ਭੂਚਾਲ ਆਉਣ ਤੇ ਕੀ ਕਰੀਏ ਤੇ ਕੀ ਨਾ ਕਰੀਏ?

ਸੰਜੀਵ ਝਾਂਜੀ,

ਬੀਤੇ ਦਿਨੀਂ ਨੇਪਾਲ ’ਚ ਆਏ ਭੂਚਾਲ ਨੇ ਬੀਤੇ ਦਸ ਦਹਾਕਿਆਂ ’ਚ ਆਏ ਭੁਜ ਅਤੇ ਕਸ਼ਮੀਰ ’ਚ ਆਏ ਭੂਚਾਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਬਾਰੇ ਨੇਪਾਲ ਅਤੇ ਭਾਰਤ ਦੇ ਕੁਝ ਇਲਾਕਿਆ ’ਚ ਆਏ ਭੂਚਾਲ ਨੇ ਲਗਭਗ ਸਭਕੁਝ ਹਿਲਾ ਕੇ ਰੱਖ ਦਿੱਤਾ ਹੈ। ਮਾਨਵਤਾ ਇਕ ਵਾਰ ਫਿਰ ਤ੍ਬਕ ਗਈ ਹੈ। ਚਾਹੇ ਸਰਕਾਰੀ ਆਂਕੜੇ ਕੁਝ ਵੀ ਕਹਿਣ ਪਰ ਲਗਭਗ 10000 ਮੌਤਾਂ ਦਾ ਖੰਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਵਾਰ ਦੇ ਭੂਚਾਲ ’ਚ, ਜਿਸਦੀ ਰਿਕਟਰ ਸਕੇਲ ਤੇ ਰੀਡਿੰਗ 7.9 ਸੀ, ਸ਼ੁਰੂਆਤੀ ਦੌਰ ’ਚ ਸਿਰਫ ਇਕ ਸੌ ਮੌਤਾਂ ਦੀ ਹੀ ਪੁਸ਼ਟੀ ਕੀਤੀ ਗਈ ਸੀ ਪਰ ਜਿਉੁਂ ਜਿਉੁਂ ਸਮਾਂ ਬੀਤਦਾ ਜਾ ਰਿਹਾ ਹੈ ਮੌਤਾਂ ਦਾ ਆਂਕੜਾ ਹੱਦਾਂ ਬੰਨੇ ਟਪਦਾ ਜਾ ਰਿਹਾ ਹੈ।

ਭੂਚਾਲ ਕੀ ਹੁੰਦਾ ਹੈ?

ਸੱਭ ਤੋਂ ਪਹਿਲਾਂ ਇਹੀ ਪ੍ਰਸ਼ਨ ਜਾਨਣਾ ਜਰੂਰੀ ਹੈ ਕਿ ਭੂਚਾਲ ਕੀ ਹੁੰਦਾ ਹੈ। ਦਰਅਸਲ ਜਦੋਂ ਕਿਸੇ ਕਾਰਨ ਧਰਤੀ ਦੇ ਅੰਦਰੋਂ ਕੁਝ ਅਜਿਹੀਆਂ ਤਰੰਗਾਂ ਨਿਕਲਦੀਆਂ ਹਨ ਜਿਹੜੀਆਂ ਧਰਤੀ ਦੀ ਉੁਪਰੀ ਪਰਤ ਜਿਸ ਮੌਕੇ ਧਰਤੀ ਦੇ ਕਿਸੇ ਵਿਸ਼ੇਸ਼ ਖੇਤਰ ’ਚ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਧਰਤੀ ਡੋਲਦੀ ਹੈ ਪਰ ਡੋਲਣ ਦੀ ਦਰ ਦਰ ਵੱਖੋ ਵੱਖਰੀ ਹੁੰਦੀ ਹੈ। ਇਹ ਭੂਚਾਲ ਦੀ ਤੀਬ੍ਰਤਾ ਤੇ ਨਿਰਭਰ ਕਰਦੀ ਹੈ। ਤੀਬਰਤਾ ਜ਼ਿਆਦਾ ਹੋਣ ਤੇ ਕਈ ਬਾਰ ਕਈ ਥਾਵਾਂ ਤੋਂ ਧਰਤੀ ਪਾੜ ਵੀ ਜਾਂਦੀ ਹੈ। ਪਹਾੜੀ ਖੇਤਰਾਂ ’ਚ ਜਿਆਦਾ ਤਬਾਹੀ ਹੁੰਦੀ ਹੈ ਕਿਉੁਂਕਿ ਹਲਚਲ ਦੌਰਾਣ ਵੱਡੇ ਵੱਡੇ ਪੱਥਰ ਰੁੜ੍ਹ ਪੈਂਦੇ ਹਨ।

ਭੂਚਾਲ ਕਿਉੁਂ ਆਉੁਂਦਾ ਹੈ?

ਭੂਚਾਲ ਆਉੁਣ ਦਾ ਕਾਰਨ ਧਰਤੀ ਹੇਠੋਂ ਪਲੇਟਾਂ ਦਾ ਸਰਕਣਾ ਮੰਨਿਆ ਜਾਂਦਾ ਹੈ। ਜਦੋਂ ਪਲੇਟਾਂ ਆਪਸ ’ਚ ਸਰਕ ਜਾਂਦੀਆਂ ਹਨ ਤਾਂ ਤਰੰਗਾਂ ਪੈਦਾ ਹੁੰਦੀਆਂ ਹਨ। ਇਹ ਤਰੰਗਾਂ ਧਰਤੀ ਨੂੰ ਹਿਲਾ ਦਿੰਦੀਆਂ ਹਨ। ਅਸਲ ’ਚ ਧਰਤੀ ਅੰਦਰ ਇਲਾਸਟਿਕ ਊੂਰਜਾ ਜਮਾਂ ਹੁੰਦੀ ਰਹਿੰਦੀ ਹੈ। ਜਦੋਂ ਧਰਤੀ ਦੇ ਉੁਪਰੀ ਖੋਲ ’ਚੋ ਇਹ ਊੂਰਜਾ ਇਕਦਮ ਬਾਹਰ ਨਿਕਲਦੀ ਹੈ ਤਾਂ ਇਹ ਧਰਤੀ ਦੀਆਂ ਪਲੇਟਾਂ ਨੂੰ ਹਿਲਾ ਕੇ ਇਕ ਦੂਜੀ ਨਾਲ ਸਰਕਣ ਲਈ ਮਜਬੂਰ ਕਰ ਦਿੰਦੀ ਹੈ। ਜਿਸ ਦੇ ਸਿਟੇ ਵਜੋਂ ਭੂਚਾਲ ਆਉੁਂਦੇ ਹਨ।
ਇਹ ਇਲਾਸਟਿਕ ਊੂਰਜਾ ਧਰਤੀ ਦੀ ਪੇਪੜੀ ਦੇ ਬਰਿਟਲ ਜਿਸਨੂੰ ਭੰਗੁਰ ਕਹਿੰਦੇ ਹਨ, ਸ਼ੈਲਾਂ ’ਚ ਤਨਾਅ ਦੇ ਰੂਪ ’ਚ ਇਕਠੀ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਪੈਦਾ ਹੋਇਆ ਪ੍ਰਤੀਬਲ ਜਦੋਂ ਇਨ੍ਹਾਂ ਸ਼ੈਲਾਂ ਦੀ ਸਹਿਣ ਸੀਮਾਂ ਤੋਂ ਬਾਹਰ ਹੋ ਜਾਂਦਾ ਹੈ ਤਾਂ ਇਹ ਊੂਰਜਾ ਸ਼ੈਲ ਨੂੰ ਤੋੜ ਕੇ ਬਾਹਰ ਵੱਲ ਨੂੰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ। ਇਹ ਰਿਸਾਵ ਭੂਕੰਪੀ ਤਰੰਗਾਂ ਦੇ ਰੂਪ ’ਚ ਹੁੰਦਾ ਹੈ। ਤਰੰਗਿਤ ਹੋ ਕੇ ਜਮੀਨ ਹਿਲਣ ਲਗਦੀ ਹੈ। ਇਸ ਦਾ ਵਿਨਾਸ਼ਕਾਰੀ ਪ੍ਰਭਾਵ ਅਸੀਂ ਧਰਤੀ ਦੀ ਸਤਹਿ ਤੇ ਮਹਿਸੂਸ ਕਰਦੇ ਹਾਂ।

ਭੂਚਾਲ ਦਾ ਮੂੱਖ ਕਾਰਨ ਕੀ ਹੈ?

ਦਰਅਸਲ ਧਰਤੀ ਦਾ ਬਾਹਰੀ 100 ਕਿਲੋਮੀਟਰ ਤੱਕ ਦਾ ਗਹਿਰਾ ਖੇਤਰ ਜਿਸਨੂੰ ਸਥਲਮੰਡਲ ਕਿਹਾ ਜਾਂਦਾ ਹੈ, ਸਥਿਰ ਨਾ ਹੋ ਕੇ ਸਤਤ ਪਾਰਸ਼ਵਿਕ ਗਤੀ ’ਚ ਰਹਿੰਦਾ ਹੈ। ਸਥਲਮੰਡਲ ਦੇ ਗੋਲਾਕਾਰ ਟੁਕੜੇ ਜਾਂ ਪਲੇਟਾਂ ਗਤੀਮਾਨ ਹੋਣ ਦੇ ਕਾਰਨ ਕਈ ਖੇਤਰਾਂ ’ਚ ਇਕ ਦੂਜੇ ਤੋਂ ਦੂਰ ਹਟਣ ਅਤੇ ਕਈ ਖੇਤਰਾਂ ’ਚ ਇਕ ਦੂਜੇ ਨਾਲ ਟਕਰਾਉੁਣ ਦੀ ਪ੍ਰਕਿਰਿਆਂ ’ਚ ਰਹਿੰਦੇ ਹਨ। ਜਦੋਂ ਇਹ ਇਕ ਦੂਜੇ ਨਾਲ ਟਕਰਾਉੁਂਦੇ ਹਨ ਜਾ ਪਰ੍ਹਾਂ ਹਟਦੇ ਹਨ ਤਾ ਭੂਚਾਲ ਆਉੁਂਦੇ ਹਨ। ਜਿਹੜੇ ਖੇਤਰਾਂ ’ਚ ਇਹ ਪਲੇਟਾਂ ਹਨ ਉੁਥੇ ਭੂਚਾਲ ਆਉੁਣ ਦੀ ਸੰਭਾਵਨਾ ਜਿਆਦਾ ਰਹਿੰਦੀ ਹੈ।

ਭੂਚਾਲ ਨਾਲ ਕੀ ਹੁੰਦਾ ਹੈ?

