‘ਅਸੀਂ ਭਾਰਤ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦੇਵਾਂਗੇ’ : ਹਾਫਿਜ਼

ਲਾਹੌਰ – ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁੱਖ ਨੇਤਾ ਹਾਫਿ਼ਜ਼ ਸਈਅਦ ਕਸ਼ਮੀਰ ਸਬੰਧੀ ਭਾਰਤ ਦੇ ਖਿਲਾਫ਼ ਭੜਕਾਊ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਦੀ ਆਜਾਦੀ ਦੇ ਲਈ ਜਿਹਾਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪਾਕਿਸਤਾਨ ਸਰਕਾਰ ਅਤੇ ਸੈਨਾ ਦੀ ਮੱਦਦ ਨਾਲ ਕਸ਼ਮੀਰ ਵਿੱਚ ਜਿਹਾਦ ਦਾ ਪੂਰਾ ਸਮਰਥਨ ਕਰਦੇ ਹਨ।

ਹਾਫਿਜ਼ ਨੇ ਇੱਕ ਟੀਵੀ ਚੈਨਲ ਤੇ ਗੱਲਬਾਤ ਦੌਰਾਨ ਕਿਹਾ, ‘ਆਉਣ ਵਾਲੇ ਦਿਨਾਂ ਵਿੱਚ ਕਸ਼ਮੀਰ ਵਿੱਚ ਜੰਗੇ ਆਜਾਦੀ ਦੀ ਲੜਾਈ ਹੋਰ ਤੇਜ਼ ਹੋਵੇਗੀ।ਭਾਰਤ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦੇਵਾਂਗੇ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਸ਼ਮੀਰੀਆਂ ਦੇ ਇਸ ਸੰਘਰਸ਼ ਵਿੱਚ ਉਹ ਉਨ੍ਹਾਂ ਦਾ ਸਾਥ ਦੇਣਗੇ। ਭਾਰਤ ਵੱਲੋਂ ਹਾਫਿਜ਼ ਨੂੰ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਮੰਨਿਆ ਗਿਆ ਹੈ। ਹਾਫਿਜ਼ ਨੇ ਇਹ ਵੀ ਕਿਹਾ ਕਿ ਜੇਹਾਦ ਕਰਨਾ ਇੱਕ ਇਸਲਾਮਿਕ ਸਰਕਾਰ ਦਾ ਫਰਜ਼ ਹੈ। ਪਾਕਿਸਤਾਨ ਦੀ ਸਰਕਾਰ ਇਹ ਮੰਨਦੀ ਹੈ ਕਿ ਆਜ਼ਦੀ ਹਾਸਿਲ ਕਰਨਾ ਕਸ਼ਮੀਰੀਆਂ ਦਾ ਅਧਿਕਾਰ ਹੈ। ਉਹ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕਸ਼ਮੀਰ ਵਿੱਚ ਆਜਾਦੀ ਦੀ ਲੜਾਈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੇਜ਼ ਹੋਵੇਗੀ ਅਤੇ ਅਖੀਰ ਭਾਰਤ ਨੂੰ ਕਸ਼ਮੀਰ ਆਜਾਦ ਕਰਨਾ ਹੀ ਹੋਵੇਗਾ। ਹਾਫਿਜ਼ ਅਨੁਸਾਰ ਉਹ ਪਾਕਿਸਤਾਨ ਵਿੱਚ ਰੈਲੀਆਂ ਕਰਕੇ ਕਸ਼ਮੀਰ ਦੇ ਪੱਖ ਵਿੱਚ ਮਾਹੌਲ ਬਣਾਉਣਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>