ਸਰਕਾਰਾਂ ਵਲੋਂ ਸ਼ਹੀਦ ਸਰਾਭਾ ਨੂੰਂ ਸ਼ਹੀਦ ਮੰਨਣਾ ਤਾਂ ਦੂਰ, ਸ਼੍ਰੋਮਣੀ ਕਮੇਟੀ ਸਿੱਖ ਵੀ ਨਹੀਂ ਮੰਨਦੀ- ਡਾ.ਰਾਣੂੰ

ਲੁਧਿਆਣਾ -  ਹਰ ਸਾਲ ਵਾਂਗੂ ਗਣਤੰਤਰ ਦਿਵਸ ਤੇ ਰੋਸ ਪ੍ਰਗਟ ਕਰਨ ਵਾਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮੰਚ ਨੇ ਅੱਜ ਲੁਧਿਆਣਾ ਭਾਈ-ਬਾਲਾ ਚੌਂਕ ਵਿੱਚ ਸ਼ਹੀਦ ਸਰਾਭਾ ਦੇ ਬੁੱਤ ਤੇ ਮੰਚ ਦੀ ਸਰਪ੍ਰਸਤ ਬੀਬੀ ਸੁਖਦੇਵ ਕੌਰ ਨੇ ਅਾਪਣੇ ਸਾਥੀਆਂ ਨਾਲ ਇਕ ਰੋਜਾ ਭੁੱਖ ਹੜਤਾਲ ਰੱਖੀ ਜਿਸ ਨੂੰ ਸਹਿਜਧਾਰੀ ਸਿੱਖ ਪਾਰਟੀ ਨੇ ਸਮਰਥਣ ਦਿੱਤਾ।ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂੰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਸਾਡੀਆਂ ਸਰਕਾਰਾਂ ਦੇ  ਲੀਡਰ ਜਿਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਅੱਜ ਰਾਜਸੀ ਸੱਤਾ ਦਾ ਅਨੰਦ ਮਾਣ ਰਹੇ ਹਨ ਉਹਨਾਂ ਨੂੰ ਇਹਨਾਂ ਸ਼ਹੀਦਾਂ ਨੂੰਂ ਕੌਮੀ ਸ਼ਹੀਦ ਮੰਨਣ ਵਿੱਚ ਕੀ ਤਕਲੀਫ ਹੈ। ਅੱਜ ਸਾਡਾ ਦੇਸ਼ ਜਿਥੇ ਵਿਦੇਸ਼ਾਂ ਵਿੱਚ ਇੱਕ ਵੱਡੀ ਵਿਸ਼ਵ ਤਾਕਤ ਦੇ ਤੌਰ ਤੇ ਉਭਰਦਾ ਜਾ ਰਿਹਾ ਹੈ ਉਥੇ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁੱਲਣਾ ਪਾਪ ਸਮਾਨ ਹੋਵੇਗਾ।ਉਹਨਾਂ ਕਿਹਾ ਕੇ ਹੁਣ ਮੌਕਾ ਆ ਗਿਆ ਹੈ ਕਿ ਨੋਜਵਾਨਾਂ ਨੂੰ ਇਹਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਨਸ਼ਿਆਂ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਇਕ ਨਵੀਂ ਜੰਗ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਉਹਨਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਸਰਕਾਰਾਂ ਕੌਮੀ ਸ਼ਹੀਦ ਤਾਂ ਦੂਰ ਸਾਡੀ ਸਿੱਖਾਂ ਦੀ ਸਿਰਮੋਰ ਸੰਸਥਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਾਂ ਕਰਤਾਰ ਸਿੰਘ ਸਰਾਭਾ,ਭਗਤ ਸਿੰਘ ਅਤੇ ਊਧਮ ਸਿੰਘ ਨੂੰ ਸਿੱਖ ਮੰਨਣ ਤੋਂ ਵੀ ਮੁਨਕਰ ਹੈ।

