ਗੁਰਦੁਆਰਾ ਟਿੱਬੀ ਸਾਹਿਬ ਤੋਂ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ : ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਵੱਲੋਂ ਅਰਦਾਸ ਕਰਨ ਉਪਰੰਤ ਨਿਰਮਲ ਭੇਖ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਤੋਂ ਆਯੋਜਿਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਰਵਾਨਾ ਹੋਏ ਇਸ ਨਗਰ ਕੀਰਤਨ ਵਿੱਚ ਨਿਰਮਲ ਭੇਖ ਦੀਆਂ ਵੱਖੋ-ਵੱਖ ਸੰਪਰਦਾਵਾਂ ਦੇ 100 ਤੋਂ ਵੱਧ ਨਿਰਮਲੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਸਮੇਤ ਸ਼ਮੂਲੀਅਤ ਕੀਤੀ ਗਈ। ਇਹ ਨਗਰ ਕੀਰਤਨ ਨਿਰਮਲੇ ਮਹਾਂਪੁਰਸ਼ ਸ੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ ਜੀ ਮੁਖੀ ਪੰਚਾਇਤੀ ਅਖਾੜਾ ਨਿਰਮਲਾ ਹਰਿਦੁਆਰ ਅਤੇ ਪ੍ਰੋ: ਹਰਬੰਸ ਸਿੰਘ ਬੋਲੀਨਾ ਦੀ ਦੇਖ ਰੇਖ ਵਿੱਚ ਹੈਡ ਵਰਕਸ ਰੋਪੜ, ਟਿੱਬਾ ਟੱਪਰੀਆਂ, ਤਖ਼ਤਗੜ੍ਹ, ਬੈਂਸਾਂ, ਨੂਰਪੁਰਬੇਦੀ, ਝੱਜ ਚੌਂਕ, ਅਗੰਮਪੁਰ, ਚੱਕ ਹੋਲਗੜ੍ਹ ਤੋਂ ਹੁੰਦਾ ਹੋਇਆ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਪੰਨ ਹੋਇਆ।ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਗਰ ਕੀਰਤਨ ਪਹੁੰਚਣ ਸਮੇਂ ਡੁਮੇਲੀ ਵਾਲੇ ਸੰਤਾਂ ਦੇ ਡੇਰੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿੱਘਾ ਸਵਾਗਤ ਕਰਦਿਆਂ ਨਿਰਮਲ ਭੇਖ ਸੰਤਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਿਆ।

ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਾਹਿਬਾਨ, ਸ੍ਰ: ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸਾਹਿਬ, ਸ੍ਰ: ਜਗੀਰ ਸਿੰਘ ਮੀਤ ਸਕੱਤਰ, ਮਹੰਤ ਗਿਆਨ ਦੇਵ , ਮਹੰਤ ਗੋਪਾਲ ਸਿੰਘ, ਸੰਤ ਤੇਜਾ ਸਿੰਘ ਪ੍ਰਧਾਨ ਪ੍ਰਾਚੀਨ ਸਰਵ ਭਾਰਤ ਨਿਰਮਲ ਮੰਡਲ, ਸੰਤ ਸੰਤੋਖ ਸਿੰਘ ਪਾਲਦੀ ਵਾਲੇ, ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ, ਸੰਤ ਗੁਰਬਚਨ ਸਿੰਘ ਪਠਲਾਵੇ ਵਾਲੇ, ਸੰਤ ਕਸ਼ਮੀਰ ਸਿੰਘ ਭੂਰੀਵਾਲੇ, ਸੰਤ ਰਾਮ ਸਿੰਘ ਸੰਘੇੜੇ ਵਾਲੇ, ਸੰਤ ਅਜੀਤ ਸਿੰਘ ਨਿਰਮਲ ਕੁਟੀਆ, ਸੰਤ ਹਰਨੇਕ ਸਿੰਘ ਰਾੜੇਵਾਲੇ, ਸੰਤ ਮਨਮੋਹਨ ਸਿੰਘ ਬਾਰਨਵਾਲੇ, ਸੰਤ ਕਸ਼ਮੀਰ ਸਿੰਘ ਨੈਕੀਵਾਲੇ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਪ੍ਰੀਤਮ ਸਿੰਘ ਡੁਮੇਲੀ, ਸੰਤ ਦਰਸ਼ਨ ਸਿੰਘ ਪੰਜ ਗੁਰਾਈਆਂ, ਸੰਤ ਸੁੱਚਾ ਸਿੰਘ ਅਟਾਰੀ ਵਾਲੇ, ਸੰਤ ਹਰਜਿੰਦਰ ਸਿੰਘ, ਸੰਤ ਬਾਬਾ ਜੋਗਾ ਸਿੰਘ ਕਰਨਾਲ, ਸੰਤ ਜੋਧ ਸਿੰਘ ਰਿਸ਼ੀਕੇਸ਼ ਵਾਲੇ, ਸੰਤ ਪਿਆਰਾ ਸਿੰਘ, ਸੰਤ ਬਾਬਾ ਭਗਵੰਤ ਸਿੰਘ ਭਜਨ ਸਿੰਘ ਰਮਦਾਸ, ਜਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਵਾਲੇ, ਸੰਤ ਬਲਬੀਰ ਸਿੰਘ ਜਿਆਣ ਵਾਲੇ, ਸੰਤ ਮੱਖਣ ਸਿੰਘ ਟੂਟੋ ਮਾਜਰਾ, ਸੰਤ ਗੁਰਚਰਨ ਸਿੰਘ ਪੰਨਵਾਂ ਵਾਲੇ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਬਿਕਰਮਜੀਤ ਸਿੰਘ ਨੰਗਲ ਖੁਰਦ, ਸੰਤ ਬਲਬੀਰ ਸਿੰਘ ਬਿਰਧ ਆਸ਼ਰਮ, ਹਰਿਆਣਾ, ਸੰਤ ਰਾਮ ਸਿੰਘ ਸਮਾਧਾਂ ਵਾਲੇ, ਸੰਤ ਹਰਮਨਜੀਤ ਸਿੰਘ ਸੀਗੜੀ ਵਾਲੇ, ਸੰਤ ਮਨਜੀਤ ਸਿੰਘ ਹਰਖੋਵਾਲ ਵਾਲੇ, ਸੰਤ ਤਰਸੇਮ ਸਿੰਘ ਨਿਰਮਲ ਕੁਟੀਆ ਆਦਮਪੁਰ, ਸੰਤ ਗੁਰਚਰਨ ਸਿੰਘ , ਸੰਤ ਜੈਲ ਸਿੰਘ ਸ਼ਾਸਤਰੀ, ਸੰਤ ਅਮਰੀਕ ਸਿੰਘਮ, ਸੰਤ ਪਾਲ ਸਿੰਘ ਲੋਹੀਆਂ ਵਾਲੇ, ਸ੍ਰ: ਭਗਵਾਨ ਸਿੰਘ ਜੌਹਲ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>