ਸ੍ਰ.ਸ਼ਾਮ ਸਿੰਘ ਦੀ ਪ੍ਰਧਾਨਗੀ ਹੇਠ ਪੀ.ਐਸ.ਜੀ.ਪੀ.ਸੀ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਇੱਕ ਹੰਗਾਮੀ ਮੀਟਿੰਗ ਕੀਤੀ

ਲਾਹੌਰ, (ਗੁਰੂ ਜੋਗਾ ਸਿੰਘ)- ਸ੍ਰੀ ਅੰਮਿਤ੍ਰਸਰ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਹੱਲ ਲਈ ਬਣਾਈ ਕਮੇਟੀ ਦੇ ਬਾਰੇ ਪੀ.ਐਸ.ਜੀ.ਪੀ.ਸੀ ਵੱਲੋਂ ਵੀ ਇਕ ਹੰਗਾਮੀ ਇਕੱਤਰਤਾ ਕੀਤੀ ਗਈ।ਜਿਸ ਤੋਂ ਬਾਅਦ ਸ੍ਰ.ਸ਼ਾਮ ਸਿੰਘ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਇਜਲਾਸ ਵਿੱਚ ਪਾਕਿਸਤਾਨੀ ਸਿੱਖ ਸੰਗਤਾਂ ਅਤੇ ਪੀ.ਐਸ.ਜੀ.ਪੀ.ਸੀ ਮੈਂਬਰਾਂ ਦੀ ਨਾਨਕਸ਼ਾਹੀ ਕੈਲੰਡਰ ਬਾਰੇ ਰਾਇ ਲੈਣ ਤੋਂ ਬਾਅਦ ਦਾਸ ਦੱਸਣਾ ਚਾਹੁੰਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਸਭ ਤੋਂ ਪਹਿਲਾਂ ਆਪਣੀ ਰਾਇ ਦੇਣ ਦਾ ਹੱਕ ਪਾਕਿਸਤਾਨੀ ਸਿੱਖ ਸੰਗਤਾਂ ਦਾ ਇਸ ਲਈ ਬਣਦਾ ਹੈ ਕਿਉਂਕਿ ਜਿਸ ਨਾਨਕਸ਼ਾਹੀ ਕੈਲੰਡਰ ਬਾਰੇ ਸੰਗਤਾਂ ‘ਚ ਕਈ ਤਰ੍ਹਾਂ ਦੇ ਭੰਬਲਭੁਸੇ ਪਾਏ ਗਏ ਹਨ ਜਾਂ ਪਾਏ ਜਾ ਰਹੇ ਹਨ।ਉਸ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ‘ਚ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੋ ਟਾਈਮ ਮੱਥਾ ਟੇਕਣ ਵਾਲੀਆਂ ਸੰਗਤਾਂ ਵੀ ਬਿਬੇਕ ਬੁੱਧ ਰੱਖਦੀਆਂ ਹਨ।

ਲੇਕਿਨ ਹੈਰਾਨੀ ਦੀ ਗੱਲ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਇਕ ਕਮੇਟੀ ਗਠਿਤ ਕਰਨ ਦਾ ਐਲਾਨ ਤਾਂ ਕੀਤਾ ਗਿਆ। ਪ੍ਰੰਤੂ ਪੀ.ਐਸ.ਜੀ.ਪੀ.ਸੀ. ਦੇ ਇਕ ਵੀ ਨੁਮਾਇੰਦੇ ਦਾ ਨਾਮ ਨਾ ਲੈਣਾ। ਪਾਕਿਸਤਾਨੀ ਸਿੱਖ ਸੰਗਤਾਂ ਅਤੇ ਕਮੇਟੀ ਮੈਂਬਰਾਂ ਦੇ ਮਨਾਂ ‘ਚ ਕਈ ਪ੍ਰਕਾਰ ਦੇ ਸ਼ੰਕੇ ਖੜੇ ਕਰਦਾ ਹੈ।

