ਗਿਆਨ-ਵਿਗਿਆਨ

ਕੁਝ ਲੋਕ ਨੀਦ ਸਮੇਂ ਘੁਰਾੜੇ ਕਿਉਂ ਮਾਰਦੇ ਹਨ ?

ਇਹ ਇੱਕ ਸਚਾਈ ਹੈ ਕਿ ਜਿਹੜੇ ਲੋਕ ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਦੇ ਆਦੀ ਹੁੰਦੇ ਹਨ ਉਹ ਘਰਾੜੇ ਨਹੀ ਮਾਰਦੇ। ਜਿਹੜੇ ਆਦਮੀ ਸੌਣ ਸਮੇਂ ਨੱਕ ਜਾਂ ਗਲੇ ਨੂੰ ਸਾਫ ਕਰਕੇ ਸੌਂਦੇ ਹਨ ਉਹਨਾਂ ਦੇ ਘੁਰਾੜੇ ਮਾਰਨ ਦਾ ਕਾਰਨ ਸਾਡੇ  ਗਲੇ ਵਿਚਲੀ ਚਮੜੀ ਦਾ ਢਿੱਲਾ ਹੋਣਾ ਹੈ। ਜਾਗਦੇ ਸਮੇਂ ਸਾਡੇ ਗਲੇ ਦੀ ਚਮੜੀ ਤਣੀ ਹੋਈ ਹੁੰਦੀ ਹੈ। ਪਰ ਸੌਣ ਨਾਲ ਇਹ ਢਿੱਲੀ  ਹੋ ਜਾਂਦੀ ਹੈ। ਇਸ ਲਈ ਸਾਹ ਨਾਲ ਇਹ ਕੰਬਦੀ ਹੈ ਤੇ ਆਵਾਜ਼ ਪੈਦਾ ਹੁੰਦੀ ਹੈ। ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਰਾਹੀਂ ਦੂਸਰਿਆਂ ਦੀ ਨੀਂਦ ਖਰਾਬ ਕਰਨ ਵਾਲੀ ਇਸ ਘਟੀਆ ਆਦਤ ਤੇ ਕਾਬੂ ਪਾ ਸਕਦੇ ਹਾਂ।

ਸਾਡੇ ਪੇਟ ਵਿੱਚ ਧੁੰਨੀ ਕਿਉਂ ਹੁੰਦੀ ਹੈ ?

ਹਰੇਕ ਵਿਅਕਤੀ ਦੇ ਪੇਟ ਵਿੱਚ ਇੱਕ ਬਟਨ ਦੇ ਆਕਾਰ ਦਾ ਟੋਇਆ ਹੁੰਦਾ ਹੈ। ਜਿਸਨੂੰ ਨਾਭੀ ਜਾਂ ਧੁੰਨੀ ਕਿਹਾ ਜਾਂਦਾ ਹੈ। ਬੱਚਾ ਜਦ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਸਨੂੰ ਜਿੳਂੁਦੇ ਰਹਿਣ ਲਈ ਆਕਸੀਜਨ ਤੇ ਹੋਰ ਖੁਰਾਕ ਦੀ ਲੋੜ ਹੁੰਦੀ ਹੈ। ਇਸ ਹਾਲਤ ਵਿੱਚ ਉਹ ਆਪਣੇ ਮੂੰਹ ਰਾਹੀਂ ਖਾ ਪੀ ਨਹੀਂ ਸਕਦਾ। ਇਸ ਲਈ ਉਸਦੇ ਭੋਜਨ ਤੇ ਆਕਸੀਜਨ ਦੀ ਲੋੜ ਮਾਂ ਦੁਆਰਾ ਇੱਕ ਨਾਲੀ ਰਾਹੀਂ ਪੂਰੀ ਕੀਤੀ ਜਾਂਦੀ ਹੈ। ਇਹ ਉਹ ਸਥਾਨ ਹੈ ਜਿੱਥੇ ਇਹ ਨਾਲੀ ਬੱਚੇ ਦੇ ਪੇਟ ਨਾਲ ਜੁੜੀ ਹੁੰਦੀ ਹੈ। ਇਸ ਨਾੜੀ ਵਿੱਚ ਸੰਵੇਦਨਸ਼ੀਲ ਤੰਤੁ ਪ੍ਰੰਬਧ ਨਹੀਂ ਹੁੰਦਾ। ਇਸ ਲਈ ਬੱਚੇ ਦੇ ਜਨਮ ਸਮੇਂ ਇਸਨੂੰ ਬੱਚੇ ਤੇ ਮਾਂ ਦੇ ਪੇਟ ਨਾਲੋਂ ਕੱਟ ਦਿੱਤਾ ਜਾਂਦਾ ਹੈ। ਦੋਵਾਂ ਨੂੰ ਇਸਦੇ ਕੱਟਣ ਨਾਲ ਕੋਈ ਤਕਲੀਫ ਨਹੀਂ ਹੁੰਦੀ।