ਭੂਚਾਲ ਤਾਂ ਧਰਤੀ ਤੇ ਆਉੁਂਦੇ ਹੀ ਰਹਿੰਦੇ ਹਨ। ਜਿਆਦਾਤਰ ਭੂਚਾਲ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪਤਾ ਆਮ ਲੋਕਾਂ ਨੂੰ ਨਹੀਂ ਲਗਦਾ, ਕਿਉੁਂਕਿ ਇਨ੍ਹਾਂ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ। ਤੇਜ਼ ਭੂਚਾਲ ਵੱਡੀ ਤਬਾਹੀ ਦਾ ਕਾਰਣ ਬਣਦੇ ਹਨ। ਕਈ ਲੋਕ ਮਾਰੇ ਜਾਂਦੇ ਹਨ। ਬਿਲਡਿਗਾਂ ਢਹਿ ਢੇਰੀ ਹੋ ਜਾਂਦੀਆਂ ਹਨ। ਲੋਕ ਮਲਬੇ ਹੇਠਾ ਦੱਬੇ ਜਾਂਦੇ ਹਨ। ਭੂਚਾਲ ਦੋਰਾਣ ਲੋਕ ਇਧਰ ਉੁਧਰ ਭੱਜਦੇ ਹਨ, ਜਿਸਦੇ ਸਿੱਟੇ ਵਜੋਂ ਕੁਝ ਲੋਕ ਭਗਦੜ ’ਚ ਵੀ ਮਾਰੇ ਜਾਂਦੇ ਹਨ ਜਾਂ ਫੱਟੜ ਹੋ ਜਾਂਦੇ ਹਨ। ਘਰਾਂ ਬਿਲਡਿਗਾਂ ਦੇ ਢਹਿ ਢੇਰੀ ਹੋ ਜਾਣ ਨਾਲ ਲੋਕ ਬੇਘਰ ਹੋ ਜਾਂਦੇ ਹਨ ਅਤੇ ਦੁਕਾਨਾਂ ਦੇ ਮਲਬੇ ਦੇ ਰੂਪ ’ਚ ਬਦਲ ਜਾਣ ਕਾਰਨ ਲੋਕ ਬੇਰੁਜਗਾਰ ਹੋ ਜਾਂਦੇ ਹਨ।  ਕਈ ਬੱਚੇ ਯਤੀਮ ਹੋ ਜਾਂਦੇ ਹਨ। ਪਰ ਇਹ ਸਭ ਕੁਝ ਹਰ ਭੂਚਾਲ ਨਾਲ ਨਹੀਂ ਹੁੰਦਾ। ਇਹ ਸਿਰਫ ਉੁਸ ਵੇਲੇ ਹੁੰਦਾ ਹੈ ਜਦੋਂ ਭੂਚਾਲ ਦੀ ਸ਼ਕਤੀ ਜਿਆਦਾ ਹੋਵੇ।

ਭੂਚਾਲ ਆਉੁਣ ਤੇ ਕੀ ਕੀਤਾ ਜਾਵੇ?

ਇਹ ਸੱਭ ਤੋਂ ਮਹੱਤਵਪੂਰਨ ਪ੍ਰਸ਼ਨ ਹੈ ਕਿ ਜਦੋਂ ਭੂਚਾਲ ਆਵੇ ਤਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕੀ ਕੀਤਾ ਜਾਵੇ? ਸੱਭ ਤੋਂ ਜਰੂਰੀ ਤਾਂ ਇਹ ਹੈ ਕਿ ਡਰੋ ਨਾ ਅਤੇ ਨਾ ਹੀ ਘਬਰਾਉੁ। ਸੰਜਮ ਤੋਂ ਕੰਮ ਲਵੋ। ਭਗਦੜ ’ਚ ਉੁਨ੍ਹੀ ਦੇਰ ਬਿਲਡਿੰਗ ਛੱਡਣ ਦੀ ਕੋਸ਼ਿਸ਼ ਨਾ ਕਰੋ ਜਿਨ੍ਹੀ ਦੇਰ ਧਰਤੀ ’ਚ ਹੱਲਚੱਲ ਹੈ ਜਾਂ ਧਰਤੀ ਝੱਟਕੇ ਮਹਿਸੂਸ ਕਰ ਰਹੀ ਹੈ। ਬੀਮ ਦੇ ਨੇੜੇ, ਕੰਧ ਦੇ ਨਾਲ ਜਾਂ ਦਰਵਾਜੇ ਦੇ ਵਿਚਕਾਰ ਆਪਣੀ ਪੁਜੀਸ਼ਨ ਸੰਭਾਲ ਲਵੋ। ਕਿਸੇ ਮਜਬੂਤ ਫਰਨੀਚਰ ਜਿਵੇਂ ਸਕੂਲਾਂ ’ਚ ਡੈਸਕਾਂ, ਘਰਾਂ ’ਚ ਬੈੱਡ ਜਾਂ ਮੇਜ ਥੱਲੇ ਹੋ ਜਾਵੋ। ਉੁਸ ਦੀਵਾਰ ਦੇ ਨੇੜੇ ਖੜੇ ਹੋ ਜਾਵੋ ਜਿਸ ’ਚ ਸ਼ੈਲਫ ਨਾ ਹੋਣ। ਬਚਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਨੇੜੇ ਫਰਨੀਚਰ ਜਾਂ ਹੋਰ ਸਮਾਨ ਜਿਹੜਾ ਡਿੱਗ ਸਕਦਾ ਹੈ, ਨਾ ਹੋਵੇ।

ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?

