ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ

ਓਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰੰਬੱਧਕ ਕਮੇਟੀ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ ਜਿਸ ਵਿੱਚ ਓਸਲੋ ਅਤੇ ਨਜਦੀਕ ਪੈਦੇ ਸ਼ਹਿਰ ਸੰਨਦਵੀਕਾ, ਆਸਕਰ, ਦਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ  ਸੰਗਤਾ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾਂ  ਚੋ ਸੰਗਤਾਂ ਨੂੰ ਲਿਆਉਣ ਲਈ  ਸਪੈਸ਼ਲ ਬੱਸਾਂ ਦਾ ਪ੍ਰਬੰਧ ਕੀਤਾ ਗਿਆ।ਇਸ ਵਾਰ ਸਵੀਡਨ ਅਤੇ ਡੈਨਮਾਰਕ ਤੋ ਵੀ ਸਿੱਖ ਸੰਗਤਾ ਨਗਰ ਕੀਰਤਨ ਚ ਹਿੱਸਾ ਲੈਣ ਸਪੈਸ਼ਲ ਬੱਸਾ ਲੈ ਹਾਜਿ਼ਰ ਹੋਈਆ।ਓਸਲੋ ਸਿਟੀ ਦੇ ਮੁੱਖ ਰੇਲਵੇ ਸਟੇਸ਼ਨ  ਤੋ ਸ਼ੁਰੂ ਹੋ ਇਹ ਨਗਰ ਕੀਰਤਨ  ਓਸਲੋ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਕਾਰਲ ਜੂਨਸ ਤੋ ਹੁੰਦਾ ਹੋਇਆ  ਰੋਦਹੂਸ ਪਲਾਸਨ(ਆਕਰ ਬ੍ਰਿਗੇ) ਕੋਲ ਜਾ ਸਮਾਪਤ ਹੋਇਆ।ਇਸ  ਨਗਰ ਕੀਰਤਨ ਦੀ ਅਗਵਾਈ  ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ  ਅਤੇ ਮਗਰ ਨੀਲੀ ਅਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ  ਨਿਸ਼ਾਨ ਸਾਹਿਬ ਚੁੱਕੀ  ਨਗਰ ਕੀਰਤਨ ਦੀ ਸ਼ਾਨ ਵਧਾ ਰਹੀਆ ਸਨ।ਢੋਲ ਦੇ ਨਗਾੜੇ ਤੇ ਡਰਬੀ(ਇਂਗਲੈਡ)ਤੋ ਆਇਆ ਭਾਈ ਬੰਦਾ ਸਿੰਘ ਬਹਾਦਰ ਦੀ ਗੱਤਕਾ ਟੀਮ ਵੀ ਆਪਣੇ ਜੋਹਰ ਵਿਖਾ ਰਹੇ ਸਨ।ਸਾਰੇ ਰਸਤੇ  ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ  ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ ਰਹੀਆ ਸੀ।