ਪੰਜਾਬੀ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਕੌਮੀ ਸ਼ਹੀਦਾਂ ਨੂੰ ਸਮਰਪਿਤ ਹੈ

“ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਨਿਰਮਾਤਾ “ਸਿੰਘ ਬ੍ਰਦਰਜ਼ ਆਸਟਰੇਲੀਆ” ਅਤੇ “ਗੁਰੂ ਨਾਨਕ ਫੈਮਿਲੀ”( ਸੇਵਾ ਸੰਸਥਾ) ਵੱਲੋ ਪੇਸ਼ ਕੀਤੀ ਗਈ ਸਿੱਖ ਕੌਮ ਦੇ  ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ  ਨੂੰ ਸਮਰਪਿਤ ਸੱਚੀ ਕਹਾਣੀ ਤੇ ਅਧਾਰਿਤ ਪੰਜਾਬੀ ਫਿਲਮ ਹੈ ।ਇਹ ਫਿਲਮ 5 ਜੂਨ 2015 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੀ ਖਾਸ ਗੱਲ ਇਹ ਹੈ ਕੀ ਇਸ ਫਿਲਮ ਦੀ ਕਹਾਣੀ  ਭਾਈ ਜਿੰਦਾ ਸੁੱਖਾ ਦੁਆਰਾ ਲਿਖੀਆਂ ਗਈਆਂ ਹੱਥ ਲਿਖਤਾਂ ਤੇ ਛਪੀਆਂ ਕਿਤਾਬਾਂ “ਜੇਲ੍ਹ ਚਿੱਠੀਆਂ” ਅਤੇ “ਅਸੀਂ ਅੱਤਵਾਦੀ ਨਹੀਂ” ਵਿੱਚੋਂ ਲਈ ਗਈ ਹੈ ।ਇਹਨਾਂ ਦੋਵਾਂ ਸ਼ਹੀਦਾਂ ਦੇ ਪਰਿਵਾਰਾਂ ਤੋਂ ਵੀ ਉਹਨਾਂ ਦੇ ਜੀਵਨ ਸਬੰਧੀ ਜਾਣਕਾਰੀ ਲੈ ਕੇ ਇਹ ਫਿਲਮ ਤਿਆਰ ਕੀਤੀ ਗਈ ਹੈ।ਇਸ ਫਿਲਮ  ਦੇ ਕੁਝ ਸੀਨ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਜੀਵਨ ਨਾਲ ਸੰਬਧਿਤ ਥਾਵਾਂ ਤੇ ਫਿਲਮਾਏ ਗਏ ਹਨ ਜਿਵੇ ਕਿ ਉਹਨਾ ਦਾ ਜੱਦੀ ਘਰ ਅਤੇ ਕਾਲਜ।

ਜੂਨ 1984 ਵਿੱਚ ਪਵਿੱਤਰ ਅਕਾਲ ਤਖ਼ਤ  ਸ੍ਰੀ ਅੰਮ੍ਰਿਤਸਰ ਸਾਹਿਬ ਤੇ ਉਸ ਸਮੇ ਦੀ ਜ਼ਾਲਮ ਸਰਕਾਰ ਦੁਆਰਾ ਕੀਤੇ ਗਏ ਹਮਲੇ ਅਤੇ ਅਣਮਨੁੱਖੀ ਤਸ਼ੱਦਤ ਤੋਂ ਬਾਅਦ ਇਹਨਾਂ ਮਹਾਨ ਸ਼ਹੀਦਾਂ ਨੇ ਉਸਦਾ ਬਦਲਾ ਲਿਆ ਅਤੇ ਹੱਕ ਤੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਆਪਣੀ ਸ਼ਹਾਦਤ ਦਿੱਤੀ ਪਰ ਉਹ ਕਿਸੇ ਧਰਮ ਦੇ ਵਿਰੋਧੀ ਨਹੀ ਸਨ ਉਹਨਾ ਨੇ ਦੋਸ਼ੀਆਂ ਤੋਂ ਬਿਨਾਂ ਕਿਸੇ ਵੀ ਨਿਰਦੋਸ਼ ਨੂੰ ਨੁਕਸਾਨ ਨਹੀ ਪਹੁੰਚਾਇਆ ।ਇਸ ਫਿਲਮ ਵਿੱਚ ਉਹਨਾਂ ਦੇ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ ਦੇ ਜੀਵਨ ਸਫਰ ਨੂੰ ਦਰਸਾਇਆ ਗਿਆ ਹੈ ਕਿ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਨਾਲ ਬੀਤਿਆ ,ਉਹਨਾਂ ਦਾ ਕਾਲਜ ਜੀਵਨ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਜੂਨ 1984 ਦੀ ਘਟਨਾ ਨੇ ਉਹਨਾਂ ਦੀ ਆਤਮਾ ਨੂੰ ਅੰਦਰ ਤੱਕ ਝੰਜੋੜ ਦਿੱਤਾ ਅਤੇ ਇਥੋਂ ਉਹਨਾਂ ਦੀ ਜਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ।ਉਹਨਾਂ ਨੇ ਇਸ ਅਣਮਨੁੱਖੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਮਨ ਬਣਾਇਆ ਅਤੇ ਉੱਚ ਵਿਓਂਤਬੰਦੀ ਨਾਲ ਇਸ ਨੂੰ ਅੰਜਾਮ ਦਿੱਤਾ ਇਸ ਕਾਰਨ ਹੀ ਇਸ ਫਿਲਮ ਵਿੱਚ ਉਹਨਾਂ ਦੇ ਨਾਂ ਨਾਲ ਮਾਸਟਰ ਮਾਈਂਡ ਸ਼ਬਦ ਜ਼ੋੜਿਆ ਗਿਆ ਹੈ ।ਇਹ ਗੱਲ ਉਹਨਾਂ ਦੀ ਮਹਾਨ ਸੋਚ ਨੂੰ ਦਰਸਾਉਂਦੀ ਹੈ ਕਿ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਵੀ ਇਹਨਾ ਯੋਧਿਆਂ ਨੇ ਖੁਦ ਆਪਣੇ ਕੀਤੇ ਕਾਰਜਾਂ ਬਾਰੇ ਕਬੂਲਿਆ ਤੇ ਹੱਸਦੇ ਹੋਏ ਆਪਣੇ ਲਈ ਫਾਂਸੀ ਦੀ ਮੰਗ ਕੀਤੀ ।

ਇਸ ਫਿਲਮ ਵਿੱਚ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦਾ ਕਿਰਦਾਰ ਕਰਮਵਾਰ ਨਵ ਬਾਜਵਾ ਅਤੇ ਸੋਨਪ੍ਰੀਤ ਜਵੰਦਾ ਨਿਭਾਅ ਰਹੇ ਹਨ ਅਤੇ ਉਹਨਾਂ ਨਾਲ ਗੁੱਗੂ ਗਿੱਲ ,ਈਸ਼ਾ ਸ਼ਰਮਾ ,ਸੁਨੀਤਾ ਧੀਰ ,ਹਰਿੰਦਰ ਬੱਬ,ਡੈਵੀ ਸਿੰਘ ਅੰਮ੍ਰਿਤਪਾਲ ਬਿੱਲਾ ਅਤੇ ਸਤਵੰਤ ਕੌਰ ਆਦਿ ਅਦਾਕਾਰ ਵੀ ਸ਼ਾਮਿਲ ਹਨ ਅਤੇ ਨਿਰਦੇਸ਼ਨ ਸੁਖਜਿੰਦਰ ਸਿੰਘ ਸ਼ੇਰਾ ਦੁਆਰਾ ਕੀਤਾ ਗਿਆ ਹੈ । ਇਸ ਫਿਲਮ ਦਾ ਸੰਗੀਤ ਟਾਇਗਰ ਸਟਾਇਲ ਯੂ ਕੇ  ਅਤੇ ਜ਼ੋਏ ਅਤੁਲ ਦਾ ਹੈ ।ਕੇ ਐਸ ਮੱਖਣ,ਨੱਛਤਰ ਗਿੱਲ,ਕਲੇਰ ਕੰਠ ਅਤੇ ਕਮਲ ਖਾਨ ਆਪਣੀ ਅਵਾਜ ਨਾਲ ਇਸ ਫਿਲਮ ਦੇ ਗੀਤਾਂ ਨੂੰ ਸ਼ਿੰਗਾਰਿਆ ਹੈ।

ਸਿੰਘ ਬ੍ਰਦਰਜ਼ ਪ੍ਰੋਡਕਸ਼ਨ ਆਸਟਰੇਲੀਆ ਵੱਲੋਂ ਇਸ ਫਿਲਮ ਨੂੰ ਬਨਾਉਣ  ਦਾ ਮਕਸਦ ਕਿਸੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀ ਹੈ ਬਲਕਿ ਭਾਈ ਜਿੰਦਾ ਸੁੱਖਾ ਜੀ ਦੇ ਜੀਵਨ, ਮਹਾਨ ਸੋਚ ਅਤੇ ਸਿੱਖ ਇਤਿਹਾਸ ਤੋ ਜਾਣੂੰ ਕਰਵਾਉਣਾ ਹੈ ।ਇਹਨਾਂ ਸ਼ਹੀਦਾ ਦੇ ਸਬੰਧੀ ਲੋਕਾਂ ਵਿੱਚ ਬਹੁਤ ਸਾਰੀਆਂ ਗਲਤਫਹਿਮੀਆਂ ਹਨ ਜ਼ੋ ਕਿ ਇਸ ਫਿਲਮ ਨੂੰ ਦੇਖ ਕਿ ਦੂਰ ਹੋ ਸਕਦੀਆਂ ਹਨ।ਇਸ ਫਿਲਮ ਤੋਂ ਹੋਣ ਵਾਲੀ ਆਮਦਨ ਦਾ 50 ਪ੍ਰਤੀਸ਼ਤ ਹਿੱਸਾ ਸਿੱਖ ਕੌਮ ਦੇ ਸੰਭਵ ਯਤਨਾਂ, ਪਿੰਡਾਂ ਵਿੱਚ ਗੁਰਮਤਿ ਦੇ ਪ੍ਰਚਾਰ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਵਰਤਿਆ ਜਾਵੇਗਾ ।ਅਜਿਹੇ ਯਤਨਾਂ ਸਦਕਾ ਹੀ ਨੌਜਵਾਨਾਂ ਨੂੰ ਸਹੀ ਸੇਧ ਮਿਲ ਸਕਦੀ ਹੈ ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>