤੀਆਂ-ਮਿਣਤੀਆ ਵਿਚ ਉਲਝੀ ਰਵਾਇਤੀ ਸਿੱਖ ਲੀਡਰਸਿ਼ਪ, ਜਥੇਦਾਰ ਸਾਹਿਬਾਨ, ਅਖੋਤੀ ਸੰਤ ਸਮਾਜ ਨੂੰ ਇਮਾਨਦਾਰੀ ਨਾਲ ਸਮੁੱਚੀ ਸਥਿਤੀ ਨੂੰ ਭਾਂਪਦੇ ਹੋਏ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵੱਲੋ ਦ੍ਰਿੜਤਾ ਨਾਲ ਸੁਰੂ ਕੀਤੀ ਗਏ ਕੌਮੀ ਸੰਘਰਸ਼ ਵਿਚ ਯੋਗਦਾਨ ਪਾਉਣਾ ਬਣਦਾ ਹੈ । ਨਾ ਕਿ ਮੁਤੱਸਵੀ ਬੀਜੇਪੀ, ਆਰ.ਐਸ.ਐਸ. ਅਤੇ ਮੋਦੀ ਹਕੂਮਤ ਦੀ ਕੌਮ ਵਿਰੋਧੀ ਸਹਿ ਦੇ ਪ੍ਰਭਾਵ ਨੂੰ ਮੰਨਕੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵਰਗੀ ਸਖਸ਼ੀਅਤ ਜੋ ਸਹੀ ਦਿਸ਼ਾ ਵੱਲ ਅਜੋਕੇ ਸਮੇ ਵਿਚ ਅਗਵਾਈ ਦੇ ਰਹੀ ਹੈ, ਉਹਨਾਂ ਨੂੰ ਗੈਰ ਧਾਰਮਿਕ ਅਤੇ ਗੈਰ ਇਖ਼ਲਾਕੀ ਤਰੀਕੇ ਅਪਮਾਨਿਤ ਕਰਕੇ ਤਖ਼ਤ ਦੀ ਮੁੱਖ ਸੇਵਾ ਤੋ ਲਾਹੁਣ ਦੀ ਬਜ਼ਰ ਗੁਸਤਾਖੀ ਕਰਨੀ ਚਾਹੀਦੀ ਹੈ । ਜੇਕਰ ਰਵਾਇਤੀ ਬਾਦਲ ਦਲੀਆਂ ਦੇ ਗੁਪਤ ਹੁਕਮਾਂ ਉਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ੍ਰੀ ਮੱਕੜ ਅਤੇ ਅੰਤਰਿੰਗ ਕਮੇਟੀ ਨੇ ਕੌਮ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਜੀ ਨੂੰ ਬਰਖਾਸਿਤ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ, ਇਹਨਾਂ ਦੇ ਅਜਿਹੇ ਪੰਥ ਵਿਰੋਧੀ ਹੁਕਮਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ ਅਤੇ ਇਹਨਾਂ ਨੂੰ ਸਿੱਖ ਕੌਮ ਦੇ ਵੱਡੇ ਰੋਹ ਦਾ ਟਾਕਰਾ ਕਰਨ ਲਈ ਅਤੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ । ਕਿਉਂਕਿ ਸਿੱਖ ਕੌਮ ਨਿਰੰਤਰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੂੰ ਹੀ ਮੂਲ ਨਾਨਕਸਾਹੀ ਕੈਲੰਡਰ ਦੀ ਤਰ੍ਹਾਂ ਪ੍ਰਵਾਨ ਕਰਦੀ ਰਹੇਗੀ ।”

