ਨਵੀਂ ਦਿੱਲੀ : ਕਾਨਪੁਰ ਦੇ ਭਾਈ ਹਰਿੰਦਰ ਸਿੰਘ ਵੱਲੋ ਉਤਾਰਾ ਕੀਤੇ ਗਏ ਹਸਤ ਲਿਖਤ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਗਰ ਕੀਰਤਨ ਦੀ ਸ਼ਕਲ ‘ਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਪੁਜਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਈ ਹਰਿੰਦਰ ਸਿੰਘ ਨੂੰ ਸਿਰੋਪਾ ਤੇ ਕਿਰਪਾਣ ਭੇਂਟ ਕਰਕੇ ਸਨਮਾਨਿਤ ਕੀਤਾ। ਪਾਵਨ ਸਰੂਪ ਦਾ ਗੁਰਦੁਆਰਾ ਸਾਹਿਬ ਵਿਖੇ ਸੰਗਤਾ ਦੇ ਦਰਸ਼ਨਾ ਲਈ ਪ੍ਰਕਾਸ਼ ਵੀ ਕੀਤਾ ਗਿਆ।
ਜੀ.ਕੇ ਨੇ ਭਾਈ ਹਰਿੰਦਰ ਸਿੰਘ ਦੀ ਇਸ ਸੇਵਾ ਦੀ ਸ਼ਲਾਘਾ ਕਰਦੇ ਹੋਏ ਇਸ ਸੇਵਾ ਨੂੰ ਉੱਤਮ ਸੇਵਾ ਵੀ ਦੱਸਿਆ। ਭਾਈ ਹਰਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਤਾਰੇ ‘ਚ ਉਨ੍ਹਾਂ ਨੂੰ ਲਗਭਗ 32 ਮਹੀਨੇ ਲੱਗੇ ਹਨ ਤੇ ਇਕ ਅੰਗ ਦੇ ਉਤਾਰੇ ਲਈ ਲਗਭਗ 24 ਘੰਟੇ ੳਨ੍ਹਾਂ ਨੂੰ ਸੇਵਾ ਕਰਨੀ ਪੈਂਦੀ ਸੀ। ਇਸ ਪਾਵਰ ਸਰੂਪ ‘ਚ ਵਿਸ਼ੇਸ਼ ਤੌਰ ਤੇ ਜਰਮਨੀ ਤੋਂ ਮੰਗਵਾਏ ਗਏ ਖਾਸ ਕਿਸਮ ਦੇ ਕਾਗਜ਼ ਲਗਾਇਆ ਗਿਆ ਹੈ ਜਿਸ ਦੀ ਸੰਭਾਵਿਤ ਉਮਰ 400 ਤੋਂ 500 ਸਾਲ ਤੱਕ ਰਹਿਣ ਦੀ ਉਮੀਦ ਹੈ । ਉਨ੍ਹਾਂ ਨੇ ਨਗਰ ਕੀਰਤਨ ਦੇ ਅੰਮ੍ਰਿਤਸਰ ਪੁੱਜਣ ‘ਤੇ ਇਸ ਪਾਵਰ ਸਰੂਪ ਦੇ ਸ੍ਰੀ ਦਰਬਾਰ ਸਾਹਿਬ ਦੇ ਉਪਰੀ ਕਮਰੇ ‘ਚ ਪ੍ਰਕਾਸ਼ ਕਰਨ ਦੀ ਵੀ ਗੱਲ ਕਹੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ ਅਤੇ ਜਸਬੀਰ ਸਿੰਘ ਜੱਸੀ ਵੀ ਮੌਜੂਦ ਸਨ।