ਦੋਹਰੇ ਡਿਗਰੀ ਪ੍ਰੋਗਰਾਮ ਅਧੀਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਸ਼ਵ ਪੱਧਰੀ ਸਿੱਖਿਆ ਲੈਣਗੇ

ਚੰਡੀਗੜ੍ਹ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਜੇ.ਐਸ. ਧਾਲੀਵਾਲ ਨੇ ਅੱਜ ਇਥੇ ਕਿਹਾ ਹੈ ਕਿ ਅਮਰੀਕਾ ਦੀ ਉਟਾਹ ਯੂਨੀਵਰਸਿਟੀ ਤੇ ਪੁਰਤਗਾਲ ਦੀ ਲਿਸਬਨ ਯੂਨੀਵਰਸਿਟੀ ਨਾਲ ਮਿਲ ਕੇ ਉਹਨਾਂ ਦੀ ਯੂਨੀਵਰਸਿਟੀ ਵਲੋਂ ਮਾਰਕਿਟ ਦੀ ਮੰਗ ਅਨੁਸਾਰ ਸ਼ੁਰੂ ਕੀਤੇ ਜਾ ਰਹੇ ਨਵੇਂ ਕੋਰਸ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਤੇ ਹੁਨਰਾਂ ਨਾਲ ਜਿਹੜੇ 21ਵੀਂ ਸਦੀ ਅੰਦਰ ਪ੍ਰਮੁੱਖ ਖੇਤਰਾਂ ਵਿਚ ਕਾਮਯਾਬ ਹੋਣ ਲਈ ਲਾਜ਼ਮੀ ਹੋ ਗਏ ਹਨ।
ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਮਰੀਕਾ ਤੇ ਪੁਰਤਗਾਲ ਦੀਆਂ ਯੂਨੀਵਰਸਿਟੀਆਂ ਨਾਲ ਹਾਲ ਹੀ ਵਿਚ ਹੋਏ ਸਮਝੌਤਿਆਂ ਬਾਰੇ ਜਾਣਕਾਰੀ ਦਿੰਦਿਆਂ, ਸ਼੍ਰੀ ਧਾਲੀਵਾਲ ਨੇ ਦੱਸਿਆ ਕਿ ਨਵਾਂ ਸ਼ੁਰੂ ਕੀਤਾ ਗਿਆ ਕੋਰਸ ਐਮ.ਬੀ.ਏ. ਤੇ ਮਾਸਟਰ ਆਫ ਸਾਇੰਸ ਇਨ ਮੈਨੇਜਮੈਂਟ ਆਫ ਇਨਫਰਸੇਸ਼ਨ ਇਸ ਤਰਾਂ ਵਿਉੰਤਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਬਿਜ਼ਨਸ ਤੇ ਸੂਚਨਾ ਤਕਨਾਲੋਜੀ ਦੋਹਾਂ ਵਿਚ ਹੀ ਨਿਪੁੰਨ ਕਰੇ। ਉਹਨਾਂ ਦਸਿਆ ਕਿ ਐਮ.ਬੀ.ਏ. ਅਧੀਨ ਵਿਦਿਆਰਥੀਆਂ  ਬਿਜ਼ਨਸ ਤੇ ਪ੍ਰਬੰਧ ਬਾਰੇ ਨਵੀਨਤਮ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ ਜਦੋਂ ਕਿ ਸੂਚਨਾ ਤਕਨਾਲੋਜੀ ਵਾਲੇ ਹਿੱਸੇ ਵਿਚ ਉਹਨਾਂ ਨੂੰ ਸੂਚਨਾ ਤਕਨਾਲੋਜੀ ਸਿਸਟਮ ਦੇ ਡਿਜ਼ਾਈਨ, ਵਿਕਾਸ, ਅਮਲ, ਪਰਖ ਤੇ ਵਿਸ਼ਲੇਸ਼ਣ ਬਾਰੇ ਪੜਾਇਆ ਜਾਵੇਗਾ।
ਸ਼੍ਰੀ ਧਾਲੀਵਾਲ ਨੇ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇਹਨਾਂ ਨਵੇਂ ਕੋਰਸਾਂ ਵਿਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਹੁਣ ਪੁਰਤਗਾਲ ਦੀ ਯੂਨੀਵਰਸਿਟੀ ਆਫ ਲਿਸਬਨ ਅਤੇ ਸਾਊਦਰਨ ਉਟਾਹ ਯੂਨੀਵਰਸਿਟੀ ਦੇ ਪੈਰਿਸ (ਫਰਾਂਸ) ਤੇ ਉਟਾਹ (ਅਮਰੀਕਾ) ਕੈੰਪਸਾਂ ਵਿਖੇ ਵੀ ਪੜ੍ਹਿਆ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਯੂਨੀਵਰਸਿਟੀਆਂ ਵਿਚ ਪੜ੍ਹਣ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਕੌਮਾਂਰਤੀ ਪੱਧਰ ਉ¤ਤੇ ਸਥਾਪਤ ਹੋਣ ਲਈ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੇ ਮਿਲਣ ਵਾਲੇ ਮੌਕਿਆਂ ਦੀ ਵਧੇਰੇ ਸਮਝ ਆਵੇਗੀ।
ਯੂਨੀਵਰਸਿਟੀ ਦੇ ਚਾਂਸਲਰ ਨੇ ਦੱਸਿਆ ਕਿ ਪੁਰਤਗਾਲ ਦੀ ਲਿਸਬਨ ਯੂਨੀਵੲਸਿਟੀ ਦੇ ਲਿਸਬਨ ਸਕੂਲ ਆਫ ਇਕਨਾਮਿਕਸ ਐਂਡ ਮੈਨੇਜਮੈਂਟ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਮੈਰਿਟ ਦੇ ਅਧਾਰ ਉ¤ਤੇ ਸ਼ੁਰੂ ਕੀਤੇ ਜਾ ਰਹੇ ਇੱਕ ਅਕਾਦਮਿਕ ਸਕਾਲਰਸ਼ਿਪ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਕਈ ਵਜ਼ੀਫੇ ਦਿੱਤੇ ਜਾਇਆ ਕਰਨਗੇ ਤਾਂ ਕਿ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾ ਸਕੇ।