ਸ. ਮਾਨ ਨੇ ਮੌਜੂਦਾ ਮੋਦੀ ਹਕੂਮਤ ਉਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਇਹ ਫਿਰਕੂ ਸੰਗਠਨਾਂ ਨਾਲ ਸਹਿਯੋਗ ਕਰਕੇ ਜੋ ਇਥੇ ਜ਼ਬਰੀ ਮੁਸਲਿਮ, ਇਸਾਈ ਅਤੇ ਸਿੱਖ ਕੌਮ ਦੇ ਧਰਮ ਪਰਿਵਰਤਣ ਕਰਨ ਅਤੇ ਘਰ ਵਾਪਸੀ ਵਰਗੇ ਨਫ਼ਰਤ ਵਧਾਉਣ ਵਾਲੇ ਪ੍ਰੋਗਰਾਮਾਂ ਨੂੰ ਅਮਲੀ ਰੂਪ ਦੇ ਰਹੀ ਹੈ, ਪੰਜਾਬ ਵਿਚ ਅਖੌਤੀ ਡੇਰੇਦਾਰਾਂ ਜਿਵੇ ਸਿਰਸੇ, ਆਸੂਤੋਸੀਏ, ਭਨਿਆਰਾਵਾਲੇ ਅਤੇ ਸਿੱਖ ਬਾਬਿਆ ਦੀ ਸਰਪ੍ਰਸਤੀ ਕਰ ਰਹੀ ਹੈ, ਇਹ ਸਿੱਖ ਕੌਮ ਨੂੰ ਧਾਰਮਿਕ ਅਤੇ ਇਖਲਾਕੀ ਤੋਰ ਤੇ ਕੰਮਜੋਰ ਕਰਨ ਦੀ ਸਾਜਿ਼ਸ ਉਤੇ ਕੰਮ ਕਰ ਰਹੀ ਹੈ । ਦੁੱਖ ਅਤੇ ਅਫਸੋਸ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੀ ਮੱਕੜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਅਖੋਤੀ ਸੰਤ ਸਮਾਜ ਉਹਨਾਂ ਦੀਆਂ ਸਾਜਿ਼ਸਾਂ ਨੂੰ ਪੂਰਨ ਕਰਨ ਵਿਚ ਅਤੇ ਸਿੱਖ ਕੌਮ ਰੂਪੀ ਦਰਖਤ ਦੀਆਂ ਟਹਿਣੀਆਂ ਨੂੰ ਛਾਗਣ ਲਈ ਹਿੰਦੂਤਵ ਕੁਹਾੜੇ ਦਾ ਦਸਤਾ ਬਣਕੇ ਖੁਸ਼ੀ ਮਹਿਸੂਸ ਕਰ ਰਹੇ ਹਨ । ਇਸ ਸਮੇਂ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਸੰਜੀਦਾ ਹੋ ਕੇ ਉਪਰੋਕਤ ਹਿੰਦੂਤਵ ਸੰਗਠਨਾਂ ਅਤੇ ਤਾਕਤਾਂ ਦੀ ਅਗਵਾਈ ਵਿਚ ਚੱਲਣ ਵਾਲੇ ਆਗੂਆਂ, ਡੇਰੇਦਾਰਾਂ, ਸੰਪ੍ਰਦਾਵਾਂ ਨੂੰ ਅਲੱਗ-ਥਲੱਗ ਕਰਨ ਲਈ ਕੌਮੀ ਮਿਸਨ ਖ਼ਾਲਿਸਤਾਨ ਉਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਮਾਤ ਨੂੰ ਹਰ ਪੱਖੋ ਸਹਿਯੋਗ ਕਰਨਾ ਬਣਦਾ ਹੈ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਸਮੁੱਚੀ ਸਥਿਤੀ ਤੇ ਰਵਾਇਤੀ ਲੀਡਰਸਿ਼ਪ ਅਤੇ ਡੇਰੇਦਾਰਾਂ ਦੇ ਕੌਮ ਵਿਰੋਧੀ ਅਮਲਾਂ ਨੂੰ ਮੱਦੇਨਜ਼ਰ ਰੱਖਦੀ ਹੋਈ ਆਉਣ ਵਾਲੇ ਸਮੇਂ ਵਿਚ ਵੋਟ-ਸ਼ਕਤੀ ਦੀ ਸਹੀ ਵਰਤੋ ਕਰਕੇ ਇਹਨਾਂ ਫਿਰਕੂ ਤਾਕਤਾਂ ਅਤੇ ਉਹਨਾਂ ਦੇ ਭਾਈਵਾਲ ਪਤੀ-ਪਤਨੀ ਦਾ ਰਿਸਤਾ ਰੱਖਣ ਵਾਲੀ ਰਵਾਇਤੀ ਆਗੂਆਂ ਨੂੰ ਜਮਹੂਰੀਅਤ ਤਰੀਕੇ ਨਿਖੇੜਨ ਵਿਚ ਮੁੱਖ ਭੂਮਿਕਾ ਨਿਭਾਏਗੀ । ਸ. ਮਾਨ ਨੇ ਥਾਈਲੈਡ ਦੀ ਜਰਨਲ ਪਰੇਟ ਚੰਨ-ਓ-ਚਾਅ ਦੀ ਜਮਹੂਰੀਅਤ ਪਸੰਦ ਅਤੇ ਇਨਸਾਫ਼ ਪਸੰਦ ਹਕੂਮਤ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਦੇ ਹੀਰੇ ਭਾਈ ਜਗਤਾਰ ਸਿੰਘ ਤਾਰਾ ਨੂੰ ਬਤੌਰ ਕੌਮੀ ਜੰਗੀ ਕੈਦੀ ਪ੍ਰਵਾਨ ਕਰਕੇ ਕੌਮਾਂਤਰੀ ਜਨੇਵਾ ਕੰਨਵੈਨਸਜ਼ ਆਫ਼ ਵਾਰ ਦੇ ਨਿਯਮਾਂ ਤਹਿਤ ਵਿਵਹਾਰ ਵੀ ਕਰਨ ਅਤੇ ਹਿੰਦ ਹਕੂਮਤ ਦੇ ਮਨੁੱਖਤਾ ਵਿਰੋਧੀ ਬੀਤੇ ਸਮੇਂ ਦੇ ਅਮਲਾਂ ਨੂੰ ਮੁੱਖ ਰੱਖਦੇ ਹੋਏ ਹਿੰਦ ਹਕੂਮਤ ਉਸਦੀਆਂ ਏਜੰਸੀਆਂ ਦੇ ਹਵਾਲੇ ਭਾਈ ਜਗਤਾਰ ਸਿੰਘ ਤਾਰਾ ਨੂੰ ਬਿਲਕੁਲ ਨਾ ਕਰਨ । ਕਿਉਂਕਿ ਹਿੰਦ ਹਕੂਮਤ ਨੇ ਜਰਮਨ ਹਕੂਮਤ ਨਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸੰਬੰਧੀ ਕੀਤੇ ਗਏ ਬਚਨਾਂ ਨੂੰ ਤੋੜਕੇ ਪ੍ਰੋ. ਭੁੱਲਰ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਅਤੇ ਸਿੱਖਾਂ ਉਤੇ ਝੂਠੇ ਕੇਸ ਬਣਾਕੇ ਅਤੇ ਫ਼ਾਂਸੀਆਂ ਦੇ ਕੇ ਅਣਮਨੁੱਖੀ ਵਿਵਹਾਰ ਕਰਨ ਦੀ ਹਿੰਦ ਹਕੂਮਤ ਆਦੀ ਹੈ । ਸ. ਮਾਨ ਨੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸਰਮਾ ਅਤੇ ਸਿੱਖ ਕੌਮ ਦੇ ਕਾਤਲ ਮਰਹੂਮ ਬੇਅੰਤ ਸਿੰਘ ਪਰਿਵਾਰ ਦੇ ਰਵਨੀਤ ਬਿੱਟੂ ਵੱਲੋ ਜੋ ਪੰਜਾਬ ਅਤੇ ਭਾਰਤ ਦੀਆਂ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਤੇ ਹੋਰਨਾ ਸਿੱਖਾਂ ਦੀ ਕਾਨੂੰਨੀ ਰਿਹਾਈ ਨੂੰ ਮੰਦਭਾਵਨਾ ਹਿੱਤ ਰੋਕਣ ਲਈ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ਦੇਣ ਅਤੇ ਹਿੰਦੂ ਪੀੜ੍ਹਤ ਪਰਿਵਾਰਾਂ ਜਿਨ੍ਹਾਂ ਦੀਆਂ ਜਿੰਦਗਾਨੀਆਂ ਕਾਂਗਰਸ, ਬੀਜੇਪੀ ਅਤੇ ਹੋਰ ਫਿਰਕੂ ਜਮਾਤਾਂ ਦੀਆਂ ਗਲਤ ਨੀਤੀਆਂ ਅਤੇ ਅਮਲਾਂ ਕਾਰਨ ਖ਼ਤਮ ਹੋਈ ਹੈ, ਉਹਨਾਂ ਵੱਲੋ ਅਜਿਹੀ ਭੜਕਾਉ, ਭਾਰਤ ਅਤੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਹੈ । ਇਹਨਾਂ ਜਮਾਤਾਂ ਅਤੇ ਆਗੂਆਂ ਦੇ ਅਮਲ ਬੱਲਦੀ ਉਤੇ ਤੇਲ ਪਾਉਣ ਵਾਲੇ ਹਨ, ਜਿਸ ਦੇ ਨਤੀਜੇ ਇਹਨਾਂ ਲਈ ਵੀ ਕਾਰਗਰ ਸਾਬਤ ਨਹੀਂ ਹੋਣਗੇ । ਜਦੋਕਿ ਦੁਨੀਆਂ ਦਾ ਕੋਈ ਵੀ ਕਾਨੂੰਨ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਇਕ ਪਲ ਲਈ ਵੀ ਜੇਲ੍ਹਾਂ ਵਿਚ ਰੱਖਣ ਦੀ ਇਜ਼ਾਜਤ ਨਹੀਂ ਦਿੰਦਾ । ਉਸਦੇ ਬਾਵਜੂਦ ਵੀ ਅਜਿਹੇ ਅਮਲ ਕਰਕੇ ਇਹ ਲੋਕ ਨਵੀ ਭਾਜੀ ਪਾ ਰਹੇ ਹਨ ਅਤੇ ਖੁਦ ਹੀ ਇਹ ਜਮਾਤਾਂ ਗੈਰ ਕਾਨੂੰਨੀ ਅਤੇ ਅਣਮਨੁੱਖੀ ਵਰਤਾਰਾ ਕਰ ਰਹੀਆਂ ਹਨ । ਜਿਸ ਨੂੰ ਸਿੱਖ ਕੌਮ ਬਰਦਾਸਤ ਨਹੀਂ ਕਰੇਗੀ । ਅੱਜ ਦੇ ਇਕੱਠ ਵਿਚ ਸਰਬਸੰਮਤੀ ਨਾਲ ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ 19 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ । ਸ. ਮਾਨ ਤੋ ਇਲਾਵਾ ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਇਕਬਾਲ ਸਿੰਘ ਬਰੀਵਾਲਾ, ਰਮਿੰਦਰ ਸਿੰਘ ਮਿੰਟੂ ਯੂ.ਐਸ.ਏ., ਹਰਭਜਨ ਸਿੰਘ ਕਸ਼ਮੀਰੀ, ਸਿੰਗਾਰਾ ਸਿੰਘ ਬਡਲਾ, ਹਰਪਾਲ ਸਿੰਘ ਕੁੱਸਾ, ਯੂਥ ਆਗੂ ਮਨਜੀਤ ਸਿੰਘ ਮੱਲਾ, ਤਰਲੋਕ ਸਿੰਘ ਡੱਲਾ, ਬੀਬੀ ਅਮਨਦੀਪ ਕੌਰ, ਗੁਰਜੰਟ ਸਿੰਘ ਕੱਟੂ ਆਦਿ ਆਗੂ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>