ਜਦੋਂ ਕਿਸੇ ਥਾਂ ਤੇ ਭੂਚਾਲ ਆਉੁਂਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਸਦੀ ਤੀਬਰਤਾ 7.4 ਜਾਂ 5.8 ਜਾਂ 7.8 ਸੀ। ਆਖਿਰ ਇਸ ਤੋਂ ਕੀ ਭਾਵ ਹੈ? ਅਸਲ ’ਚ ਇਹ ਭੂਚਾਲ ਮਾਪਕ ਸਕੇਲ ਦੀ ਰੀਡਿੰਗ ਹੈ। ਭੂਚਾਲ ਨੂੰ ਰਿਕਟਰ ਪੈਮਾਨੇ ਨਾਲ ਮਾਪਿਆ ਜਾਂਦਾ ਹੈ। ਇਹ ਇਕ ਲਾਗੋਰੇਥਿਮਕ ਸਕੇਲ ਹੈ, ਜਿਹੜੀ ਕਿ 1935 ’ਚ ਚਾਰਲਸ ਰਿਕਟਰ ਨੇ ਭੂਚਾਲ ਦੋਰਾਣ ਧਰਤੀ ਵਲੋਂ ਛੱਡੀ ਜਾਣ ਵਾਲੀ ਊੂਰਜਾ ਨੂੰ ਮਾਪਣ ਵਾਸਤੇ ਬਣਾਈ ਸੀ।

ਕਿਹੜਾ ਭੂਚਾਲ ਖਤਰਨਾਕ ਹੁੰਦਾ ਹੈ?

ਆਮਤੌਰ ਤੇ ਉੁਹ ਭੂਚਾਲ ਜਿਨ੍ਹਾਂ ਦੀ ਰਿਕਟਰ ਸਕੇਲ ਤੇ ਵੈਲਿਓ 2.5 ਹੁੰਦੀ ਹੈ, ਉੁਨ੍ਹਾਂ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ ਪਰ ਇਹ ਰਿਕਾਰਡ ਕੀਤੇ ਜਾ ਸਕਦੇ ਹਨ।  4.5 ਵਾਲੇ ਭੂਚਾਲਾਂ ਨਾਲ ਸਥਾਨਕ ਥੋੜੀ ਬਹੁਤ ਤਬਾਹੀ ਹੁੰਦੀ ਹੈ। 6.0 ਰਿਕਟਰ ਸਕੇਲ ਵਾਲਾ ਭੂਚਾਲ ਅਬਾਦੀ ਵਾਲੇ ਇਲਾਕਿਆਂ ਲਈ ਤਬਾਹਕੁਨ ਸਿੱਧ ਹੋ ਸਕਦਾ ਹੈ। 7.0 ਵਾਲੇ ਭੂਚਾਲ ਖਤਰਨਾਕ ਸਿੱਧ ਹੋ ਸਕਦੇ ਹਨ। ਇਨ੍ਹਾਂ ਲਾਲ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਰਿਕਟਰ ਸਕੇਲ ਤੇ 8.0 ਜਾਂ ਇਸਤੋਂ ਵੱਧ ਵੈਲਿਉੁ ਵਾਲੇ ਭੂਚਾਲ ਬਹੁਤ ਖਤਰਨਾਕ ਹੁੰਦੇ ਹਨ। ਇਹ ਪਿੰਡਾਂ ਦੇ ਪਿੰਡ ਜਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦਾ ਹੈ ਜਾਂ ਕਈ ਵਾਰ ਗਰਕਾਂ ਵੀ ਦਿੰਦਾ ਹੈ। ਜਿਵੇਂ 31 ਮਈ 1935 ਨੂੰ ਕੋਟਾ ’ਚ ਆਏ ਭੂਚਾਲ ਨੇ ਸਾਰਾ ਕੋਟਾ ਹੀ ਗਰਕਾ ਦਿੱਤਾ ਸੀ।

ਭਾਰਤ ’ਚ ਭੂਚਾਲ ਕਿੱਥੇ ਕਿੱਥੇ ਆ ਸਕਦਾ ਹੈ?

