ਸਾਈਕਲਿੰਗ ਫੈਡਰੇਸ਼ਨ ਦੇ ਢੀਂਡਸਾ ਪ੍ਰਧਾਨ ਅਤੇ ਜੀ.ਕੇ. ਬਣੇ ਸੀਨੀਅਰ ਮੀਤ ਪ੍ਰਧਾਨ

ਨਵੀਂ ਦਿੱਲੀ : ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਅੱਜ ਹੋਈ ਸਲਾਨਾ ਜਰਨਲ ਬੋਡੀ ਮੀਟਿੰਗ ‘ਚ  ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੀਨੀਅਰ ਮੀਤ ਪ੍ਰਧਾਨ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਓਲੰਪਿਕ ਐਸੋਸਿਏਸ਼ਨ ਦੇ ਨੁਮਾਇੰਦੇ ਦੇ ਤੌਰ ‘ਤੇ ਸ਼ਾਮਿਲ ਹੋਏ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਦੀ ਮੌਜੂਦਗੀ ‘ਚ ਇਹ ਚੋਣਾ ਹੋਈਆਂ।

ਇਨ੍ਹਾਂ ਚੋਣਾ ‘ਚ ਸਕੱਤਰ ਜਰਨਲ ਉਂਕਾਰ ਸਿੰਘ, ਮੀਤ ਪ੍ਰਧਾਨ ਮਹਿੰਦਰ ਸਿੰਘ, ਦਵਿੰਦਰ ਸਿੰਘ ਸੋਲੰਕੀ, ਸ੍ਰੀਧਰ ਐਮ. ਗੌਰੇ, ਨੀਰਜ ਕੰਸਲ, ਐਸ. ਰਾਧਾ ਕ੍ਰਿਸ਼ਨਨ, ਪ੍ਰਸ਼ਾਂਤ ਸਿੰਘ, ਜੁਆਇੰਟ ਸਕੱਤਰ ਆਰ.ਕੇ. ਗੁਪਤਾ, ਕਿਸ਼ਨ ਕੁਮਾਰ ਪੁਰੋਹਿਤ, ਰਿਕਤਾਧਰ, ਐਸ.ਐਸ. ਸੁਦੇਸ਼ ਕੁਮਾਰ, ਬੀ.ਕੇ. ਰਾਉਤ, ਰਾਮ ਜਪਨ ਰਾਏ  ਅਤੇ ਖਜ਼ਾਨਚੀ ਬੀਬੀ ਬਾਣੀ ਘੋਸ਼ ਨੂੰ ਨਵੀਂ ਕਾਰਜਕਾਰਨੀ ‘ਚ ਅਹੁਦੇਦਾਰ ਵੱਜੋਂ ਸ਼ਾਮਿਲ ਕੀਤਾ ਗਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜੀ.ਕੇ. ਇਸ ਤੋਂ ਪਹਿਲਾਂ ਸਾਈਕਲਿੰਗ ਫੈਡਰੇਸ਼ਨ ਆਫ ਦਿੱਲੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਉਂਦੇ ਹੋਏ ਕੌਮਾਂਤਰੀ ਪੱਧਰ ਦਾ ਟੁਰਨਾਮੈਂਟ ਦਿੱਲੀ ਵਿਖੇ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>