ਨਵੀਂ ਦਿੱਲੀ : ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਤੇ ਸਿੱਖ ਬੰਦੀਆਂ ਵਲੋਂ ਸੇਂਟਰਲ ਜੇਲ੍ਹ (ਤਿਹਾੜ) ਨੰਬਰ 3 ਵਿਖੇ 4 ਮਾਰਚ ਨੂੰ ਹੋਲੇ ਮਹੱਲੇ ਦਾ ਤਿਉਹਾਰ ਮਨਾਣ ਲਈ ਆਯੋਜਿਤ ਕੀਤੇ ਜਾ ਰਹੇ ਕੀਰਤਨ ਦਰਬਾਰ ਲਈ ਰਾਗੀ ਜੱਥੇ, ਕੜਾਹ ਪ੍ਰਸ਼ਾਦ ਲਈ ਰਸਦ ਅਤੇ ਗੁਰੂ ਕੇ ਲੰਗਰ ਲਈ ਰਾਸ਼ਨ ਆਦਿ ਦੀ ਕੀਤੀ ਗਈ ਮੰਗ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਮੁਖ ਕੀਰਤਨੀ ਜੱਥਾ, ਕੜਾਹ ਪ੍ਰਸ਼ਾਦ ਲਈ ਰਸਦ ਅਤੇ ਲੰਗਰ ਲਈ ਘਿਉ, ਦੁੱਧ, ਚੀਨੀ, ਸਬਜ਼ੀ ਆਦਿ ਸਹਿਤ ਲੋੜੀਂਦਾ ਰਾਸ਼ਨ, ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਅਤੇ ਸਿੱਖ ਬੰਦੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ ਇਸ ਮੌਕੇ ਤੇ ਗੁਰਦੁਅਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਵੀ ਉਨ੍ਹਾਂ ਨਾਲ ਸਮਾਗਮ ਵਿੱਚ ਹਾਜ਼ਰੀਆਂ ਭਰਨਗੇ।