ਹਾਲਾਂਕਿ ਭੂਚਾਲ ਦੀ ਭੱਵਿਖ ਬਾਣੀ ਕਰਨ ਵਾਲਾ ਕੋਈ ਯੰਤਰ ਹੋਂਦ ’ਚ ਹਾਲੇ ਤੱਕ ਨਹੀਂ ਹੈ। ਇਸ ਦਾ ਅਨੁਮਾਨ ਸਿਰਫ ਕੁੱਤਿਆਂ, ਬਿੱਲੀਆਂ ਦੇ ਕੂਕਣ ਚੂਕਣ ਜਾਂ ਹੋਰ ਜਾਨਵਰਾਂ ਦੀਆਂ ਗੱਤੀਵਿੱਧੀਆਂ ਤੋਂ ਹੀ ਲਗਾਇਆ ਜਾ ਸਕਦਾ ਹੈ। ਹਿਮਾਲਿਆ ਖੇਤਰ ’ਚ ਵੱਡੇ ਭੂਚਾਲ ਆਉੁਣ ਦੀ ਸੰਭਾਵਨਾ ਉੁਨ੍ਹਾਂ ਖੇਤਰਾਂ ’ਚ ਜਿਆਦਾ ਹੈ ਜਿਥੇ ਇਹ ਹੁਣ ਤੱਕ ਨਹੀਂ ਆਏ, ਖਾਸ ਤੌਰ ਤੇ ਪਿਛਲੇ ਸੌ ਸਾਲਾਂ ’ਚ। ਕਾਂਗੜਾ, ਬਿਹਾਰ ਅਤੇ ਅਸਾਮ, ਅਸਾਮ ਉੁਹ ਭੂਕੰਪੀ ਖੇਤਰ ਹਨ ਜਿਨ੍ਹਾਂ ’ਚ ਭੂਚਾਲ ਅੰਤਰਾਲ ਮੌਜੂਦ ਹੈ। ਕਾਂਗੜਾ ਜਿਥੇ 1905 ’ਚ ਭੂਚਾਲ ਆਇਆ ਸੀ, ਦੇ ਪੱਛਮੀ ਭਾਗ,ਕਾਂਗੜਾ ਅਤੇ ਬਿਹਾਰ ਦੇ ਉੁਹ ਖੇਤਰ ਜਿੱਥੇ 1934 ’ਚ ਭੂਚਾਲ ਆਇਆ ਸੀ, ਦੇ ਵਿਚਾਲੇ ਦਾ 700 ਕਿਲੋਮੀਟਰ ¦ਮਾ ਖੇਤਰ ਅਤੇ 1897 ਅਤੇ 1950 ’ਚ ਅਸਾਮ ’ਚ ਆਏ ਭੂਚਾਲ ਪ੍ਰਭਾਵਿਤ ਇਲਾਕਿਆਂ ਦੇ ਮੱਧ ਦੇ ਭਾਗ ’ਚ ਆਉੁਣ ਵਾਲੇ ਸਾਲਾਂ ’ਚ ਭੂਚਾਲ ਆ ਸਕਦਾ ਹੈ। ਇਹ ਸਮਾਂ ਸੀਮਾ ਵੱਧ ਤੋਂ ਵੱਧ 30 ਸਾਲ ਹੋ ਸਕਦੀ ਹੈ। ਭਾਵ ਕਿ 30 ਸਾਲਾਂ ’ਚ ਇਥੇ ਭੂਚਾਲ ਆਉੁਣਾ ਨਿਸ਼ਚਿਤ ਹੈ। ਬਿਹਾਰ ਅਤੇ ਅਸਾਮ ਦੇ ਵਿਚਾਲੇ ਵਾਲਾ ਕੇਂਦਰੀ ਭਾਗ ਕਾਫੀ ਵੱਡਾ ਹੈ,ਇਥੇ ਜਬਰਦਸਤ ਤਬਾਹੀ ਵਾਲੇ ਦੋ ਭੂਚਾਲ ਆਉੁਣ ਦੀ ਸੰਭਾਵਨਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>