ਰਾਜਨੀਤਕ ਲੁੱਟ ਅਤੇ ਧੱਕੇ ਦੇ ਸ਼ਿਕਾਰ ਪੰਜਾਬ ਵਾਸੀਓ, ਆਓ ਇਨਸਾਫ ਲੈਣ ਲਈ ਲੜੀਏ – ਆਪ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਜੀ ਛੋਟੇਪੁਰ ਨੇ ਕਿਹਾ ਹੈ ਕਿ ਅਸੀ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਵੀ ਪੰਜਾਬ ਵਾਸੀ ਦਾ ਘਰ, ਜ਼ਮੀਨ, ਟ੍ਰਾਂਸਪੋਰਟ, ਕਾਰੋਬਾਰ ਜਾਂ ਫੈਕਟਰੀ ਤੇ ਨਾਜ਼ਾਇਜ ਕਬਜੇ ਕੀਤੇ ਗਏ ਹਨ ਜਾਂ ਮਜਬੂਰ ਕਰ ਕਿ ਖੋਹੇ ਗਏ ਹਨ ਅਤੇ ਜਿਸ ਵੀ ਪੰਜਾਬ ਵਾਸੀ ਤੇ ਨਾਜ਼ਾਇਜ ਰਾਜਨੀਤਕ ਰੰਜਸ਼ ਕਾਰਨ ਝੂਠੇ ਪਰਚੇ ਦਰਜ ਕੀਤੇ ਗਏ ਹਨ, ਉਹ ਪੂਰੇ ਕਾਗਜਾਂ ਅਤੇ ਸਬੂਤਾਂ ਸਹਿਤ ਆਮ ਆਦਮੀ ਪਾਰਟੀ ਦੇ ਜਿਲ੍ਹਾ ਦਫਤਰਾਂ ਵਿੱਚ ਜਾਣਕਾਰੀ ਦੇਣ, ਸੀਨੀਅਰ ਵਕੀਲਾਂ ਦਾ ਪੈਨਲ ਉਨਾਂ ਦੇ ਕੇਸਾਂ ਦੀ ਨਿਗਰਾਨੀ ਕਰੇਗਾ ਅਤੇ ਲੋੜੀਂਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਪੀੜ੍ਹਤ ਲੋਕਾਂ ਨੂੰ ਉਹਨਾਂ ਦਾ ਹੱਕ ਦਿਵਾਇਆ ਜਾਵੇਗਾ, ਧੱਕਾ ਕਰਨ ਵਾਲੇ ਅਤੇ ਲੁੱਟ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਟਿਕਾਣੇ ਪਹੁੰਚਾਇਆ ਜਾਵੇਗਾ। ਅਸੀਂ ਇਮਾਨਦਾਰ ਅਤੇ ਦੇਸ਼ ਦਾ ਭਲਾ ਚਾਹੁਣ ਵਾਲੇ ਪੰਜਾਬੀਆਂ ਨੂੰ ਇਹ ਵੀ ਬੇਨਤੀ ਕਰਦੇ ਹਾਂ, ਕਿ ਜਿਸ ਕੋਲ ਵੀ ਲੋਕਾਂ ਦੀ ਲੁੱਟ ਨਾਲ ਬਣਾਈਆਂ ਨਾਮੀ ਜਾਂ ਬੇਨਾਮੀ ਜਾਇਦਾਦਾਂ ਬਾਰੇ ਕੋਈ ਜਾਣਕਾਰੀ ਹੋਵੇ, ਉਹ ਵੀ ਸਾਡੇ ਨਾਲ ਸਾਂਝੀ ਕਰਨ, ਖਾਸ ਤੌਰ ਤੇ ਰੇਤਾ ਸਮਗਲਰ ਅਤੇ ਨਸ਼ਿਆਂ ਦੇ ਵਾਪਾਰੀਆਂ ਦੀ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ, ਉਨ੍ਹਾਂ ਦਾ ਵੇਰਵਾ ਗੁਪਤ ਰੱਖਿਆ ਜਾਵੇਗਾ। ਹੁਣ ਸਮਾਂ ਬਦਲ ਗਿਆ ਹੈ, ਕੁਰੱਪਟ ਅਤੇ ਲੁਟੇਰੇ ਲੋਕਾਂ ਤੋਂ ਬਿਲਕੁੱਲ ਵੀ ਡਰਨ ਦੀ ਲੋੜ ਨਹੀਂ, ਹੁਣ ਸਹੀ ਵਕਤ ਹੈ ਜਦੋਂ ਇਹਨਾਂ ਤੋ ਪੰਜਾਬ ਦੇ ਲੁੱਟੇ ਧਨ ਦੀ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ ਅਤੇ ਪੀੜ੍ਹਤ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>