ਨਵੀਂ ਦਿੱਲੀ :- ਮੇਜਰ ਭੁਪਿੰਦਰ ਸਿੰਘ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਦੇ ਵਿਸ਼ਨੂੰ ਗਾਰਡਨ ਦੇ ਆਰ.ਜੈਡ. ਤੇ ਆਰ.ਜੈਡ.ਸੀ. ਬਲਾਕਾਂ ਦੀ ਸੜਕਾਂ ਨੂੰ ਨਵਾਂ ਰੂਪ ਦੇਣ ਵਾਸਤੇ ਲਗਭਗ 1.50 ਕਰੋੜ ਦੀ ਲਾਗਤ ਦੀ ਯੋਜਨਾਵਾਂ ਦਾ ਉਦਘਾਟਨ ਕੀਤਾ। ਮੌਕੇ ਤੇ ਮੌਜੂਦ ਪੱਤਵੰਤੇ ਲੋਕਾਂ ਵੱਲੋਂ ਨਾਰੀਅਲ ਤੋੜ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ। ਬਰਸਾਤ ਦੇ ਦਿਹਾੜਿਆਂ ‘ਚ ਪਾਣੀ ਰੁਕਣ ਕਾਰਣ ਗੰਦਗੀ ਆਦਿਕ ਇਨ੍ਹਾਂ ਨਵੀਂਆਂ ਸੜਕਾਂ ਬਨਣ ਤੋਂ ਬਾਅਦ ਨਾ ਹੋਣ ਦਾ ਵੀ ਡਿੰਪਲ ਚੱਡਾ ਨੇ ਦਾਅਵਾ ਕੀਤਾ। ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੱਡਾ ਨੇ ਇਸ ਮੌਕੇ ਮੌਜੂਦ ਇਲਾਕਾ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਦੇ ਵੀ ਨਿਗਮ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਇਸ ਮੌਕੇ ਭਾਜਪਾ ਆਗੂ ਸੁਸ਼ੀਲ ਰੋਹਿੱਲਾ, ਮਨਜੀਤ ਸਿੰਘ ਚੰਨਾ, ਅਜੈ ਯਾਦਵ, ਸੰਜੈ ਯਾਦਵ ਸਣੇ ਅਕਾਲੀ ਦਲ ਦੇ ਕਾਰਕੂੰਨ ਵੀ ਮੌਜੂਦ ਸਨ।
ਡਿੰਪਲ ਚੱਡਾ ਵੱਲੋਂ 1.50 ਕਰੋੜ ਦੀ ਲਾਗਤ ਦੀਆਂ ਸੜਕਾਂ ਦਾ ਉਦਘਾਟਨ
This entry was posted in ਭਾਰਤ.