ਸ.ਸਰਾਭਾ ਦੀ ਵਾਰਿਸ ਉਹਨਾਂ ਦੀ ਭੈਣ ਧਨ ਕੌਰ ਦੀ ਪੋਤੀ ਸ਼੍ਰੀਮਤੀ ਸੁਖਦੇਵ ਕੌਰ ਸੰਧੂ ਨੇ ਕਿਹਾ ਕੇ ਅਫਸੋਸ ਇਸ ਗੱਲ ਦਾ ਹੈ ਕੇ ਸਾਡੀਆਂ ਸਰਕਾਰਾਂ ਵਲੋਂ ਸ਼ਰਾਬ ਦੇ ਨਸ਼ੇ ਵਿੱਚ ਗੱਲਤੀ ਨਾਲ ਬਾਰਡਰ ਟੱਪਣ ਵਾਲੇ ਨੂੰ ਸਰਕਾਰ ਕੌਮੀ ਸ਼ਹੀਦ ਦਾ ਦਰਜਾ ਦਿਂਦੀ ਹੈ ਪਰ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਨੂੰ ਸ਼ਹੀਦ ਕਿਉਂ ਨਹੀਂ ਮੰਨਿਆ ਜਾ ਰਿਹਾ।ਉਹਨਾਂ ਦੀਆਂ ਭੁੱਖ ਹੜਤਾਲਾਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦਾ ਇਕ ਜਰੀਆ ਹੈ ਅਤੇ ਉਹਨਾਂ ਦਾ ਮੰਚ ਹਰ ਸਾਲ ਸਰਕਾਰਾਂ ਕੋਲ ਅਪਣਾ ਰੋਸ ਦਰਜ ਕਰਵਾਉਂਦਾ ਹੈ ਤੇ ਇਸ ਵਾਰ ਉਹਨਾਂ ਨੇ ਇੱਕ ਰੋਜਾ ਭੁੱਖ ਹੜਤਾਲ ਰੱਖ ਕੇ ਅਪਣਾ ਰੋਸ ਸਰਕਾਰ ਕੋਲ ਜਤਾਇਆ ਹੈ ਕਿ ਸ.ਕਰਤਾਰ ਸਿੰਘ ਸਰਾਭਾ ਨੂੰ ਵੀ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ।। ਉਹਨਾਂ ਕਿਹਾ ਕੇ ਅੱਜ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਘੱਟਦੀ ਜਾ ਰਹੀ ਹੈ ਤੇ ਬੇਰੁਜਗਾਰ ਨੌਜਵਾਨਾਂ ਵਿੱਚ ਛੇਤੀ ਅਮੀਰ ਬਣਨ ਦੀ ਹੋੜ ਲਗੀ ਹੋਈ ਹੈ ਜਿਸ ਲਈ ਉਹ ਫਿਲਮੀ ਤਰੀਕੇ ਨਾਲ ਬੁਰੇ ਕੰਮਾਂ ਵਿੱਚ ਪੈ ਜਾਂਦੇ ਨੇ ਤੇ ਨਸ਼਼ਿਆਂ ਦਾ ਸਹਾਰਾ ਲੈਣ ਲੱਗ ਜਾਂਦੇ ਨੇ ਅਤੇ ਬਾਦ ਵਿੱਚ ਉਹਨਾਂ ਦਾ ਅੰਤ ਵੀ ਬੁਰਾ ਹੀ ਹੁੰਦਾ ਹੈ। ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦਿੱਤੀ ਤੇ ਸ਼ਹੀਦਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਲਈ ਕਿਹਾ।

ਇਸ ਮੌਕੇ ਸਹਿਜਧਾਰੀ ਸਿੱਖ ਪਾਰਟੀ ਦੀ ਪੰਜਾਬ ਯੁਨਿਟ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੇਖੋਂ ਨੇ ਕਿਹਾ ਕੇ ਉਹਨਾਂ ਦੀ ਪਾਰਟੀ ਭਾਰਤ ਦੇ ਸੰਵਿਧਾਨ ਦਾ ਪੂਰਣ ਸਤਿਕਾਰ ਕਰਦੀ ਹੈ ਅਤੇ ਅੱਜ ਦੇਸ਼ ਵਿੱਚ ਅਮਰੀਕਾ ਦੇ ਰਾਸਟਰਪਤੀ ਮਹਿਮਾਨ ਵੱਜੋ ਆਏ ਹੋਣ ਕਰਕੇ ਉਹਨਾਂ ਨੇ ਅਪਣਾ ਇਹ ਸੰਘਰਸ਼ ਸਿਰਫ ਇੱਕ ਰੋਜਾ ਭੁੱਖ ਹੜਤਾਲ ਤੱਕ ਸੀਮਤ ਕਰ ਦਿੱਤਾ ਹੈ ਜਦੋਂ ਕੇ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਪਿੰਡ ਸਰਾਭਾ ਤੋਂ ਸੈਂਕੜੇ ਸਾਥੀਆਂ ਨਾਲ ਸ਼ਾਂਤੀ ਨਾਲ ਰੋਸ ਮਾਰਚ ਕੱਢ ਕੇ ਲੁਧਿਆਣਾ ਦੇ ਡੀ.ਸੀ.ਦੱਫਤਰ ਤੱਕ ਆਉਣ ਦਾ ਸੀ।ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਕਾਰਣ ਅਤੇ ਕਾਨੂੰਨ ਵਿਵਸਥਾ ਵਿੱਚ ਕੋਈ ਵਿੱਘਨ ਨਾਂ ਪਵੇ, ਇਸ ਨੂੰ ਮੁੱਖ ਰੱਖਦੇ ਹੋਏ ਜਨ-ਹਿੱਤ ਵਿੱਚ ਇਹ ਫੈਂਸਲਾ ਕੀਤਾ ਗਿਆ ਹੈ।

ਇਸ ਮੌਕੇ ਦੇਵ ਸਿੰਘ ਸਰਾਭਾ ਦੀ ਅਗਵਾਹੀ ਵਿਚ ਸੁਖਪਾਲ ਸਿੰਘ ਸਹਿਜਾਦ ਚੇਅਰਮੈਨ ਲੋਕ ਭਲਾਈ ਮੰਚ ਕਰਤਾਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਕਾਲਾ ਕਦੋ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਜਿਲਾ ਪ੍ਰਧਾਨ,ਸੁਖਵਿੰਦਰ ਸਿੰਘ ਲੀਲ,ਗੁਰਮੀਤ ਬਾਸੀ,ਵਿਨਾ ਵਰਮਾ,ਬੁਟਾ ਸਿੰਘ ਰਤਨ, ਰਵੀ ਲਲਤੋਂ, ਵਿਜੈ ਨਾਰਾਇਨ, ਬੀਬੀ ਸਵਰਨਜੀਤ ਕੌਰ,ਕੁਲਦੀਪ ਕੌਰ,ਕਿਰਨਪਾਲ ਕੌਰ ਹਾਜਿਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>