ਭਾਰਤ ਨੇ ਸਾਊਥ ਅਫ਼ਰੀਕਾ ਨੂੰ 130 ਰਨਾਂ ਨਾਲ ਹਰਾਇਆ

ਮੈਲਬਰਨ- ਭਾਰਤ ਨੇ ਵਰਲਡ ਕੱਪ ਵਿੱਚ ਸਾਊਥ ਅਫ਼ਰੀਕਾ ਤੇ ਪਹਿਲੀ ਜਿੱਤ ਪ੍ਰਾਪਤ ਕਰਦੇ ਹੋਏ 130 ਰਨਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਦੀ ਕਵਾਟਰ ਫਾਂਈਨਲ ਵਿੱਚ ਸੀਟ ਪੱਕੀ ਹੋ ਗਈ ਹੈ।

ਵਰਲੱਡ ਕੱਪ ਵਿੱਚ ਟੀਮ ਇੰਡੀਆ ਦੀ ਇਹ ਦੂਸਰੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਾਕਿਸਤਾਨ ਨੂੰ 76 ਰਨਾਂ ਨਾਲ ਹਰਾ ਚੁੱਕੀ ਹੈ।ਸਾਊਥ ਅਫ਼ਰੀਕਾ ਦੇ ਬੱਲੇਬਾਜ਼ ਪੂਰੀ ਤਰ੍ਹਾਂ ਨਾਲ ਫਲਾਪ ਰਹੇ ਅਤੇ ਪੂਰੀ ਟੀਮ 40.2 ਓਵਰਾਂ ਵਿੱਚ 177 ਰਨ ਬਣਾ ਕੇ ਆਲ ਆਊਟ ਹੋ ਗਈ। ਭਾਰਤ ਵੱਲੋਂ ਸਿ਼ਖਰ ਧਵਨ ਨੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧਵਨ ਨੇ ਸੈਂਚਰੀ ਬਣਾਉਦੇ ਹੋਏ 16 ਚੌਕੇ ਤੇ 2 ਛੱਕੇ ਲਗਾਏ। ਵਿਸ਼ਵ ਕੱਪ ਵਿੱਚ ਕਿਸੇ ਵੀ ਬੱਲੇਬਾਜ਼ ਦਾ ਦੱਖਣੀ ਅਫ਼ਰੀਕਾ ਦੇ ਖਿਲਾਫ਼ ਇਹ ਸਰਵਉਚ ਸਕੋਰ ਹੈ।

This entry was posted in ਖੇਡਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>