ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀ ਹੈਕਿੰਗ ਕਰਦੇ ਹੋਏ ਹੈਕਰਾਂ ਨੇ 40 ਲੱਖ ਤੋਂ ਵੀ ਵੱਧ ਸਾਬਕਾ ਅਤੇ ਵਰਤਮਾਨ ਸਰਕਾਰੀ ਅਧਿਕਾਰੀਆਂ ਦੇ ਕੰਪਿਊਟਰਾਂ ਦਾ ਡਾਟਾ ਚੋਰੀ ਕਰ ਲਿਆ ਹੈ। ਇਸ ਹੈਕਿੰਗ ਪਿੱਛੇ ਚੀਨ ਦਾ ਹੱਥ ਮੰਨਿਆ ਜਾ ਰਿਹਾ ਹੈ।
ਅਮਰੀਕਾ ਦਾ ਇੱਕ ਵੀ ਸਰਕਾਰੀ ਦਫ਼ਤਰ ਅਜਿਹਾ ਨਹੀਂ ਬਚਿਆ, ਜਿਸ ਦੇ ਕੰਪਿਊਟਰ ਤੋਂ ਡਾਟਾ ਨਾਂ ਚੁਰਾਇਆ ਗਿਆ ਹੋਵੇ। ਇਸ ਸਬੰਧੀ ਜਾਂਚ ਕਰਨ ਵਾਲਿਆਂ ਅਨੁਸਾਰ ਇਹ ਚੀਨ ਦਾ ਕਾਰਾ ਹੈ, ਪਰ ਚੀਨ ਨੇ ਇਨ੍ਹਾਂ ਸਾਰੇ ਆਰੋਪਾਂ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਸ਼ੁਰੂ-ਸ਼ੁਰੂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਸਿਰਫ਼ ਨਿਜੀ ਪ੍ਰਬੰਧ ਅਧੀਨ ਆਉਣ ਵਾਲੇ ਕੰਪਿਊਟਰ ਹੀ ਪ੍ਰਭਾਵਿਤ ਹੋਏ ਹਨ, ਪਰ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੱਗਭੱਗ ਸਾਰੀਆਂ ਹੀ ਸਰਕਾਰੀ ਏਜੰਸੀਆਂ ਇਨ੍ਹਾਂ ਹੈਕਰਾਂ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਈਆਂ ਹਨ। ਅਜੇ ਨੁਕਸਾਨ ਦੇ ਵੇਰਵੇ ਪ੍ਰਾਪਤ ਨਹੀਂ ਹੋਏ ਹਨ। ਇਹ ਸੰਭਾਨਾ ਜਤਾਈ ਜਾ ਰਹੀ ਹੈ ਕਿ ਲੱਖਾਂ ਹੋਰ ਕੰਪਿਊਟਰ ਵੀ ਪ੍ਰਭਾਵਿਤ ਹੋਏ ਹਨ।
ਇਸ ਸਬੰਧੀ ਜਾਂਚ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਹੈਕਰਸ ਚੀਨੀ ਸੈਨਾ ਦੇ ਲਈ ਕੰਮ ਕਰ ਰਹੇ ਹਨ ਅਤੇ ਅਮਰੀਕਾ ਦੀ ਖੁਫ਼ੀਆ ਜਾਣਕਾਰੀ ਹਾਸਿਲ ਕਰ ਰਹੇ ਹਨ। ਅਜੇ ਤੱਕ ਹੈਕਿੰਗ ਦਾ ਮਕਸਦ ਸਪੱਸ਼ਟ ਨਹੀਂ ਹੋਇਆ।