ਸ਼੍ਰੀ ਧਾਲੀਵਾਲ ਨੇ ਕਿਹਾ, ‘‘ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹੋਰਨਾਂ ਕੋਰਸਾਂ ਵਿਚ ਪੜ੍ਹਣ ਵਾਲੇ ਆਮ ਵਿਦਿਆਰਥੀਆਂ ਨੂੰ ਵੀ ਅਮਰੀਕਾ ਤੇ ਪੁਰਤਗਾਲ ਦੀਆਂ ਇਹਨਾਂ ਯੂਨੀਵਰਸਿਟੀਆਂ ਵਲੋਂ ਹੋਏ ਸਮਝੌਤੇ ਅਧੀਨ ਸਾਂਝੀ ਕੀਤੇ ਜਾਣ ਵਾਲੇ ਨਵੇਂ ਗਿਆਨ, ਮੁਹਾਰਤ ਤੇ ਹੁਨਰਾਂ ਤੋਂ ਬਹੁਤ ਵੱਡਾ ਫਾਇਦਾ ਹੋਵੇਗਾ। ਸਾਡੀ ਇਸ ਸਾਂਝੇਦਾਰੀ ਨਾਲ ਸੂਚਨਾ ਤਕਨਾਲੋਜੀ ਤੇ ਸਿਸਟਮ ਦੇ ਮਹੱਤਵਪੂਰਨ ਖੇਤਰ ਵਿਚ ਆ ਰਹੀ ਨਵੀਂ ਪੀੜ੍ਹੀ ਨੂੰ ਹਰ ਪੱਖੋਂ ਮਜ਼ਬੂਤ ਕਰੇਗੀ।’’
ਉਹਨਾਂ ਕਿਹਾ ਅਮਰੀਕਾ ਦੀ ਸਾਊਦਰਨ ਉਟਾਹ ਯੂਨੀਵਰਸਿਟੀ ਦਾ ਸਕੂਲ ਆਫ ਬਿਜ਼ਨਸ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਮੁਹੱਈਆ ਕਰਵਾਉਂਦਾ ਹੈ ਜਿਸ ਵਿਚ ਉਹਨਾਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਅਮਲੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਬਿਜ਼ਨਸ ਤੇ ਪ੍ਰਬੰਧ ਦੀਆਂ ਬਾਰੀਕੀਆਂ ਸਬੰਧੀ ਨਿੱਜੀ ਤਜ਼ਰਬਾ ਹੋ ਸਕੇ।
ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਇਹਨਾਂ ਸਮਝੌਤਿਆਂ ਨੇ ਇੱਕ ਵਾਰੀ ਫਿਰ ਇਹ ਦਰਸਾ ਦਿੱਤਾ ਹੈ ਕਿ ਯੂਨੀਵਰਸਿਟੀ ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆਂ ਦੇਣ ਲਈ  ਵਚਨਬੱਧ ਹੈ ਉਥੇ ਸਨਅਤ ਤੇ ਵਪਾਰ ਦੇ ਖੇਤਰ ਵਿਚ ਮਨੁੱਖੀ ਸਾਧਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਉਣ ਪ੍ਰਤੀ ਸੁਚੇਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਨ. ਐਸ. ਮੱਲ੍ਹੀ ਤੇ ਯੂਨੀਵਰਸਿਟੀ ਨੂੰ ਚਲਾ ਰਹੇ ਟਰੱਸਟ ਦੇ ਜਨਰਲ ਸਕੱਤਰ ਇੰਜ. ਸੁਖਵਿੰਦਰ ਸਿੰਘ, ਪ੍ਰੋਗਰਾਮ ਕੋਆਡੀਨੇਟਰ ਡਾ. ਗੁਰਭਿੰਦਰ ਸਿੰਘ ਬਰਾੜ, ਡਿਪਟੀ ਡਾਇਰੈਕਟਰ ਪ੍ਰੋ. ਅਸ਼ਵਨੀ ਸੇਠੀ ਵੀ ਹਾਜ਼ਰ ਸਨ। ਸ੍ਰ. ਗੁਰਲਾਭ ਸਿੰਘ ਸਿ¤ਧੂ ਨੇ ਇਸ ਦੁਵ¤ਲੇ ਪ੍ਰੋਗਰਾਮ ਦੀ ਸ਼ੂਰੂਆਤ ਲਈ ਸਭ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਰਕਾਰੀ ਅਤੇ ਨਿ¤ਜੀ ਅਦਾਰਿਆਂ ਦੀਆਂ ਲੋੜਾਂ ਦੀ ਭਰਪਾਈ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀ ਬਹੁਪ¤ਖੀ ਸ਼ਖਸੀਅਤ ਦਾ ਨਿਰਮਾਣ ਵੀ ਕਰੇਗਾ। ਸਮੁ¤ਚੇ ਪ੍ਰੋਗਰਾਮ ਦਾ ਸੰਚਾਲਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਪ੍ਰੋ. ਸ¤ੁਖਦਵਿੰਦਰ ਸਿੰਘ ਕੌੜਾ ਨੇ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>