ਖਾਣਾ ਖਾਣ ਤੋਂ ਬਾਅਦ ਡਕਾਰ ਕਿਉਂ ਆਉਂਦਾ ਹੈ ?

ਖਾਣਾ ਖਾਂਦੇ ਸਮੇਂ ਅਸੀਂ ਕੁਝ ਹਵਾ ਵੀ ਖਾਣੇ ਦੇ ਨਾਲ ਨਾਲ ਆਪਣੇ ਪੇਟ ਵਿੱਚ ਲੈ ਜਾਂਦੇ ਹਾਂ। ਪੇਟ ਤੇ ਛਾਤੀ ਵਿਚਕਾਰ ਭੋਜਨ ਨਲੀ ਵਿੱਚ ਇੱਕ ਢੱਕਣ ਹੁੰਦਾ ਹੈ ਜੋ ਖਾਣਾ ਖਾਣ ਤੋਂ ਬਾਅਦ ਬੰਦ ਹੋ ਜਾਂਦਾ ਹੈ ਤੇ ਪਾਚਕ ਰਸ ਇੱਥੇ ਖਾਣੇ ਵਿੱਚ ਰਲ ਜਾਂਦੇ ਹਨ। ਇਹ ਢੱਕਣ ਖਾਣੇ ਨੂੰ ਬਾਹਰ ਆਉਣ ਤੋਂ ਰੋਕਦਾ ਹੈ। ਜਦੋਂ ਸਾਡੇ ਪੇਟ ਵਿੱਚ ਕਾਫੀ ਗੈਸ ਇੱਕਠੀ ਹੋ ਜਾਂਦੀ ਹੈ ਤਾਂ ਸਾਡੇ ਦਿਮਾਗ ਵਲੋਂ ਆਪਣੇ ਆਪ ਹੀ ਢੱਕਣ ਖੁੱਲਣ ਦਾ ਹੁਕਮ ਹੋ ਜਾਂਦਾ ਹੈ। ਇਸ ਤਰ੍ਹਾਂ ਖਾਰਜ ਹੋਈ ਗੈਸ ਸਾਡੇ ਗਲੇ ਨਾਲ ਟਕਰਾ ਕੇ ਉਸਨੂੰ ਕੰਬਣ ਲਾ ਦਿੰਦੀ ਹੇੈ। ਇਸ ਤਰ੍ਹਾਂ ਆਵਾਜ਼ ਪੈਦਾ ਹੁੰਦੀ ਹੈ। ਇਸਨੂੰ ਅਸੀ ਡਕਾਰ ਆਉਣਾ ਕਹਿੰਦਾ ਹਾਂ।

ਇਸਤਰੀਆਂ ਦੇ ਦਾੜੀ ਕਿਉਂ ਨਹੀਂ ਹੁੰਦੀ ?