ਨਾਨਕਸ਼ਾਹੀ ਕੈਲੰਡਰ ਸਬੰਧੀ ਜਦੋਂ ਮੀਡੀਏ ਨੇ ਸ੍ਰ.ਸ਼ਾਮ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਦੋ ਟੁੱਕ ਲਫ਼ਜ਼ਾਂ ‘ਚ ਜਵਾਬ ਸੀ ਕਿ ਅਸੀਂ ੨੦੦੩ ਦੇ ਕੈਲੰਡਰ ਨੂੰ ਮਾਨਤਾ ਦਿੱਤੀ ਅਤੇ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਲਾਗੂ ਕੀਤਾ ਹੋਇਆ ਹੈ। ਪਰ ਹੁਣ ਅਗਰ ੨੦੦੩ ਦੇ ਕੈਲੰਡਰ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਜਾਂ ਸਾਡੇ ਤੇ ਕੋਈ ਹੋਰ ਕੈਲੰਡਰ ਥੋਪਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ।ਕਿਉਂਕਿ ਨਾਨਕਸ਼ਾਹੀ ਕੈਲੰਡਰ ਕੇਵਲ ਐਸ।ਜੀ।ਪੀ।ਸੀ ਦਾ ਮਸਲਾ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਤੇ ਸਿੱਖ ਵਿਚਾਰਧਾਰਾ ਇਸ ਨਾਲ ਜੁੜੀ ਹੋਈ ਹੈ।ਇਸ ਵਿੱਚ ਸੋਧ ਕਰਨ ਤੋਂ ਪਹਿਲਾਂ ਦੁਨੀਆਂ ਭਰ ਵਿੱਚ ਵੱਸਣ ਵਾਲੀਆਂ ਸਿੱਖ ਸੰਗਤਾਂ, ਗਰੁਦੁਆਰਿਆਂ ਦੇ ਪ੍ਰਬੰਧਕਾਂ, ਸਿੱਖ ਸੰਸਥਾਵਾਂ, ਮਿਸ਼ਨਰੀ ਕਾਲਜਾਂ, ਸਿੱਖ ਬੁਧੀਜੀਵੀਆਂ, ਸਿੱਖ ਸਟੱਡੀ ਸਰਕਲਾਂ ਅਤੇ ਸਭ ਜੱਥੇਬੰਦੀਆਂ ਦੇ ਸੁਝਾਅ ਲਏ ਜਾਣੇ ਚਾਹੀਦੇ ਹਨ।

ਸ੍ਰ. ਸ਼ਾਮ ਸਿੰਘ ਨੇ ਪੀ.ਐਸ.ਜੀ.ਪੀ.ਸੀ ਵੱਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਨਾਨਕਸ਼ਾਹੀ ਸੰਮਤ ੫੪੭ ਮੁਤਾਬਕ ਨਵਾਂ ਵਰਾਂ ੧੪ ਮਾਰਚ ੨੦੧੫ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ। ਸ੍ਰੀ ਨਨਕਾਣਾ ਸਾਹਿਬ ਆ ਕੇ ਮਨਾਉਣ ਦਾ ਵੀ ਸੱਦਾ ਦਿੱਤਾ।
ਇਸ ਮੌਕੇ ਤੇ ਸ੍ਰ. ਗੋਪਾਲ ਸਿੰਘ ਚਾਵਲਾ ਜਰਨਲ ਸਕੱਤਰ ਪੀ.ਐਸ.ਜੀ.ਪੀ.ਸੀ, ਸ੍ਰ.ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ, ਸ੍ਰ. ਬਿਸ਼ਨ ਸਿੰਘ, ਸ੍ਰ. ਮਨਿੰਦਰ ਸਿੰਘ ਮੈਂਬਰ (ਪੀ.ਐਸ.ਜੀ.ਪੀ.ਸੀ) ਤੋਂ ਇਲਾਵਾ ਗੁਰਦੁਆਰਾ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਗ੍ਰੰਥੀ ਸਾਹਿਬਾਨ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>