ਗਿਆਨ-ਵਿਗਿਆਨ (ਭਾਗ-9)

ਦਰੱਖਤਾਂ ਦੀ ਉਮਰ ਕਿਵੇਂ ਪਤਾ ਕੀਤੀ ਜਾਂਦੀ ਹੇੈ?

ਵਿਦਿਆਰਥੀਉ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਹਾਡੇ ਮਕਾਨ ਨੂੰ ਬਣਾਉਣ ਸਮੇਂ ਸੱਭ ਤੋਂ ਪਹਿਲਾਂ ਕਿਹੜੀ ਇੱਟ ਲਾਈ ਗਈ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸੱਭ ਤੋਂ ਹੇਠਲੀ। ਠੀਕ ਇਸੇ ਤਰ੍ਹਾਂ ਹੀ ਦਰੱਖਤਾਂ ਦੀ ਉਮਰ ਪਤਾ ਕਰਨ ਦਾ ਵੀ ਇੱਕ ਆਸਾਨ ਢੰਗ ਹੈ। ਤੁਸੀ ਜਾਣਦੇ ਹੋ ਕਿ ਹਰ ਸਾਲ ਪੱਤਝੜ ਦੀ ਰੁੱਤ ਵਿੱਚ ਦਰੱਖਤ ਆਪਣੇ ਪੱਤੇ ਝਾੜ ਦਿੰਦੇ ਹਨ ਤੇ ਉਹਨਾਂ ਦੇ ਤਣੇ ਦਾ ਉਪਰਲਾ ਛਿਲਕਾ ਵੀ ਲਹਿ ਜਾਂਦਾ ਹੈ। ਅਤੇ ਬਰਸਾਤ ਦੇ ਮੌਸਮ ਵਿੱਚ ਉਹ ਆਪਣੇ ਆਪਣੇ ਨਵੇਂ ਪੱਤੇ ਅਤੇ ਚਮੜੀ ਵੀ ਪ੍ਰਾਪਤ ਕਰ ਲੈਂਦੇ ਹਨ। ਇਸ ਤਰ੍ਹਾਂ ਉਹਨਾਂ ਦੇ ਤਣਿਆਂ ਦਾ ਕੱਟਿਆ ਹੋਇਆ ਤਣਾ ਵੇਖ ਲਵੋ ਅਤੇ ਉਸ ਵਿੱਚ ਗੋਲਾਈਆਂ ਦੀ ਗਿਣਤੀ ਕਰ ਲਵੋ। ਗੋਲਾਈਆਂ ਦੀ ਜਿੰਨੀ ਗਿਣਤੀ ਹੋਵੇਗੀ ਦਰੱਖਤ ਦੀ ਉਮਰ ਵੀ ਉਨੀ ਹੀ ਹੋਵੇਗੀ। ਇੱਥੇ ਹੀ ਬੱਸ ਨਹੀਂ ਜਿਸ ਸਥਾਨ ਤੇ ਗੋਲਾਈ ਦੀ ਚੌੜਾਈ ਵਧੇਰੇ ਹੋਵੇਗੀ ਉਸ ਸਾਲ ਬਰਸਾਤ ਵੀ ਵੱਧ ਹੋਈ ਹੋਵੇਗੀ। ਇਸ ਤਰ੍ਹਾਂ ਦਰੱਖਤ ਬੀਤੇ ਸਮੇਂ ਦੇ ਮੌਸਮਾਂ ਦਾ ਸੂਚਕ ਵੀ ਹੁੰਦੇ ਹਨ।

ਚਮੇਲੀ ਦੇ ਫੁੱਲ ਵਿੱਚੋਂ ਖੁਸ਼ਬੂ ਕਿਉਂ ਆਉਂਦੀ ਹੈ?