ਲੜਕੇ ਤੇ ਲੜਕੀਆਂ ਜਦੋਂ 11 ਸਾਲ ਦੀ ਉਮਰ ਪਾਰ ਕਰਦੇ ਹਨ ਤਾਂ ਉਹਨਾਂ ਦੇ ਸਰੀਰਾਂ ਵਿੱਚ ਭਾਰੀ ਪਰਿਵਰਤਨ ਆਉਣੇ ਸ਼ੁਰੂ ਹੋ ਜਾਂਦੇ ਹਨ। ਲੜਕਿਆਂ ਵਿੱਚ ਐਡਰੋਜਨ ਨਾਮ ਦਾ ਰਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਉਹਨਾਂ ਦੇ ਚਿਹਰੇ ਤੇ ਦਾੜੀ, ਮੁੱਛਾ ਅਤੇ ਸਰੀਰ ਦੇ ਬਾਕੀ ਅੰਗਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਲੜਕੀਆਂ ਵਿੱਚ ਇਹ ਰਸ ਪੈਦਾ ਹੀ ਨਹੀਂ ਹੁੰਦਾ ਸਗੋਂ ਐਸਟਰੋਜਨ ਨਾਂ ਦਾ ਰਸ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਰਸ ਨਾਲ ਉਹਨਾਂ ਦੀਆਂ ਛਾਤੀਆਂ ਦਾ ਵਿਕਾਸ ਤੇ ਮਾਸਿਕ ਧਰਮ ਆਦਿ ਹੋਣਾ ਸ਼ੁਰੂ ਹੋ ਜਾਂਦੇ ਹਨ। ਇਸ ਲਈ ਇਹ ਰਸ ਹੀ ਹਨ ਜਿਹਨਾਂ ਕਾਰਣ ਇਸਤਰੀਆਂ ਦੇ ਦਾੜੀ ਨਹੀਂ ਹੁੰਦੀ। ਕਦੇ ਨਾ ਕਦੇ ਕੋਈ ਮਾਮੂਲੀ ਜਿਹੀ ਦਾੜੀ ਮੁੱਛਾ ਵੀ ਹੁੰਦੀਆਂ ਹਨ। ਇਸਦਾ ਕਾਰਨ ਉਹਨਾਂ ਵਿੱਚ ਐਡਰਜ਼ਨ ਦੇ ਰਸ ਦੀ ਮਾਮੂਲੀ ਮਾਤਰਾ ਪੈਦਾ ਹੋਣਾ ਹੁੰਦਾ ਹੈ।

ਕੁਝ ਆਦਮੀ ਗੰਜੇ ਕਿਉਂ ਹੁੰਦੇ ਹਨ ?

ਸਾਡੇ ਦੇਸ਼ ਵਿੱਚ ਗੰਜੇ ਆਦਮੀਆ ਨੂੰ ਅਮੀਰ ਹੋਣ ਜਾਂ ਸਿਆਣੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੇੈ। ਪਰ ਇਹ ਕਾਲਪਾਨਿਕ ਗੱਲਾਂ ਹਨ। ਇਹਨਾਂ ਦਾ ਸਿਰ ਦੇ ਗੰਜੇਪਣ ਨਾਲ ਕਿਸੇ ਕਿਸਮ ਦਾ ਕੋਈ ਸਬੰਧ ਨਹੀਂ ਹੈ।

ਗੰਜਾਪਣ ਦੋ ਕਿਸਮ ਦਾ ਹੁੰਦਾ ਹੈ (1) ਅਸਥਾਈ ਗੰਜਾਪਣ (2) ਸਥਾਈ ਗੰਜਾਪਣ। ਅਸਥਾਈ ਗੰਜਾਪਣ ਟਾਈਫਾਈਡ, ਨਿਮੋਨੀਆਂ ਆਦਿ ਬਿਮਾਰੀਆਂ ਦੇ ਨਾਲ ਪੈਦਾ ਹੋਈ ਸਰੀਰਕ ਕਮਜੋਰੀ ਕਾਰਨ ਹੁੰਦਾ ਹੈ। ਕੁਝ ਸਮੇਂ ਬਾਅਦ ਵਾਲ ਦੁਬਾਰਾ ਆ ਜਾਂਦੇ ਹਨ। ਸਥਾਈ ਗੰਜਾਪਣ ਸਰੀਰ ਵਿੱਚ ਐਡਰੋਜਨ ਨਾਂ ਦੇ ਰਸ ਦੀ ਘਾਟ ਕਾਰਨ ਹੁੰਦਾ ਹੈ। ਜਿਸਦਾ ਕੋਈ ਇਲਾਜ ਅੱਜ ਤੱਕ ਨਹੀ ਲੱਭਿਆ ਜਾ ਸਕਿਆ ਹੈ। ਕਿਉਂਕਿ ਐਡਰੋਜਨ ਨਾਂ ਦਾ ਰਸ ਸਿਰਫ ਆਦਮੀਆਂ ਵਿੱਚ ਹੀ ਪੈਦਾ ਹੈ। ਇਸ ਲਈ ਇਸ ਦੀ ਘਾਟ ਵੀ ਆਦਮੀਆਂ ਨੂੰ ਹੀ ਹੋ ਸਕਦੀ ਹੈ। ਇਸੇ ਕਾਰਨ ਗੰਜੇ ਸਿਰਫ ਆਦਮੀ ਹੀ ਹੁੰਦੇ ਹਨ ਔਰਤਾਂ ਘੱਟ ਹੀ ਗੰਜੀਆਂ ਹੁੰਦੀਆਂ ਹਨ।

ਕੁਝ ਲੋਕ ਨੀਂਦ ਵਿੱਚ ਤੁਰ ਪੈਂਦੇ ਹਨ

ਸਾਡੇ ਸਰੀਰ ਵਿੱਚ ਬੁਹਤ ਹੀ ਅਜੀਬ ਵਰਤਾਰੇ ਵਾਪਰਦੇ ਹਨ। ਸਾਡੇ ਸਰੀਰ ਵਿੱਚ ਕੁਝ ਪ੍ਰਣਾਲੀਆਂ ਅਜਿਹੀਆਂ ਹਨ ਜਿਹੜੀਆਂ ਕਦੇ ਵੀ ਸੌਦੀਆਂ ਨਹੀਂ। ਜਿਵੇਂ ਸਾਹ ਪ੍ਰਣਾਲੀ, ਲਹੂ ਗੇੜ ਪ੍ਰਣਾਲੀ ਅਤੇ ਦਿਮਾਗ ਪ੍ਰਣਾਲੀ। ਦਿਮਾਗ ਕਦੇ ਸੌਂਦਾ ਨਾਹੀਂ ਇਹ ਹਮੇਸ਼ਾਂ ਹੀ ਕਲਪਨਾਵਾਂ ਕਰਦਾ ਰਹਿੰਦਾ ਹੈ। ਜਿਹੜੀਆਂ ਕਲਪਨਾਵਾਂ ਅਰਧ ਸੁੱਤੀ ਹਾਲਤ ਵਿੱਚ ਦਿਮਾਗ  ਦੁਆਰਾ ਕੀਤੀਆਂ ਜਾਂਦੀਆਂ ਹਨ ਉਹ ਸੁਪਨੇ ਬਣ ਜਾਂਦੇ ਹਨ। ਗੂੜ੍ਹੀ ਨੀਂਦ ਸਮੇਂ ਦਿਮਾਗ ਦੁਆਰਾ ਕੀਤੀਆਂ ਕਲਪਨਾਵਾਂ ਸਾਡੇ ਯਾਦ ਨਹੀਂ ਰਹਿੰਦੀਆਂ। ਜੁਆਨੀ ਵਿੱਚ ਪੈਰ ਧਰ ਰਹੇ ਲੜਕੇ ਤੇ ਲੜਕੀਆਂ ਦੇ ਮਨਾਂ ਵਿੱਚ ਆਪਣੇ ਭਵਿੱਖ ਬਾਰੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੀ ਹਾਲਤ ਵਿੱਚ ਉਹਨਾਂ ਦੀਆਂ ਲੱਤਾਂ ਬਾਹਾਂ ਨੂੰ ਹਰਕਤ ਵਿੱਚ ਲਿਆਉਣ ਵਾਲਾ ਭਾਗ ਜਾਗ ਪੈਂਦਾ ਹੈ। ਸਿੱਟੇ ਵਜੋਂ ਆਦਮੀ ਉੱਠ ਕੇ ਤੁਰ ਪੈਂਦੇ ਹੈ। ਕਈ ਉਦਾਹਰਣਾਂ ਅਜਿਹੀਆਂ ਵੀ ਮਿਲਦੀਆਂ ਹਨ ਕਿ ਆਦਮੀ ਪੌੜੀਆਂ ਉੱਤਰ ਕੇ ਦਰਵਾਜ਼ੇ ਖੋਲਕੇ ਵੀ ਬਾਹਰ ਨਿਕਲ ਜਾਂਦੇ ਹਨ। ਇਹ ਇਸ ਗੱਲ ਦਾ ਸੂਚਕ ਵੀ ਹੈ ਕਿ ਆਦਮੀ ਦਾ ਦਿਮਾਗ ਥੋੜੀ ਬਹੁਤ ਹਾਲਤ ਵਿੱਚ ਚੌਕਸ ਵੀ ਹੁੰਦਾ ਹੈ। ਪਰ ਸਵੇਰੇ ਜਦ ਅਜਿਹੇ ਵਿਅਕਤੀ ਤੋਂ ਉਸਦੇ ਰਾਤ ਨੂੰ ਤੁਰਨ ਵਾਲੀ ਗੱਲ ਪੁੱਛੀ ਜਾਂਦੀ ਹੈ ਤਾਂ ਉਸਦੇ ਕੁਝ ਯਾਦ ਨਹੀਂ ਹੁੰਦਾ।

