ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ

ਸਿਡਨੀ – ਏਥੇ ਵੱਖ – ਵੱਖ ਅਖ਼ਬਾਰਾਂ ਅਤੇ ਹੋਰ ਮੀਡੀਏ ਨਾਲ ਜੁੜੇ ਸੰਪਾਦਕਾਂ, ਪੱਤਰਕਾਰਾਂ ਅਤੇ ਲੇਖਕਾਂ ਦੀ ਸਾਂਝੀ ਮੀਟਿੰਗ ਹੈਰਿਸ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਂਝੀ ਰਾਏ ਨਾਲ ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ (APM CLUB) ਦਾ ਗਠਨ ਕੀਤਾ ਗਿਆ।

ਪੱਤਰਕਾਰਤਾ ਤੇ ਸਾਹਿਤਕਾਰੀ ਖੇਤਰ ਚ ਯੋਗਦਾਨ ਪਾ ਰਹੀ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਸਰਬਸੰਮਤੀ ਨਾਲ ਕਲੱਬ ਦੇ ਪ੍ਰਧਾਨ ਚੁਣੇ ਗਏ। ਏਸੇ ਪ੍ਰਕਿਰਿਆ ਵਿੱਚ ਕਲੱਬ ਦੇ ਜਨਰਲ ਸੈਕਟਰੀ ਗੁਰਚਰਨ ਕਾਹਲੋਂ, ਵਿੱਤ ਸੈਕਟਰੀ ਤਜਿੰਦਰ ਸਹਿਗਲ, ਉਪ ਪ੍ਰਧਾਨ ਡਾ. ਅਵਤਾਰ ਸਿੰਘ ਸੰਘਾ, ਸਹਾਇਕ ਸੈਕਟਰੀ ਬਲਵਿੰਦਰ ਧਾਲੀਵਾਲ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਗਰੇਵਾਲ, ਸਕਰੀਨਿੰਗ ਕਮੇਟੀ ਮੈˆਬਰ ਹਰਕੀਰਤ ਸਿੰਘ ਸੰਧਰ, ਜੁਗਨਦੀਪ ਸਿੰਘ ਜਵਾਹਰਵਾਲਾ, ਹਰਜੀਤ ਸਿੰਘ ਸੇਖੋਂ ਤੇ ਸ਼ਾਮ ਕੁਮਾਰ ਚੁਣੇ ਗਏ ਹਨ।

ਇਸ ਸਕਰੀਨਿੰਗ ਕਮੇਟੀ ਤੇ ਅਹੁਦੇਦਾਰ, ਸਿਡਨੀ ਸਮੇਤ ਆਸਟ੍ਰੇਲੀਆ ਦੇ ਵੱਖ – ਵੱਖ ਸ਼ਹਿਰਾਂ ਵਿਚ ਆਪਣੇ ਸੰਪਰਕਾਂ ਰਾਹੀਂ ਪੱਤਰਕਾਰਾਂ, ਸਾਹਿਤਕਾਰਾਂ, ਲੇਖਕਾਂ, ਰੇਡੀਓ, ਟੀ.ਵੀ. ਮੀਡੀਏ ਆਦਿ ਰਾਹੀਂ, ਪੰਜਾਬੀ ਬੋਲੀ ਅਤੇ ਗੁਰਮੁੱਖੀ ਲਿੱਪੀ ਬੋਲੀ ਦੇ ਪ੍ਰਸਾਰ ਪ੍ਰਚਾਰ ਵਿਚਚ ਜੁਟੇ ਵਿਅਕਤੀਆਂ ਨੂੰ, ਇਸ ਜਥੇਬੰਦੀ ਨਾਲ਼ ਜੋੜਨ ਲਈ ਕੰਮ ਕਰੇਗੀ।

ਸ਼ੋਸ਼ਲ ਮੀਡੀਏ ਵਿੱਚ ਆਸਟ੍ਰੇਲੀਆ ਦੇਸ਼ ਤੋਂ ਇਲਾਵਾ ਪਰਵਾਸੀ ਪੰਜਾਬੀ ਭਾਸ਼ਾ ਵਿੱਚ ਬੇਹਤਰ ਲੇਖਕ ਅਤੇ ਫ਼ੀਚਰ ਲਿਖਣ ਵਾਲੇ ਵੀ ਇਸ ਕਲੱਬ ਦੇ ਮੈਂਬਰ ਬਣ ਸਕਦੇ ਹਨ। ਕਲੱਬ ਨੇ ਆਪਣੇ ਦਰ ਖੁੱਲ੍ਹੇ ਰੱਖੇ ਹਨ। ਖਿੜੇ ਮੱਥੇ ਨਾਲ ਹਰ ਉਸ ਵਿਅਕਤੀ ਵਿਸ਼ੇਸ਼ ਦਾ ਨਿੱਘਾ ਤੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ਜੋ ਕਲੱਬ ਨਾਲ ਸੁਹਿਰਦ ਤਰੀਕੇ ਨਾਲ ਜੁੜਨਾ ਚਾਹੁੰਦਾ ਹੈ।

ਇਸ ਸੰਸਥਾ ਦਾ ਮੁੱਖ ਉਦੇਸ਼ ਪੰਜਾਬੀ ਬੋਲੀ ਤੇ ਭਾਸ਼ਾ ਦੀ ਪਰਦੇਸ ਵਿੱਚ ਸੇਵਾ ਕਰ ਰਹੇ  ਲੇਖਕਾਂ, ਪੱਤਰਕਾਰਾਂ ਤੇ ਸਾਹਿਤਕਾਰਾਂ ਨੂੰ ਇੱਕ ਮੰਚ ਦੇਣਾ ਹੈ। ਇਸ ਮੰਚ ਉਪਰ ਵੀ ਉਹ ਆਪਣੀ ਤੇ ਮਾਤ ਭਾਸ਼ਾ ਪੰਜਾਬੀ ਦੇ ਵਿਕਾਸ ਦੀ ਗੱਲ ਕਰ ਸਕਣ। ਦੇਸ਼ ਤੇ ਵਿਦੇਸ਼ ਵਿਚਲੇ ਲੇਖਕਾਂ, ਪੱਤਰਕਾਰਾਂ, ਸਾਹਿਤਕਾਰਾਂ ਅਤੇ ਸਮਾਜ ਸੁਧਾਰਕਾਂ ਨਾਲ ਜਾਣ ਪਛਾਣ ਕਰਨੀ ਤੇ ਰੂਬਰੂ ਕਰਨਾ ਹੈ। ਪੰਜਾਬੀ ਭਾਸ਼ਾ ਵਿਚ ਕਿਤਾਬਾਂ ਲਿਖ ਚੁੱਕੇ ਤੇ ਇਸ ਕੰਮ ਚ ਜੁਟੇ ਬੁੱਧੀਜੀਵੀ ਲੇਖਕਾਂ, ਕਵੀਆਂ, ਸਾਹਿਤਕਾਰਾਂ ਦੀਆਂ ਕਿਤਾਬਾਂ ਨੂੰ ਰਲੀਜ਼ ਕਰਨਾ ਅਤੇ ਉਹਨਾਂ ਉਪਰ ਪੇਪਰ ਪੜ੍ਹਨਾ, ਸਾਰਥਿਕ ਬਹਿਸ ਤੇ ਵਿਚਾਰ ਗੋਸ਼ਟੀ ਕਰਨੀ ਵੀ ਸ਼ਾਮਲ ਹੈ। ਅਜਿਹੇ ਵਿਅਕਤੀ ਵਿਸ਼ੇਸ਼ ਨੂੰ ਬਣਦਾ ਮਾਣ ਸਨਮਾਨ ਦੇਣਾ, ਉਹਨਾਂ ਦੀ ਚਲੰਤ ਮਸਲੇ ਉਪਰ ਵਿਚਾਰ-ਚਰਚਾ, ਪ੍ਰੈਸ ਮਿਲਣੀ ਕਰਵਾਉਣੀ ਆਦਿ ਕਲੱਬ ਦੇ ਮੰਤਵ ਹਨ।

ਕਲੱਬ ਦੀ ਚੋਣ ਜਮਹੂਰੀ ਢੰਗ ਤਰੀਕੇ ਨਾਲ ਹਰ ਸਾਲ ਆਸਟ੍ਰੇਲੀਅਨ ਵਿੱਤੀ ਵਰ੍ਹੇ ਦਾ ਸ਼ੁਰੂਆਤੀ ਮਹੀਨਾ ਜੁਲਾਈ ਦੇ ਪਹਿਲੇ ਵੀਕਐਂਡ ਉਤੇ ਹੋਇਆ ਕਰੇਗੀ। ਚੋਣ ਕਲੱਬ ਆਪਣੇ ਨਿਯਮ ਤੇ ਮਾਪਦੰਡ ਘੜ ਰਿਹਾ ਹੈ। ਇਹ ਬਣਨ ਉਤੇ ਮੈਂਬਰਾਂ ਨਾਲ ਸਾਂਝੇ ਕੀਤੇ ਜਾਣਗੇ। ਕਲੱਬ ਮੈਂਬਰਾਂ ਨੂੰ ਸ਼ਨਾਖ਼ਤੀ ਕਾਰਡ ਵੀ ਪ੍ਰਦਾਨ ਕਰੇਗੀ।

ਗੈਰ-ਲਾਭਕਾਰੀ ਇਹ ਸੰਸਥਾ ਆਸਟ੍ਰੇਲੀਅਨ ਸਮਾਜ ਵਿਚ ਵਿਚਰਦੇ ਹੋਏ ਆਪਣੀ ਵਿਲੱਖਣਤਾ ਨੂੰ ਪ੍ਰਗਟਾਏਗੀ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੁਹਿਰਦ ਕੰਮ ਕਰਨ ਦਾ ਅਹਿਦ ਕਰਦੀ ਹੈ।

This entry was posted in ਅੰਤਰਰਾਸ਼ਟਰੀ.

One Response to ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ

  1. PARMINDER S.PARWANA says:

    Welcome.
    It is a good effort.Please give the contacts for public interest.
    It will be highly appreciated.
    Good luck

Leave a Reply to PARMINDER S.PARWANA Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>