ਇਸ ਸਵਾਲ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਖੁਸ਼ਬੋ ਤੇ ਬਦਬੋ ਕੀ ਹਨ? ਅਸੀ ਜਾਣਦੇ ਹਾਂ ਕਿ ਹਰੇਕ ਪਦਾਰਥ ਦੇ ਅਜਿਹੇ ਸੱਭ ਤੋਂ ਛੋਟੇ ਕਣਾਂ ਨੂੰ ਜਿਹਨਾਂ ਉਪਰ ਉਸ ਪਦਾਰਥ ਦੇ ਗੁਣ ਹੁੰਦੇ। ਕੁਝ ਪਦਾਰਥਾਂ ਦੇ ਅਣੂ ਹਵਾ ਵਿੱਚ ਖਿਲੱਰ ਜਾਂਦੇ ਹਨ ਅਜਿਹੇ ਪਦਾਰਥ ਹੀ ਖੁਸ਼ਬੋ ਜਾਂ ਬਦਬੋ ਦਿੰਦੇ ਹਨ। ਨੱਕ ਵਿੱਚ ਵੀ ਕੁਝ ਸੈੱਲ ਅਜਿਹੇ ਹੁੰਦੇ ਹਨ ਜਿਹੜੇ ਇਸੇ ਲਈ ਚਮੇਲੀ ਦੇ ਫੁੱਲ ਵਿੱਚੋਂ ਹਵਾ ਵਿੱਚ ਖਿਲਰੇ ਅਣੂ ਸਾਡੇ ਦਿਮਾਗ ਨੂੰ ਸੁਖਦਾਇਕ ਅਨੁਭਵ ਦਿੰਦੇ ਹਨ। ਇਸ ਤਰ੍ਹਾਂ ਚਮੇਲੀ ਦੇ ਫੁੱਲ ਦੀ ਖੁਸ਼ਬੋ ਸਾਨੂੰ ਚੰਗੀ ਲੱਗਦੀ ਹੈ। ਚਮੇਲੀ ਦਾ ਫੁੱਲ ਆਪਣੀ ਪਰ ਪਰਾਗਣ(ਜਿਸਨੂੰ ਸੌਖੀ ਭਾਸ਼ਾ ਵਿੱਚ ਬੀਜਾਂ ਨੂੰ ਉਪਜਾਊ ਬਣਾਉਣਾ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ)  ਦੀ ਇੱਛਾ ਕਰਕੇ ਹੀ ਇਹ ਖੁਸ਼ਬੋ ਛੱਡਦਾ ਹੈ।

ਦਰਖੱਤਾਂ ਦੀ ਟੀਸੀ ਤੇ ਪਾਣੀ ਕਿਵੇਂ ਪਹੁੰਚਦਾ ਹੈ?

