ਅਪਰਾਧੀਆਂ ਅਤੇ ਮੁਜਰਿਮਾਂ ਦੀ ਮਦਦ ਕਰਨ ਵਾਲੀ ਸੁਸ਼ਮਾ ਅਤੇ ਭਾਜਪਾ ਦੇ ਕਰੂਪ-ਦਾਗ਼ੀ ਚਿਹਰੇ ਖੁਦ ਬਾ ਖੁਦ ਸਾਹਮਣੇ ਆਉਣ ਲੱਗੇ: ਮਾਨ

ਫਤਿਹਗੜ੍ਹ ਸਾਹਿਬ – “ਹਿੰਦ ਦੇ ਕਾਨੂੰਨ, ਅਦਾਲਤਾਂ ਅਤੇ ਜਨਤਾ ਦੇ ਦੋਸ਼ੀ ਮੁਜਰਿਮ ਲਲਿਤ ਮੋਦੀ ਨੂੰ ਵੀਜ਼ਾ ਦਸਤਾਵੇਜ ਦਿਵਾਉਣ ਦੀ ਸਿਫ਼ਾਰਿਸ਼ ਕਰਨ ਵਾਲੀ ਹਿੰਦ ਦੀ ਰੱਖਿਆ ਵਜੀਰ ਬੀਬੀ ਸੁਸ਼ਮਾ ਸਵਰਾਜ ਅਤੇ ਬੀਜੇਪੀ ਦੇ ਕਰੂਪ ਅਤੇ ਦਾਗ਼ੀ ਚਿਹਰੇ ਉਸ ਵਕਤ ਖੁਦ ਬਾ ਖੁਦ ਸਾਹਮਣੇ ਆ ਗਏ ਜਦੋਂ 700 ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਲਲਿਤ ਮੋਦੀ ਦੀ ਇਸ ਆਗੂ ਅਤੇ ਜਮਾਤ ਸਰਪ੍ਰਸਤੀ ਕਰ ਰਹੇ ਹਨ। ਜੋ ਬੀਜੇਪੀ ਅਤੇ ਉਸ ਦੇ ਆਗੂ ਆਪਣੇ ਆਪ ਨੂੰ ਇਥੋਂ ਦੇ ਵਿਧਾਨ, ਕਾਨੂੰਨ ਅਤੇ ਕਦਰਾਂ-ਕੀਮਤਾਂ ਦੇ ਰਖਵਾਲੇ ਗਰਦਾਨਦੇ ਹਨ ਤਾਂ ਕਾਨੂੰਨੀ ਪ੍ਰਕਿਰਿਆ ਵਿਚ ਵਿਘਨ ਪਾ ਕੇ ਅਪਰਾਧੀਆਂ ਅਤੇ ਮੁਜਰਿਮਾਂ ਦਾ ਪੱਖ ਪੂਰਨ ਵਾਲੇ ਇਹ ਆਗੂ ਇਥੋਂ ਦੇ ਨਿਵਾਸੀਆਂ ਨੂੰ ਗੁਮਰਾਹ ਕਰਕੇ ਕਿਹੋ ਜਿਹਾ ਰਾਜ ਪ੍ਰਬੰਧ ਦੇਣਾ ਚਾਹੁੰਦੇ ਹਨ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਬੀ ਸੁਸ਼ਮਾ ਸਵਰਾਜ ਅਤੇ ਬੀਜੇਪੀ ਜਮਾਤ ਦੇ ਸਮੁੱਚੇ ਕੌਮੀ ਆਹੁਦੇਦਾਰਾਂ ਵੱਲੋਂ ਅਪਰਾਧੀ ਕਾਰਵਾਈਆਂ ਵਿਚ ਸ਼ਾਮਿਲ ਲਲਿਤ ਮੋਦੀ ਦਾ ਪੱਖ ਪੂਰਨ ਅਤੇ ਸੁਸ਼ਮਾ ਸਵਰਾਜ ਵੱਲੋਂ ਹੱਦਾਂ ਪਾਰ ਕਰਕੇ ਇਕ ਅਪਰਾਧੀ ਦੀ ਕੀਤੀ ਗਈ ਮਦਦ ਦੀ ਪਿੱਠ ‘ਤੇ ਖੜ੍ਹਨ ਦੇ ਗੈਰ ਇਖਲਾਕੀ ਅਮਲਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਬੀਜੇਪੀ ਅਤੇ ਮੋਦੀ ਹਕੂਮਤ 700 ਕਰੋੜ ਦੇ ਘਪਲੇ ਕਰਨ ਵਾਲੇ ਲਲਿਤ ਮੋਦੀ ਅਤੇ ਸੁਸ਼ਮਾ ਸਵਰਾਜ ਨੂੰ ਸਹੀ ਦੱਸ ਰਹੀ ਹੈ ਤਾਂ ਜਿਹਨਾਂ ਸੈਂਕੜੇ ਸਿੱਖਾਂ ਨੇ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਲਈ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਆਵਾਜ਼ ਉਠਾਉਂਦੇ ਹੋਏ ਆਪਣੇ ਕੌਮੀ ਫ਼ਰਜਾਂ ਦੀ ਪੂਰਤੀ ਕੀਤੀ ਹੈ ਅਤੇ ਜੋ 25-25, 30-30 ਸਾਲਾਂ ਤੋਂ ਖ਼ਾਲਿਸਤਾਨੀ ਹੋਣ ਦੇ ਨਾਤੇ ਬਾਹਰਲੇ ਮੁਲਕਾਂ ਵਿਚ ਹੀ ਬੈਠੇ ਹਨ ਅਤੇ ਜਿਹਨਾਂ ਉਤੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਕਰਕੇ ਹਿੰਦ ਦੇ ਵਿਚ ਦਾਖਿਲੇ ‘ਤੇ ਪਾਬੰਦੀ ਲਗਾ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੋਇਆ ਹੈ ਅਤੇ ਜਿਹਨਾਂ ਵਿਚੋਂ ਸ. ਗੰਗਾ ਸਿੰਘ ਢਿੱਲੋਂ ਤਾਂ ਅਮਰੀਕਾ ਦੀ ਧਰਤੀ ‘ਤੇ ਹੀ ਅਕਾਲ ਚਲਾਣਾ ਕਰ ਗਏ ਹਨ, ਜਿਸ ਨੂੰ ਹਿੰਦ ਸਰਕਾਰ ਨੇ ਆਪਣੀ ਜਨਮ ਭੂਮੀ ਪੰਜਾਬ ਵਿਚ ਆਉਣ ਹੀ ਨਹੀਂ ਦਿੱਤਾ, ਫਿਰ ਅਜਿਹੇ ਸਿੱਖਾਂ ਨੂੰ ਹਿੰਦ ਦੇ ਵੀਜ਼ੇ ਦੇਣ ਲਈ ਇਹ ਹਿੰਦ ਹਕੂਮਤਾਂ ਸਿਫ਼ਾਰਿਸ਼ਾਂ ਕਿਊਂ ਨਹੀਂ ਕਰਦੀਆਂ? ਜਦੋਂ ਕਿ ਇਹ ਸਿੱਖ ਆਗੂ ਕੇਵਲ ਕੌਮੀ ਆਜ਼ਾਦੀ ਦੀ ਲੜਾਈ ਦਾ ਸੰਘਰਸ਼ ਕਰਨ ਦੇ ਇਬਜ ਵੱਜੋਂ ਹੀ ਹਿੰਦ ਦੇ ਕਾਲੇ ਕਾਨੂੰਨਾਂ ਦੀ ਮਾਰ ਹੇਠ ਆਏ ਹੋਏ ਹਨ। ਜੋ ਕਿ ਅਪਰਾਧੀ ਨਹੀਂ ਹਨ।

ਉਹਨਾਂ ਕਿਹਾ ਕਿ ਜਦੋਂ ਤੋਂ ਮੋਦੀ ਦੀ ਹਕੂਮਤ ਸੈਂਟਰ ਵਿਚ ਆਈ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਬੀਜੇਪੀ, ਆਰ ਐਸ ਐਸ, ਵਿਸ਼ਵ ਹਿੰਦੂ ਪ੍ਰੀਸ਼ਦ, ਸਿ਼ਵ ਸੈਨਾ ਆਦਿ ਮੁਤੱਸਵੀ ਸੰਗਠਨਾਂ ਵੱਲੋਂ ਇਥੇ ਘੱਟ ਗਿਣਤੀ ਕੌਮਾਂ ਵਿਚ ਸਰਕਾਰੀ ਦਹਿਸ਼ਤ ਪੈਦਾ ਕਰਕੇ ਧਰਮ ਪਰਿਵਰਤਨ ਅਤੇ ਬੱਚਿਆਂ ਦੇ ਸਲੇਬਸਾਂ ਵਿਚ ਹਿੰਦੂ ਸੂਰਜ ਪੂਜਾ ਅਤੇ ਯੋਗਾ ਵਰਗੇ ਮੁੱਦਿਆਂ ਉਤੇ ਜਬਰੀ ਠੋਸਿਆ ਜਾ ਰਿਹਾ ਹੈ। ਜੋ ਹਿੰਦ ਦੇ ਵਿਧਾਨ ਦੀ ਧਾਰਾ 19, 14 ਅਤੇ 21 ਦੀ ਘੋਰ ਉਲੰਘਣਾ ਹੈ। ਜਿਸ ਰਾਹੀਂ ਹਿੰਦ ਦੇ ਹਰ ਨਾਗਰਿਕ ਨੂੰ ਆਪਣੀ ਮਰਜੀ ਅਨੁਸਾਰ ਧਰਮ ਗ੍ਰਹਿਣ ਕਰਨ, ਆਜ਼ਾਦੀ ਨਾਲ ਬੋਲਣ, ਤਕਰੀਰ ਕਰਨ ਅਤੇ ਸਭਨਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਦੇ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹਨ। ਇਹ ਹਿੰਦੂ ਹੁਕਮਰਾਨ ਤਾਨਾਸ਼ਾਹੀ ਅਤੇ ਕੱਟੜਵਾਦੀ ਸੋਚ ਰਾਹੀਂ ਕੇਵਲ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ ਅਤੇ ਕਾਨੂੰਨੀ ਹੱਕਾਂ ਨੂੰ ਹੀ ਨਹੀਂ ਕੁਚਲ ਰਹੇ, ਬਲਕਿ ਉਹਨਾਂ ਉਤੇ ਜਬਰੀ ਹਿੰਦੂ ਸੋਚ ਨੂੰ ਠੌਸਣ ਦੇ ਅਮਲ ਵੀ ਕਰ ਰਹੇ ਹਨ। ਜਿਸ ਕਾਰਨ ਹਿੰਦ ਵਿਚ ਵੱਸਣ ਵਾਲੀਆ ਘੱਟ ਗਿਣਤੀ ਮੁਸਲਿਮ, ਸਿੱਖ ਅਤੇ ਇਸਾਈ ਕੌਮਾਂ ਵਿਚ ਬਹੁਤ ਵੱਡੀ ਬੇਚੈਨੀ ਅਤੇ ਹਿੰਦੂਤਵ ਹੁਕਮਰਾਨ ਵਿਰੁੱਧ ਰੋਹ ਉਤਪੰਨ ਹੁੰਦਾ ਜਾ ਰਿਹਾ ਹੈ ਅਤੇ ਇਸ ਜਬਰ ਨੂੰ ਘੱਟ ਗਿਣਤੀਆਂ ਬਿਲਕੁਲ ਵੀ ਪ੍ਰਵਾਨ ਨਹੀਂ ਕਰਨਗੀਆਂ ਅਤੇ ਇਸ ਦੇ ਨਿਕਲਣ ਵਾਲੇ ਮਾਰੀ ਨਤੀਜਿਆਂ ਲਈ ਕੱਟੜਵਾਦੀ ਸੋਚ ਵਾਲੀ ਮੋਦੀ ਹਕੂਮਤ ਅਤੇ ਉਹਨਾਂ ਦੇ ਭਾਈਵਾਲ ਜਿੰਮੇਵਾਰ ਹੋਣਗੇ।

ਆਪਣੇ ਬਿਆਨ ਦੇ ਅਖੀਰ ਵਿਚ ਸ. ਮਾਨ ਨੇ ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਸ਼੍ਰੀ ਨਿਰਮਲ ਸਿੰਘ ਵੱਲੋਂ ਦਿੱਤੇ ਗਏ ਉਸ ਬਿਆਨ ਕਿ ਖਾਲਿਸਤਾਨੀਆਂ ਨੂੰ ਸਰਕਾਰ ਦੀਆਂ ਪਾਲੀਆਂ ਹੋਈਆਂ ਕਾਲੀਆਂ ਬਿੱਲੀਆਂ ਅਤੇ ਖੂਫ਼ੀਆ ਏਜੰਸੀਆਂ ਦੁਆਰਾ ਖ਼ਤਮ ਕਰ ਦਿੱਤਾ ਜਾਵੇਗਾ ਦਾ ਸਖ਼ਤ ਨਟਿਸ ਲੈਂਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਦੀ ਹਕੂਮਤ ਵਿਚ ਸ਼ਾਮਿਲ ਮੁਤੱਸਵੀਆਂ ਨੇ ਕਸ਼ਮੀਰ ਦੀ ਆਜ਼ਾਦੀ ਚਾਹੁਣ ਵਾਲੇ ਮੁਹੰਮਦ ਆਫ਼ਤਾਬ ਸ਼ੇਖ, ਖੁਰਸ਼ੀਦ ਅਹਿਮਦ ਭੱਟ ਅਤੇ ਮਹਿਰਾਜ ਉਦ ਦੀਨ ਦਰ ਬੀਤੇ ਹਫ਼ਤੇ ਵਿਚ ਤਿੰਨ ਉਹਨਾਂ ਆਗੂਆਂ ਜੋ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਚਲਾ ਰਹੇ ਸਨ ਨੂੰ ਮਾਰ ਕੇ ਜੰਮੂ ਕਸ਼ਮੀਰ ਹਕੂਮਤ ਅਤੇ ਸ਼੍ਰੀ ਨਿਰਲਮ ਸਿੰਘ ਵਰਗੇ ਵਜੀਰਾਂ ਨੇ ਕਾਨੂੰਨੀ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ ਹਨ। ਜੋ ਸ਼੍ਰੀ ਨਿਰਮਲ ਸਿੰਘ ਖਾਲਿਸਤਾਨੀਆਂ ਨੂੰ ਖ਼ਤਮ ਕਰਨ ਦੇ ਦਗਮਜੇ ਮਾਰ ਰਹੇ ਹਨ, ਉਹਨਾਂ ਨੂੰ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਉਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਸਿੱਖਾਂ ਨੂੰ ਖਤਮ ਕਰਨ ਵਾਲੇ ਜਾਲਮ ਮੁਗ਼ਲ, ਅੰਗਰੇਜ਼, ਅਫ਼ਗਾਨੀ ਅਤੇ ਹਿੰਦੂਤਵ ਹੁਕਮਰਾਨਾਂ ਦੀਆਂ ਮੜ੍ਹੀਆਂ ‘ਤੇ ਅੱਜ ਦੀਵਾ ਬਾਲਣ ਵਾਲਾ ਕੋਈ ਨਹੀਂ ਰਿਹਾ। ਜਦੋਂ ਕਿ ਸਿੱਖ ਕੌਮ ਪਹਿਲੇ ਵੀ ਸ਼ਾਨ ਨਾਲ ਵਿਚਰਦੀ ਰਹੀ ਹੈ ਅੱਜ ਵੀ ਵਿਚਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਖ਼ਾਲਿਸਤਾਨ ਕਾਇਮ ਕਰਕੇ ਅਣਖ-ਇਜੱਤ ਨਾਲ ਵਿਚਰੇਗੀ। ਫਿਰ ਉਹਨਾਂ ਨੂੰ ਆਪਣੇ ਬਜ਼ੁਰਗਾਂ ਧਿਆਨ ਚੰਦ ਡੋਗਰੇ ਜੋ ਮਹਾਰਾਜਾ ਰਣਜੀਤ ਸਿੰਘ ਦੀ ਲਹੌਰ ਖਾਲਸਾ ਹਕੂਮਤ ਵਿਚ ਵਜੀਰੇ ਆਜਮ ਦੇ ਤੌਰ ‘ਤੇ ਕੰ ਕਰਦਾ ਸੀ ਅਤੇ ਜਿਸ ਨੇ ਖਾਲਸਾ ਪੰਥ ਨਾਲ ਗੱਦਾਰੀ ਕੀਤੀ, ਉਸਦੇ ਹਸ਼ਰ ਨੂੰ ਵੀ ਆਪਣੇ ਜਿਹਨ ਵਿਚ ਰੱਖਣ ਕਿਊਂਕਿ ਸਿੱਖ ਕੌਮ ਅਤੇ ਖ਼ਾਲਿਸਤਾਨੀ ਆਪਣੇ ਮਿਸ਼ਨ ਵਿਚ ਅੱਵਸ਼ ਕਾਮਯਾਬ ਹੋਵੇਗੀ। ਜਿਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ। ਮਰਹੂਮ ਇੰਦਰਾ ਗਾਂਧੀ, ਬੇਅੰਤ ਸਿੰਘ ਵਰਗਿਆਂ ਦੀ ਤਰ੍ਹਾਂ ਖ਼ਾਲਿਸਤਾਨੀਆਂ ਖ਼ਤਮ ਕਰਨ ਦੇ ਦਗਮਜੇ ਮਾਰਨ ਵਾਲਿਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ। ਸ. ਮਾਨ ਨੇ ਜੰਮੂ ਕਸ਼ਮੀਰ ਦੇ ਗਵਰਨਰ ਸ਼੍ਰੀ ਵੋਹਰਾ ਉਤੇ ਵੀ ਪ੍ਰਤੀ ਕਰਮ ਕਰਦੇ ਹੋਏ ਕਿਹਾ ਕਿ ਉਸ ਕੋਲ ਅਮਰਨਾਥ ਯਾਤਰਾ ਅਤੇ ਵੈਸ਼ਨੋ ਦੇਵੀ ਯਾਤਰਾ ਦਾ ਪ੍ਰਬੰਧ ਕਰਨ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਨਿਵਾਸੀਆਂ ਦੇ ਜਾਨ-ਮਾਲ ਦੀ ਰੱਖਿਆ ਕਰਨ ਦੀ ਕੋਈ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਇਥੋਂ ਤੱਕ ਸਾਡੇ ਵੱਲੋਂ ਕਈ ਲਿਖਣ ਉਤੇ ਵੀ 2000 ਵਿਚ ਚਿੱਠੀਸਿੰਘ ਪੁਰਾ ਵਿਖੇ ਮਾਰੇ ਗਏ 43 ਸਿੱਖਾਂ ਦੇ ਕਾਤਲਾਂ ਦੀ ਛਾਣਬੀਣ ਨਹੀ ਕਰਵਾਈ ਗਈ। ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਜੰਮੂ ਕਸ਼ਮੀਰ ਸੂਬੇ ਵਿਚ ਸ. ਜਸਜੀਤ ਸਿੰਘ ਅਤੇ 43 ਸਿੱਖਾਂ ਦਾ ਕਤਲ ਕਰਨ ਵਾਲੇ ਇਹ ਮੁਤੱਸਵੀ ਹੁਕਮਰਾਨ ਮਨੁੱਖਤਾ ਦੇ ਖੁਨ ਦੀ ਹੋਲੀ ਖੇਡਣ ਦੇ ਜਿੰਮੇਵਾਰ ਹਨ ਜਿਸ ਦਾ ਸਿੱਖ ਕੌਮ ਹਿਸਾਬ ਲੈਕੇ ਰਹੇਗੀ ਅਤੇ ਸਿੱਖ ਕੌਮ ਦੇ ਕਾਤਲ ਆਪਣੇ ਕੀਤੇ ਤੋਂ ਨਹੀਂ ਬਚ ਸਕਣਗੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>