ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੂੰ ਏਸ਼ੀਆ ਦੇ ਸੱਭ ਤੋਂ ਵਧੀਆ ਅਤੇ ਤੇਜ਼ੀ ਨਾਲ ਤਰੱਕੀ ਕਰਨ ਵਾਲੇ ਕਾਲਜ ਦਾ ਮਾਣ ਹਾਸਿਲ ਹੋਇਆ ਹੈ । ਵਿਸ਼ਵ ਪ੍ਰਸਿੱਧ ਕੰਪਨੀ ਡਬਲਿਊ ਸੀ ਆਰੀ ਸੀ ਕੰਪਨੀ ਵੱਲੋਂ ਆਈਡੀਆ ਫੈਸਟ 2015 ਬੈਨਰ ਹੇਠ ਵੱਲੋਂ ਸਿੰਘਾਪੁਰ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੂੰ ਇਸ ਵਕਾਰੀ ਮਾਣ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਇਸ ਕੰਪਨੀ ਵੱਲੋਂ ਏਸ਼ੀਆ ਦੇ ਸਿਰਫ਼ 100 ਉਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਚੁਣਿਆ ਗਿਆ ਜੋ ਕਿ ਸਿੱਖਿਆ ਦੇ ਖੇਤਰ ਸਰਵੋਤਮ ਅਤੇ ਕੁੱਝ ਵੱਖਰਾ ਕਰ ਰਹੇ ਹਨ। ਗੁਲਜ਼ਾਰ ਕਾਲਜ ਨੂੰ ਉਨ੍ਹਾਂ ਅੰਤਰ ਰਾਸ਼ਟਰੀ ਮਾਪਦੰਡਾਂ ਤੇ ਪੂਰਾ ਉੱਤਰਦੇ ਹੋਏ ਇਸ ਮਾਣ ਨਾਲ ਨਿਵਾਜਿਆ ਗਿਆ ਹੈ।
ਸਮਾਗਮ ਵਿਚ ਬੋਲਦੇ ਹੋਏ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਗੁਲਜ਼ਾਰ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆਂ ਦੇਣ ਲਈ ਜਾਣਿਆ ਜਾਂਦਾ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਗੁਲਜ਼ਾਰ ਗਰੁੱਪ ਵੱਲੋਂ ਹਰ ਤਰਾਂ ਦਾ ਉਪਰਾਲਾ ਕੀਤਾ ਜਾਂਦਾ ਹੈ ।
ਏਸ਼ੀਆ ਦੇ ਇਸ ਮਾਣ ਮਤੇ ਐਵਾਰਡ ਨੂੰ ਹਾਸਿਲ ਕਰਨ ਤੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਡਾਇਰੈਕਟਰ ਅਨੂਪ ਬਾਂਸਲ ਨੇ ਕਿਹਾ ਕਿ ਇਸ ਅੰਤਰ ਰਾਸ਼ਟਰੀ ਪ੍ਰਾਪਤੀ ਦਾ ਸਮੁੱਚਾ ਸਿਹਰਾ ਕਾਲਜ ਦੇ ਮਿਹਨਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸੰਸਥਾ ਪ੍ਰਤੀ ਪੂਰੀ ਤਰ੍ਹਾਂ ਸਮਪਰਿਤ ਹੋ ਕੇ ਅੱਜ ਕਾਲਜ ਨੂੰ ਇਹ ਏਸ਼ੀਆ ਮਹਾਂਦੀਪ ਦਾ ਵੱਡਾ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਗਰੁੱਪ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਵਿਵਹਾਰਿਕ ਸਿਖਲਾਈ ਪ੍ਰਦਾਨ ਕਰਕੇ ਵੱਧ ਤੋਂ ਵੱਧ ਰੁਜ਼ਗਾਰ ਦੇ ਕਾਬਿਲ ਬਣਾਇਆ ਜਾ ਸਕੇ, ਤਾਂ ਜੋ ਇਹ ਹੁਨਰਮੰਦ ਨੌਜਵਾਨ ਦੇਸ਼ ਅਤੇ ਸੂਬੇ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ। ਉਨ੍ਹਾਂ ਆਖਿਆ ਕਿ ਅਜਿਹੇ ਉੱਚ ਪੱਧਰੀ ਐਵਾਰਡ ਸੰਸਥਾ ਦੀ ਪ੍ਰਮਾਣਿਕਤਾ ਨੂੰ ਵਧਾਉਣ ਅਤੇ ਵਿਦਿਆਰਥੀਆਂ ਨੂੰ ਬਹੁ-ਕੌਮੀ ਕੰਪਨੀਆਂ ’ਚ ਰੁਜ਼ਗਾਰ ਦਿਵਾਉਣ ’ਚ ਵੀ ਵੱਡੇ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਮਿਲੀ ਹਲਾਸ਼ੇਰੀ ਦਾ ਹੀ ਸਿੱਟਾ ਹੈ ਕਿ ਗੁਲਜ਼ਾਰ ਗਰੁੱਪ ਦੇ ਵਿਦਿਆਰਥੀ ਦੀ ਉੱਚੇ ਤਨਖ਼ਾਹ ਪੈਕੇਜਾਂ ’ਤੇ ਰਿਕਾਰਡ ਤੋੜ ਪਲੇਸਮੈਂਟ ਕਾਰਨ, ਗੁਲਜ਼ਾਰ ਗਰੁੱਪ ਦੇ ਇੰਡਸਟਰੀ-ਅਕਾਦਮੀਆਂ ਗੱਠਜੋੜ ਤੇ ਵਿਵਹਾਰਿਕ ਕਿੱਤਾਮੁੱਖੀ ਸਿੱਖਿਆ ਦੇ ਖੇਤਰ ’ਚ ਪੰਜਾਬ ਦੀ ਸਭ ਤੋਂ ਵੱਧ ਪਸੰਦੀਦਾ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ।