ਧੂਰੀ ਦੀਆਂ ਜ਼ਿਮਨੀ ਚੋਣਾਂ 2017 ਚੋਣਾਂ ਲਈ ਜ਼ਮੀਨ ਤਿਆਰ ਕਰਨਗੀਆਂ:ਕੈਪਟਨ

ਧੂਰੀ : ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਧੂਰੀ ਦੀਆਂ ਜ਼ਿਮਨੀ ਚੋਣਾਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰਨਗੀਆਂ ਅਤੇ ਅਕਾਲੀ ਭਾਜਪਾ ਸ਼ਾਸਨ ਦੇ ਅੰਤ ਦੀ ਸ਼ੁਰੂਆਤ ਬਣਨਗੀਆਂ। ਇਹ ਅਕਾਲੀਆਂ ਲਈ ਮੌਤ ਦੀ ਘੰਟੀ ਦੀ ਅਵਾਜ਼ ਬਣਨਗੀਆਂ। ਉਹ ਧੂਰੀ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ’ਚ ਅਯੋਜਿਤ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।

ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਕਾਂਗਰਸ-ਸਾਂਝਾ ਮੋਰਚਾ ਦੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਬਰਨਾਲਾ ਦੇ ਹੱਕ ’ਚ ਵਾਹਨਾਂ ਤੇ ਲੋਕਾਂ ਦੇ ਵੱਡੇ ਕਾਫਿਲੇ ਨਾਲ ਧੂਰੀ ’ਚ ਪ੍ਰਚਾਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਰੀਬ 30 ਵਿਧਾਇਕ ਤੇ ਲਗਭਗ 50 ਸਾਬਕਾ ਵਿਧਾਇਕ ਤੇ ਮੰਤਰੀ ਮੌਜ਼ੂਦ ਸਨ।

ਪਿੰਡ ਮੀਮਸਾ, ਘਨੌਰੀ ਤੇ ਕਾਂਜਲੀ ਵਿਖੇ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਇਸ ਸਰਕਾਰ ਨੂੰ ਸਬਕ ਸਿਖਾਉਣ। ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਲਾਇਆ ਕਿ ਕਿਵੇਂ ਅਕਾਲੀਆਂ ਨੇ ਤਿੰਨ ਸਾਲਾਂ ਤੋਂ ਧੂਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕੀਤਾ ਹੈ ਅਤੇ ਹੁਣ ਜ਼ਿਮਨੀ ਚੋਣਾਂ ਮੌਕੇ ਇਹ ਖੋਖਲੇ ਵਾਅਦਿਆਂ ਨਾਲ ਤੁਹਾਡੇ ਕੋਲ ਪਹੁੰਚ ਗਏ ਹਨ। ਇਹ ਸਾਰੇ ਵਾਅਦੇ ਝੂਠੇ ਹਨ।

ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੇ 2012 ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਸੀ ਅਤੇ ਹਾਲੇ ਤੱਕ ਉਨ੍ਹਾਂ ਨੂੰ ਲਾਗੂਕਰਨਾ ਬਾਕੀ ਹੈ। ਉਨ੍ਹਾਂ ਨੇ ਵਿਅਕਤੀਗਤ ਹਿੱਤਾਂ ਖਾਤਿਰ ਪੰਜਾਬ ਦੇ ਹਿੱਤਾਂ ਨੂੰ ਗਹਿਣੇ ਰੱਖਣ ਵਾਲੇ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਬਾਦਲ ਕਿਸਾਨਾਂ ਦੀਆਂ ਸਮੱਸਿਆਵਾਂ ਭੁੱਲ ਗਏ ਅਤੇ ਐਨ.ਡੀ.ਏ ਸਰਕਾਰ ਦੇ ਕਿਸਾਨ ਵਿਰੋਧੀ ਭੌਂ ਪ੍ਰਾਪਤੀ ਬਿੱਲ ਦਾ ਸਮਰਥਨ ਕਰਦਿਆਂ ਭਾਜਪਾ ਦੇ ਆਦੇਸ਼ਾਂ ਨੂੰ ਮੰਨਿਆ।

ਸਾਬਕਾ ਮੁੱਖ ਮੰਤਰੀ ਨੇ ਬਾਦਲ ਤੋਂ ਸਵਾਲ ਕੀਤਾ ਕਿ ਕਿਉਂ ਉਹ ਐਫ.ਸੀ.ਆਈ. ਦੇ ਕਣਕ ਦੀ ਖ੍ਰੀਦ 50 ਪ੍ਰਤੀਸ਼ਤ ਘਟਾਉਣ ਦੇ ਫੈਸਲੇ ’ਤੇ ਚੁੱਪ ਹਨ। ਅਜਿਹੇ ’ਚ ਕਿਸਾਨ ਪ੍ਰਾਈਵੇਟ ਖ੍ਰੀਦਦਾਰਾਂ ਦੇ ਰਹਿਮ ’ਤੇ ਨਿਰਭਰ ਰਹਿ ਜਾਣਗੇ ਤੇ ਇਸ ਲਈ ਜ਼ਿੰਮੇਵਾਰ ਬਾਦਲ ਹੋਣਗੇ।