ਜੇ ਤੁਸੀਂ ਕਚ ਦੀ ਇੱਕ ਸੁਰਾਖ ਵਾਲੀ ਨਲੀ ਦੇ ਕੁਝ ਹਿੱਸੇ ਨੂੰ ਪਾਣੀ ਦੀ ਭਰੀ ਕੌਲੀ ਵਿੱਚ ਡੁਬੋ ਦੇਵੋਗਾ ਤਾਂ ਤੁਸੀਂ ਵੇਖੋਗੇ ਕਿ ਨਲੀ ਦੇ ਸੁਰਾਖ ਵਿੱਚ ਪਾਣੀ ਦਾ ਲੇੈਵਲ ਨਾਲੋਂ ਉੱਚਾ ਹੋਵੇਗਾ। ਨਲੀ ਦਾ ਸੁਰਾਖ ਜਿੰਨਾਂ ਤੰਗ ਹੋਵੇਗਾ ਨਲੀ ਵਿੱਚ ਪਾਣੀ ਦਾ ਲੈਵਲ ਉਨਾਂ ਹੀ ਵੱਧ ਉੱਚਾ ਹੋਵੇਗਾ। ਵਿਗਿਆਨਕ ਭਾਸ਼ਾ ਵਿੱਚ ਇਸ ਨਿਯਮ ਨੂੰ ਤਲੀ ਤਣਾਉ ਦਾ ਨਿਯਮ ਕਹਿੰਦੇ ਹਨ। ਵਿਗਿਆਨ ਦੇ ਇਸ ਨਿਯਮ ਕਰਕੇ ਹੀ ਦਰੱਖਤਾਂ ਦੀਆਂ ਟੀਸੀਆਂ ਤੇ ਪਾਣੀ ਪੁੱਜ ਜਾਂਦਾ ਹੇੈ। ਕੁਦਰਤ ਨੇ ਦਰੱਖਤਾਂ ਵਿੱਚ ਬਰੀਕ ਬਰੀਕ ਨਲੀਆਂ ਦਿੱਤੀਆਂ ਹੁੰਦੀਆਂ ਹਨ ਜੋ 80-80 ਮੀਟਰ ਉੱਚੇ ਦਰੱਖਤਾਂ ਦੀਆਂ ਟੀਸੀਆਂ ਤੇ ਗੁਰੂਤਾ ਆਕਰਸ਼ਣ ਦੇ ਨਿਯਮ ਦੀ ਪ੍ਰਵਾਹ ਨਾ ਕਰਦੀਆਂ ਹੋਈਆਂ ਪਾਣੀ ਪਹੁੰਚਾਉਂਦੀਆਂ ਹਨ।

ਪਿਆਜ ਕੱਟਣ ਨਾਲ ਅੱਖਾਂ ਵਿੱਚ ਪਾਣੀ ਕਿਉਂ ਆ ਜਾਂਦਾ ਹੈ?

ਪਿਆਜਾਂ ਵਿੱਚ ਇੱਕ ਏਲਾਈਲ ਨਾਂ ਦਾ ਤੇਲ ਹੁੰਦਾ ਹੈ। ਜਦੋਂ ਅਸੀਂ ਪਿਆਜਾਂ ਨੂੰ ਕੱਟਦੇ ਹਾਂ ਤਾਂ ਇਹ ਏਲਾਈਲ ਤੇਲ ਦੇ ਅਣੂ ਹਵਾ ਵਿੱਚ ਖਿੱਲਰ ਜਾਂਦੇ ਹਨ। ਇਹਨਾਂ ਵਿੱਚੋਂ ਕੁਝ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਚਲੇ ਜਾਂਦੇ ਹਨ। ਇਸ ਤੇਲ ਦੇ ਅਣੂ ਸਾਡੀਆਂ ਅੱਖਾਂ ਤੇ ਨੱਕ ਵਿੱਚ ਖੁਜਲੀ ਕਰਦੇ ਹਨ ਇਸ ਲਈ ਸਾਡਾ ਦਿਮਾਗ ਇਹਨਾਂ ਨੂੰ ਅੱਖ ਤੇ ਨੱਕ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ। ਇਸ ਲਈ ਸਾਡਾ ਦਿਮਾਗ ਇਸ ਤੇਲ ਨੂੰ ਬਾਹਰ ਕੱਢਣ ਲਈ ਪਾਣੀ ਛੱਡਣ ਦਾ ਹੁਕਮ ਦਿੰਦਾ ਹੈ। ਇਸ ਕਰਕੇ ਹੀ ਪਿਆਜ ਕੱਟਣ ਤੇ ਸਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ।

ਇੱਟ ਥੱਲੇ ਘਾਹ ਪੀਲਾ ਕਿਉਂ ਹੁੰਦਾ ਹੈ?

ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਘਾਹ ਦੇ ਮੈਦਾਨ ਵਿੱਚ ਪਈ ਕਿਸੇ ਇੱਟ ਜਾਂ ਪੱਥਰ ਥੱਲੇ ਘਾਹ ਆਮ ਤੌਰ ਤੇ ਦੂਸਰੇ ਉੱਗ ਹੋਏ ਘਾਹ ਦੇ ਮੁਕਾਬਲੇ ਪੀਲਾ ਹੁੰਦਾ ਹੈ। ਆਉ ਇਸਦਾ ਕਾਰਣ ਵੀ ਪਤਾ ਕਰੀਏ। ਅਸੀਂ ਜਾਣਦੇ ਹਾਂ ਕਿ ਹਰੇ ਪੱਤੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਵਿੱਚੋ ਕਾਰਬਨਡਾਈਅਕਾਸਾਈਡ ਤੇ ਪਾਣੀ ਲੈ ਕੇ ਆਪਣੀ ਖੁਰਾਕ ਤਿਆਰ ਕਰਦੇ ਹਨ। ਜਦੋਂ ਸੂਰਜ ਦੀ ਰੌਸ਼ਨੀ ਇਹਨਾਂ ਨੂੰ ਨਹੀਂ ਮਿਲਦੀ ਤਾਂ ਇਹ ਆਪਣੀ ਖੁਰਾਕ ਤਿਆਰ ਨਹੀਂ ਕਰ ਪਾਉਂਦੇ। ਇਸ ਕਾਰਣ ਇੱਟ ਜਾਂ ਪੱਥਰ ਦੇ ਥੱਲੇ ਲੁਕਿਆਂ ਘਾਹ ਆਪਣੀ ਹੋਰ ਖੁਰਾਕ ਤਿਆਰ ਕਰਨ ਦੇ ਅਸਮਰਥ ਹੁੰਦਾ ਹੈ। ਉਹ ਆਪਣੇ ਵਿੱਚ ਪਹਿਲਾਂ ਜਮਾਂ ਹੋਈ ਖੁਰਾਕ ਨਾਂ ਮਿਲਣ ਕਰਕੇ ਪੀਲਾ ਹੁੰਦਾ ਹੈ।

ਦੁਪਹਿਰ ਖਿੜੀ ਦੇ ਫੁੱਲ ਦਿਨੇ ਹੀ ਕਿਉਂ ਖਿੜਦੇ ਹਨ?

ਕੁਝ ਫੁੱਲ ਦੀਆਂ ਪੱਤੀਆਂ ਵਿੱਚ ਅਜਿਹਾ ਪ੍ਰਬੰਧ ਹੁੰਦਾ ਹੈ ਕਿ ਜਿਉਂ ਹੀ ਉਹਨਾਂ ਦੀਆਂ ਪੱਤੀਆਂ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਇਹ ਖੁੱਲ੍ਹ ਜਾਂਦੀਆਂ ਹਨ। ਸੂਰਜ ਦੀਆਂ ਕਿਰਨਾਂ ਪੌਦੇ ਦੇ ਅੰਦਰੋਂ ਪਾਣੀ ਸੋਕਦੀਆਂ ਹਨ। ਇਸ ਲਈ ਅੰਦਰਲੇ ਸੁਰਾਖਾਂ ਦੇ ਖੁੱਲਣ ਕਰਕੇ ਪੱਤੀਆਂ ਖੁੱਲ ਜਾਂਦੀਆਂ ਹਨ। ਜਦੋਂ ਹੀ ਸੂਰਜ ਦੀਆਂ ਕਿਰਨਾਂ ਪਾਣੀ ਸੋਕਣਾ ਬੰਦ ਕਰ ਦਿੰਦੀਆਂ ਹਨ ਤਾਂ ਸੁਰਾਖ ਬੰਦ ਹੋਣ ਦੇ ਨਤੀਜੇ ਵਜੋਂ ਪੱਤੀਆਂ ਵੀ ਬੰਦ ਹੋ ਜਾਂਦੀਆਂ ਹਨ।

