ਬਹਿਸ ਤੋਂ ਭੱਜਣ ਦੇ ਬਹਾਨੇ ਲਭ ਰਹੇ ਹਨ ਸਰਨਾ ਭਰਾ :- ਸਿਰਸਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਸ਼ਰਤਾਂ ਦੇ ਨਾਲ ਜਨਤਕ ਬਹਿਸ ਕਰਨ ਦੀ ਦਿੱਤੀਆਂ ਜਾ ਰਹੀਆਂ ਸਲਾਹਾਂ ਦਾ ਹਵਾਲਾ ਦਿੰਦੇ ਹੋਏ ਸਰਨਾ ਭਰਾਵਾਂ ਵੱਲੋਂ ਬਹਿਸ ਤੋਂ ਪਹਿਲਾਂ ਹੀ ਮੈਦਾਨ ਛੱਡ ਕੇ ਭੱਜ ਜਾਉਣ ਦਾ ਖਦਸਾ ਜਤਾਇਆ ਹੈ। ਸਿਰਸਾ ਨੇ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨਾਂ ਦੇ ਜਨਤਕ ਬਹਿਸ ਦੇ ਸੱਦੇ ਨੂੰ ਉਨ੍ਹਾਂ ਵੱਲੋਂ ਪ੍ਰਵਾਨ ਕਰਨ ਤੋਂ ਬਾਅਦ ਸਰਨਾ ਭਰਾਵਾਂ ਵੱਲੋਂ ਜੋ ਬੇਲੋੜੀਆਂ ਸ਼ਰਤਾਂ ਬਹਿਸ ‘ਚ ਆਉਣ ਤੋਂ ਪਹਿਲਾਂ ਲਗਾਈਆਂ ਜਾ ਰਹੀਆਂ ਹਨ ਉਹ  ਕਿਤੇ ਨਾ ਕਿਤੇ ਉਨ੍ਹਾਂ ਦੀ ਮੁਦਿਆਂ ਤੋਂ ਭਗੌੜੀ ਸਿਆਸਤ ਦਾ ਹਿੱਸਾ ਲਗਦੀ ਹੈ।

ਸਰਨਾ ਭਰਾਵਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ 15 ਦਿਨਾਂ ‘ਚ ਪੇਸ਼ ਕਰਨ ਦਾ ਦਾਅਵਾ ਉਨ੍ਹਾਂ ਵੱਲੋਂ ਕਰਨ ਤੋਂ ਬਾਅਦ ਟੀ.ਵੀ. ਚੈਨਲਾਂ ਤੇ ਬਹਿਸ ਕਰਨ ਦੇ ਦਿੱਤੇ ਗਏ ਸਰਨਾ ਦੇ ਸੱਦੇ ਨੂੰ ਗੁਰੂ ਦਰਬਾਰ ਵੱਲ ਮੋੜਨ ਦੀ ਸਰਨਾ ਦੀ ਸਾਹਮਣੇ ਆਈ ਨਵੀਂ ਸ਼ਰਤ ਨੂੰ ਵੀ ਸਿਰਸਾ ਨੇ ਸਿਆਸਤ ਦੀ ਪਲਾਇਨ ਵਾਦਿਤਾ ਦਾ ਸ਼ਿਖਰ ਦੱਸਿਆ। ਸਿਰਸਾ ਨੇ ਸਰਨਾ ਭਰਾਵਾਂ ਤੇ ਇਲਜ਼ਾਮਾ ਦੀ ਝੜੀ ਲਗਾਉਂਦੇ ਹੋਏ ਕਿਹਾ ਕਿ ਸਰਨਾ ਭਰਾਂ ਕਹਿੰਦੇ ਹਨ ਕਿ ਅਗਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ ਤਾਂ ਉਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਜਾਵੇ,  ਪਰ ਇਸ ਤਰ੍ਹਾਂ ਦੇ ਬੇਲੋੜੇ ਦਾਅਵੇ ਕਰਦੇ ਹੋਏ ਸਰਨਾ ਭਰਾ ਇਹ ਕਿਉਂ ਭੁਲ ਜਾਂਦੇ ਹਨ ਕਿ ਪਰਮਜੀਤ ਸਿੰਘ ਸਰਨਾ ਦਿੱਲੀ ਕਮੇਟੀ ਦੇ ਇਤਿਹਾਸ ਦੇ ਉਹ ਪਹਿਲੇ ਪ੍ਰਧਾਨ ਹਨ ਜਿਨ੍ਹਾਂ ਦੇ ਖਿਲਾਫ ਪ੍ਰਬੰਧ ਦੌਰਾਨ ਭ੍ਰਸ਼ਟ ਆਚਰਨ ਕਰਕੇ ਮਾਣਯੋਗ ਅਦਾਲਤ ਵੱਲੋਂ ਧਾਰਾ 420 ਤੇ 406 ਤਹਿਤ ਠੱਗੀ ਅਤੇ ਗਬਨ ਦਾ ਮੁਕਦਮਾ ਦਰਜ ਹੋਇਆ ਹੈ।

ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਗਏ ਨਗਰ ਕੀਰਤਨ ਦੌਰਾਨ ਸਰਨਾ ਭਰਾਵਾਂ ਵੱਲੋਂ ਪਾਲਕੀ ਸਾਹਿਬ ‘ਚ ਲਗਾਏ ਗਏ ਸੋਨੇ ਦੀ ਮਾਤਰਾ ‘ਚ ਲਗਭਗ 10 ਕਿਲੋ ਸੋਨੇ ਦਾ ਅੰਤਰ ਆਉਣ ਅਤੇ ਰਸਤੇ ‘ਚ ਸੰਗਤ ਦਰਸ਼ਨ ਦੌਰਾਨ ਆਈ ਲਗਭਗ ਢਾਈ ਕਰੋੜ ਦੀ ਚੜਤ ਨੂੰ ਦਿੱਲੀ ਕਮੇਟੀ ਦੇ ਖਜਾਨੇ ‘ਚ ਨਾ ਜਮ੍ਹਾਂ ਕਰਵਾਉਣ ਦਾ ਵੀ ਸਿਰਸਾ ਨੇ ਦੋਸ਼ ਲਗਾਇਆ। 2011 ‘ਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਸ਼ੁਰੂ ਕੀਤੇ ਗਏ ਬਹੁਕਰੋੜੀ ਪ੍ਰੋਜੈਕਟਾਂ ਦੌਰਾਨ ਪਰਮਜੀਤ ਸਿੰਘ ਸਰਨਾ ਵੱਲੋਂ 200 ਕਰੋੜ ਦੀ ਰਕਮ ਇਨ੍ਹਾਂ ਪ੍ਰੋਜੈਕਟਾਂ ਵਾਸਤੇ ਸੰਗਤਾਂ ਵੱਲੌਂ ਦੇਣ ਦੇ ਗੁਰੁ ਦਰਬਾਰ ਚੋਂ ਕੀਤੇ ਗਏ ਦਾਅਵੇ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੇ ਸਰਨਾ ਭਰਾਵਾਂ ਨੂੰ 200 ਕਰੋੜ ਦਿੱਲੀ ਕਮੇਟੀ ਦੇ ਖਜਾਨੇ ‘ਚ ਜਮ੍ਹਾਂ ਕਰਵਾਉਣ ਦੀ ਵੀ ਸਲਾਹ ਦਿੱਤੀ। ਬੀ.ਐਲ. ਕਪੂਰ ਨਾਲ ਬਾਲਾ ਸਾਹਿਬ ਹਸਪਤਾਲ ਦੀ ਡੀਲ ਕਰਨ ਉਪਰੰਤ ਮਿਲੀ ਰਕਮ ਨਾਲ ਪਰਮਜੀਤ ਸਿੰਘ ਸਰਨਾ ਵੱਲੋਂ ਕਾਪਸਹੇੜਾ ਵਿਖੇ ਹਰਿਯਾਣਾ ਦੇ ਆਗੂ ਕੁਲਦੀਪ ਬਿਸ਼ਨੋਈ ਦਾ ਫਾਰਮ ਹਾਉਸ ਖਰੀਦਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>