“ਵਿਸ਼ਵ ਪੰਜਾਬਣ 2015” ਦੇ ਫਾਈਨਲ ਵਾਸਤੇ ਮੁਟਿਆਰਾਂ ਚੁਣੀਆਂ ਗਈਆਂ

ਲੁਧਿਆਣਾ – ਬਾਹਰਵੇਂ ਅੰਤਰ-ਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲੇ “ ਮਿਸ ਵਰਲਡ ਪੰਜਾਬਣ -2015” ਦੇ ਫਾਈਨਲ  ਵਾਸਤੇ ਅੱਜ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਭਾਰਤ ਦੇ ਵੱਖ ਵੱਖ ਹਿਸਿਆ ਤੋਂ   ਆਈਆਂ ਖੂਬਸਰਤ 14 ਮੁਟਿਆਰਾਂ  ਦੀ ਚੋਣ ਕੀਤੀ ਗਈ ਹੈ।  ਇਸ ਸੰਬੰਦੀ  ਇਹਨਾਂ ਖੁਸ਼ਕਿਸਮਤ ਮੁਟਿਆਰਾਂ ਦੇ ਨਾਵਾਂ  ਸੰਬੰਧੀ ਜਾਣਕਾਰੀ ਦਿੰਦਿਆਂ ਮੁਕਾਬਲੇ ਦੇ ਚੇਅਰਮੈਨ ਸਰਦਾਰ ਜਸਮੇਰ ਸਿੰਘ ਢੱਟ ਨੇ ਦਸਿਆ ਕਿ  ਪੰਜਾਬ ਹਰਿਆਣਾ ਤੋਂ ਜਿਲਾ ਪੱਧਰੀ ਮੁਕਾਬਲਿਆਂ ਪਹਿਲਾਂ ਚੁਣੀਆਂ  13 ਮੁਟਿਆਰਾਂ ਅਤੇ ਵਾਈਲਡ ਕਾਰਡ ਇੰਟਰੀ ਲਈ  ਆਈਆਂ ਸੈਕੜੇ ਅਰਜ਼ੀਆਂ ਵਿਚੋਂ ਚੋਣਵੀਆਂ 25 ਮੁਟਿਆਰਾਂ ਨੇ ਸੈਮੀ ਫਾਈਨਲ ਮੁਕਾਬਲੇ  ਵਿਚ ਹਿਸਾ ਲਿਆਂ ਜਿਸ ਵਿਚ ਲਈ ਨਿਮਲ ਲਿਖਤ ਮੁਟਿਆਰਾਂ ਦੀ ਚੋਣ ਕੀਤੀ ਗਈ ਹੈ ।