ਉਨ੍ਹਾਂ ਨੇ ਧੂਰੀ ਦੇ ਲੋਕਾਂ ਨੂੰ ਕਾਂਗਰਸ ਤੇ ਸਾਂਝਾ ਮੋਰਚਾ ਦੇ ਸਾਂਝੇ ਉਮੀਦਵਾਰ ਸਿਮਰਪ੍ਰਤਾਪ ਸਿੰਘ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਨੌਜਵਾਨ, ਵਚਨਬੱਧ ਤੇ ਪੜ੍ਹੇ ਲਿੱਖੇ ਵਿਅਕਤੀ ਹਨ। ਉਨ੍ਹਾਂ ਨੇ ਆਪਣੀ ਕਾਨੂੰਨੀ ਪੜ੍ਹਾਈ ਧੂਰੀ ਦੇ ਲੋਕਾਂ ਦੀ ਸੇਵਾ ’ਚ ਲਗਾਈ ਹੈ।

ਉਨ੍ਹਾਂ ਨੇ ਸਿਮਰਪ੍ਰਤਾਪ ਦੀ ਤੁਲਨਾ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨਾਲ ਕਰਦਿਆਂ ਕਿਹਾ ਕਿ ਉਹ ਧੂਰੀ ਦੀ ਅਗਵਾਈ ਕਰਨ ਲਈ ਲਾਇਕ ਵੀ ਨਹੀਂ ਹਨ। ਗੋਬਿੰਦ ਸਿੰਘ ਲੌਂਗੋਵਾਲ ਨੇ ਗਵਾਹੀ ਤੋਂ ਮੁਕਰ ਕੇ ਆਪਣੇ ਉਸਤਾਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਧੋਖਾ ਦਿੱਤਾ ਸੀ। ਜੇ ਉਹ ਉਨ੍ਹਾਂ ਨੂੰ ਆਪਣੇ ਪੁੱਤਰ ਤਰ੍ਹਾਂ ਸਮਝਣ ਵਾਲੇ ਆਪਣੇ ਉਸਤਾਦ ਦੇ ਸਕੇ ਨਹੀਂ ਬਣੇ, ਤਾਂ ਤੁਹਾਡੇ ਕਿਵੇਂ ਬਣ ਸਕਦੇ ਹਨ?

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਵਲ ਢਿਲੋਂ, ਬ੍ਰਹਮ ਮੋਹਿੰਦਰਾ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੁਖਜਿੰਦਰ ਰੰਧਾਵਾ, ਰਮਨਜੀਤ ਸਿੰਘ ਸਿੱਕੀ, ਬਲਬੀਰ ਸਿੱਧੂ, ਕਰਨ ਕੌਰ ਬਰਾੜ, ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਰਜਨੀਸ਼ ਬੱਬੀ, ਸੰਗਤ ਸਿੰਘ ਗਿਲਜੀਆਂ, ਗੁਰਇਕਬਾਲ ਕੌਰ, ਮੁਹੰਮਦ ਸਦੀਕ, ਨਵਤੇਜ ਚੀਮਾ, ਗੁਰਕੀਰਤ ਸਿੰਘ ਕੋਟਲੀ, ਹਰਚੰਦ ਕੌਰ, ਅਜਾਇਬ ਸਿੰਘ ਭੱਟੀ, ਜੋਗਿੰਦਰ ਸਿੰਘ ਪੰਜਗਰਾਈਂ, ਓ.ਪੀ ਸੋਨੀ, ਡਾ. ਰਾਜ ਕੁਮਾਰ ਵੇਰਕਾ, ਸੁੱਖ ਸਰਕਾਰੀਆ, ਅਮਰੀਕ ਢਿਲੋਂ, ਸੁੰਦਰ ਸ਼ਿਆਮ ਅਰੋੜਾ, ਰਾਣਾ ਕੇ.ਪੀ ਸਿੰਘ, ਚੌਧਰੀ ਜਗਜੀਤ, ਪਵਨ ਦੀਵਾਨ, ਅਰੂਨਾ ਚੌਧਰੀ, ਲਾਲੀ ਜਵੰਦਾ, ਜਸਬੀਰ ਡਿੰਪਾ, ਗੁਰਪ੍ਰੀਤ ਕਾਂਗੜ, ਅਮਰਜੀਤ ਸਮਰਾ, ਹਰਦੇਵ ਸਿੰਘ ਲਾਡੀ,  ਕਰਨ ਬਰਾੜ, ਕਿੱਟੂ ਗਰੇਵਾਲ, ਪ੍ਰਧਾਨ, ਮਹਿਲਾ ਕਾਂਗਰਸ ਪੰਜਾਬ, ਅਮਨ ਅਰੋੜਾ, ਸੁਰਜੀਤ ਧੀਮਾਨ, ਮਲਕੀਤ ਸਿੰਘ ਦਾਖਾ, ਰਮਨ ਬਹਿਲ, ਸੁਰਜੀਤ ਕੌਰ ਬਰਨਾਲਾ, ਗਗਨਜੀਤ ਸਿੰਘ ਬਰਨਾਲਾ, ਸਾਂਝਾ ਮੋਰਚਾ ਤੋਂ ਗੁਰਪ੍ਰੀਤ ਭੱਟੀ ਵੀ ਮੌਜ਼ੂਦ ਰਹੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>