ਜੀਵ ਖਾਣੀ ਬੂਟੀ

ਗਰਮੀਆਂ ਦੇ ਮੌਸਮ ਵਿੱਚ ਝੀਲਾਂ ਤੇ ਖਾਈਆਂ ਵਿੱਚ ਇੱਕ ਪੌਦਾ ਉੱਗਦਾ ਹੈ। ਇਸਨੂੰ ਸੁਨਿਹਰੀ ਤੇ ਪੀਲੇ ਰੰਗ ਦੇ ਫੁੱਲਾਂ ਦੇ ਗੁੱਛੇ ਲਗਦੇ ਹਨ। ਇਸ ਪੌਦੇ ਦਾ ਨਾਂ ਬਲੈਡਰ ਬੂਟੀ ਹੈ। ਪਾਣੀ ਦੇ ਥੱਲੇ ਇਸ ਨੇ ਇਕ ਨੇ ਇੱਕ ਜਾਲ ਵਿਛਾਇਆ ਹੁੰਦਾ ਹੈ। ਇਸਦੇ ਪੱਤਿਆਂ ਦੇ ਥੱਲੇ ਅਨੇਕਾਂ ਖੁੱਲੇ ਮੂੰਹ ਵਾਲੇ ਬਲੈਡਰ ਹੁੰਦੇ ਹਨ। ਜਿਸ ਵਿੱਚ ਛੋਟੇ-ਛੋਟੇ ਵਾਲ ਆਪਣਾ ਜਾਲ ਵਿਛਾਈ ਰੱਖਦੇ ਹਨ। ਜਦੋਂ ਕੋਈ ਜੀਵ ਇਸ ਬਲੈਡਰ ਵਿੱਚ ਆ ਜਾਂਦਾ ਹੈ ਤਾਂ ਇਸਦਾ ਢੱਕਣ ਬੰਦ ਹੋ ਜਾਂਦਾ ਹੈ। ਲੱਖਾਂ ਹੀ ਬਰੀਕ ਕਿਸਮ ਦੀਆਂ ਨਲੀਆਂ ਦੀ ਸਹਾਇਤਾ ਨਾਲ ਇਹ ਜੀਵ ਨੂੰ ਹਜ਼ਮ ਕਰ ਜਾਂਦਾ ਹੈ। ਇਹ ਪੌਦਾ ਸਾਰੇ ਸੰਸਾਰ ਵਿੱਚ ਹੀ ਪਾਇਆ ਜਾਂਦਾ ਹੈ।

ਦਰੱਖਤਾਂ ਹੇਠਾਂ ਰਾਤ ਨੂੰ ਸੌਣ ਨੁਕਸਾਨਦਾਇਕ ਕਿਉਂ ਹੈ?

ਅਸੀਂ ਜਾਣਦੇ ਹਾਂ ਕਿ ਦਿਨ ਵੇਲੇ ਪੌਦੇ ਸੂਰਜ ਦੀ ਰੌਸ਼ਨੀ ਵਿੱਚ ਹਵਾ ਚੋਂ ਕਾਰਬਨਡਾਈਆਕਸਾਈਡ ਤੇ ਪਾਣੀ ਲੈ ਕੇ ਆਪਣੀ ਖੁਰਾਕ ਤਿਆਰ ਕਰਦੇ ਹਨ। ਇਸ ਪ੍ਰਕਾਸ਼ ਸੰਸਲੇਸ਼ਣ ਦੀ ਕ੍ਰਿਆ ਵਿੱਚ ਦਿਨ ਵੇਲੇ ਉਹ ਆਕਸੀਜਨ ਪੇੈਦਾ ਕਰਦੇ ਹਨ ਇਸ ਕਰਕੇ ਦਿਨ ਵੇਲੇ ਪੌਦਿਆਂ ਹੇਠਾਂ ਆਕਸੀਜਨ ਦੀ ਬਹੁਤਾਤ ਹੁੰਦੀ ਹੈ। ਅਸੀਂ ਵੀ ਸਾਹ ਲੈਣ ਲਈ ਆਕਸੀਜਨ ਦੀ ਵਰਤੋਂ ਕਰਦੇ ਹਾਂ। ਇਸ ਲਈ ਦਿਨ ਸਮੇਂ ਪੌਦਿਆਂ ਹੇਠ ਸੌਣਾ ਲਾਭਦਾਇਕ ਹੈ। ਪਰ ਰਾਤ ਸਮੇਂ ਸੂਰਜ ਦੀ ਰੌਸ਼ਨੀ ਦੀ ਅਣਹੋਂਦ ਕਾਰਨ ਇਹ ਪ੍ਰਕਾਸ਼ ਸੰਸਲੇਸ਼ਣ ਨਹੀਂ ਕਰ ਸਕਦੇ। ਇਸ ਕਾਰਨ ਇਹਨਾਂ ਹੇਠਾਂ ਆਕਸੀਜਨ ਦੀ ਕਮੀ ਹੁੰਦੀ ਹੈ। ਇਸ ਕਰਕੇ ਰਾਤ ਵੇਲੇ ਪੌਦਿਆਂ ਹੇਠਾਂ ਸੌਣਾ ਨੁਕਸਾਨਦਾਇਕ ਹੁੰਦਾ ਹੈ।