ਨਾਰਵੀਜੀਅਨ ਲੋਕਾ ਅਤੇ ਨਾਰਵੇ ਵਿੱਚ ਵੱਸਦੇ ਦੂਸਰੇ ਧਰਮਾਂ ਦੇ ਲੋਕਾ ਨੂੰ ਸਿੱਖ ਧਰਮ ਦੀ ਜਾਣਕਾਰੀ ਲਈ ਨਾਰਵੀਜੀਅਨ ਭਾਸ਼ਾ ਚ ਛਪਾਏ ਪਰਚੇ ਵੀ ਵੰਡੇ ਗਏ।ਨਗਰ ਕੀਰਤਨ  ਦੀ ਸਮਾਪਤੀ ਦੋਰਾਨ  ਸ੍ਰ ਗੁਰਦਿਆਲ ਸਿੰਘ ਪੱਡਾ  ਪਰਿਵਾਰ ਵੱਲੋ ਚਾਹ/ਪਕੋੜਿਆ  ਦੀ ਸੇਵਾ ਅਤੇ ਗੁਰੂ ਘਰ ਓਸਲੋ ਤਰਫੋ ਲੰਗਰ ਲਗਾਇਆ ਗਿਆ ।ਕਈ ਜਾਣੀ ਮਾਣੀਆ ਨਾਰਵੀਜੀਅਨ ਸਿਆਸੀ ਵਿਅਕਤੀਆ ਨੇ ਵੀ  ਨਗਰ ਕੀਰਤਨ ਚ ਸ਼ਾਮਿਲ ਹੋ ਸਿੱਖ ਕੋਮ ਨੂੰ ਇਸ ਪਵਿੱਤਰ ਦਿਹਾੜੇ ਦੀਆ ਵਧਾਈਆ ਦਿੱਤੀਆ।ੳਸਲੋ ਪੁਲੀਸ ਦੇ ਅਫਸਰਾ ਵੱਲੋ  ਵੀ  ਸਿੱਖ ਭਾਈ ਚਾਰੇ ਨੂੰ  ਇਸ ਦਿਨ ਦੀਆ  ਵਧਾਈਆ ਦਿੱਤੀਆ।ਇਸ ਦੋਰਾਨ ਦਸਤਾਰ ਦਿਵਸ  ਨੂੰ ਸਪਰਪਿਤ ਦਿਨ ਵੀ ਮਨਾਇਆ ਗਿਆ ਅਤੇ ਪੂਰਨ ਸਿੱਖੀ ਸਰੂਪ ਚ ਸੱਜੇ ਸਿੰਘਾ  ਆਦਿ ਵੱਲੋ ਸਿੱਖ ਧਰਮ ਅਤੇ ਦਸਤਾਰ ਦੀ ਮਹਤੱਵਤਾ ਨੂੰ ਨਾਰਜੀਵੀਅਨ ਲੋਕਾ ਨੂੰ ਦੱਸਿਆ ਗਿਆ ਜਿਸ ਨੂੰ ਨਾਰਵੀਜੀਅਨ ਲੋਕਾ ਨੇ ਗਹਿਰੀ ਰੁੱਚੀ ਨਾਲ ਸੁਣਿਆ ਅਤੇ ਬਹੁਤ ਸਾਰੇ ਨਾਰਵੀਜੀਅਨ ਲੋਕਾ ਨੇ  ਆਪਣੇ ਸਿਰਾ ਤੇ ਦਸਤਾਰਾ ਸਜਾ ਆਪਣੇ ਆਪ  ਨੂੰ ਫਖਰ ਚ ਮਹਿਸੂਸ ਕੀਤਾ ਤੇ ਨਾਰਵੀਜੀਅਨ ਲੋਕਾ ਨੇ ਗੁਰੂ ਕਾ ਲੰਗਰ ਚਾਅ ਨਾਲ ਛੱਕਿਆ। ਨਾਰਵੇ ਦੇ ਪ੍ਰਮੁੱਖ ਅਖਬਾਰ ਅਤੇ ਟੀ ਵੀ ਵਾਲੇ ਕੇਵਰਜ ਲਈ ਪਹੁੰਚੇ ਹੋਏ ਸਨ।ਸਮਾਪਤੀ ਵੇਲੇ  ਗੁਰੂ ਘਰ ਓਸਲੋ ਦੇ ਪ੍ਰਬੰਧਕੀ ਕਮੇਟੀ ਦੇ ਮੁੱਖੀ ਲਹਿੰਬਰ ਸਿੰਘ,ਉੱਪ ਪ੍ਰਧਾਨ ਆਤਮਾ ਸਿੰਘ,ਕਸਮੀਰ ਸਿੰਘ ਸੈਕਟਰੀ,ਸਕੱਤਰ ਅਮਨਦੀਪ ਕੌਰ,ਖੁਜਾਨਚੀ ਕਮਲਜੀਤ ਸਿੰਘ,ਮੈˆਬਰ ਪਰਮਜੀਤ ਸਿੰਘ,ਸਵਿੰਦਰ ਸਿੰਘ,ਮਲਕੀਤ ਸਿੰਘ,ਅਮਰਜੀਤ ਕੌਰ,ਨਛੱਤਰ ਕੌਰ,ਜਸਵਿੰਦਰ ਕੌਰ ਆਦਿ  ਨੇ  ਆਈਆ  ਹੋਈ  ਸੰਗਤਾ   ਦਾ ਤਹਿ ਦਿਲੋ ਧੰਨਵਾਦ ਕੀਤਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>