ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਸੰਗਰੂਰ ਤੋਂ ਨਾਮੀ ਜੈਵਿਕ ਖਾਦਾਂ ਤਿਆਰ ਕਰਨ ਵਾਲੀ ਕੰਪਨੀ ਦੇ ਨਾਲ ਇਕਰਾਰਨਾਮਾ ਸਹਿਬੱਧ ਕੀਤਾ ਹੈ । ਇਸ ਇਕਰਾਰਨਾਮੇ ਤਹਿਤ ਕੰਪਨੀ ਨੂੰ ਯੂਨੀਵਰਸਿਟੀ ਦੀਆਂ ਬਾਇਓ ਖਾਦਾਂ ਨੂੰ ਵੇਚਣ ਦੇ ਅਧਿਕਾਰ ਦਿੱਤੇ ਗਏ ਹਨ । ਇਸ ਇਕਰਾਰਨਾਮੇ ਤੇ ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਅਤੇ ਕੰਪਨੀ ਦੇ ਮੁੱਖ ਅਧਿਕਾਰੀ ਸ੍ਰੀ ਗੌਤਮ ਗਰੀਸ਼ ਲੱਧੜ ਨੇ ਦਸਤਖਤ ਕੀਤੇ । ਇਸ ਇਕਰਾਰਨਾਮੇ ਸਮੇਂ ਅਪਰ ਨਿਰਦੇਸ਼ਕ ਖੋਜ ਡਾ. ਆਰ ਕੇ ਗੁੰਬਰ, ਡਾ. ਜਗਤਾਰ ਸਿੰਘ ਧੀਮਾਨ, ਤਕਨਾਲੌਜੀ ਅਤੇ ਮਾਰਕੀਟਿੰਗ ਸੈਲ ਦੇ ਨਿਰਦੇਸ਼ਕ ਡਾ. ਬੀ.ਐਸ. ਸੋਹੂ, ਮਾਈਕ੍ਰੋਬਾਇਆਲੌਜੀ ਵਿਭਾਗ ਦੇ ਮੁਖੀ ਡਾ. ਪਰਮਪਾਲ ਕੌਰ ਸਹੋਤਾ ਵੀ ਹਾਜ਼ਰ ਸਨ । ਇਸ ਮੌਕੇ ਡਾ. ਬਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਦਯੋਗਿਕ ਘਰਾਣਿਆਂ ਦੇ ਨਾਲ ਚੰਗੇਰੇ ਸੰਬੰਧਾਂ ਲਈ ਯੂਨੀਵਰਸਿਟੀ ਵੱਲੋਂ ਇਹ ਇਕਰਾਰਨਾਮਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕੰਪਨੀ ਦੇ ਮਾਰਫ਼ਤ ਅਸੀਂ ਚੰਗੀਆਂ ਤਕਨੀਕਾਂ ਅਤੇ ਤਕਨਾਲੌਜੀਆਂ ਦਾ ਲਾਹਾ ਲੋਕਾਂ ਤੱਕ ਪਹੁੰਚਾ ਸਕਾਂਗੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਉਤਪਾਦਾਂ ਉਤੇ ਇਹ ਲਿਖਿਆ ਜਾਵੇਗਾ ਕਿ ਇਨ੍ਹਾਂ ਨੂੰ ਵਿਕਸਤ ਯੂਨੀਵਰਸਿਟੀ ਵੱਲੋਂ ਕੀਤਾ ਹੈ ਅਤੇ ਮੰਡੀਕਰਨ ਲਈ ਕੰਪਨੀ ਦਾ ਸਹਿਯੋਗ ਲਿਆ ਗਿਆ ਹੈ ।ਇਸ ਮੌਕੇ ਮਾਈਕ੍ਰੋਬਾਇਆਲੌਜੀ ਵਿਭਾਗ ਦੇ ਪ੍ਰੋਫੈਸਰ ਡਾ. ਸ੍ਰੀਮਤੀ ਐਸ. ਕੇ. ਗੋਸਲ ਨੇ ਦੱਸਿਆ ਕਿ ਬਾਇਓ ਖਾਦਾਂ ਦੇ ਨਾਲ ਗੰਨਾ, ਮ¤ਕੀ, ਕਣਕ, ਪਿਆਜ, ਆਲੂ ਅਤੇ ਹਲਦੀ ਦੇ ਝਾੜ ਵਿੱਚ ਵਾਧਾ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਜੈਵਿਕ ਖਾਦਾਂ ਤਿਆਰ ਕਰਨ ਵਾਲੀ ਕੰਪਨੀ ਦੇ ਨਾਂ ਸੰਧੀ ਕੀਤੀ
This entry was posted in ਖੇਤੀਬਾੜੀ.