ਸਾਨੂੰ ਹਿਚਕੀ ਕਿਉਂ ਆਉਂਦੀ ਹੈ ? 

ਜਦੋਂ ਕਿਸੇ ਨੂੰ ਹਿਚਕੀ ਆਉਂਦੀ ਹੈ ਤਾਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਕੋਈ ਰਿਸ਼ਤੇਦਾਰ ਯਾਦ ਕਰ ਰਿਹਾ ਹੈ। ਪਰ ਅਸੀਂ ਕਦੇ ਇਹ ਸੋਚਣ ਦਾ ਯਤਨ ਨਹੀਂ ਕਰਦੇ ਕਿ ਹਿਚਕੀ ਆਉਣ ਦਾ ਰਿœਸ਼ਤੇਦਾਰ ਦੇ ਯਾਦ ਕਰਨ ਨਾਲ ਕੀ ਸਬੰਧ ਹੈ ? ਅਸੀ ਜਾਣਦੇ ਹਾਂ, ਕਿ ਸਾਡੀ ਛਾਤੀ ਤੇ ਪੇਟ ਦੇ ਵਿਚਕਾਰ ਇੱਕ ਪਰਦਾ ਹੁੰਦਾ ਹੈ। ਜਦੋਂ ਅਸੀਂ ਪੇਟ ਅੰਦਰ ਨੂੰ ਖਿੱਚਦੇ ਹਾਂ ਤਾਂ ਇਹ ਪਰਦਾ ਹੇਠਾਂ ਚਲਿਆ ਜਾਂਦਾ ਹੈ ਤੇ ਪੇਟ ਨੂੰ ਦਬਾਉਂਦਾ ਹੈ। ਤੇ ਇਸ ਤਰ੍ਹਾਂ ਫੇਫੜ੍ਹਿਆਂ ਵਿੱਚ ਹਵਾ ਭਰ ਜਾਂਦੀ ਹੈ। ਇਸ ਤਰ੍ਹਾਂ ਇਹ ਪਰਦਾ ਉੱਪਰ ਹੇਠਾਂ ਹੁੰਦਾ ਰਹਿੰਦਾ ਹੈ। ਸਰੀਰ ਵਿੱਚ ਤੇਜ਼ਾਬੀ ਮਾਦੇ ਕਾਰਨ ਜਾਂ ਮਿਰਚ ਆਦਿ ਦੇ ਚਿੰਬੜ ਜਾਣ ਕਾਰਨ ਇਹ ਪਰਦਾ ਸੁੰਗੜ ਜਾਂਦਾ ਹੈ। ਇੱਕ ਅਜੀਬ ਆਵਾਜ਼ ਪੈਦਾ ਹੁੰਦੀ ਹੈ। ਇਸਨੂੰ ਹਿਚਕੀ ਆਉਣ ਕਹਿੰਦੇ ਹਨ। ਪਾਣੀ ਪੀਣ ਨਾਲ ਤੇਜ਼ਾਬੀ ਮਾਦਾ ਘੱਟ ਜਾਂਦਾ ਹੈ ਤੇ ਹਿਚਕੀ ਬੰਦ ਹੋ ਜਾਂਦੀ ਹੈ।