ਮਿਸ ਚੰਡੀਗੜ ਸੰਦੀਪ ਭੁੱਲਰ, ਮਿਸ ਹਰਿਆਣਾ ਪੰਜਾਬਣ ਗੁਰਪ੍ਰੀਤ ਕੌਰ, ਮਿਸ ਦਿੱਲੀ ਸ਼ਵਨਪ੍ਰੀਤ ਗਰੇਵਾਲ, ਮਿਸ ਮੋਹਾਲੀੱ ਹਰਹੇਮਨੀਲ, ਮਿਸ ਅਮ੍ਰਿਤਸਰ ਮਨਪ੍ਰੀਤ ਕੌਰ ਸੱਗੂ, ਮਿਸ ਜਲੰਧਰ    ਜਸਨੀਤ ਮਠਾੜੂ, ਮਿਸ ਲੁਧਿਆਣਾ ਤੇਗਵਿੰਦਰ ਮੁੰਡੀ, ਮਿਸ ਗੁਰਦਾਸਪੁਰ ਜਤਿੰਦਰ ਮਾਨ, ਮਿਸ ਬਠਿੰਡਾ ਹਰਭਵਪ੍ਰੀਤ ਡੰਡਵਾਲ, ਮਿਸ ਪਟਿਆਲਾ ਅਮਨਜੋਤ ਸਿਧੂ, ਮਨਦੀਪ ਮਾਹਲ ਫਤਿਹਗੜ ਸਾਹਿਬ ਤੇ ਮਿਸ ਸੰਗਰੂਰ ਸੰਦੀਪ ਚੀਮਾਂ ਚੁਣੀਆਂ ਗਈਆਂ ਹਨ । ਜਦੋਂ ਕਿ ਵਿਦੇਸ਼ਾਂ ਵਿਚੋ ਮਿਸ ਨਿਊਜ਼ੀਲੈਂਡ ਪੰਜਾਬਣ ਗਗਨਦੀਪ ਰੰਧਾਵਾ, ਮਿਸ  ਕੈਨੇਡਾ ਪੰਜਾਬਣ ਰਮਨਦੀਪ ਚੀਮਾਂ, ਮਿਸ ਇੰਗਲੈਡ ਪੰਜਾਬਣ ਜੀਵਨਜੋਤ ਸੰਧੂ, ਮਿਸ  ਦੁਬਈ ਪੰਜਾਬਣ ਨਵਨੀਤ ਕੌਰ ਦੀ ਪਹਿਲਾਂ ਹੀ ਚੋਣ ਕੀਤੀ ਜਾ ਚੁਕੀ ਹੈ। ਮਿਸ ਛਤੀਸਗੜ ਪੰਜਾਬਣ ਡਾਕਟਰ ਵਜਿੰਦਰ ਕੌਰ ਅਤੇ ਮਿਸ ਬੰਗਲੋਰ ਸਮਨਪ੍ਰੀਤ ਕੌਰ ਵੀ ਇਸ ਮੁਕਾਬਲੇ ਵਿਚ ਸਿਰਕਤ ਕਰ ਰਹੀਆਂ ਹਨ । ਉਹਨਾਂ ਨੇ ਇਹ ਵੀ ਦਸਿਆਂ ਕਿ ਅਮਰੀਕਾ, ਯੂਰੋਪ ਤੇ ਆਸਟਰੇਲੀਆ ਆਦਿ ਦੇਸ਼ਾਂ ਤੋ ਮੁਟਿਆਰਾਂ ਦੀ ਚੋਣ ਦਾ  ਐਲਾਨ ਵੀ ਜਲਦੀ ਕਰ ਦਿਤਾ ਜਾਵੇਗਾ ।

ਸਰਦਾਰ ਢੱਟ ਨੇ ਦਸਿਆ ਕਿ ਸੈਮੀ-ਫਾਈਨਲ  ਵਿਚ ਸੇਹਤ-ਸੁੰਂਦਰਤਾ, ਆਮ-ਜਾਣਕਾਰੀ ਤੇ ਗਿਆਨ. ਨਿਜੀ ਪ੍ਰਤਿਭਾ ਤੇ ਲੋਕ ਨਾਚ ਦੀ ਕਸਵਟੀ ਤੇ ਨਿਰਣਾਇਕਾਂ ਨੇ ਪ੍ਰਤੀਯੋਗੀਆਂ ਦੀ ਪੱਰਖ ਕੀਤੀ ਜਿਨਾਂ ਦੀ ਭੂਮਿਕਾ ਮਿਸਜ਼ ਸੁਰਿੰਦਰ ਜੁਨੇਜਾ, ਸਰਦਾਰ ਇੰਦਰਜੀਤ ਕੌਨਟੀ, ਡਾਕਟਰ ਜਸਗੀਤ ਸੋਫੀਆ ਢੱਟ  ਨੇ ਨਿਭਾਈ । ਗਾਇਕ ਵਤਨਜੀਤ ਨੇ ਅਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ।ਇਸ ਸਮੇਂ ਐਕਰ ਦੀ ਭੂਮਿਕਾ ਪ੍ਰਿਤਪਾਲ ਸਿਧੂ ਤੇ ਮੈਡਮ ਪ੍ਰਿਆ ਲਖਨਪਾਲ  ਨੇ  ਬਾਖੂਬੀ ਨਿਭਾਈ । ਇਸ ਸਮੇਂ ਨੀਲੀਬਾਰ ਤੋਂ ਸੋਨੂੰ ਨੀਲੀਬਾਰ, ਰਾਮਗੜੀਆ ਐਜੁਕੇਸ਼ਨ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ ਨਰਿੰਦਰ ਕੌਰ ਸੰਧੂ ਨੇ ਫਾਈਨਲ ਮੁਕਬਲੇ ਲਈ ਚੁਣੀਆਂ ਮਟਿਆਰਾਂ ਨੂੰ ਵਧਾਈ ਪੇਸ਼ ਕੀਤੀ ।