ਅਮਰਵੇਲ ਦਾ ਰੰਗ ਪੀਲਾ ਕਿਉਂ ਹੁੰਦਾ ਹੈ?

ਤੁਸੀਂ ਪੰਜਾਬ ਦੀ ਧਰਤੀ ਉੱਪਰ ਥਾਂ ਥਾਂ ਤੇ ਅਜਿਹੇ ਦਰੱਖਤ ਵੇਖੇ ਹੋਣਗੇ ਜਿਹਨਾ ਉੱਪਰ ਇੱਕ ਪੀਲੇ ਰੰਗ ਦੀ ਤਾਰ ਦੀ ਸ਼ਕਲ ਵਰਗੀ ਇੱਕ ਵੇਲ ਫੈਲੀ ਹੁੰਦੀ ਹੈ। ਇਸ ਵੇਲ ਨੂੰ ਅਮਰ ਵੇਲ ਕਹਿੰਦੇ ਹਨ। ਇਸ ਵਿੱਚ ਹਰੇ ਰੰਗ ਦਾ ਪਦਾਰਥ ਕਲੋਰੋਫਿਲ ਨਹੀਂ ਹੁੰਦਾ ਹੈ। ਇਸ ਲਈ ਇਹ ਆਪਣੀ ਖੁਰਾਕ ਆਪ ਤਿਆਰ ਨਹੀਂ ਕਰ ਸਕਦੀ। ਇਸ ਕਰਕੇ ਜਿਸ ਦਰੱਖਤ ਉੱਪਰ ਇਹ ਚੜ੍ਹ ਜਾਂਦੀ ਹੈ ਉਸ ਦਰੱਖਤ ਦੀ ਖੁਰਾਕ ਵਿੱਚੋਂ ਖੁਰਾਕ ਖਾਣਾ ਸ਼ੁਰੂ ਕਰ ਦਿੰਦੀ ਹੈ ਤੇ ਵਧਦੀ ਰਹਿੰਦੀ ਹੈ। ਕਈ ਵਾਰ ਤਾਂ ਇਹ ਦਰੱਖਤ ਦੀ ਸਾਰੀ ਖੁਰਾਕ ਹੀ ਹਜ਼ਮ ਕਰ ਜਾਂਦੀ ਹੈ। ਸਿੱਟੇ ਵਜੋਂ ਦਰੱਖਤ ਸੁੱਕ ਜਾਂਦਾ ਹੈ। ਇਸ ਲਈ ਇਸ ਵੇਲ ਨੂੰ ਤੇ ਇਸ ਕਿਸਮ ਦੇ ਹੋਰ ਪੌਦਿਆਂ ਨੂੰ ਪਰਜੀਵੀ ਕਿਹਾ ਜਾਂਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>