ਛਿੱਕ ਕਿਉਂ ਆਉਂਦੀ ਹੈ ?

ਜਦੋਂ ਕੋਈ ਬੱਚਾ ਛਿੱਕ ਮਾਰਦਾ ਹੈ ਤਾਂ ਕਿਹਾ ਜਾਂਦਾ ਹੇੈ ਕਿ ਇਹ ਅਸ਼ੁਭ ਹੈ ਤੇ ਇਸ ਲਈ ਕੰਮ ਨਹੀ ਬਣੇਗਾ। ਪਰ ਵਿਗਿਆਨੀਆਂ ਲਈ ਕੰਮ ਦੇ ਹੋਣ ਤੇ ਛਿੱਕ ਮਾਰਨ ਦੇ ਵਰਤਾਰੇ ਵਿੱਚ ਸਬੰਧ ਦਾ ਪਤਾ ਲਾਉਣਾ ਅਸੰਭਵ ਹੈ ਕਿਉਂਕਿ ਇਹਨਾਂ ਵਿੱਚ ਸਬੰਧ ਹੈ ਹੀ ਨਹੀਂ ਜਦੋਂ ਸਾਡੇ ਨੱਕ ਵਿੱਚ ਕੋਈ ਜੀਵਾਣੂ ਦਾਖਲ ਹੋ ਜਾਂਦਾ ਹੈ ਜਾਂ ਕਿਸੇ ਕਿਸਮ ਦੀ ਕੋਈ ਹੋਰ ਰੁਕਾਵਟ ਸਾਡੀਆਂ ਨਾਸਾਂ ਵਿੱਚ ਅੜਿੱਕਾ ਬਣਦੀ ਹੈ ਤਾਂ ਸਾਡਾ ਦਿਮਾਗੀ ਪ੍ਰਬੰਧ ਬਹੁਤ ਹੀ ਤੇਜ ਰਫਤਾਰ ਨਾਲ ਹਵਾ ਨੂੰ ਨਾਸਾਂ ਰਾਹੀਂ ਬਾਹਰ ਕੱਢਦਾ ਹੈ। ਬਹੁਤੀਆਂ ਹਾਲਤਾਂ ਵਿੱਚ ਉਹ ਰੁਕਾਵਟ ਦੂਰ ਹੋ ਜਾਂਦੀ ਹੈ। ਨਾਸਾਂ ਵਿੱਚ ਛਿੱਕ ਸਮੇਂ ਨਿਕਲਣ ਵਾਲੀ ਹਵਾ ਦੀ ਰਫਤਾਰ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈੇ। ਜੋ ਭਾਰਤ ਵਿੱਚ ਤੇਜ਼ ਤੋਂ ਤੇਜ ਚੱਲਣ ਵਾਲੀ ਕਾਰ ਦੀ ਰਫਤਾਰ ਤੋਂ ਵੀ ਵੱਧ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>