ਇਸ ਮੌਕੇ ਸੱਥ ਦੇ ਸਰਪ੍ਰਸਤ ਪ੍ਰੋ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਮੁਕਾਬਲਾ ਸਿਰਫ ਸੁੰਦਰਤਾ ਮੁਕਾਬਲਾ ਨਹੀਂ ਬਲਕਿ ਬੌਧਿਕਤਾ ਦਾ ਵੀ ਹੈ ਤਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਸਕੇ । ਸੱਥ ਦੇ ਸਕੱਤਰ ਜਨਰਲ ਡਾ: ਨਿਰਮਲ ਜੌੜਾ ਨੇ  ਦਸਿਆ ਕਿ 21 ਮਾਰਚ ਨੂੰ  ਜਲੰਧਰ ਦੂਰਦਰਸ਼ਨ  ਤੇ ਕੁਝ ਵਿਦੇਸ਼ੀ  ਟੀ ਵੀ ਚੈਨਲਾਂ ਵੱਲੋਂ ਇਸ ਵਿਲੱਖਣ ਸ਼ੋਅ ਦਾ ਦੁਨੀਆ ਭਰ ਵਿਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ ।ਪੰਜਾਬੀ ਦੇ ਚੋਟੀ ਦੇ ਕਲਾਕਾਰ ਅਪਣੇ ਫਨ ਦਾ ਮੁਜਾਹਰਾ ਕਰਨਗੇ । ਪੰਜਾਬੀਆਂ ਦੀ ਉਤਸਕਤਾ ਦੇਖਦੇ ਹੋਏ ਇਸ ਮੁਕਾਬਲੇ ਦਾ ਆਨਲਾਈਨ  ਪ੍ਰਸ਼ਾਰਣ ਵੀ ਕੀਤਾ ਜਾਵੇਗਾ ਤਾਂ ਕੇ ਦੁਨੀਆਂ ਭਰ ਦੀਆਂ ਸੁੰਦਰ  ਸੁਸ਼ੀਲ ਪੰਜਾਬੀ ਮੁਟਿਆਰਾਂ ਦੇ ਇਸ ਵਿਲਖਣ ਮੁਕਾਬਲੇ ਦਾ ਵਿਦੇਸ਼ਾਂ ਵਿਚ ਬੈਠੇ ਦਰਸ਼ਕ ਵੀ ਅੰਨਦ ਮਾਣ ਸਕਣ ।

ਇਸ ਮੌਕੇ  ਐਮਰਜਿੰਗ ਇੰਡੀਆ ਤੋਂ ਹਰਵਿੰਦਰ ਸਿੰਘ ਬਹਿਲ, ਦਵਿੰਦਰ ਜੁਨੇਜਾ, ਗੁਰਦੇਵ ਪੁਰਬਾ ਹਰਦਿਆਲ ਸਿੰਘ ਅਮਨ , ਕੰਵਲਜੀਤ ਸ਼ੰਕਰ, ਗੁਰਮੀਤ ਮੁਕਤਸਰੀ, ਹੈਰੀ ਸਰਾਂ ਮੋਗਾ, ਜਤਿਨ ਗੋਇਲ, ਭਾਰਤ ਦੇ ਵੱਖ ਵੱਖ ਹਿਸਿਆ ਤੋਂ  ਸਮੇਤ ਸਾਹਿਤਕ ਅਤੇ ਸਭਿਆਚਾਰਕ ਸਖਸ਼ੀਅਤਾਂ ਹਾਜ਼ਰ ਸਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>